More Punjabi Kahaniya  Posts
ਗੁਰਲੀਨ ਭਾਗ ਦੁਜਾ


ਗੁਰਲੀਨ
ਭਾਗ ਦੁਜਾ..
ਉਹ ਦਿਨ ਆ ਗਿਆ… ਮਤਲਬ ਅਗਲਾ ਐਤਵਾਰ..
ਗੁਰਲੀਨ ਦਿੱਲੀ ਸੀ..
ਆਪਣੇ ਇਕ ਰਿਸ਼ਤੇਦਾਰਾ ਦੇ ਘਰ ਸਵੇਰੇ ਹੀ ਪਹੁੰਚੇ ਸਨ.. ਮੇਲ ਮਿਲਾਪ ਕੀਤਾ… ਨਾਸ਼ਤਾ ਪਾਣੀ ਕੀਤਾ ਤੇ ਸਫ਼ਰ ਦੀ ਥਕਾਵਟ ਉਤਾਰਣ ਲਈ ਦੋਵੇਂ ਪਿਉ ਧੀ ਕਮਰੇ ਵਿਚ ਲੰਮੇ ਪੈ ਗਏ.. ਅਜੀਤ ਤਾਂ ਫ਼ਟ ਸੌਂ ਗਿਆ ਪਰ ਗੁਰਲੀਨ ਦੀਆਂ ਅੱਖਾਂ ਵਿਚ ਨੀੰਦ ਨਹੀ ਸੀ.. ਉਹ ਸੋਚ ਰਹੀ ਸੀ ਕਿ ਉਹ ਇੱਥੇ ਕਿਉ ਆਈ?? ਉਸਨੇ ਰੋਕਿਆ ਕਿਉਂ ਨਹੀ?
ਉਹ ਦਿੱਲੀ ਇੰਨੀ ਦੂਰ ਲੁਧਿਆਣੇ ਤੋਂ ਕਿਵੇਂ ਸੋਚ ਸਕਦੀ ਹੈ… ਉਸਨੂੰ ਦਿੱਲੀ ਤੇ ਦਿੱਲੀ ਦੇ ਰੰਗ ਢੰਗ ਕਦੇ ਨਹੀ ਸੀ ਪਸੰਦ…
ਨਾ ਇੰਨਾ ਦੀਆਂ ਸ਼ੋ ਬਾਜੀਆਂ..
ਇਥੇ ਤੱਕ ਦੀ ਕਹਾਣੀ ਵਿਚ ਤੁਸੀਂ ਗੁਰਲੀਨ ਨੂੰ ਤਾਂ ਸਮਝ ਹੀ ਗਏ ਹੋਵੋ ਗੇ… ਮੈ ਇਥੋ ਥੋੜ੍ਹੀ ਕਹਾਣੀ ਜਲਦੀ ਵਧਾਵਾਂ ਗਾ ਕਿ ਇਸ ਕਹਾਣੀ ਦੇ ਅਗਲੇ ਪੜਾਵ ਮਤਲਬ ਗੁਰਲੀਨ ਤੋਂ ਗੋਰੀ ਬਣਨ ਦੇ ਸਫ਼ਰ ਵੱਲ..
