ਗਰੀਬੀ
ਮੈਂ ਇੱਕ ਘਰ ਦੇ ਕਰੀਬ ਗੁਜਰ ਰਿਹਾ ਸੀ,ਅਚਾਨਕ ਉਸ ਘਰ ਚੋਂ ਇੱਕ ਰੋਂਦੇ ਹੋਏ ਬੱਚੇ ਦੀ ਅਵਾਜ ਆਈ।ਉਸ ਬੱਚੇ ਦੀ ਅਵਾਜ ਦੀ ਐਂਨਾਂ ਦਰਦ ਸੀ ਕਿ ਅੰਦਰ ਜਾ ਕੇ ਬੱਚਾ ਕਿਉਂ ਰੋ ਰਿਹਾ ਹੈ ਇਹ ਪਤਾ ਕਰਨ ਤੋਂ ਮੈਂ ਆਪਣੇ ਆਪ ਨੂੰ ਰੋਕ ਨਾ ਪਾਇਆ। ਅੰਦਰ ਜਾ ਕੇ ਮੈਂ ਦੇਖਿਆ ਕੇ ਇੱਕ ਮਾਂ ਆਪਣੇ ਦੱਸ ਸਾਲ ਦੇ ਬੱਚੇ ਨੂੰ ਕੁੱਟ ਰਹੀ ਸੀ ਤੇ ਆਪ ਵੀ ਰੋ ਰਹੀ ਸੀ।ਮੈਂ ਅੱਗੇ ਜਾ ਕੇ ਪੁੱਛਿਆ ਕੇ ਭੈਣ ਕੀ ਗੱਲ ਹੋ ਗਈ ਬੱਚੇ ਨੂੰ ਕੁੱਟ ਰਹੇ ਹੋ? ਤੇ ਆਪ ਵੀ ਰੋ ਰਹੇ ਹੋ। ਉਸ ਨੇ ਜਵਾਬ ਦਿੱਤਾ ਕੇ ਵੀਰ ਜੀ ਇਹਦੇ ਪਿਤਾ ਤਾਂ ਰੱਬ ਕੋਲ ਚਲੇ ਗਏ,ਅਸੀ ਬਹੁਤ ਗਰੀਬ ਹਾਂ,ਉਹਨਾਂ ਦੇ ਜਾਣ ਤੋਂ ਬਾਅਦ ਮੈਂ ਲੋਕਾਂ ਦੇ ਘਰ ਕੰਮ ਕਰਕੇ ਘਰ ਦਾ ਤੇ ਇਹਦੀ ਪੜਾਈ ਦਾ ਖਰਚਾ ਬਹੁਤ ਮੁਸਕਿਲ ਨਾਲ ਚੱਕਦੀਂ ਹਾਂ,ਤੇ ਇਹ ਕੰਜ਼ਰ ਰੋਜਾਨਾ ਸਕੂਲ ਲੇਟ ਜਾਂਦਾਂ ਹੈ,ਲੇਟ ਹੀ ਘਰ ਵੜਦਾ ਹੈ। ਰਾਸਤੇ ਚ ਹੀ ਖੇਡਣ ਲੱਗ ਜਾਂਦਾਂ ਹੈ ਤੇ ਪੜਾਈ ਚ ਬਿਲਕੁਲ ਵੀ ਧਿਆਨ ਨਹੀ ਦਿੰਦਾਂ,ਜਿਸ ਕਰਕੇ ਇਹ ਆਪਣੀ ਸਕੂਲ ਵਰਦੀ ਗੰਦੀਂ ਕਰਕੇ ਆਉਂਦਾਂ ਹੈ। ਮੈਂ ਬੱਚੇ ਦੀ ਮਾਂ ਨੂੰ ਥੋੜ੍ਹਾ ਬਹੁਤ ਸਮਝਾਇਆ ਤੇ ਉਥੋਂ ਚੱਲ ਪਿਆ। ਇਸ ਘਟਨਾ ਨੂੰ ਕੁਛ ਕ ਦਿਨ ਹੀ ਬੀਤੇ ਸੀ ਕਿ ਇੱਕ ਦਿਨ ਸੁਬਹਾ ਸੁਬਹਾ ਕੁਛ ਕੰਮ ਸੀ ਮੈਂ ਸਬਜੀ ਮੰਡੀ ਗਿਆ। ਅਚਾਨਕ ਮੇਰੀ ਨਜਰ ਓਸੇ ਹੀ ਦੱਸ ਸਾਲ ਦੇ ਬੱਚੇ ਤੇ ਪਈ ਜੋ ਹਰ ਰੋਜ ਘਰ ਤੋਂ ਮਾਰ ਖਾਂਦਾਂ ਸੀ।