ਗੁਨਾਹਾਂ ਦੀ ਚੁੱਪ
ਮੈ ਸਿਰ ਤੋਂ ਰੁਮਾਲ ਲਾਹਿਆ ਤੇ ਗੱਡੀ ਚੱਕ ਕੰਮ ਤੇ ਚਲਾ ਗਿਆ. ਚੁੱਪ ਸੀ ਮੈਂ ਪਰ ਓਦਾਂ ਚੁੱਪ ਨੀ ਸੀ. ਇਹ ਵਾਲੀ ਚੁੱਪ ਹੁਣ ਥੋੜੀ ਸੁਲਝੀ ਹੋਈ ਸੀ. ਪਰ ਦੇਖਣ ਵਾਲੇ ਨੂੰ ਸਮਝ ਨੀ ਆਉਂਦੀ ਸੀ. ਤਾਹੀ ਤਾਂ ਕੰਮ ਤੇ ਤਾਰਾ ਬੋਲਿਆ ਬਾਹਲਾ ਹੀ ਚੁੱਪ ਚੁੱਪ ਆ …. ਕੀ ਗੱਲ ਕਿਥੋਂ ਆਇਆ ? ਜਾਂ ਹਲੇ ਵੀ ਓਹਦੇ ਵਾਰੇ ਸੋਚੀ ਜਾਨਾਂ ? ਮੈਂ ਹਲਕੇ ਜਿਹੇ ਬੋਲਾ ਨਾਲ ਕਿਹਾ … ਨਹੀਂ ਉਂਝ ਹੀ ਚੁੱਪ ਆ ਤੇ ਓਹਦੇ ਵਾਰੇ ਨੀ ਸੋਚਦਾ. ਤਾਰਾ ਫੇਰ ਆਖਣ ਲੱਗਾ ਕਿਥੋਂ ਆਇਆ ਫੇਰ ਜੋ ਅੱਜ ਇਹਨਾਂ ਚੁੱਪ ਹੋ ਗਿਆ ?
ਮੈਂ ਸਮਾਂ ਜਿਹਾ ਲੈ ਕੇ ਬੋਲਿਆ … ਕੁੱਝ ਨੀ ਗੁਰੂ ਘਰ ਗਿਆ ਸੀ. ਸਾਰੇ ਸਵਾਲਾਂ ਦੇ ਜਵਾਬ ਲੈ ਕੇ ਆਇਆ. ਤਾਰੇ ਨੇ ਕਿਹਾ …. ਅੱਛਾ ਮੈਨੂੰ ਵੀ ਦੱਸ ਫੇਰ ਕੀ ਗੱਲ ਕਰੀ ? ਵੈਸੇ ਤਾਂ ਮੈਨੂੰ ਪਤਾ ਜੀਤ ਦਾ ਤਾਂ ਵਿਆਹ ਹੋ ਗਿਆ ਫੇਰ ਤੂੰ ਹੁਣ ਰੱਬ ਨਾਲ ਕੀ ਗੱਲ ਕਰਨ ਗਿਆ ਸੀ ?
