ਦੋਸਤੋ ਮੇਰਾ ਨਾਮ ਰਾਜਪਾਲ ਸਿੰਘ ਹੈ,
ਅੱਜ ਮੈਂ ਤੁਹਾਡੇ ਨਾਲ ਆਪਣੀ ਸਕੂਲ ਟਾਈਮ ਦੀ ਸੱਚੀ ਕਹਾਣੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਹਾਂ ਗੱਲ ਉਦੋਂ ਦੀ ਹੈ ਜਦੋਂ ਮੈਂ ਆਪਣੇ ਪਿੰਡ ਮਿਡਲ ਸਕੂਲ ਵਿੱਚ ਪੜ੍ਹਦਾ ਹੁੰਦਾ ਸੀ ਉਦੋਂ ਦੀ ਕਹਾਣੀ ਸਾਂਝੀ ਕਰਨ ਜਾ ਰਿਹਾ ਹਾਂ ਸਾਡੇ ਪਿੰਡ ਸਕੂਲ ਵਿੱਚ ਪ੍ਰਾਰਥਨਾ ਸਮੇਂ ਜਿਨ੍ਹਾਂ ਬੱਚਿਆਂ ਦੇ ਕੇਸ ਰੱਖੇ ਹੁੰਦੇ ਸਨ ਉਨ੍ਹਾਂ ਦੇ ਸਿਰ ਤੇ ਪੱਗ ਜਾਂ ਪਟਕਾ ਬੰਨ੍ਹਿਆ ਹੋਣਾ ਜ਼ਰੂਰੀ ਹੁੰਦਾ ਸੀ ਕਿਸੇ ਵੀ ਕੇਸ ਰੱਖੇ ਹੋਏ ਬੱਚੇ ਨੂੰ ਜੂੜੇ ਤੇ ਪਟਕਾ ਬੰਨ੍ਹਣ ਨਹੀਂ ਦਿੱਤਾ ਜਾਂਦਾ ਸੀ ਤੇ ਸਭ ਦੇ ਇੱਕੋ ਕਲਰ ਦੇ ਪੱਟ ਕੇ ਜਾਂ ਪੱਗਾਂ ਬੰਨ੍ਹੀਆਂ ਹੁੰਦੀਆਂ ਸਨ ਜੋ ਕੇ ਨਾਭੀ ਰੰਗ ਵਿੱਚ ਹੁੰਦੀਆਂ ਸੀ ਤੇ ਸਾਰੇ ਬੱਚੇ ਬਹੁਤ ਸੋਹਣੇ ਲੱਗਦੇ ਸਨ ਸਾਡੇ ਪਿੰਡ ਦੇ ਸਕੂਲ ਦਾ ਸਾਰਾ ਹੀ ਸਟਾਫ ਬਹੁਤ ਹੀ ਵਧੀਆ ਸੀ ਸਾਰੇ ਹੀ ਟੀਚਰ ਬੱਚਿਆਂ ਨੂੰ ਆਪਣੇ ਪਰਿਵਾਰ ਦੀ ਤਰ੍ਹਾਂ ਸਮਝਦੇ ਸਨ ਮੈਨੂੰ ਵੀ ਪੱਗ ਬੰਨ੍ਹਣ ਦਾ ਬਹੁਤ ਸ਼ੌਕ ਸੀ ਉਹ ਸਤਾਇਆ ਮੈਂ ਗੁਰੂਘਰ ਵੀ ਜਾਂਦਾ ਹੁੰਦਾ ਸੀ ਤੇ ਆਪਣੀ ਸਿਸਟਰ ਨਾਲ ਪਾਠ ਵੀ ਹਰ ਰੋਜ਼ ਕਰਦਾ ਹੁੰਦਾ ਸੀ ਜਿਵੇਂ ਜਿਵੇਂ ਟਾਇਮ ਲੰਘਦਾ ਗਿਆ ਤੇ ਕਲਾਸਾਂ ਵਧਦੀਆਂ ਗਈਆਂ ਮੈਂ ਅੱਠਵੀਂ ਕਲਾਸ ਤੋਂ ਨੌਵੀਂ ਕਲਾਸ ਵਿਚ ਹੋ ਗਿਆ ਸਾਡੇ ਪਿੰਡ ਦਾ ਸਕੂਲ ਅੱਠਵੀਂ ਕਲਾਸ ਤੱਕ ਹੋਣ ਕਾਰਨ ਮੈਨੂੰ ਅੱਗੇ ਦੀ ਪੜ੍ਹਾਈ ਕਰਨ ਲਈ ਦੂਜੇ ਪਿੰਡ ਜਾਣਾ ਸੀ ਪਰ ਆਪਣੇ ਪਿੰਡ ਦਾ ਸਕੂਲ ਛੱਡਣ ਲੱਗੇ ਬਹੁਤ ਅਫ਼ਸੋਸ ਹੋਇਆ ਜਦੋਂ ਅਸੀਂ ਸਾਰੇ ਦੋਸਤ ਨਾਲ ਦੇ ਪਿੰਡਾਂ ਵਿਚ ਪਤਾ ਕਰਨ ਗਏ ਨੌਵੀਂ ਕਲਾਸ ਵਿੱਚ ਦਾਖਲਾ ਲੈਣ ਲਈ ਕੁਝ ਕੁ ਦੋਸਤਾਂ ਨੇ ਅਲੱਗ ਅਲੱਗ ਪਿੰਡਾਂ ਵਿਚ ਦਾਖਲਾ ਲੈ ਲਿਆ ਜ਼ਿਆਦਾ ਦੋਸਤ ਇਕ ਪਿੰਡ ਦੇ ਸਕੂਲ ਵਿਚ ਲਾਗੇ ਹੀ ਦਾਖਲਾ ਲੈ ਕੇ ਅੱਗੇ ਦੀ ਪੜ੍ਹਾਈ ਕਰਨ ਲੱਗੇ ਸਾਡੀ ਪੜ੍ਹਾਈ ਸ਼ੁਰੂ ਹੋਣ ਤੋਂ ਬਾਅਦ ਸਾਡੇ ਜੱਦੀ ਪਿੰਡ ਦੇ ਸਕੂਲ ਦੇ ਸਟਾਫ਼ ਵਿੱਚੋਂ ਦੋ ਅਧਿਆਪਕਾਂ ਦੀ ਬਦਲੀ ਹੋਣ ਤੋਂ ਬਾਅਦ ਜਿੱਥੇ ਅਸੀਂ ਆਪਣੀ ਪੜ੍ਹਾਈ ਨੌਵੀਂ ਦੀ ਸ਼ੁਰੂ ਕੀਤੀ ਸੀ ਉੱਥੇ ਹੀ ਆ ਗਏ ਤੇ ਸਾਨੂੰ ਸਾਰੇ ਸਟੂਡੈਂਟ ਨੂੰ ਬਹੁਤ ਖੁਸ਼ੀ ਹੋਈ ਤੇ ਉਨ੍ਹਾਂ ਅਧਿਆਪਕਾਂ ਨੇ ਵੀ ਸਾਡੀ ਫੁੱਲ ਸਪੋਰਟ ਕੀਤੀ ਪਰ ਉਸ ਸਕੂਲ ਦਾ ਮਾਹੌਲ ਸਾਡੇ ਪਿੰਡ ਦੇ ਸਕੂਲ ਦੇ ਮਾਹੌਲ ਤੋਂ ਬਹੁਤ ਹੀ ਅਲੱਗ ਸੀ ਤੇ ਜਿਨ੍ਹਾਂ ਬੱਚਿਆਂ ਦੇ ਕੇਸ ਰੱਖੇ ਹੋਏ ਸਨ ਉਹ ਬੱਚੇ ਪ੍ਰਾਰਥਨਾ ਸਮੇਂ ਰੁਮਾਲ ਜਾਂ ਪੱਟ ਕੇ ਹੀ ਬੰਨ੍ਹਦੇ ਸਨ ਪੱਗ ਕੋਈ ਬੱਚਾ ਨਹੀਂ ਬੰਨ੍ਹਦਾ ਸੀ ਮੈਨੂੰ ਪੱਗ ਬੰਨ੍ਹਣ ਦਾ ਸ਼ੌਕ ਹੋਣ ਕਰਕੇ ਪੂਰੇ ਸਕੂਲ ਵਿੱਚੋਂ ਮੈਂ ਹੀ ਇਕ ਅਜਿਹਾ ਸਟੂਡੈਂਟ ਸੀ ਜੋ ਮੈਂ ਪੱਗ ਬੰਨ੍ਹ ਕੇ ਸਕੂਲ ਜਾਂਦਾ ਸੀ ਹੌਲੀ ਹੌਲੀ ਟਾਈਮ ਲੰਘਦਾ ਗਿਆ ਤੇ ਸਾਡੇ ਅਧਿਆਪਕਾਂ ਨੂੰ ਵੀ ਮਹਿਸੂਸ ਹੋਣ ਲੱਗਾ ਤੇ ਪੂਰੇ ਸਕੂਲ ਵਿੱਚੋਂ ਇੱਕ ਹੀ ਸਟੂਡੈਂਟ ਹੈ ਜੋ ਪੱਗ ਬੰਨ੍ਹ ਕੇ ਆਉਂਦਾ ਹੈ ਦੂਜੇ ਬੱਚੇ ਨੇ ਜੋ ਰੁਮਾਲ ਜਾਂ ਪਟਕਾ ਹੀ ਬੰਨ੍ਹ ਕੇ ਸਕੂਲ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