ਗਰੀਬੀ ਨਾਮ ਦੀ ਡੈਣ ... ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
ਮੁੱਖ ਪਾਤਰ – ਰੇਸ਼ਮਾਂ
ਉਰਮੀਂ
ਕਿਸ਼ਤ – 2
ਲੇਖਕ – ਗੁਰਪ੍ਰੀਤ ਸਿੰਘ ਭੰਬਰ
ਪਿਛਲੀ ਕਿਸ਼ਤ ਦਾ ਲਿੰਕ-
https://m.facebook.com/story.php?story_fbid=359642869505312&id=100063788046394
2
ਪਿਛਲੀ ਕਿਸ਼ਤ ਵਿੱਚ ਅਸੀਂ ਰੇਸ਼ਮਾਂ ਦੇ ਸੰਘਰਸ਼ ਬਾਰੇ ਪੜ ਰਹੇ ਸਾਂ ਕਿ ਕਿਵੇਂ ਉਸਦੀ ਗਰੀਬੀ ਉਸਦਾ ਸਾਰਾ ਘਰ ਖਾ ਗਈ। ਸ਼ਰਾਬੀ ਪਤੀ ਨਸ਼ੇ ਕਰਦਾ ਮਰ ਗਿਆ ਤੇ ਸੱਸ-ਸਹੁਰਾ ਇਲਾਜ ਦੇ ਘਾਟੇ ਕਰਕੇ ਚੱਲ ਵਸੇ।
ਹੁੱਣ ਰੇਸ਼ਮਾਂ ਲਈ ਸਭ ਕੁੱਛ ਉਰਮੀਂ ਹੀ ਸੀ। ਰੇਸ਼ਮਾਂ ਦੀ ਬੇਟੀ ਉਰਮੀਂ ਜਿਸਨੂੰ ਰੇਸ਼ਮਾਂ ਖੂਬ ਪੜਾਓਣਾ ਚਾਹੁੰਦੀ ਸੀ। ਜਿੱਥੇ ਰੇਸ਼ਮਾਂ ਕੰਮ ਕਰਦੀ ਸੀ, ਓਥੋਂ ਦਾ ਮਾਲਕ ਰਜਿੰਦਰ ਡੋਗਰਾ ਰੇਸ਼ਮਾਂ ਤੇ ਗਲਤ ਨਜ਼ਰ ਰੱਖਦਾ ਸੀ। ਪਰ ਰੇਸ਼ਮਾਂ ਨੇ ਆਪਣੇ ਆਪ ਨੂੰ ਉਸ ਕੋਲੋਂ ਬਚਾ ਕੇ ਰੱਖਿਆ ਹੋਇਆ ਸੀ।
ਕਈ ਵਾਰ ਸੋਚਿਆ ਕਿ ਕੰਮ ਬਦਲ ਦਵੇ, ਪਰ ਇਕੱਲੀ ਔਰਤ ਤਾਂ ਜਿਆਦਾਤਰ ਮਰਦਾਂ ਲਈ ਮੌਕਾ ਹੀ ਹੁੰਦੀ ਹੈ। ਕਿੱਥੇ ਜਾਏਗੀ? ਇਹੀ ਸੋਚ ਓਹ ਡੋਗਰਿਆਂ ਦੇ ਹੀ ਲੱਗੀ ਰਹੀ।
ਉਰਮੀਂ ਨੂੰ ਉਸ ਦਿਨ ਵਜੀਫਾ ਮਿਲਿਆ ਸੀ ਜਦੋਂ ਰੇਸ਼ਮਾਂ ਢਾਬੇ ਵਾਲੇ ਕੁਲਵੰਤ ਵੀਰ ਕੋਲ ਇਹ ਖੁਸ਼ਖਬਰੀ ਦੇਣ ਆਈ। ਇਸੇ ਵਕਤ ਰੇਸ਼ਮਾਂ ਨੂੰ ਪਤਾ ਚੱਲਿਆ ਕਿ ਉਰਮੀਂ ਦਾ ਐਕਸੀਡੈਂਟ ਹੋ ਗਿਆ ਹੈ।
