ਗੁਸਤਾਖ਼ੀ ਮੁਆਫ਼ ‘
ਅਸੀਂ ਨਵੀਂ ਕਾਰ ਦੂਸਰੇ ਸ਼ਹਿਰ ਤੋਂ ਖਰੀਦੀ । ਉਸੇ ਦਿਨ ਚਾਬੀ ਨਹੀਂ ਮਿਲੀ । ਨਵਾਂ ਮਾਡਲ ਹੋਣ ਕਰਕੇ ਕੁੱਝ ਤਕਨੀਕੀ ਕਾਰਨ ਕਰਕੇ ਤੀਜੇ ਦਿਨ ਚਾਬੀ ਮਿਲਣੀ ਸੀ। ਮੇਰੇ ਪਤੀ ਦਾ ਆਪਣੇ ਭੂਆ ਜੀ ਦੇ ਲੜਕੇ ਨਾਲ ਬਹੁਤ ਜ਼ਿਆਦਾ ਪਿਆਰ ਹੈ ਤੇ ਉਹ ਵੀ ਬਹੁਤ ਪਿਆਰ ਕਰਦੇ ਹਨ। ਉਹਨਾਂ ਦਾ ਪਿੰਡ ਨੇੜੇ ਹੀ ਹੈ ਸੋ ਉਹ ਉੱਥੇ ਚਲੇ ਗਏ।
ਇਸੇ ਦੌਰਾਨ ਮੇਰੀ ਇੱਕ ਸਹੇਲੀ ਮਿਲਣ ਆ ਗਈ। ਅਸੀਂ ਵੀ ਅਗਲੇ ਦਿਨ ਉਸੇ ਸ਼ਹਿਰ ਇੱਕ ਹੋਰ ਸਹੇਲੀ ਦੇ ਬੇਟੇ ਨੂੰ ਲੈ ਕੇ ਚਲੀਆਂ ਗਈਆਂ। ਮੇਰੇ ਘਰਵਾਲ਼ੇ ਦਾ ਫ਼ੋਨ ਆਇਆ ,” ਮੈਂ ਏਜੰਸੀ ਵਿੱਚ ਹਾਂ …ਗੱਡੀ ਮਿਲ ਗਈ …ਤੁਸੀਂ ਇੱਥੇ ਹੀ ਆ ਜਾਉ।
ਉੱਥੇ ਪਹੁੰਚ ਕੇ ਇੱਕ ਦੂਜੇ ਨੂੰ ਵਧਾਈਆਂ ਦਿੱਤੀਆਂ। ਗੱਡੀ ਚੁਫ਼ੇਰੇ ਘੁੰਮ ਕੇ ਤੇ ਅੰਦਰੋਂ ਬੈਠਕੇ ਵੇਖੀ । ਅਸੀਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