“ਬੀਬੀ ਮੈਨੂੰ ਪੈਸੇ ਦੇਦੇ ਮੇਰਾ ਸਰੀਰ ਟੁੱਟੀ ਜਾਂਦਾ ,ਨਹੀਂ ਮੈਂ ਮਰਜੂੰ ਬੀਬੀਏ ਪੈਸੇ ਦੇਦੇ” ਗੁਰਦਿੱਤ ਨੇ ਲੜਕੜਾਉਂਦੀ ਜਬਾਨ ‘ਚ ਗੁੱਸੇ ਹੁੰਦਿਆਂ ਆਪਣੀ ਮਾਂ ਗੇਜੋ ਤੋਂ ਨਸ਼ੇ ਵਾਸਤੇ ਪੈਸੇ ਮੰਗਦਿਆਂ ਕਿਹਾ |
“ਕਿੱਥੋਂ ਹਰੇ ਕਰਦਿਆਂ ਤੈਨੂੰ ਹੁਣ , ਸਾਰਾ ਘਰ ਤਾਂ ਵੇਚਕੇ ਖਾ ਗਿਆ ” ਗੇਜੋ ਨੇ ਵੀ ਅੱਗੋਂ ਔਖੀ ਹੁੰਦੀ ਨੇ ਉੱਤਰ ਦਿੱਤਾ |
“ਪੈਸੇ ਤਾਂ ਮੈਂ ਲੈਕੇ ਈ ਜਾਊਂ ” , ਏਨਾ ਆਖ ਕੇ ਉਹ ਸੰਦੂਕ ਵਾਲੇ ਅੰਦਰ ਜਾ ਵੜਿਆ |
ਅੰਦਰ ਸੰਦੂਕ ਨੂੰ ਲੱਗੀ ਨਿੱਕੀ ਜਿਹੀ ਜਿੰਦਰੀ ਨੂੰ ਇੱਟ ਨਾਲ ਭੰਨ ਕੇ ਅੰਦਰਲੇ ਰਖਣੇ ‘ਚੋਂ ਗੇਜੋਂ ਦੇ ਢਿੱਡ ਨੂੰ ਗੰਢਾਂ ਦੇ ਦੇ ਜੋੜੇ ਪੈਸੇ ਚੱਕ ਕੇ ਬਾਹਰ ਨੂੰ ਜਾਣ ਲੱਗਿਆ ਤਾਂ ਗੇਜੋ ਉਹਦੇ ਹੱਥੋਂ ਪੈਸੇ ਖੋਹਣ ਲੱਗੀ ਤਾਂ ਗੁਰਦਿੱਤਾ ਗੇਜੋ ਨੂੰ ਧੱਕਾ ਮਾਰ ਕੇ ਅੰਦਰੋਂ ਬਾਹਰ ਨਿਕਲ ਗਿਆ | ਧੱਕਾ ਵੱਜਣ ਨਾਲ ਗੇਜੋ ਦਾ ਸਿਰ ਸੰਦੂਕ ਦੇ ਕੋਲ ਪਏ ਮੰਜੇ ਦੇ ਪਾਵੇ ਤੇ ਜਾ ਵੱਜਿਆ ਤੇ ਗੇਜੋ ਦਰਦ ਨਾਲ ਕਰਾਹ ਉੱਠੀ |
“ਵੇ ਸੁੱਖਾਂ ਸੁੱਖ-ਸੁੱਖ ਲਿਆ ਸੀ ਤੈਨੂੰ ,ਕਿਉਂ ਬੁੱਢੇ ਵਾਰੇ ਮੇਰੇ ਸਿਰ ਖੇਹ ਪਵਾਉਣਾ ਏਂ | ਜਾਹ ਮੇਰਾ ਤੇ ਮੇਰੀ ਧੀ ਦਾ ਫਾਹਾ ਵੱਢ ਦੇ ਫੇਰ ਜੋ ਮਰਜੀ ਕਰੀਂ ਜਾਈਂ ” ਗੇਜੋ ਨੇ ਰੋਂਦੀ-ਕੁਰਲਾਉਂਦੀ ਨੇ ਕਿਹਾ |
ਪਰ ਗੁਰਦਿੱਤਾ ਸਾਰਾ ਕੁਛ ਅਣਸੁਣਿਆਂ ਕਰਕੇ ਬਾਹਰ ਭੱਜ ਗਿਆ , ਉਹਨੂੰ ਆਵਦੀ ਮਾਂ ਦੀ ਜਾਂ ਘਰ ਪਰਿਵਾਰ ਦੀ ਭੋਰਾ ਵੀ ਫਿਕਰ ਨਹੀਂ ਸੀ |