ਰੇਸ਼ਮਾਂ ਨੂੰ ਜਦੋਂ ਇਹ ਪਤਾ ਚੱਲਿਆ ਕਿ ਉਸਦੀ ਬੇਟੀ ਉਰਮੀਂ ਦਾ ਐਕਸੀਡੈਂਟ ਹੋ ਗਿਆ ਹੈ ਤਾਂ ਓਹ ਕੁਲਵੰਤ ਸਾਹਮਣੇ ਖੜੀ ਬੇਹੋਸ਼ ਹੋ ਕੇ ਡਿੱਗ ਪਈ। ਕੁਲਵੰਤ ਨੇ ਉਸਨੂੰ ਹੋਸ਼ ਵਿੱਚ ਲਿਆਂਦਾ। ਉਸ ਨਾਲ ਆਪਣੇ ਸਕੂਟਰ ਤੇ ਬੈਠ ਕੇ ਹੱਸਪਤਾਲ ਪਹੁੰਚਿਆ। ਉਰਮੀਂ ਨੂੰ ਗੁਆਂਢਣ ਨਿਮਰਤਾ ਰਾਨੀ ਨੇ ਹੱਸਪਤਾਲ ਪਹੁੰਚਾ ਦਿੱਤਾ ਸੀ।
ਪਰ ਉਰਮੀਂ ਦੀ ਹਾਲਤ ਗੰਭੀਰ ਸੀ। ਉਸਦੇ ਸਿਰ ਵਿੱਚ ਸੱਟ ਲੱਗੀ ਸੀ। ਡਾਕਟਰ ਮੀਨਾ ਸ਼ਰਮਾਂ ਉਰਮੀਂ ਨੂੰ ਦੇਖ ਰਹੇ ਸਨ। ਓਨਾ ਨੇ ਰੇਸ਼ਮਾਂ ਨੂੰ ਆਪਣੇ ਕੋਲ ਬੁਲਾਇਆ ਅਤੇ ਕਿਹਾ ਕਿ ਉਰਮੀਂ ਦੀ ਜਾਨ ਖਤਰੇ ਵਿੱਚ ਹੈ।
“ਤੂੰ ਬੱਸ ਇੰਨਾ ਸਮਝ ਲੈ ਰੇਸ਼ਮਾਂ ਕਿ ਉਦੇ ਸਿਰ ਅੰਦਰ ਖੂਨ ਡੁੱਲ ਗਿਆ ਹੈ। ਅੰਦਰੂਨੀ ਸੱਟ ਵੱਜੀ ਹੈ। ਤੇ ਖੂਨ ਦੀਆਂ ਗੱਠਾਂ ਬਣ ਗਈਆਂ ਨੇ। ਅਪਰੇਸ਼ਨ ਕਰਕੇ ਇਹ ਜੰਮਿਆਂ ਹੋਇਆ ਖੂਨ ਕੱਢਣਾ ਪੈਣਾ। ਨਹੀਂ ਤਾਂ ਉਰਮੀਂ ਦੀ ਜਾਨ ਨੂੰ ਖਤਰਾ ਹੈ। ਇਹ ਅਪਰੇਸ਼ਨ ਅੱਜ ਸ਼ਾਮ ਤੱਕ ਕਰਨਾ ਹੀ ਪੈਣਾ”। ਮੀਨਾ ਸ਼ਰਮਾਂ ਬੋਲੀ।
“ਕਿੰਨਾ ਖਰਚ ਆਏਗਾ ਡਾਕਟਰ ਜੀ!?” ਕੰਬਦੀ ਹੋਈ ਆਵਾਜ਼ ਵਿੱਚ ਰੇਸ਼ਮਾਂ ਬੋਲੀ।
“ਦੋ ਲੱਖ ਰੁਪਏ”। ਮੀਨਾ ਸ਼ਰਮਾਂ ਨੇ ਕਿਹਾ।
“ਇੰਨੇ ਪੈਸੇ ਤਾਂ ਮੇਰੇ ਕੋਲ ਹੈ ਨਹੀਂ! ਮੈਂ ਕਿੱਥੋਂ ਲੈ ਕੇ ਆਵਾਂ!?” ਰੇਸ਼ਮਾਂ ਬੋਲਦੀ ਹੋਈ ਰੋਣ ਲੱਗ ਪਈ।
“ਤੇਰੇ ਕੋਲ ਸਿਰਫ ਸ਼ਾਂਮ ਤੱਕ ਦਾ ਵਕਤ ਹੈ। ਇਸ ਤੋਂ ਬਾਅਦ ਮੈਂ ਵੀ ਕੁੱਛ ਨੀ ਕਰ ਸਕਦੀ”। ਮੀਨਾ ਸ਼ਰਮਾਂ ਕਹਿ ਕੇ ਚਲੀ ਗਈ।
ਪਿੱਛੇ ਰੇਸ਼ਮਾਂ ਕੰਧਾਂ ਵਿੱਚ ਟੱਕਰਾਂ ਮਾਰਨ ਜੋਗੀ ਰਹਿ ਗਈ। ਕਿ ਕਰੇ ਤਾਂ ਕੀ ਕਰੇ!? ਸਭ ਤੋਂ ਪਹਿਲਾਂ ਤਾਂ ਕੁਲਵੰਤ ਸਿੰਘ ਹੀ ਉਸਦਾ ਦਿਮਾਗ ਵਿੱਚ ਆਇਆ। ਸੋਚਿਆ ਕਿ ਕਿਓਂ ਨਾ ਕੁਲਵੰਤ ਵੀਰਜੀ ਕੋਲੋਂ ਪੈਸਾ ਮੰਗਾ!?