ਮੈਂ ਕੀ ਦੇਖਦਾਂ ਹਾਂ ਕੇ ਉਹ ਬੱਚਾ ਸਬਜੀ ਮੰਡੀ ਚ ਘੁੰਮ ਰਿਹਾ ਸੀ ਤੇ ਜੋ ਦੁਕਾਨਦਾਰ ਆਪਣੀ ਦੁਕਾਨ ਲਈ ਸਬਜੀ ਖਰੀਦ ਕੇ ਆਪਣੀ ਬੋਰੀਆਂ ਚ ਸਬਜੀ ਪਾਉਂਦੇਂ ਤੇ ਉਸ ਵਿੱਚੋਂ ਕੋਈ ਸਬਜੀ ਜਮੀਨ ਤੇ ਗਿਰ ਜਾਂਦੀ ਸੀ ਉਹ ਬੱਚਾ ਫਟਾਫਟ ਉਠਾ ਕੇ ਆਪਣੀ ਝੋਲੀ ਚ ਪਾ ਲੈਂਦਾਂ। ਮੈਂ ਇਹ ਸਭ ਨਜਾਰਾ ਦੇਖਿਆ ਤੇ ਸੋਚਿਆ ਕੇ ਅੱਛਾ ਇਹ ਗੱਲ ਹੈ,ਮੈਂ ਉਸ ਬੱਚੇ ਦਾ ਚੋਰੀ ਚੋਰੀ ਪਿੱਛਾ ਕੀਤਾ।ਜਦੋਂ ਉਸ ਬੱਚੇ ਦੀ ਝੋਲੀ ਸਬਜੀ ਨਾਲ ਭਰ ਗਈ ਤਾਂ ਉਹ ਇਕ ਸੜਕ ਕਿਨਾਰੇ ਬੈਠ ਗਿਆ ਤੇ ਉੱਚੀ ਉੱਚੀ ਅਵਾਜ ਚ ਸਬਜੀ ਵੇਚਣ ਲੱਗ ਗਿਆ। ਮੂੰਹ ਤੇ ਮਿੱਟੀ ਗੰਦੀਂ ਵਰਦੀ ਤੇ ਅੱਖਾ ਚ ਨਮੀ, ਅਜਿਹਾ ਮਹਿਸੂਸ ਹੋਇਆ ਕੇ ਅਜਿਹਾ ਦੁਕਾਨਦਾਰ ਮੈਂ ਪਹਿਲੀ ਵਾਰ ਦੇਖ ਰਿਹਾ ਹਾਂ। ਅਚਾਨਕ ਇੱਕ ਬੰਦਾਂ ਆਪਣੀ ਤੋਂ ਉਠਿਆ, ਜਿਸਦੀ ਦੁਕਾਨ ਦੇ ਸਾਹਮਣੇ ਉਸ ਬੱਚੇ ਨੇ ਛੋਟੀ ਜਿਹੀ ਦੁਕਾਨ ਲਾਈ ਹੋਈ ਸੀ,ਉਸਨੇ ਆਉਂਦੇ ਹੀ ਇੱਕ ਜੋਰਦਾਰ ਲੱਤ ਮਾਰ ਕੇ ਉਸ ਛੋਟੀ ਜੀ ਦੁਕਾਨ ਨੂੰ ਇੱਕ ਹੀ ਝੱਟਕੇ ਚ ਰੋਡ ਤੇ ਖਿਲਾਰ ਦਿੱਤਾ ਤੇ ਬਾਹਾਂ ਤੋਂ ਫੜ ਕੇ ਉਸ ਬੱਚੇ ਨੂੰ ਵੀ ਧੱਕਾ ਦੇ ਦਿੱਤਾ। ਉਹ ਬੱਚਾ ਅੱਖਾ ਚ ਪਾਣੀ,ਚੁੱਪ ਚਾਪ ਦੁਬਾਰਾ ਆਪਣੀ ਸਬਜੀ ਨੂੰ ਇਕੱਠਾ ਕਰਨ ਲੱਗਾ ਤੇ ਥੋੜ੍ਹੀ ਦੇਰ ਬਾਅਦ ਆਪਣੀ ਸਬਜੀ ਇਕੱ ਦੂਸਰੀ ਦੁਕਾਨ ਦੇ ਸਾਹਮਣੇ ਡਰਦੇ ਡਰਦੇ ਲਗਾ ਦਿੱਤੀ।