ਮੈਂ ਲੰਬਾ ਜਿਹਾ ਸਾਹ ਲਿਆ ਤੇ ਤਾਰੇ ਨੂੰ ਦੱਸਿਆ , ਤੈਨੂੰ ਯਾਦ ਆ ਜਦ ਮੈਂ ਇੱਕ ਦਿਨ ਤੈਨੂੰ ਸਾਹੋ ਸਾਹ ਹੋਏ ਨੇ ਆ ਕੇ ਕਿਹਾ ਸੀ ਵੀ ਅੱਜ ਮੇਰੇ ਮਾਮਾ ਜੀ ਨਾਲ ਜੀਤ ਦੇ ਪਾਪਾ ਦੀ ਗੱਲ ਹੋਈ ਤੇ ਉਹ ਕਹਿੰਦੇ ਅਸੀ ਹੁਣ ਦੋ ਮਹੀਨੇ ਹੋਰ ਦੇਖਣਾ ਜੇ ਮੁੰਡਾ ਆਸਟ੍ਰੇਲੀਆ ਪੱਕਾ ਹੋ ਗਿਆ ਤਾਂ ਅਸੀ ਵਿਆਹ ਕਰ ਦਵਾਂਗੇ ਨਹੀਂ ਤਾਂ ਅਸੀ ਕੁੜੀ ਦਾ ਵਿਆਹ ਕਿਤੇ ਹੋਰ ਕਰ ਦੇਣਾ. ਤਾਰੇ ਨੇ ਕਿਹਾ ਹਾਂ ਬਈ ਇਹ ਤਾਂ ਤੂੰ ਦੱਸਿਆ ਸੀ ਤੇ ਮੈਂ ਕਿਹਾ ਸੀ ਵੀ ਤੂੰ ਜੀਤ ਨਾਲ ਗੱਲ ਕਰਲਾ ਤੇ ਤੂੰ ਕਿਹਾ ਸੀ ਓਹਦੇ ਘਰਦੇ ਨੀ ਮੰਨਦੇ ਕਿਉ ਕੇ ਤੂੰ ਹਲੇ ਪੱਕਾ ਨੀ ਹੋਇਆ ਤੇ ਫੇਰ ਤੂੰ ਵੀ ਤਾਂ ਕੋਈ ਜ਼ੋਰ ਨੀ ਸੀ ਲਾਇਆ ਹੋ ਸਕਦਾ ਹੋਰ ਰੁਕ ਜਾਂਦੇ ਅਕਸਰ ਨੂੰ ਦੋ ਸਾਲ ਹੋਣ ਵਾਲੇ ਸੀ ਹੁਣ ਤਾਂ ਤੋਹਾਨੂ ਮਿਲਿਆ ਨੂੰ.
ਮੈਂ ਤਾਰੇ ਤੋਂ ਦੂਜੇ ਪਾਸੇ ਮੂੰਹ ਕਰ ਕਿਹਾ…..ਪਤਾ ਤਾਰੇ ਉਸ ਸਮੇ ਮੈਂ ਜੀਤ ਨੂੰ ਦੱਸਿਆ ਸੀ ਸਬ …..ਕੇ ਪਾਪਾ ਇਸ ਤਰ੍ਹਾਂ ਕਹਿੰਦੇ. ਓਹਨੇ ਮੈਨੂੰ ਮੁੜ ਸਿਰਫ ਇੱਕ ਜਵਾਬ ਦਿੱਤਾ ਸੀ. ਜਿਵੇਂ ਰੱਬ ਦੀ ਮਰਜ਼ੀ, ਰੱਬ ਸਬ ਜਾਣਦਾ. ਤਾਰੇ ਉਸ ਸਮੇ ਮੈਂ ਸੱਚੀ ਚੁੱਪ ਹੋ ਗਿਆ ਸੀ. ਮੈਂ ਹੋਰ ਸਬ ਕੁੱਝ ਕਰ ਸਕਦਾ ਸੀ ਜੇ ਉਹ ਕਹਿ ਦਿੰਦੀ ਪਰ ਰੱਬ ਨੂੰ ਜਾ ਕੇ ਕੀ ਕਹਿੰਦਾ ? ਉਹਦਾ ਵੀ ਓਹੀ ਰੱਬ ਸੀ ਜੋ ਮੇਰਾ ! ਹਾ ਪਰ ਉਹ ਗੱਲ ਵੱਖਰੀ ਕੇ ਸੁਣੀ ਸਿਰਫ ਓਹਦੀ ਗਈ ਰੱਬ ਦੇ ਦਰ ਤੇ…. ਨਹੀਂ ਦੁਆਵਾਂ ਤਾਂ ਮੈਂ ਵੀ ਬਹੁਤ ਮੰਗੀਆਂ ਸੀ ਰੱਬ ਕੋਲੋਂ ਕੇ ਰੱਬਾ ਮੇਹਰ ਕਰੀ.