ਪੈਸਾ ਪਰ ਕੁਲਵੰਤ ਦੇ ਹੱਥ ਰਹਿੰਦਾ ਕਿੱਥੇ ਸੀ!? ਕੁਲਵੰਤ ਜੋ ਢਾਬਾ ਸੰਭਾਲਦਾ ਸੀ ਓਹ ਉਸਦੇ ਸਹੁਰਾ ਸਾਹਿਬ ਦੀ ਦਿੱਤੀ ਜ਼ਮੀਨ ਤੇ ਬਣਿਆ ਹੋਇਆ ਸੀ। ਪੈਸਾ ਸਾਰਾ ਸਹੁਰਿਆਂ ਦਾ ਲੱਗਿਆ ਸੀ ਤਾਂ ਹੁੱਣ ਕਮਾਈ ਵੀ ਸਾਰੀ ਕੁਲਵੰਤ ਦੀ ਵਹੁਟੀ ਹੀ ਸੰਭਾਲਦੀ ਸੀ।
ਕੁਲਵੰਤ ਤਾਂ ਬੱਸ ਓਥੇ ਕੰਮ ਕਰਨ ਨੂੰ ਰੱਖਿਆ ਹੋਇਆ ਸੀ। ਕੁਲਵੰਤ ਦੀ ਵਹੁਟੀ ਭਗਵੰਤ ਕੌਰ ਹੰਕਾਰੀ ਹੋਈ ਔਰਤ ਸੀ। ਓਹ ਤਾਂ ਆਪਣੇ ਪਤੀ ਨਾਲ ਲੜਦੀ ਰਹਿੰਦੀ ਸੀ ਕਿਸੇ ਪਰਾਏ ਦੀ ਕੀ ਮੱਦਦ ਕਰੇਗੀ!?
ਇਸ ਲਈ ਜਦੋਂ ਰੇਸ਼ਮਾਂ ਨੇ ਹੱਸਪਤਾਲ ਵਿੱਚ ਕੁਲਵੰਤ ਕੋਲੋਂ ਮੱਦਦ ਮੰਗਣੀ ਚਾਹੀ ਤਾਂ ਕੁਲਵੰਤ ਨੇ ਓਥੇ ਹੀ ਮਨਾ ਕਰ ਦਿੱਤਾ। ਉਸਨੇ ਕਿਹਾ ਕਿ ਪੈਸਾ ਛੱਡ ਕੋਈ ਹੋਰ ਮੱਦਦ ਹੋਵੇ ਤਾਂ ਓਹ ਕਰ ਸਕਦਾ ਹੈ।
ਵਕਤ ਤਾਂ ਕੋਲ ਸੀ ਨਹੀਂ ਕਿ ਰੇਸ਼ਮਾਂ ਕੁੱਛ ਸੋਚ ਪਾਂਓਦੀ! ਕਿਹੜੇ ਰਿਸ਼ਤੇਦਾਰ ਕੋਲ ਜਾਂਦੀ!? ਰਿਸ਼ਤੇਦਾਰ ਤਾਂ ਅੱਜ-ਕੱਲ ਵਿਆਹਾਂ ਵਿੱਚ ਪਲੇਟਾਂ ਜੀਭ ਨਾਲ ਚੱਟਣ ਜੋਗੇ ਰਹਿ ਗਏ ਹਨ। ਹੋਰ ਕੋਈ ਕਿਸੇ ਦੀ ਮੱਦਦ ਨਹੀਂ ਕਰਦਾ।
“ਜੇ ਮੇਰੇ ਹੱਥ ਪੈਸਾ ਆਂਓਦਾ ਹੁੰਦਾ ਤਾਂ ਮੈਂ ਜਰੂਰ ਤੇਰੀ ਮੱਦਦ ਕਰ ਦਿੰਦਾ ਭੈਣ। ਪਰ ਮੈਂ ਤਾਂ ਆਪ ਘਰ ਜਵਾਈਂ ਆ!! ਸਹੁਰਿਆਂ ਦੇ ਟੁਕੜਿਆਂ ਤੇ ਪਲ ਰਿਹਾਂ!” ਕੁਲਵੰਤ ਬੋਲਿਆ।
ਗਰੀਬੀ ਨਾਮ ਦੀ ਡੈਣ ਕਿਸ਼ਤ – 2