ਭਲਾ ਹੋਵੇ ਉਸ ਸਖਸ ਦਾ ਜਿਸ ਦੀ ਦੁਕਾਨ ਦੇ ਸਾਹਮਣੇ ਇਸ ਵਾਰ ਉਸਨੇ ਆਪਣੀ ਛੋਟੀ ਜਿਹੀ ਦੁਕਾਨ ਲਗਾਈ ਉਸ ਸਖਸ ਨੇ ਬੱਚੇ ਨੂੰ ਕੁਛ ਨਹੀ ਕਿਹਾ। ਥੋੜ੍ਹੀ ਜਿਹੀ ਸਬਜੀ ਸੀ ਤੇ ਉਤੋਂ ਦੂਸਰੀਆਂ ਦੁਕਾਨਾਂ ਤੋਂ ਰੇਟ ਵੀ ਘੱਟ।ਜਲਦੀ ਹੀ ਵਿਕਰੀ ਹੋ ਗਈ,ਉਹ ਬੱਚਾ ਉਠਿਆ ਤੇ ਬਜਾਰ ਚ ਇੱਕ ਕੱਪੜੇ ਵਾਲੀ ਦੁਕਾਨ ਤੇ ਗਿਆ ਤੇ ਦੁਕਾਨਦਾਰ ਨੂੰ ਉਹ ਪੈਸੇ ਦਿੱਤੇ,ਦੁਕਾਨ ਤੇ ਪਿਆ ਸਕੂਲ ਬੈਗ ਉਠਾਇਆ ਤੇ ਬਿਨਾ ਕੁਛ ਕਹੇ ਸਕੂਲ ਵੱਲ ਚੱਲ ਪਿਆ।ਮੈਂ ਵੀ ਉਸਦੇ ਪਿਛੇ ਪਿੱਛੇ ਜਾ ਰਿਹਾ ਸੀ। ਬੱਚੇ ਨੇ ਰਾਸਤੇ ਚ ਆਪਣਾ ਮੂੰਹ ਧੋਤਾ ਤੇ ਸਕੂਲ ਚ ਪਾਹੁੰਚ ਗਿਆ,ਮੈਂ ਵੀ ਪਿੱਛੇ ਪਿੱਛੇ ਸਕੂਲ ਪਾਹੁੰਚ ਗਿਆ।ਜਦੋਂ ਉਹ ਕਲਾਸ ਚ ਗਿਆ ਤਾਂ ਇੱਕ ਘੰਟਾਂ ਲੇਟ ਹੋ ਚੁੱਕਿਆ ਸੀ।ਮਾਸਟਰ ਨੇ ਉਸਨੂੰ ਡੰਡੇ ਨਾਲ ਬਹੁਤ ਮਾਰਿਆ।ਮੈਂ ਜਲਦੀ ਜਲਦੀ ਗਿਆ ਤੇ ਮਾਸਟਰ ਨੂੰ ਮਾਰਨ ਤੋਂ ਮਨਾ ਕੀਤਾ ਕਿ ਇਸ ਮਾਸੂਮ ਨੂੰ ਨਾ ਮਾਰੋ ਜੀ।ਮਾਸਟਰ ਜੀ ਬੋਲੇ ਕੇ ਇਹ ਹਰ ਰੋਜ ਲੇਟ ਆਉਂਦਾਂ ਹੈ ਤੇ ਹਰ ਰੋਜ ਮਾਰ ਖਾਂਦਾਂ ਹੈ,ਸੁਧਰਦਾ ਨਹੀ,ਕਈ ਵਾਰ ਇਸਦੇ ਘਰ ਵੀ ਖਬਰ ਭੇਜੀ ਹੈ। ਖੈਰ ਬੱਚਾ ਮਾਰ ਖਾ ਕੇ ਕਲਾਸ ਚ ਪੜਨ ਬੈਠ ਗਿਆ। ਮੈਂ ਉਸ ਟੀਚਰ ਦਾ ਮੋਬਾਇਲ ਨੰਬਰ ਲਿਆ ਤੇ ਘਰ ਦੀ ਤਰਫ ਚੱਲ ਪਿਆ।ਘਰ ਆ ਕੇ ਯਾਦ ਆਇਆ ਕੇ ਜਿਸ ਕੰਮ ਸਬਜੀ ਮੰਡੀ ਗਿਆ...
...
