ਗੱਲ ਕੁੱਝ ਸਾਲ ਪੁਰਾਣੀ ਹੈ।ਪੁੱਤਾਂ ਦੇ ਜਵਾਨ ਹੋਣ ਤੇ ਮਾਵਾਂ ਨੂੰ ਵਿਆਹ ਦੀ ਕਾਹਲੀ ਹੋ ਜਾਂਦੀ ਹੈ।ਮੇਰੇ ਇੱਕ ਦੋਸਤ ਨਾਲ ਵੀ ਇਹੋ ਜਿਹਾ ਕੁੱਝ ਹੋਇਆ।ਰਿਸ਼ਤਾ ਕੋਈ ਨੇਪਰੇ ਨਹੀਂ ਸੀ ਚੜ੍ਹ ਰਿਹਾ।ਉਸ ਦੀ ਮਾਂ ਯਾਨੀ ਮੇਰੀ ਤਾਈ ਓਹੜ ਪੋਹੜ ਕਰਨ ਲੱਗੀ, ਜਿਵੇਂ ਕੋਈ ਕਹਿ ਦਿਆ ਕਰੇ,ਉਸੇ ਤਰ੍ਹਾਂ ਕਰ ਦਿਆ ਕਰੇ।
ਇੱਕ ਦਿਨ ਕਿਸੇ ਨੇ ਕਿਹਾ ਕਿ ਕਾਲੇ ਕੁੱਤੇ ਨੂੰ ਗੁਲਗੁਲੇ ਪਕਾ ਕੇ ਪਾਓ,ਝੱਟ ਕੰਮ ਸਿਰੇ ਚੜ੍ਹ ਜਾਣਾ।ਤਾਈ ਨੇ ਗੁਲਗੁਲੇ ਪਕਾ ਦੋਸਤ ਨੂੰ ਕਾਲੇ ਕੁੱਤੇ ਨੂੰ ਗਵਾਉਣ ਲਈ ਕਿਹਾ।ਦੋਸਤ ਮਨ ਨਹੀਂ ਸੀ ਰਿਹਾ।ਤਾਈ ਨੇ ਸੁਨੇਹਾ ਭੇਜ ਮੈਨੂੰ ਵੀ ਬੁਲਾ ਲਿਆ।ਸ਼ਰਮੋ ਸ਼ਰਮੀ ਸਾਨੂੰ ਜਾਣਾ ਪਿਆ।ਅਸੀਂ ਸਕੂਟਰ ਤੇ ਆਸਾ ਪਾਸਾ ਘੁੰਮਿਆ, ਕਾਲਾ ਕੁੱਤਾ ਨਾ ਲੱਭੇ।ਦੋਸਤ ਅੱਕ ਗਿਆ ਪਰ ਮੈਂ ਉਸ ਨੂੰ ਥੋੜ੍ਹਾ ਹੋਰ ਵੇਖਣ ਲਈ ਮਨਾ ਲਿਆ।ਪੂਰੀ ਭਕਾਈ ਬਾਅਦ ਇੱਕ ਕਾਲਾ ਕੁੱਤਾ ਮਿਲਿਆ।ਅਸੀਂ ਉਸ ਅੱਗੇ ਗੁਲਗਲੇ ਪਾਏ, ਪਰ ਉਹ ਸੁੰਘ ਕੇ ਪਿੱਛੇ ਹੱਟ ਗਿਆ।ਅਸੀਂ ਕਾਫੀ ਕੋਸ਼ਿਸ਼ ਕੀਤੀ ਪਰ ਕੁੱਤਾ ਗੁਲਗੁਲਿਆਂ ਵੱਲ ਝਾਕੇ ਤੱਕ ਨਾ।ਦੋਸਤ ਨੇ ਅੱਕੇ ਹੋਏ ਨੇ ਕੁੱਤੇ ਦੇ ਲੱਤ ਮਾਰੀ ਅਤੇ ਗੁਲਗੁਲੇ ਸਿੱਟਣ ਲੱਗਿਆ।ਮੈਂ ਉਸ ਨੂੰ ਰੋਕਦਿਆਂ ਇੱਕ ਸਕੀਮ ਦੱਸੀ।ਹੱਸਦਿਆਂ ਹੋਇਆ ਉਸ ਨੇ ਮਨ ਲਈ।
ਅਸੀਂ ਚਾਹ ਦੀ ਦੁਕਾਨ ਤੇ ਜਾ ਚਾਹ ਨਾਲ ਗੁਲਗੁਲੇ ਖਾ ਲਏ।ਇਸੇ ਤਰ੍ਹਾਂ ਅਸੀਂ ਸੱਤ ਡੰਗ ਪੂਰੇ ਕਰ ਦਿੱਤੇ।ਕਰਨੀ ਰੱਬ ਦੀ, ਦੋਸਤ ਦਾ ਉਨ੍ਹਾਂ ਦਿਨਾਂ ਵਿੱਚ ਹੀ ਰਿਸ਼ਤਾ ਹੋ ਗਿਆ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