ਥੋੜਾ ਪਿਆਰ ਤੇ ਧਿਆਨ ਦੇਣਾ…
ਸ਼ਾਮੀਂ ਦਿੱਲੀ ਗ੍ਰੇਟਰ ਕੈਲਾਸ਼ ਪਾਰਟ-1 ਇਕ ਰੈਸਟੋਰੈੰਟ ਵਿਚ ਡਿਨਰ ਤੇ ਸਾਰੇ ਮਿਲੇ… ਮੁੰਡਾ ਸਾਬਤ ਸੂਰਤ ਤੇ ਲੰਮਾ ਉਂਚਾ ਸੋਹਣਾ ਸੀ.. ਬੋਲਚਾਲ ਨੂੰ ਵੀ ਠੀਕ ਤੇ ਕਿਸੇ MNC ਕੰਪਨੀ ਵਿਚ ਕੰਮ ਕਰਦਾ ਸੀ ਤੇ ਨਾਂ ਸੀ ਕੰਵਰਪ੍ਰਤਾਪ ਸਿੰਘ.. ਗੱਲ ਬਾਤ ਵਿਚ ਠੀਕ ਠਾਕ ਦੂਜੇ ਇਜ਼ੱਤ ਦੇਣ ਵਾਲਾ.. ਅਜੀਤ ਸਿੰਘ ਨੂੰ ਪਸੰਦ ਸੀ ਤੇ ਗੁਰਲੀਨ ਨੂੰ ਵੀ ਕੋਈ ਇਹੋ ਜਿਹੀ ਕਮੀ ਨਹੀ ਲੱਗੀ ਜਿਸ ਕਾਰਣ ਉਹਨਾਂ ਨੂੰ ਨਾਂਹ ਬੋਲੇ ਪਰ ਕੁਝ ਸੀ ਜੋ ਖਟਕਿਆ ਪਰ ਉਸ ਨੂੰ ਉਹ ਸਮਝ ਨਹੀ ਸਕੀ…
ਸੋ ਚੱਟ ਮੰਗਣੀ ਪੱਟ ਵਿਆਹ ਤੈਅ ਹੋ ਗਿਆ.. ਵਿਆਹ ਦਿੱਲੀ ਆਕੇ ਕਰਨਾ ਮੰਨਿਆ ਤੇ ਗੁਰੂਦੁਆਰਾ ਰਕਾਬਗੰਜ ਸਾਹਿਬ ਲਖੀਸ਼ਾਹ ਵਣਜਾਰਾ ਹਾਲ ਵਿੱਚ ਹੋਇਆ…
ਗੁਰਲੀਨ ਦਾ ਜਿਵੇਂ ਜ਼ਿੰਦਗੀ ਦਾ ਸੁਪਨਾ ਸਕਾਰ ਹੋਇਆ ਤੇ ਕੰਵਰਪ੍ਰਤਾਪ ਦੇ ਰੂਪ ਵਿਚ ਉਸ ਨੂੰ ਆਪਣਾ ਸੁਪਨਿਆਂ ਦਾ ਰਾਜ ਕੁਮਾਰ ਮਿਲ ਗਿਆ.. ਵਿਆਹ ਹੁੰਦੇ ਹੀ ਦੂਜੇ ਦਿਨ ਪਹਿਲਾਂ ਦਰਬਾਰ ਸਾਹਿਬ ਅੰਮ੍ਰਿਤਸਰ ਗਏ ਉਥੋਂ ਫਲਾਈਟ ਫੜ੍ਹ ਕੇ ਗੋਆ ਘੁੰਮਣ ਜਾਂ ਹਨੀਮੂਨ ਕਹੋ ਨਿਕਲ ਗਏ… ਜ਼ਿੰਦਗੀ ਜਿਵੇਂ ਨਵੇਂ ਰੰਗ ਵਿਚ ਰੰਗ ਗਈ ਤੇ ਨਵੀਆਂ ਰੁਟੀਨਾਂ ਵਿੱਚ ਰਮ ਗਈ.
ਦਿਨਾਂ ਪਲਾਂ ਵਿਚ ਹੀ ਮਹੀਨਾ ਬੀਤ ਗਿਆ ਤੇ ਸ਼ਾਮੀ ਆਫ਼ਿਸ ਤੋ ਕੰਵਰਪ੍ਰਤਾਪ ਨੇ ਆਉੰਦੇ ਹੀ ਗੁਰਲੀਨ ਨੂੰ ਬਾਹਵਾਂ ਵਿਚ ਲੈ ਕੇ ਚੁੱਕ ਲਿਆ ਤੇ ਨੱਚਣ ਲੱਗਾ ਪਾਗਲਾਂ ਵਾਂਗ .. ਗੁਰਲੀਨ ਮੇਰੀ ਸਿਲੈਕਸ਼ਨ ਹੋ ਗਈ ਮੈਂ ਹੁਣ ਕੰਪਨੀ ਵਿਚ ਰਿਜ਼ਨਲ ਹੈਡ ਬਣ ਗਿਆ.. ਤੇਰਾ ਮੇਰੀ ਜ਼ਿੰਦਗੀ ਵਿੱਚ ਆਉਣਾ ਮੇਰੇ ਲਈ ਲੱਕੀ ਹੈ ਜਦ ਦੀ ਤੂੰ ਆਈ , ਮੈਂ ਅੱਗੇ ਵੱਧ ਰਿਹਾ… ਮੰਮੀ ਪਾਪਾ ਦੇ ਕਮਰੇ ਵਿਚ ਜਾ ਖਬਰ ਸੁਣਾਈ ਤੇ ਰਾਤੀਂ ਸਾਰੇ ਸ਼ੁਕਰਾਨੇ ਕਰਨ ਗੁਰੂਦੁਆਰਾ ਬੰਗਲਾ ਸਾਹਿਬ ਗਏ ਗੁਰੂ ਮਹਾਰਾਜ ਦਾ ਸ਼ੁਕਰਾਨਾ ਕੀਤਾ… ਪਰ ਪਤਾ ਨਹੀ ਕਿਉਂ ਇਸ ਖੁਸ਼ੀ ਵਿੱਚ ਗੁਰਲੀਨ ਥੋੜ੍ਹੀ ਡਰੀ ਹੋਈ ਸੀ.. ਕੰਵਰਪ੍ਰਤਾਪ ਦੀ ਅੱਖਾਂ ਵਿੱਚ ਇਕ ਅਲੱਗ ਜਿਹੀ ਚਮਕ ਉਸ ਨੂੰ ਅਜੀਬ ਲੱਗ ਰਹੀ ਸੀ…….