ਸੀ ਉਹ ਤਾ ਰਹਿ ਹੀ ਗਿਆ। ਘਰ ਆ ਕੇ ਮਾਸੂਮ ਬੱਚੇ ਨੇ ਫਿਰ ਤੋਂ ਮਾਰ ਖਾਦੀ। ਮੇਰਾ ਰਾਤ ਸਾਰੀ ਸੋਚਦੇ ਹੀ ਲੰਘ ਗਈ। ਸਵੇਰੇ ਉਠ ਕੇ ਮੈਂ ਬੱਚੇ ਦੇ ਟੀਟਰ ਨੂੰ ਹੁਣੇ ਹੀ ਹਰ ਹਾਲ ਸਬਜੀ ਮੰਡੀ ਆਉਣ ਲਈ ਕਿਹਾ।ਟੀਚਰ ਵੀ ਮੰਨ ਗਏ।ਬੱਚੇ ਦਾ ਸਕੂਲ ਟਾਇਮ ਹੋਇਆ,ਬੱਚਾ ਘਰ ਤੋਂ ਸਿੱਧਾ ਸਬਜੀ ਮੰਡੀ ਆਪਣੀ ਦੁਕਾਨ ਦਾ ਇੰਤਜਾਮ ਕਰਨ ਪਹੁੰਚਿਆ। ਮੈਂ ਬੱਚੇ ਦੇ ਘਰ ਗਿਆ ਤੇ ਉਹਦੀ ਮਾਂ ਨੂੰ ਕਿਹਾ ਕੇ ਆਊ ਭੈਣ ਮੈਂ ਦੱਸਦਾ ਕੇ ਤੁਹਾਡਾ ਬੱਚਾ ਕਿਉਂ ਲੇਟ ਜਾਂਦਾਂ ਹੈ ਸਕੂਲ ਮੇਰੇ ਨਾਲ ਆਉ। ਉਹ ਫੋਰਨ ਮੇਰੇ ਨਾਲ ਮੂੰਹ ਚ ਗੁੱਸੇ ਨਾਲ ਇਹ ਕਹਿੰਦੀਂ ਚੱਲ ਪਈ ਕੇ ਅੱਜ ਮੇਰੇ ਹੱਥੋਂ ਉਹਦੀ ਖੈਰ ਨਹੀ। ਮੰਡੀ ਚ ਟੀਚਰ ਵੀ ਆ ਚੁੱਕਿਆ ਸੀ।ਅਸੀ ਤਿੰਨਾਂ ਨੇ ਆਪਣੀ ਪੋਜੀਸਣ ਸੰਭਾਲ ਲਈ,ਤੇ ਉਹ ਬੱਚੇ ਨੂੰ ਲੁਕ ਕੇ ਦੇਖਣ ਲੱਗੇ।ਅੱਜ ਵੀ ਉਸਨੂੰ ਬਹੁਤ ਡਾਂਟ ਤੇ ਧੱਕੇ ਖਾਣੇ ਪਏ,ਆਖੀਰ ਸਬਜੀ ਵੀ ਵਿੱਕ ਗਈ,ਬੱਚਾ ਕੱਪੜੇ ਵਾਲੀ ਦੁਕਾਨ ਤੇ ਜਾ ਪਹੁੰਚਿਆ। ਅਚਾਨਕ ਮੇਰੀ ਨਜਰ ਉਸਦੀ ਮਾਂ ਤੇ ਗਈ,ਕੀ ਦੇਖਿਆ ਕੇ ਮਾਂ ਬਹੁਤ ਹੀ ਦਰਦ ਭਰੀ ਸਿਸਕਿਆਂ ਲੈ ਕੇ ਲਗਾਤਾਰ ਰੋ ਰਹੀ ਸੀ,ਤੇ ਮੈਂ ਫੋਰਨ ਮਾਸਟਰ ਜੀ ਵੱਲ ਦੇਖਿਆ ਤਾਂ ਉਹ ਹਲਕਾ ਹਲਕਾ ਰੋ ਰਹੇ ਸਨ।ਦੋਵਾਂ ਦੇ ਰੋਣ ਤੋਂ ਮੈਂਨੂੰ ਇੰਝ ਜਾਪਿਆ ਜਿਵੇਂ ਦੋਵਾਂ ਨੇ ਹੀ ਬੱਚੇ ਤੇ ਬਹੁਤ ਜੁਲਮ ਕੀਤੇ ਹੋਣ ਤੇ ਅੱਜ ਉਹਨਾ ਆਪਣੀ ਗਲਤੀ ਦਾ ਅਹਿਸਾਸ ਹੋ ਰਿਹਾ ਹੈ। ਮਾਂ ਰੋਦੇਂ ਰੋਦੇਂ ਘਰ ਤੇ ਟੀਚਰ ਰੋਦੇਂ ਹੋਏ ਸਕੂਲ ਚਲੇ ਗਏ।