ਗੱਲ 86-87 ਦੀ ਆ- ਬਾਘੇ_ਪੁਰਾਣੇ ਥਾਣੇ ਦੇ ਸਾਹਮਣੇ ਇੱਕ
ਪੁਲਸ ਆਲਾ ਮੂੰਗਫਲੀ ਵੇਚਣ ਆਲੇ ਨਾਲ ਲੜੀ ਜਾਵੇ।
ਪੁਲਸ ਆਲਾ ਕਿਲੋ ਮੂੰਗਫਲੀ ਲੈਕੇ ਤੁਰਨ ਲਗਾ ਤਾਂ ਮਗਰੋਂ ਵਾਜ਼ ਆਈ ”
ਜਨਾਬ ਪੈਸੇ , ਬੋਹਣੀ ਦਾ ਟੈਮ ਆਂ ”
ਕਰਾਂਵਾਂ ਤੇਰੀ ਬੋਹਣੀ.. ਧੀ ਦਿਆ ਖਸਮਾ, ਆਹ ਡਾਂਗ ਦਿਸਦੀ ਆ..?
ਪਿੱਛਾ ਲਾਲ ਕਰਦੂੰ ….! ਮੇਰਾ ਸਾਲਾ ਯਦਾ ਬੋਹਣੀ ਦਾ…!
ਮੂਫਲੀ ਆਲੇ ਨੇ ਗੁੱਸਾ ਚੱਬ ਕੇ ਫਿਰ ਨਿਮਰਤਾ ਨਾਲ ਕਿਹਾ – ਹਜ਼ੂਰ
ਜੇ ਏਂ ਮੂੰਗਫਲੀ ਮੁਫਤ ਵੰਡਣ ਲੱਗੇ ਤਾਂ ਜੁਆਕ ਕਿਵੇਂ ਪਾਲਣੇ ਆਂ…?
ਢਿੱਡ ਤੋਂ ਥੱਲੇ ਨੂੰ ਜਾਂਦੀ ਪੇਟੀ ਠੀਕ ਕਰਦਾ ਪੁਲਸੀਆ ਫਿਰ ਗਰੀਬ
ਤੇ ਵਰ ਪਿਆ – ਜੇ ਜੁਆਕਾਂ ਦਾ ਏਨਾ ਫਿਕਰ ਸੀ ਤਾਂ ਗੁਰਦੁਆਰੇ ਮੂਹਰੇ
ਲਾਉਣੀ ਸੀ ਰੇੜੀ ਇੱਥੇ ਥਾਣੇ ਮੂਹਰੇ ਮਾਂ……. ਨੂੰ ਆਇਆ ਸੀ- ਨਾਲੇ
ਸਾਬ ਨੇ ਮੰਗਾਈ ਆ ਮੂੰਗਫਲੀ ਐਵੇਂ ਨਾ ਮੋਰ ਭਨਾ ਲੀਂ ਮੈਥੋ…!
ਲਫਾਫਾ ਲੈਕੇ ਤੁਰਨ ਲੱਗਾ ਤਾਂ ਅੱਗੋਂ ਮੂਫਲੀ ਆਲੇ ਨੇ ਬਾਂਹ ਫੜਕੇ ਰੋਕ
ਲਿਆ ” ਭਾਵੇਂ ਸਾਬ ਦੇ ਪਿਓ ਨੇ ਮੰਗਾਈ ਹੋਵੇ ਪੈਸੇ ਲੈਣੇ ਤਾਂ ਦੇਣੇ ਈ ਪੈਣੇ ਆਂ…!!
ਨਹੀਂ ਏੱਥੇ ਰੱਖਦੇ ਲਫਾਫਾ”
ਛਪਾਈ ਨੇ ਇੱਕ ਹੋਰ ਗਾਲ ਕੱਢੀ ਤਾਂ ਮੂਫਲੀ ਆਲੇ ਨੇ ਅੱਗੋਂ ਕੰਨ ਦੀ ਜੜ
ਚ ਲਫੇੜਾ ਧਰਤਾ
ਬੁੜ ਬੁੜ ਕਰਦਾ ਛਪਾਈ ਥਾਣੇ ਦੀ ਘਾਟੀ ਚੜ ਗਿਆ ” ਏੱਥੇ ਖੜ
ਜਰਾ ਮੈਂ ਆਉਨਾ ਸਾਬ ਨੂੰ ਲੈਕੇ ਦਿੰਨਾ ਤੇਰੀ ਭੈਣ….
ਮੂਫਲੀ ਆਲਾ ਗਰੀਬੜਾ ਜਿਹਾ ਭਾਈ ਵੀ ਅੱਖਾਂ ਮੀਟ ਕੇ ਖੜ
ਗਿਆ ਜਿਵੇਂ ਉਹਨੇ ਪ੍ਰਮਾਤਮਾ ਦਾ ਧਿਆਨ ਧਰਿਆ ਹੋਵੇ ਫਿਰ ਉਹਨੇ
ਉਪਰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