ਅਗਲੇ ਦਿਨ ਆਫ਼ਿਸ ਤੋਂ ਆਉੰਦੇ ਹੀ ਦੱਸਿਆ ਕਿ ਗੁਰਲੀਨ ਮੇਰੀ ਟਰਾਂਸਫਰ ਹੁਣ ਨੋਇਡਾ ਸੈ.62 ਹੋ ਗਈ ਜੋ ਕਿ ਘਰ ਤੋਂ ਦੋ ਤੋ ਢਾਈ ਘੰਟੇ ਦੀ ਦੂਰੀ ਤੇ ਹੈ.. ਰੋਜ਼ ਆਣਾ ਜਾਣਾ ਮੁਸ਼ਕਲ ਹੈ ਕੰਪਨੀ ਉੱਥੇ ਫ਼ਲੈਟ ਦੇ ਰਹੀ ਹੈ ਰਹਿਣ ਲਈ.. ਮੰਮੀ ਪਾਪਾ ਰਾਜ਼ੀ ਨਹੀ ਹੋਏ ਕਿ ਅਸੀਂ ਨਹੀ ਨੋਇਡਾ ਜਾਣਾ ਸਾਨੂੰ ਇੱਥੇ ਰਹਿਣਾ ਚੰਗਾ ਲੱਗਦਾ ਹੈ.. ਪੁਰਾਣੀ ਜਾਣਪਛਾਣ ਹੈ ਸਾਡਾ ਮੰਨ ਲਗਾ ਹੈ ਨੋਇਡਾ ਤੂੰ ਤੇ ਗੁਰਲੀਨ ਸ਼ਿਫਟ ਹੋ ਜਾਓ..
ਮੇਰਾ ਮਨ ਨਹੀ ਪਰ ਮੈ ਨਾ ਵੀ ਤਾਂ ਨਹੀ ਕਰ ਸਕਦੀ.. ਸੋ ਬੇ-ਮੰਨੇ ਇਸ ਲਈ ਰਾਜ਼ੀ ਤੇ ਅਗਲੇ ਹਫਤੇ ਹੀ ਨੋਇਡਾ ਸ਼ਿਫਟ ਹੋ ਗਏ.. ਜ਼ਿੰਦਗੀ ਜਿਵੇਂ ਭੱਜ ਰਹੀ ਸੀ ਮਹੀਨਾ ਪਹਿਲਾਂ ਡੋਲੀ ਦਿੱਲੀ ਆਈ, ਪਰਿਵਾਰ ਵਿੱਚ ਤੇ ਅੱਜ ਮੈਂ ਨੋਇਡਾ ਇਕੱਲੀ ਕੰਵਰ ਦੇ ਨਾਲ ਅਜੀਬ ਲੱਗ ਰਿਹਾ ਸੀ…
ਥੋੜ੍ਹਾ ਮੰਨ ਸਮਝਾਇਆ ਘਰੇ ਪਾਪਾ ਨਾਲ ਗੱਲ ਕੀਤੀ ਤੇ ਉਨ੍ਹਾਂ ਵੀ ਕਿਹਾ ਪੁੱਤਰ ਤੇਰੀ ਜ਼ਿੰਦਗੀ ਤੇ ਕੰਵਰਪ੍ਰਤਾਪ ਦੇ ਨਾਲ ਹੈ। ਜਿਥੇ ਉਹ ਤੇਰਾ ਘਰ ਉਥੇ.. ਇੰਨ੍ਹਾਂ ਗੱਲਾਂ ਦਾ ਅਸਰ ਹੋਇਆ ਥੋੜ੍ਹੀ ਤੱਸਲੀ ਬੱਝੀ…ਤੇ ਦਿਨ ਦੀ ਰੁਟੀਨ ਵਿਚ ਮਨ ਲਾ ਲਇਆ ਤੇ ਖਾਲੀ ਸਮਾਂ ਗੁਰਬਾਣੀ ਪਾਠ ਵੱਲ, ਮਨ ਲਾਇਆ.. ਤੇ ਘਰ ਨੂੰ ਵੀ ਸੰਭਾਲਣਾ ਤੇ ਸਜਾਣਾ ਸ਼ੁਰੂ ਕੀਤਾ.. ਥੋੜ੍ਹਾ ਦਿਲ ਲੱਗਣਾ ਸ਼ੁਰੂ ਹੋ ਗਿਆ…
ਇਕ ਦਿਨ ਸ਼ੁੱਕਰਵਾਰ ਸੀ । ਰਾਤੀਂ ਕੰਵਰ ਨੇ ਆਖਿਆ, ਕੱਲ ਸ਼ਾਮੀਂ ਤਿਆਰ ਰਹੀ, ਵੀਕੈੰਡ ਤੇ ਰਾਤੀਂ ਡਿਨਰ ਤੇ ਜਾਣਾ ਹੈ ਮੇਰੇ ਆਫ਼ਿਸ ਦੇ ਦੋਸਤ ਵੀ ਹੋਣਗੇ.. ਉਨਾਂ ਨੂੰ ਪਾਰਟੀ ਦੇਣੀ ਹੈ.. ਥੋੜਾ ਇੰਨਜੋਏ ਹੋ ਜਾਏਗਾ.. ਮੈ ਕਿਹਾ ਉਥੇ ਖਾਣ ਪੀਣ ਵੀ ਹੋਵੇਗਾ।
ਮੇਰਾ ਕੀ ਕੰਮ… ਤੇ ਇਹ ਹੱਸ ਕੇ ਕਹਿੰਦੇ ਤੈਨੂੰ ਕੀ, ਤੂੰ ਥੋੜਾ ਪੀਣੀ ਹੈ…ਇਹ ਤਾਂ ਮੈਨੂੰ ਵਿਆਹ ਤੋਂ ਪਹਿਲਾਂ ਹੀ ਪਤਾ ਸੀ ਕਿ ਕੰਵਰ ਥੋੜ੍ਹੀ ਬਹੁਤ ਕਦੇ ਕਦਾਈਂ ਲੈ ਲੈੰਦੇ ਹਨ ਜੋ ਕਿ ਸਾਡੇ ਪਰਿਵਾਰ ਤੇ ਦਿੱਲੀ ਦੇ ਮਾਹੋਲ ਵਿਚ ਨਾਰਮਲ ਗੱਲ ਸੀ.. ਭਾਵੇਂ ਮੈਨੂੰ ਨਹੀ ਸੀ ਪਸੰਦ ਪਰ ਮੇਰੀ ਪੰਸਦ ਕਿਸੇ ਪੁੱਛੀ ਕਿੱਥੇ… ਸਭ ਕਹਿੰਦੇ ਇੰਨਾ ਤੇ ਚੱਲਦਾ ਹੈ…
ਅਗਲੇ ਦਿਨ ਸ਼ਾਮ ਅਸੀ ਦੋਵੇਂ ਜਣੇ ਸ਼ਾਮੀ ਕਲੱਬ ਵਿਚ ਡਿਨਰ ਪਾਰਟੀ ਲਈ ਕਲੱਬ ਪਹੁੰਚੇ… ਅੱਜ ਤੋਂ ਪਹਿਲਾਂ ਮੈ ਕਲੱਬ ਫਿਲਮਾਂ ਵਿੱਚ ਹੀ ਵੇਖੇ ਸੀ.. ਹਨੇਰਾ ਘੁੱਪ, ਤੇਜ਼ ਸੰਗੀਤ, ਸ਼ੋਰਸ਼ਰਾਬਾ ਤੇ ਡਾਂਸ ਬਸ ਉੰਜ ਹੀ ਸੀ ਜਿਵੇਂ ਫਿਲਮਾਂ ਵਿੱਚ ਦੇਖਿਆ ਸੀ.. ਇੰਨਾ ਦੇ ਆਫਿਸ ਦੇ ਦੋਸਤ ਚਾਰ ਕੁ ਕਪਲ ਸੀ… ਦੋ ਸਿੰਗਲ ਦੋਸਤ ਤੇ ਦੋ ਤਿੰਨ ਫੀਮੈਲ ਵੀ ਸਨ। ਇੰਨ੍ਹਾਂ ਦੇ ਕੁਲੀਗ.. ਸਾਰਿਆਂ ਨਾਲ ਇੰਟਰੋ ਕਰਾਇਆ.. ਸਾਰੇ ਹੱਥ ਮਿਲਾ ਰਹੇ ਸਨ। ਮੈਂ ਹੱਥ ਜੋੜ ਮੁਸਕਰਾ ਕੇ ਸਤਿਸ੍ਰੀਅਕਾਲ ਕੀਤੀ ਤੇ ਫੀਮੈਲ ਨਾਲ ਹੱਥ ਵੀ ਮਿਲਾਇਆ… ਉਸ ਵਿਚ ਇਕ ਸੈਮ ਸੀ.. ਨਾਮ ਉਸ ਇਹੀ ਦੱਸਿਆ ਸੀ ਉਸ ਦੀ ਵਾਈਫ ਨੇ ਮੈਨੂੰ ਬੜੇ ਗੌਰ ਨਾਲ ਸਿਰ ਤੋਂ ਪੈਰਾਂ ਤੱਕ ਵੇਖਿਆ ਮੇਰੇ ਕੱਪੜੇ ਤੇ ਹੱਥ ਪਾਏ ਚੂੜੇ ਬਾਰੇ ਪੁੱਛਿਆ ਤੇ ਮੁਸਕਰਾ ਕੇ ਕੁਝ ਬੋਲੀ ਜੋ ਸ਼ੋਰ ਵਿਚ ਸਮਝ ਨਹੀ ਲੱਗੀ ਪਰ ਸਾਰੇ ਖਿੜ ਖਿੜਾਕੇ ਹੱਸ ਪਏ… ਮੈਨੂੰ ਸ਼ੋਰ ਵਿਚ ਸਮਝ ਨਹੀ ਲੱਗੀ ਪਰ ਮੈਂ ਵੀ ਮੁਸਕਰਾ ਪਈ… ਸਨੈਕਸ ਨਾਲ ਡਰਿੰਕ ਲੈਣ ਲੱਗੇ ਤਾਂ ਸੈਮ ਨੇ ਮੈਨੂੰ ਪੁੱਛਿਆ ਭਾਬੀ ਆਪ ਕਯਾ ਲੋਗੇ?
ਮੈ ਕਿਹਾ ਨਿੰਬੂਪਾਣੀ ਜਾਂ ਲਿਮਕਾ ਲੈ ਲਵਾਂਗੀ…
ਸਭ ਇਕ ਦੂਜੇ ਵਲ ਵੇਖ ਮੁਸਕਰਾਏ ਤੇ ਉਸਨੇ ਵੇਟਰ ਨੂੰ ਮੋਇਤੋ ਦਾ ਆਡਰ ਕੀਤਾ… ਮੋਇਤੋ ਵੀ ਨਿੰਬੂਪਾਣੀ ਵਾਂਗ ਡਰਿੰਕ ਹੈ..