ਬੱਚੇ ਨੇ ਦੁਕਾਨਦਾਰ ਨੂੰ ਪੈਸੇ ਦਿੱਤੇ ਤੇ ਦੁਕਾਨਦਾਰ ਇੱਕ ਲੇਡੀਜ ਸੂਟ ਦਿੰਦੇਂ ਹੋਏ ਬੋਲਿਆ ਕੇ ਬੇਟਾ ਅੱਜ ਸੂਟ ਦੇ ਸਾਰੇ ਪੈਸੇ ਪੂਰੇ ਹੋ ਗਏ।ਆਪਣਾ ਸੂਟ ਲੈ ਲਵੋ,ਬੱਚੇ ਨੇ ਸੂਟ ਫੜਿਆ ਤੇ ਆਪਣੇ ਸਕੂਲ ਬੈਗ ਪਾ ਲਿਆ,ਤੇ ਸਕੂਲ ਚਲਿਆ ਗਿਆ। ਅੱਜ ਵੀ ਉਹ ਇੱਕ ਘੰਟਾਂ ਲੇਟ ਸੀ,ਉਹ ਸਿੱਧਾ ਟੀਚਰ ਕੋਲ ਗਿਆ ਤੇ ਡੈਸਕ ਤੇ ਬੈਗ ਰੱਖਿਆ,ਆਪਣੇ ਹੱਥ ਅੱਗੇ ਕੀਤੇ ਮਾਰ ਖਾਣ ਲਈ,ਟੀਚਰ ਕੁਰਸੀ ਤੋਂ ਉਠਿਆ ਉਸ ਬੱਚੇ ਨੂੰ ਆਪਣੇ ਗਲ ਨਾਲ ਲਾ ਲਿਆ,ਤੇ ਉੱਚੀ ਉੱਚੀ ਰੋਣ ਲੱਗ ਪਿਆ,ਮੈਂ ਵੀ ਆਪਣੇ ਆਪ ਤੇ ਕਾਬੂ ਨਹੀ ਰੱਖ ਪਾਇਆ। ਮੈਂ ਆਪਣੇ ਆਪ ਸੰਭਾਲਿਆ ਤੇ ਅੱਗੇ ਆ ਕੇ ਟੀਚਰ ਨੂੰ ਚੁੱਪ ਕਰਾਇਆ ਤੇ ਬੱਚੇ ਨੂੰ ਪੁੱਛਿਆ ਕਿ ਜਿਹੜਾ ਤੇਰੇ ਬੈਗ ਚ ਸੂਟ ਆ ਉਹ ਕਿਸ ਲਈ ਆ।ਬੱਚੇ ਨੇ ਰੋਦੇਂ ਹੋਏ ਜਵਾਬ ਦਿੱਤਾ ਕਿ ਮੇਰੀ ਮਾਂ ਅਮੀਰ ਲੋਕਾਂ ਦੇ ਘਰ ਮਜਦੂਰੀ ਕਰਨ ਜਾਂਦੀ ਹੈ ਤੇ ਉਹਦੇ ਸਾਰੇ ਕੱਪੜੇ ਫਟੇ ਹੋਏ ਹੈ,ਜਿਸਮ ਨੂੰ ਕੋਈ ਵੀ ਸੂਟ ਪੂਰਾ ਨਹੀ ਢੱਕ ਪਾਉਂਦਾ ਤੇ ਮੇਰੀ ਮਾਂ ਕੋਲ ਪੈਸੇ ਵੀ ਨਹੀ ਹੁੰਦੇਂ ਇਸ ਲਈ ਮੈਂ ਇਹ ਸੂਟ ਮਾਂ ਲਈ ਖਰੀਦਿਆ ਹੈ ਇਹ ਸੂਟ ਆਪਣੀ ਮਾਂ ਨੂੰ ਦਵੇਗਾਂ ? ਮੈਂ ਬੱਚੇ ਨੂੰ ਸਵਾਲ ਕੀਤਾ।ਜਵਾਬ ਸੁਣ ਕੇ ਮੇਰੇ ਤੇ ਮਾਸਟਰ ਜੀ ਦੇ ਪੈਰਾਂ ਹੈਠੋਂ ਜਮੀਨ ਨਿੱਕਲ ਗਈ।ਬੱਚੇ ਨੇ ਜਵਾਬ ਦਿੱਤਾ ਕੇ ਨਹੀ ਅੰਕਲ ਛੁੱਟੀ ਤੋਂ ਬਾਅਦ ਮੈਂ ਸੂਟ ਨੂੰ ਦਰਜੀ ਕੋਲ ਸਿਲਾਈ ਲਈ ਦਵਾਂਗਾਂ।