…………
ਗੇਜੋ ਕਿੰਨਾਂ ਚਿਰ ਰੋਂਦੀ ਰਹੀ ਤੇ ਫੇਰ ਆਪਣਾ ਆਪ ਸਮੇਟ ਕੇ ਭੁੰਜਿਓਂ ਉੱਠੀ ਤੇ ਮੰਜੇ ਤੇ ਪੈ ਗਈ | ਸਾਹਮਣੇ ਕੰਧ ਤੇ ਉਹਦੇ ਘਰਵਾਲੇ ਦੀ ਫੋਟੋ ਲੱਗੀ ਹੋਈ ਸੀ ਜਿਸਦੇ ਥੱਲੇ ਲਿਖਿਆ ਸੀ ਸਵ : ਜਗਤਾਰ ਸਿੰਘ , ਜੀਹਨੂੰ ਗੁਜਰਿਆਂ ਪੰਜ ਵਰੇ ਹੋ ਗਏ ਸੀ , ਉਹ ਅੱਧੀ ਜਮੀਨ ਨਸ਼ਿਆਂ ਲੇਖੇ ਲਾ ਗਿਆ ਤੇ ਆਪ ਵੀ ਤੜਫ-ਤੜਫ ਕੇ ਮਰਿਆ , ਨੌਂ ਕਿੱਲੇ ਜਮੀਨ ਵਿੱਚੋਂ ਪੰਜ ਉਹ ਨਸ਼ਿਆਂ ਵਿੱਚ ਤੇ ਜੂਏ ‘ਚ ਗਵਾ ਗਿਆ ਤੇ ਜਦੋਂ ਮੰਜੇ ਤੇ ਪਿਆ ਤਾਂ ਇੱਕ ਕਿੱਲਾ ਉਹਦੇ ਇਲਾਜ ‘ਚ ਵਿਕ ਗਿਆ ਪਰ ਬਚਿਆ ਫੇਰ ਨਾ | ਗੁਰਦਿੱਤ ਪੜਨ ਵੱਲੋ ਬਿਲਕੁਲ ਮਾਧੋ ਸੀ ਤੇ ਉਹਦੀ ਸੰਗਤ ਪਿੰਡ ਦੇ ਗਿਣਵੇਂ ਅਮਲੀਆਂ ਨਾਲ ਸੀ ਤਾਂ ਉਹਨੂੰ ਪਾਹ ਲੱਗਣਾ ਸੁਭਾਵਕ ਸੀ , ਪਹਿਲੋਂ ਮਾਂ ਤੇ ਭੈਣ ਤੋਂ ਚੋਰੀ ਨਸ਼ਾ ਕਰਦਾ ਸੀ ਪਰ ਜਦੋਂ ਪੜਾਈ ਲਿਖਾਈ ਛੱਡ ਦਿੱਤੀ ਤਾਂ ਮਾਂ ਨੇ ਪੈਸੇ ਦੇਣੇ ਵੀ ਬੰਦ ਕਰਤੇ ਤੇ ਕਿਹਾ ਕੋਈ ਕੰਮ ਧੰਦਾ ਕਰ ਕੇ ਘਰ ਦਾ ਚਾਘਾ ਚੱਕ ਪਰ ਓਸ ਸਮੇ ਤੱਕ ਤਾਂ ਗੁਰਦਿੱਤਾ ਨਸ਼ੇ ‘ਚ ਗਰਕ ਹੋ ਚੁੱਕਿਆ ਸੀ ਤੇ ਹੁਣ ਉਹ ਨਸ਼ੇ ਲਈ ਚੋਰੀਆ ਵੀ ਕਰਦਾ ਘਰੋ ਵੀ ਤੇ ਬਾਹਰੋਂ ਵੀ | ਕਈ ਵਾਰ ਉਹਨੂੰ ਪੁਲਸ ਲੁੱਟਾਂ ਖੋਹਾ ਵਿੱਚ ਫੜ ਚੁੱਕੀ ਸੀ ਤੇ ਗੇਜੋ ਹਰ ਵਾਰ ਉਹਨੂੰ ਮੋਟੀ ਕੀਮਤ ਅਦਾ ਕਰਕੇ ਛੁਡਾ ਲਿਆਉਂਦੀ ਸੀ , ਥਾਣਿਆਂ ਕਚਿਹਰੀਆਂ ਵਿੱਚ ਉਹਦਾ ਆਉਣਾ ਜਾਨਾ ਲੱਗਾ ਰਹਿੰਦਾ ਸੀ ਤਾਂ ਜਮੀਨ ਨੇ ਕਿੱਥੇ ਖੜਨਾ ਸੀ , ਜਮੀਨ ਘਟਦੀ ਘਟਦੀ ਚਾਰ ਕਨਾਲਾ ਰਹਿ ਗਈ ਸੀ ਜੀਹਦੇ ਚੋਂ ਖਾਣ ਜੋਗੇ ਦਾਣੇ ਮਸਾਂ ਹੁੰਦੇ ਸੀ , ਜਦੋਂ ਉਹ ਵਿਆਹ ਕੇ ਆਈ ਸੀ ਤਾਂ ਉਹ ਨੌਂ ਕਿੱਲਿਆਂ ਦੀ ਮਾਲਕਣ ਅੰਗਰੇਜ ਕੌਰ ਸੀ ਤੇ ਅੱਜ ਉਹ ਆਵਦਾ ਗੁਜਾਰਾ ਲੋਕਾਂ ਦੇ ਕੱਪੜੇ ਸਿਉਂ ਕੇ ਕਰਨ ਵਾਲੀ ਗੇਜੋ ਬਣਕੇ ਰਹਿ ਗਈ ਸੀ , ਕੁੜੀ ਗੁਰਦਿੱਤੇ ਤੋਂ ਵੱਡੀ ਸੀ ਤੇ ਗੇਜੋ ਨੂੰ ਦਿਨ ਰਾਤ ਉਹਨਾਂ ਦੇ ਵਿਆਹ ਦੀ ਚਿੰਤਾ ਖਾਈ ਜਾਂਦੀ ਸੀ , ਭਰਾ ਦੇ ਨਸ਼ੇੜੀ ਹੋਣ ਕਰਕੇ ਕੋਈ ਵੀ ਉਹਨਾ ਨਾਲ ਨਾਤਾ ਨਹੀਂ ਸੀ ਜੋੜਨਾ ਚਾਹੁੰਦਾ , ਆਵਦੇ ਵਿਆਹ ਵੇਲੇ ਦੀਆਂ ਟੂਮਾਂ ਉਹਨੇ ਧੀ ਦੇ ਵਿਆਹ ਲਈ ਸਾਂਭੀਆਂ ਹੋਈਆਂ ਸੀ ਜੋ ਹਜੇ ਤੱਕ ਗੁਰਦਿੰਤੇ ਤੋਂ ਬਚੀਆਂ ਹੋਈਆਂ ਸੀ |
…………
ਗੁਰਦਿੱਤਾ ਆਪਣੀ ਮਾਂ ਗੇਜੋ ਤੋਂ ਜਿਹੜੇ ਪੈਸੇ ਖੋਹ ਕੇ ਲਗਿਆ ਸੀ ਉਹਦੇ ਨਾਲ ਉਹਦੇ ਕੁਛ ਦਿਨ ਸੌਖੇ ਲੰਘ ਗਏ ,ਨਹੀਂ ਤਾਂ ਉਹ ਆਏ ਦਿਨ ਘਰੋਂ ਕੋਈ ਨਾ ਕੋਈ ਚੀਜ ਚੱਕ ਕੇ ਵੇਚ ਦਿੰਦਾ ਸੀ , ਹੁਣ ਗੇਜੋ ਨੂੰ ਵੀ ਕੁਛ ਸੌਖਾ ਸਾਹ ਆਇਆ , ਤਾਂ ਉਹਨੇਂ ਔਖੇ-ਸੌਖੇ ਹੋ ਕੇ ਆਵਦੀ ਧੀ ਦਾ ਰਿਸ਼ਤਾ ਤੈਅ ਕਰ ਦਿੱਤਾ , ਚੁੰਨੀ ਚੜਾਉਣ ਦਾ ਹੀ ਪੱਕਾ ਕੀਤਾ , ਗੁਰਦਿੱਤੇ ਨੂੰ ਕੋਈ ਹੋਸ਼ ਨਹੀਂ ਸੀ ਉਹ ਪਿੰਡ ਦੇ ਅਮਲੀਆ ਨਾਲ ਨਸ਼ੇ ਵਿੱਚ ਧੁੱਤ ਹੋਇਆ ਪਿਆ ਸੀ ਤਾਂ ਉਹਨੂੰ ਕਿਸੇ ਨੇ ਕਿਹਾ “ਕੰਜਰਾ ਅੱਜ ਤੇਰੀ ਭੈਣ ਦਾ ਸ਼ਗਨ ਆ ਤੇ ਤੂੰ ਹੈਥੇ ਪਿਆ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