ਗਲਾਂ ਬਾਤਾਂ ਵਿੱਚ ਸਭ ਦੇ ਨਾਂ ਪਤਾ ਲੱਗੇ ਜਿਵੇਂ ਅੱਗੇ ਹੀ ਦਸਿਆ ਸੈਮ ਤੇ ਨਿੰਮੀ, ਰਾਹੁਲ ਤੇ ਸੋਨੀਆ, ਰਾਜਵੀਰ ਤੇ ਜੱਸੀ, ਸੇਠੀ, ਜੀ ਕੇ, ਹਨੀ, ਮੈਕਸ ਕੁਝ ਮੈ ਭੁੱਲ ਗਈ.. ਮੇਰਾ ਜ਼ਿਆਦਾ ਧਿਆਨ ਕਪਲ ਵੱਲ ਸੀ ਤੇ ਥੋੜ੍ਹਾ ਸਹਿਜ ਫੀਲ ਕਰ ਰਹੀ ਸੀ… ਪਰ ਉਨ੍ਹਾਂ ਸਾਰਿਆਂ ਦੀਆ ਗੱਲਾਂ ਵਿਚ ਕੋਈ ਮਜ਼ਾ ਨਹੀ ਸੀ। ਬਿਨਾਂ ਸਿਰ ਪੈਰ ਦੀਆ ਗੱਲਾਂ ਤੇ ਆਫਿਸ ਦੇ ਕਿੱਸੇ, ਉਹ ਵੀ ਈਰਖਾ, ਜਲਣ ਤੇ ਵਿਅੰਗ ਨਾਲ ਭਰੇ ਹੋਏ…
ਨਿੰਮੀ ਨੇ ਮੇਰੇ ਬਾਰੇ ਮੈਨੂੰ ਪੁੱਛਿਆ.. ਮੈਂ ਕਿਥੋਂ ਹਾਂ.. ਵਗੈਰਾ ਵਗੈਰਾ… ਮੈ ਦੱਸਿਆ ਕਿ ਮੈਂ ਟੀਚਰ ਸੀ ਤੇ ਲੁਧਿਆਣਾ ਤੋਂ ਹਾਂ… ਪਰ ਜ਼ਿਆਦਾ ਗੱਲ ਅੱਗੇ ਚੱਲੀ ਨਹੀ ਤਾਂਹੀ ਡਾਂਸ ਦੀ ਕਾਲ ਹੋਈ ਤੇ ਸਭ ਡਾਂਸਿੰਗ ਫਲੋਰ ਤੇ ਚੱਲ ਪਏ… ਤੇ ਮਯੂਜਿਕ ਤੇ ਡਾਂਸ ਦਾ ਦੋਰ ਸ਼ੁਰੂ ਹੋ ਗਿਆ.. ਇੱਕ ਤੋਂ ਬਾਅਦ ਇੱਕ ਬਦਲਦੇ ਗਾਣੇ ਤੇ ਬਹੁਤ ਉੱਚੀ ਸਾਉੰਡ ਵਾਲਾ ਮਯੂਜਿਕ‌ ਮੈਂ ਨਾ ਉੱਥੇ ਸੀ ਤੇ ਨਾ ਇਸ ਵਿੱਚ ਰੱਚ ਮਿਚ ਰਹੀ ਸੀ ਇਕ ਦੋ ਵਾਰ ਕੰਵਰ ਨੇ ਮੇਰਾ ਹੱਥ ਫੜ ਕੇ ਨਚਾਉਣ ਦੀ ਕੋਸ਼ਿਸ਼ ਕੀਤੀ ਪਰ ਮੈਂ ਤਿਆਰ ਨਹੀ ਸੀ… ਇਕੋ ਦਮ ਮੇਰੇ ਪਿਛੋਂ ਇੱਕ ਹੱਥ ਆਇਆ ਤੇ ਮੇਰੇ ਮੋਢੇ ਨੂੰ ਫੜਦਾ ਮੈਨੂੰ ਹਿਲਾ ਗਿਆ.. ਮੈਨੂੰ ਉਪਰੇ ਹੱਥਾਂ ਦੀ ਬਿਲਕੁਲ ਆਦਤ ਨਹੀ ਸੀ.. ਮੈਂ ਇੱਕ ਦਮ ਸੰਭਲ ਕੇ ਪਿਛੇ ਧੱਕਾ ਜਿਹਾ ਦਿੱਤਾ ਤੇ ਮੁੱੜ ਵੇਖਿਆ ਕਿ ਇਹ ਤਾਂ ਸੈਮ ਸੀ… ਉਹ ਜ਼ੋਰ ਜ਼ੋਰ ਦੀ ਹੱਸ ਰਿਹਾ ਸੀ ਤੇ ਕਹਿ ਰਿਹਾ ਕਿ ਆਪ ਤੋਂ ਡਰ ਗਈ… ਕਿਆ ਹੁਆ ਡਾਂਸ ਕੇ ਲਿਏ ਹੀ...

...

ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)