ਰੋਜਾਨਾਂ ਸਕੂਲ ਛੁੱਟੀ ਤੋਂ ਬਾਅਦ ਕੰਮ ਕਰਕੇ ਥੋੜ੍ਹੇ ਥੋੜ੍ਹੇ ਪੈਸੇ ਦਰਜੀ ਕੋਲ ਜਮ੍ਹਾ ਕਰਵਾਏ ਹਨ। ਟੀਚਰ ਤੇ ਮੈਂ ਰੋਂਦੇ ਰੋਂਦੇ ਸੋਚ ਰਹੇ ਸੀ ਕੇ ਆਖਿਰ ਕਦੋਂ ਤੱਕ ਸਾਡੇ ਸਮਾਜ ਚ ਗਰੀਬਾਂ ਨਾਲ ਅਸਿਹਾ ਹੁੰਦਾਂ ਰਹੇ ਗਾ? ਕੀ ਉਪਰ ਵਾਲੇ ਦੀਆਂ ਦਿੱਤੀਆਂ ਖੁਸੀਆਂ ਚ ਗਰੀਬ ਦਾ ਕੋਈ ਹੱਕ ਨਹੀ ਹੈ? ਕੀ ਅਸੀਂ ਆਪਣੀਆਂ ਖੁਸੀਆਂ ਦੇ ਮੌਕੇ ਤੇ ਥੋੜ੍ਹੇ ਬਹੁਤ ਪੈਸੇ ਕੱਢ ਕੇ ਆਪਣੇ ਸਮਾਜ ਦੇ ਗਰੀਬ ਤੇ ਬੇਸਹਾਰਿਆਂ ਦੀ ਮੱਦਦ ਨਹੀ ਕਰ ਸਕਦੇ ? ਤੁਸੀ ਵੀ ਠੰਢੇ ਦਿਮਾਗ ਨਾਲ ਜਰੂਰ ਸੋਚੋ ਜੀ।।।।। ਅਗਰ ਹੋ ਸਕੇ ਤਾਂ ਇਸ ਲੇਖ ਨੂੰ ਸਾਰੇ ਵਧੀਆ ਮੱਦਦਗਾਰਾ ਤੱਕ ਪਹੁੰਚਾਉਂ ਜੀ ਤਾਂ ਕੇ ਇਸ ਛੋਟੀ ਜਿਹੀ ਕੋਸਿਸ ਨਾਲ ਕਿਸੇ ਵੀਰ ਭਰਾ,ਭੈਣ ਦੇ ਦਿਲ ਚ ਗਰੀਬਾਂ ਪ੍ਰਤਿ ਹਮਦਰਦੀ ਦਾ ਜਜਬਾ ਹੀ ਜਾਗ ਜਾਵੇ,ਤੇ ਇਹੀ ਲੇਖ ਕਿਸੇ ਗਰੀਬ ਕੇ ਘਰ ਖੁਸੀਆਂ ਦੀ ਵਜਹਾ ਬਣ ਜਾਵੇ।।
✍️ਸੰਦੀਪ ਸਿੰਘ ਸੋਨੀ
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Uploaded By:
Gurmukhi StoriesUploaded By:
Punjabi Inspiring StoriesUploaded By:
Punjabi StoriesUploaded By:
Punjabi StoryUploaded By:
Story In PunjabiUploaded By:
ਪੰਜਾਬੀ ਕਹਾਣੀਆਂ
Related Posts
ਇਸ਼ਕ- ਜ਼ਾਦੇ ਮੁੱਖ ਪਾਤਰ – ਜੋਸ਼ ਰੂਹੀ ਕਿਸ਼ਤ ਨੰਬਰ – 3 ਲੇਖਕ – ਗੁਰਪ੍ਰੀਤ ਸਿੰਘ ਭੰਬਰ ਵੱਲੋਂ ਸੁੱਖਾ ਕਾਹਲੋਂ ਦਾ ਹਊਆ ਇਹ ਸੀ ਕਿ ਉਸਦੀ ਪਹੁੰਚ ਪੁਲਿਸ ਢਾਂਚੇ ਦੇ ਅੰਦਰ ਤੱਕ ਸੀ। ਪੁਲਿਸ ਇਧਰ ਉਸਨੂੰ ਫੜਨ ਦੀ ਤਿਆਰੀ ਕਰਦੀ ਸੀ ਅਤੇ ਓਧਰ ਉਸਨੂੰ ਪਤਾ ਚੱਲ ਜਾਂਦਾ ਸੀ। “ਕੱਢ ਬਾਹਰ ਇਨੂੰ”। Continue Reading »
ਮੇਰੀ ਅਤੇ ਵਿਰਦੀ ਸਾਬ ਦੀ ਕੋਠੀ ਵਿਚਕਾਰ ਇੱਕ ਖਾਲੀ ਪਲਾਟ ਹੋਇਆ ਕਰਦਾ ਸੀ.. ਕਈਆਂ ਤੋਂ ਸੁਣ ਰਖਿਆ ਸੀ ਕੇ ਵਿਜੀਲੈਂਸ ਮਹਿਕਮੇਂ ਵਿਚ ਹੋਣ ਕਾਰਨ ਵਿਰਦੀ ਨੇ ਕਈ ਵਿਰੋਧੀਆਂ ਤੇ ਨਜਾਇੱਜ ਪਰਚੇ ਵੀ ਕਰਵਾ ਰੱਖੇ ਸਨ..! ਇਸੇ ਕਾਰਨ ਹੀ ਮੈਂ ਉਸ ਤੋਂ ਹਮੇਸ਼ਾਂ ਹੀ ਪਾਸਾ ਵੱਟ ਜਾਇਆ ਕਰਦਾ! ਇੱਕ ਦਿਨ ਦੇਖਿਆ Continue Reading »
ਹਰਕੰਵਰ ਲੁਧਿਆਣੇ ਇੱਕ ਵਿਆਹ ਤੇ ਗਿਆ ਸੀ.. ਵਿਆਹ ਵਿੱਚ ਵਾਹਵਾ ਰੌਣਕ ਲੱਗੀ ਸੀ..ਪਰਵਾਸੀ ਪੰਜਾਬੀ ਮਿੱਤਰ ਦੀ ਭੈਣ ਦਾ ਵਿਆਹ ਸੀ ਬਹੁਤੇ ਰਿਸ਼ਤੇਦਾਰ ਵੀ ਕਨੇਡਾ ਵਾਲੇ ਹੀ ਸੀ ….. ਹਰਕੰਵਰ ਪੰਜਾਬੀ ਦਾ ਨਾਮਵਾਰ ਗੀਤਕਾਰ ਸੀ …ਕੋਈ ਨਾ ਕੋਈ ਪਛਾਣ ਕੇ ਫਤਿਹ ਬੁਲਾ ਕੋਲ ਬੈਠ ਜਾਂਦਾ ਸੀ ….ਕੋਈ ਕੋਈ ਫੋਨ ਕੱਢ ਫੋਟੋ Continue Reading »
ਅਮਨ ਜਦੋਂ ਕਈ ਸਾਲ ਪਹਿਲਾਂ ਆਪਣੀ ਕਜਨ ਨਾਲ ਉਸਦੇ ਐਨਉਲ ਫ਼ੰਕਸ਼ਨ ਚ ਕਾਲਜ ਗਈ ਸੀ ਉਸਦੇ ਮਹੌਲ ਨੇ ਅਚੰਬਿਤ ਕਰ ਦਿੱਤਾ ਸੀ ।ਕੱਲੀ ਹੀ ਉਹ ਖਾਲੀ ਕਲਾਸ ਰੂਮਾਂ ਚ ਘੁੰਮਦੀ ਰਹੀ ਸੀ ।ਉਸਨੇ ਉਦੋਂ ਹੀ ਫੈਸਲਾ ਕੀਤਾ ਸੀ ਕਿ ਪੜ੍ਹਨਾ ਹੈ ਤਾਂ ਇਸੇ ਕਾਲਜ ਵਿੱਚ । ਅੱਜ ਜਦੋਂ ਮੌਕਾ ਆਇਆ Continue Reading »
ਇੱਕ ਰੋਹੀ ਦਾ ਰੁੱਖ .. ਖਤਮ ਕਰ ਚੁੱਕਾ ਸੀ ਜਿਉਣ ਦੀ ਉਮੀਦ .. ਮਰ ਚੁੱਕੀਆਂ ਸਨ ਨਵੀਆਂ ਸ਼ਾਖਾਵਾਂ ਬਣਨ ਵਾਲੀਆਂ ਗੰਢਾਂ .. ਸੁੱਕ ਚੁੱਕੀਆਂ ਕਰੂੰਬਲ਼ਾਂ ਕਰੂਪਤਾ ਦਾ ਅਹਿਸਾਸ ਕਰਵਾ ਰਹੀਆਂ ਸਨ .. ! ਸੋਕਾ ਜੋ ਮੁੱਦਤਾਂ ਤੋਂ ਪਿਆ ਹੋਇਆ ਸੀ …? ਪਰ ਤਣੇ ਦੀ ਮਜ਼ਬੂਤੀ ਨੇ ..ਉਸ ਗਰਮੀ ਦੀ ਤਪਸ਼ Continue Reading »
