ਗੁਰਪੁਰਬ ਦੀ ਆਤਿਸ਼ਬਾਜੀ..ਠਾਹ-ਠਾਹ ਵਿਚ ਕੰਨਾਂ ਤੇ ਹੱਥ ਰੱਖ ਏਨੀ ਗੱਲ ਆਖ ਅਗਾਂਹ ਨੂੰ ਵਧਦੀ ਬਜ਼ੁਰਗ ਬੀਜੀ..ਬਾਬਾ ਨਾਨਕ ਤੇ ਕਿਧਰੇ ਗਵਾਚ ਗਿਆ..ਉਸਦੇ ਨਾਮ ਤੇ ਰਹਿ ਗਏ ਨੇ ਬਸ ਇਹ ਭੇਖ ਪਾਖੰਡ..!
ਨਾਰੋਵਾਲ ਤੋਂ ਸ਼ਕਰਗੜ ਪੂਰੇ ਤੀਹ ਕਿਲੋਮੀਟਰ..ਸ਼ਹਿਰੋਂ ਨਿੱਕਲ ਅਜੇ ਮਸੀਂ ਦਸ ਕਿਲੋਮੀਟਰ ਗਏ ਹੋਵਾਂਗੇ..ਬੋਰਡ ਦਿਸ ਪਿਆ..ਲਾਂਹਗਾ ਸ਼੍ਰੀ ਕਰਤਾਰਪੁਰ ਸਾਬ..ਅਸੀ ਗੱਡੀ ਕੱਚੇ ਲਾਹ ਲਈ..ਇਥੋਂ ਸੱਜੇ ਮੁੜ ਪੂਰੇ ਢਾਈ ਕਿਲੋਮੀਟਰ ਦੂਰ ਸੀ..ਨਿੱਕਾ ਜਿਹਾ ਅੱਡਾ..ਇੱਕ ਜਲੇਬੀਆਂ ਕੱਢ ਰਿਹਾ ਸੀ..ਆਖਣ ਲੱਗਾ ਸਰਦਾਰ ਜੀ ਜੇ ਖਾ ਲਵੋ ਤੇ ਮੇਰੇ ਧੰਨ ਭਾਗ..ਪਰ ਪੈਸੇ ਨਹੀਂ ਜੇ ਲੈਣੇ..ਕੋਲ ਆਟੋ ਤੇ ਬੈਠਾ ਇੱਕ ਹਮਾਤੜ..ਹੱਸਦਾ ਹੋਇਆ ਬਾਹਰ ਨਿੱਕਲ ਆਇਆ..ਪੁੱਛਿਆ ਬੋਹਣੀ ਹੋਈ ਕੇ ਨਹੀਂ ਚੌਦ੍ਹਰੀਆਂ..ਆਖਣ ਲੱਗਾ ਤੁਹਾਡੇ ਦਰਸ਼ਨ ਹੋ ਗਏ..ਸਮਝੋ ਬੋਹਣੀ ਹੋ ਗਈ..ਫੇਰ ਆਹਂਦਾ ਕਾਰ ਇਥੇ ਲਾ ਦੇਵੋ ਮੈਂ ਲੈ ਚੱਲਦਾ ਹਾਂ ਆਟੋ ਤੇ..ਪਰ ਪੈਸੇ ਨੀ ਜੇ ਲੈਣੇ!
ਮਨ ਵਿਚ ਆਖਿਆ..ਬੇਸ਼ਕ ਉਹ ਤੇਰਾ ਤੇਰਾ ਤੋਲਦਾ ਸੀ ਪਰ ਹੱਕ ਨਹੀਂ ਸੀ ਮਾਰਦਾ ਕਿਸੇ ਦਾ..ਮੈਂ ਕਿੱਦਾਂ ਮਾਰ ਸਕਦਾ..ਥੋੜਾ ਅੱਗੇ ਗਏ..ਇੱਕ ਬਜ਼ੁਰਗ ਖੇਤਾਂ ਨੂੰ ਪਾਣੀ ਲਾ ਰਿਹਾ ਸੀ..ਬਾਬਾ ਨਾਨਕ ਵੀ ਇੰਝ ਹੀ ਲਾਉਂਦਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