ਤਾਰੇ ਨੇ ਹੈਰਾਨ ਹੋ ਕੇ ਮੇਰੇ ਵੱਲ ਮੱਥੇ ਤੇ ਤਿਉੜੀ ਪਾ ਕੇ ਕਿਹਾ …. ਔਰਤ ਹੁੰਦੀ ਹੀ ਬੇਬਫਾਈ ਦੀ ਪੰਡ ਏ. ਮੈਂ ਸੋਚਦਾ ਸੀ ਮਰਦ ਬੇਬਫਾ ਹੁੰਦੇ ਆ ਪਰ ਨਹੀਂ ਜਦ ਔਰਤ ਬੇਬਫਾ ਹੁੰਦੀ ਆ ਤਾਂ ਉਹ ਪੂਰੀ ਤਰਾਹ ਬੇਬਫਾ ਹੁੰਦੀ ਆ. ਉਹ ਤੇਰੇ ਨਾਲ ਖੜ ਸਕਦੀ ਸੀ, ਕਹਿ ਸਕਦੀ ਸੀ ਆਪਣੇ ਘਰ ਕਿ ਉਹਨੇ ਕਿਸੇ ਹੋਰ ਨਾਲ ਵਿਆਹ ਨੀ ਕਰਵਾਉਣਾ. ਬਸ ਚੁੱਪ ਹੋ ਗਈ ਤੇ ਆਖੇ ਰੱਬ ਦੀ ਮਰਜ਼ੀ. ਉਹਦੀ ਤਾਂ ਚੁੱਪ ਵੀ ਗੁਨਾਹਾਂ ਨਾਲ ਭਰੀ ਹੋਈ ਸੀ. ਤੂੰ ਦੱਸ ਇਹ ਭਲਾਂ ਕੀ ਗੱਲ ਹੋਈ ? ………ਮੈਂ ਮੂੰਹ ਘੁੰਮਾ ਕੇ ਸੜਕ ਤੇ ਆਉਂਦੀਆਂ ਜਾਂਦੀਆਂ ਕਾਰਾ ਵੱਲ ਦੇਖਣ ਲੱਗ ਪਿਆ. ਸਵਾਲ ਤਾਂ ਮੇਰੇ ਮਨ ਵਿੱਚ ਵੀ ਬਹੁਤ ਆਏ ਪਰ ਕੀ ਜਵਾਬ ਦਵਾ ਤਾਰੇ ਨੂੰ ? ਸਬ ਸਵਾਲ ਦੇ ਜਵਾਬ ਤਾਂ ਜੀਤ ਕੋਲ ਸੀ. ਇਹਨੇ ਨੂੰ ਤਾਰੇ ਨੇ ਫੇਰ ਕਿਹਾ ਬੋਲ ਕੁੱਝ ਹੁਣ ….. ਬੋਲਦਾ ਕਿਉ ਨੀ ? ਇੱਕ ਤਾਂ ਤੂੰ ਸੋਚਦਾ ਬਹੁਤ ਏ! ਹੁਣ ਕਿਹੜੀਆਂ ਸੋਚਾਂ ਵਿੱਚ ਡੁੱਬ ਗਿਆ ? ਮੈਂ ਸਬਰ ਜਿਹਾ ਕਰਕੇ ਤਾਰੇ ਨੂੰ ਜਵਾਬ ਦਿੱਤਾ ….. ਔਰਤ ਪੂੰਜੀ ਸੁਰੱਖਿਆ ਨੂੰ ਨਜ਼ਰ ਵਿੱਚ ਰੱਖ ਕੇ ਬੇਬਫਾਈ ਕਰ ਸਕਦੀ ਪਰ ਆਪਣੇ ਜ਼ਜ਼ਬਾਤਾਂ ਵਿੱਚ ਵਹਿ ਕੇ ਗੁਨਾਹਾਂ ਦੀ ਪੰਡ ਨੂੰ ਆਪਣੇ ਸਿਰ ਨੀ ਰੱਖ ਸਕਦੀ. ਜੀਤ ਮੇਰੀ ਖਾਤਿਰ ਆਪਣੇ ਬਾਪ ਦੇ ਖਿਲਾਫ ਕਿਵੇਂ ਖੜ ਜਾਂਦੀ ? ਕਿਵੇਂ ਭੁੱਲ ਜਾਂਦੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