ਸੱਚਾ-ਬਿਰਤਾਂਤ ਉਹ ਤਿੰਨ ਭੈਣ ਭਰਾਵਾਂ ਵਿਚੋਂ ਸਬ ਤੋਂ ਵੱਡਾ ਸੀ ਜਦੋਂ ਬੇਬੇ ਇੰਝ ਹੋ ਗਈ.. ਕੁਝ ਸਮੇ ਲਈ ਆਂਢ ਗਵਾਂਢ ਰੋਟੀ ਦੇ ਜਾਇਆ ਕਰਦਾ..ਫੇਰ ਆਪ ਪਕਾਉਣੀ ਪੈਂਦੀ..ਰਿਸ਼ਤੇਦਾਰ ਵੀ ਕਿੰਨੀ ਦੇਰ ਝੱਲਦੇ.. ਹਮਦਰਦੀ ਦਾ ਦਰਿਆ ਸੁੱਕਦਿਆਂ ਹੀ ਸਭ ਆਪੋ ਆਪਣੇ ਧੰਦਿਆਂ ਵਿਚ ਰੁਝ ਗਏ..ਪਿਓ ਦੀ ਲੱਤ ਵਿਚ ਨੁਕਸ ਸੀ..ਦੋਵੇਂ ਪਿਓ ਪੁੱਤ Continue Reading »
ਇੱਕ IAS ਦੀ ਤਿਅਾਰੀ ਕਰਦੇ ਮੁੰਡੇ ਨੇ ਅਖਬਾਰ ਚ ਇਸ਼ਤਿਹਾਰ ਦਿੱਤਾ… ਪੜੇ ਲਿਖੇ IAS ਕਰਦੇ ਮੁੰਡੇ ਲਈ ਪੜ੍ਹੀ ਲਿਖੀ ਕੰਨਿਆ ਦੀ ਲੋੜ ਹੈ ਸਪੰਰਕ ਕਰੋ। ਕਿਸੇ ਨੇ ਸੰਪਰਕ ਨਾ ਕੀਤਾ, ਸ਼ਾਇਦ ਲੋਕਾਂ ਨੇ ਸੋਚ ਲਿਅਾ ਹੋਣੈ ਤਿਅਾਰੀ ਹੀ ਕਰ ਰਿਹਾ ਹੈ ਕੀ ਪਤਾ IAS ਲੱਗੇ ਜਾਂ ਨਾ ਲੱਗੇ। ਇੱਕ ਪ੍ਰਾਈਵੇਟ Continue Reading »
ਦਸਵੀਂ ਵਿਚ ਪੜ੍ਹਦੀ ਸਾਂ..ਜਦੋਂ ਮਾਂ ਪੂਰੀ ਹੋ ਗਈ। ਭਾਪਾ ਜੀ ਤੇ ਦੂਜੇ ਵਿਆਹ ਦਾ ਬਹੁਤ ਪ੍ਰੈਸ਼ਰ ਪਾਇਆ ਗਿਆ ਪਰ ਓਹਨਾਂ ਦੀ ਪੱਥਰ ਤੇ ਪੱਕੀ ਲਕੀਰ ਸੀ..ਅਖ਼ੇ “ਮੇਰੀ ਧੀ ਰੁਲ਼ ਜੂ” ਉਸ ਮਗਰੋਂ ਮੈਂ ਆਪਣੇ ਬਾਪ ਦੇ ਜ਼ਿਹਨ ਦਾ ਕੇਂਦਰ ਬਿੰਦੂ ਬਣ ਗਈ.. ਐੱਮ.ਬੀ.ਏ. ਮਗਰੋਂ ਗੁੜਗਾਵਾਂ ਆ ਗਈ ਤਾਂ ਭਾਪਾ ਜੀ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)
sukhdeep sony
very nice
7508923097
Loveneet singh
kudrat de rng koi raja te koi bhikhari 😓
ranjeetsas
very touching