ਨਵੰਬਰ ਚੁਰਾਸੀ ਵੇਲੇ ਹਰਿਆਣੇ ਦਾ ਮੋਹਿੰਦਰ ਗੜ ਜਿਲਾ..
ਦਾਹੜੀ ਵਾਲਿਆਂ ਨੂੰ ਲੱਭਦੀ ਹੋਈ ਇੱਕ ਵਡੀ ਹਿੰਸਕ ਭੀੜ ਨੇ ਤੜਕ ਸੁਵੇਰ ਸਾਡਾ ਨਿੱਕਾ ਜਿਹਾ ਪਿੰਡ ਘੇਰ ਲਿਆ..!
ਕਈ ਆਖਣ ਲੱਗੇ ਵਾਲ ਕੱਟ ਲਵੋ..ਦਾਦਾ ਜੀ ਆਖਣ ਲੱਗੇ ਇੰਝ ਨੀ ਕਰਨਾ..ਦਸਮ ਪਿਤਾ ਦੇ ਪੁੱਤਰ ਹਾਂ..ਕੇਸਾਂ ਸਵਾਸਾਂ ਸੰਗ ਹੀ ਨਿਭੇਗੀ..ਬੱਸ ਗੁਰੂ ਤੇ ਭਰੋਸਾ ਨਾ ਛੱਡਿਓ..ਜਰੂਰ ਕਰਾਮਾਤ ਹੋਵੇਗੀ..!
ਫੇਰ ਕਿਰਪਾਨਾਂ,ਦਾਤਰੀਆਂ ਅਤੇ ਜੋ ਵੀ ਹੱਥ ਵਿਚ ਆਇਆ ਲੈ ਮੋਰਚਿਆਂ ਵਿਚ ਡਟ ਗਏ..!
ਉੱਚੀ ਸਾਰੀ ਛੱਡੇ ਜਾਂਦੇ ਜੈਕਾਰਿਆਂ ਦਾ ਐਸਾ ਅਸਰ ਹੋਇਆ ਕਿਸੇ ਨੇ ਵੀ ਨੇੜੇ ਆਉਣ ਦੀ ਹਿੰਮਤ ਨਾ ਕੀਤੀ..!
ਫੇਰ ਵਾਕਿਆ ਹੀ ਕਰਾਮਾਤ ਵਰਤੀ ਤੇ ਤੀਹ ਦੇ ਤੀਹ ਸਿੰਘ ਬਿਨਾ ਸ਼ਹੀਦ ਹੋਇਆਂ ਕੇਸਾਂ ਸਵਾਸਾਂ ਸੰਘ ਨਿਭਾ ਗਏ..!
ਤਿੰਨ ਦਹਾਕਿਆਂ ਮਗਰੋਂ ਜਦੋਂ ਕਨੇਡਾ ਦੀ ਧਰਤੀ ਤੇ ਪੈਰ ਪਾਇਆ ਤਾਂ ਕਿੰਨੀਆਂ ਸਾਰੀਆਂ ਨਿੱਕੀਆਂ ਮੋਟੀਆਂ ਨੌਕਰੀਆਂ ਕਰਨੀਆਂ ਪਈਆਂ..ਫੇਰ ਪੜਾਈ ਕਰ ਕੇ ਇੱਕ ਦਵਾਈਆਂ ਬਣਾਉਣ ਵਾਲੀ ਕੰਪਨੀ ਵਿਚ ਅਪਲਾਈ ਕਰ ਦਿੱਤਾ..!
ਮੇਰਾ ਭਰਵਾਂ ਦਾਹੜਾ ਵੇਖ “ਡੈਨ ਕੂਪਰ” ਨਾਮ ਦਾ ਗੋਰਾ ਮੈਨੇਜਰ ਆਖਣ ਲੱਗਾ ਦੋਸਤਾ ਇਹ ਦਵਾਈਆਂ ਬਣਾਉਣ ਦਾ ਸੰਵੇਦਨ ਸ਼ੀਲ ਕਾਰਜ ਏ..ਕਿਸੇ ਤਰਾਂ ਦਾਹੜੀ ਸ਼ੇਵ ਕਰ ਸਕਦਾ ਏਂ ਤਾਂ ਤੇਰੀ ਨੌਕਰੀ ਪੱਕੀ..!
ਅੱਗੋਂ ਚੁਰਾਸੀ ਵੇਲੇ ਦਾਦੇ ਹੁਰਾਂ ਦੇ ਆਖੇ ਬੋਲ ਕੰਨਾਂ ਵਿਚ ਆਣ ਵੱਜੇ..”ਜੇ ਨਿਭੇਗੀ ਤਾਂ ਸਿਰਫ ਕੇਸਾਂ ਸਵਾਸਾਂ ਸੰਗ ਹੀ ਨਿਭੇਗੀ..ਨਹੀਂ ਤਾਂ ਉਸ ਦੇ ਭਾਣੇ ਵਿਚ ਸਭ ਕੁਝ ਮਨਜੂਰ ਏ..”
ਠੀਕ ਇਹੋ ਗੱਲ ਗੋਰੇ ਨੂੰ ਵੀ ਆਖ ਦਿੱਤੀ ਕੇ ਨਾ ਤੇ ਗੁਰੂ ਦੇ ਅਸੂਲਾਂ ਦੇ ਉਲਟ ਜਾ ਸਕਦਾ ਹਾਂ ਤੇ ਨਾ ਹੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Jasdeep Singh Khalsa
Bhai phn no. send kar skte o tusi aapnaa ??