ਕਹਿਦੇ ਨੇ ਵੀ ਪੁਰਾਣੇ ਸਮਿਆਂ ਵਿੱਚ ਕਿਸੇ ਰਾਜੇ ਦੀ ਧੀ ਨੇ ਆਪਣੇ ਵਿਆਹ ਲਈ ਸ਼ਰਤ ਰੱਖ ਦਿੱਤੀ। ਸ਼ਰਤ ਇਹ ਸੀ ਵੀ ਜਿਹੜਾ ਵੀਹ ਤੱਕ ਗਿਣਤੀ ਸੁੱਣਾਉ ਵਿਆਹ ਉੱਸੇ ਨਾਲ ਕਰਵਾਉ। ਦੁਨੀਆਂ ਦੇ ਵੱਡੇ- ਵੱਡੇ ਵਿਦਵਾਨ, ਰਾਜੇ ਮਹਾਰਾਜੇ, ਗਿਆਨੀ, ਬ੍ਰਹਮਗਿਆਨੀ ਹੋਰ ਵੀ ਬਹੁਤ ਲੋਕ ਪਹੁੰਚੇ । ਇੱਕ ਭੇਡਾਂ ਬੱਕਰੀਆਂ ਚਾਰਨ ਵਾਲਾ ਆਜੜੀ ਵੀ ਗੁੱੜ ਚਾਹ ਆਲਾ ਝੋਲ਼ਾ ਤੇ ਢਾਗੀ ਲ਼ੈ ਕੇ ਪਹੁੰਚ ਗਿਆ । ਦੁਨੀਆਂ ਉਹਦੇ ਕਣੀ ਦੇਖ ਕੇ ਹੱਸੇ ਤਰ੍ਹਾਂ ਤਰ੍ਹਾਂ ਦੇ ਮਖੌਲ ਕਰਨ । ਜਿਹਦੀ ਵੀ ਵਾਰੀ ਆਇਆ ਕਰੇ , ਗਿਣਤੀ ਇੱਕ ਦੋ ਤਿੰਨ ਸ਼ੁਰੂ ਕਰ ਦਿਆਂ ਕਰੇ । ਰਾਜਕੁਮਾਰੀ ਸਿਰ ਮਾਰ ਕੇ ਮਨ੍ਹਾ ਕਰ ਦਿਆ ਕਰੇ ਵੀ ਇਹ ਨੀ ਕੰਮ ਦਾ , ਕਰਦੇ ਕਰਾਉਂਦੇ ਵਾਰੀ ਭੇਡਾਂ ਵਾਲੇ ਦੀ ਵੀ ਆ ਗਈ ।
ਕਹਿਂਦਾ ਰਾਜਕੁਮਾਰੀ ਜੀ ਨੇੜੇ ਆ ਜਾਉ ਜੀ । ਵਿਆਹ ਤਾਂ ਮੇਰੇ ਨਾਲ ਹੀ ਹੋਉ । ਗਿਣਤੀ ਸ਼ੁਰੂ ਕਰ ਦਿੱਤੀ:-
ਅਖੇ ਇੱਕ ……. ੳੁਹ ਅਕਾਲ ਪੁਰਖ
ਦੋ ….. ਸੂਰਜ ਤੇ ਚੰਦ
ਤਿੰਨ… ਆਦਮੀ ਔਰਤ ਤੇ ਹੀਜੜਾ( ਅਖੇ ਤਿੰਨ ਹਜ਼ਾਰ ਜਾਤਾਂ ਨੇ ਜੋ ਰੱਬ ਵੱਲੋਂ ਬਣਿਆ ਨੇ )
ਚਾਰ ….. ਸਾਹਿਬਜ਼ਾਦੇ
ਪੰਜ …… ਪੰਜਵੇਂ ਪਾਤਸ਼ਾਹ ਜੀ ਆਪ
ਛੇ….. ਛੇਵਾਂ ਗੁਰਾਂ ਦਾ ਘੋੜਾ
ਸੱਤ ….. ਸੱਤਮਾ ਸੱਤਾਹਾ
ਅੱਠ …. ਅਠਾਹਾ
ਨੌਂ….. ਨਰਾਤੇ
ਦਸ…. ਦਸਮਾਂ ਦੁਸਹਿਰਾ
ਗਿਆਰਾਂ…. ਨਿਮਾਣੀ ਕਾਰਸੀ
ਬਾਰਾਂ…… ਬਾਰਾਂ ਮਹੀਨੇ ਸਾਲ ਦੇ
ਤੇਰਾਂ….. ਲਾਉਂਣ ਦਾ
ਚੌਦਾਂ…. ਚੌਦੇ ਮੱਸਿਆ
ਪੰਦਰਾਂ….. ਸ਼ਰਾਧ
ਸੌਲਾਂਂ… ਸੌਲਾ ਸ਼ਿੰਗਾਰ
ਸੰਤਾਰਾ… ਵਧਾਰ
ਅਠਾਰਾਂ…. ਕੈਰੋਂ ਪਾਂਡਵਾਂ ਦਾ ਯੁੱਧ
ਉੱਨੀਂ …. ਰਾਜਕੁਮਾਰੀ ਵੱਲ ਇਸ਼ਾਰਾ ਕਰਕੇ ਕਹਿੰਦਾ ਉੱਨੀਵੀਂ ਤੂੰ
ਵੀਹ … ਵੀਹਵਾਂ ਅਖੇ ਮੈਂ
ਇੱਕੀਵੀਂ ਮੇਰੀ ਢਾਗੀ
ਕਹਿਂਦਾ ਕਰਦਾਂ ਅੱਗੇ ਪੂਰਾ ਸੌ । ਰਾਜਕੁਮਾਰੀ ਖੁਸ਼...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