ਚੰਦਰਾ ਗਵਾਂਢ
ਨਿੱਕੀ ਹੁੰਦੀ ਜਦੋਂ ਵੀ ਮੈਂ ਧਰੇਕ ਹੇਠ ਮੰਜਾ ਡਾਹ ਕੇ ਪੜ੍ਹਦੀ ਹੁੰਦੀ ਤਾਂ ਲੋਹ ਤੇ ਰੋਟੀਆਂ ਪਕਾਉਂਦੀ ਮਾਂ ਸੈਨਤ ਮਾਰ ਕੋਲ ਸੱਦ ਲਿਆ ਕਰਦੀ..
ਆਖਦੀ ਆ ਤੈਨੂੰ ਪੇੜਾ ਕਰਨਾ,ਵੇਲਣਾ ਅਤੇ ਗੋਲ ਰੋਟੀ ਬਨਾਉਣੀ ਸਿਖਾਵਾਂ..
ਮੈਂ ਜਾਣ ਬੁੱਝ ਕੇ ਹੀ ਪੁੱਠਾ ਸਿੱਧਾ ਵੇਲ ਦੀਆ ਕਰਦੀ..!
ਗੁੱਸੇ ਹੋਣ ਲੱਗਦੀ ਤਾਂ ਬਾਪੂ ਹੁਰਾਂ ਨੂੰ ਪਤਾ ਲੱਗ ਜਾਂਦਾ..ਉਹ ਮੈਨੂੰ ਏਨੀ ਗੱਲ ਆਖ ਮੁੜ ਪੜਨ ਬਿਠਾ ਦਿਆ ਕਰਦੇ ਮੈਂ ਤਾਂ ਓਥੇ ਵਿਆਹੁਣੀ ਏ ਜਿਥੇ ਚੁੱਲੇ ਚੌਂਕੇ ਦਾ ਯੱਬ ਹੀ ਨਾ ਹੋਵੇ!
ਵਿਆਹ ਮਗਰੋਂ ਅਗਲੇ ਘਰ ਇਨ੍ਹਾਂ ਦੀ ਮਾਤਾ ਜੀ ਕੁਝ ਵਰੇ ਪਹਿਲਾਂ ਪੂਰੀ ਹੋ ਗਈ ਸੀ..
ਘਰੇ ਦੂਰ ਦੇ ਮਾਸੀ ਮਾਸੜ ਦੀ ਕਾਫੀ ਚੱਲਦੀ ਸੀ!
ਗੁਝੀ ਗੁਝੀ ਇਹ ਵੀ ਸੁਣੀ ਸੀ ਕੇ ਆਪਣੇ ਸਹੁਰਿਆਂ ਤੋਂ ਇਹਨਾਂ ਨੂੰ ਕੋਈ ਰਿਸ਼ਤਾ ਕਰਵਾਉਣਾ ਚਾਹੁੰਦੀ ਸੀ ਪਰ ਇੱਕੋ ਸਕੂਲ ਪੜ੍ਹਾਉਂਦਿਆਂ ਸਾਡੇ ਦੋਹਾਂ ਦੇ ਪਕਾਏ ਆਪਸੀ ਮਤਿਆ ਨੇ ਕਿਸੇ ਦੀ ਪੇਸ਼ ਨਾ ਜਾਣ ਦਿੱਤੀ..
ਖੈਰ ਅੰਦਰੋਂ ਅੰਦਰ ਕਿੜ ਰੱਖਿਆ ਕਰਦੀ..!
ਜਦੋਂ ਵੀ ਮਿਲਣ ਆਉਂਦੀ ਤਾਂ ਕੰਮ ਵਾਲੀ ਨੂੰ ਬਹਾਨਾ ਲਾ ਕਿਧਰੇ ਬਾਹਰ ਭੇਜ ਦਿਆ ਕਰਦੀ..
ਮੁੜ ਆਖਦੀ “ਅੱਜ ਤੇ ਮੈਂ ਨਵਜੋਤ ਦੇ ਹੱਥਾਂ ਦੀ ਪੱਕੀ ਹੀ ਖਾਣੀ ਏ..”
ਮੇਰੀ ਰਮਝ ਪਛਾਣਦਾ ਮੇਰਾ ਨਾਲਦਾ ਹਮੇਸ਼ਾਂ ਬਹਾਨੇ ਜਿਹੇ ਨਾਲ ਚੋਂਕੇ ਵਿਚ ਆ ਜਾਇਆ ਕਰਦਾ ਤੇ ਫੇਰ ਅਸੀਂ ਦੋਵੇਂ ਰਲ ਮਿਲ ਕੇ ਸਬ ਕੁਝ ਤਿਆਰ ਕਰਦੇ..!
ਫੇਰ ਵੀ ਬਹਾਨੇ ਬਹਾਨੇ ਨਾਲ ਟੇਢੇ-ਮੇਢੇ ਤੇ ਸੜ ਗਏ ਫੁਲਕਿਆਂ ਦਾ ਜਿਕਰ ਛੇੜ ਮਜਾਕ ਵਾਲੀਆਂ ਅਗਲੀਆਂ ਪਿਛਲੀਆਂ ਕਸਰਾਂ ਕੱਢ ਦੀਆ ਕਰਦੀ..ਚਲਾਕ ਏਨੀ ਕੇ ਕੌੜੀ ਗੋਲੀ ਹਮੇਸ਼ਾ ਖੰਡ ਦੀ ਮਿੱਠੀ ਚਾਸ਼ਨੀ ਵਿਚ ਡੋਬ ਕੇ ਦਿਆ ਕਰਦੀ..!
ਇੱਕ ਵਾਰ ਇੰਝ ਹੀ ਘਰੇ ਆਈ ਨੇ ਮੇਰੇ ਹੱਥਾਂ ਦੀ ਰੋਟੀ ਦੀ ਫਰਮਾਇੱਸ਼ ਕਰ ਦਿੱਤੀ..!
ਆਦਤ ਮੁਤਾਬਿਕ ਇਹ ਬਹਾਨੇ ਜਿਹੇ ਨਾਲ ਉਸਦੇ ਕੋਲੋਂ ਉੱਠ ਚੋਂਕੇ ਵੱਲ ਨੂੰ ਆਉਣ ਹੀ ਲੱਗੇ ਕੇ ਬਾਹੋਂ ਫੜ ਕੋਲ ਬਿਠਾ ਲਿਆ..ਅਖੇ...
...
ਕਦੀ ਮਾਸੀ ਨਾਲ ਵੀ ਦੋ ਚਾਰ ਗੱਲਾਂ ਕਰ ਲਿਆ ਕਰ!
ਹੁਣ ਜੰਗ ਦੇ ਮੈਦਾਨ ਵਿਚ ਆਪਣੇ ਆਪ ਨੂੰ ਕੱਲੀ ਕਾਰੀ ਵੇਖ ਬਿੰਦ ਕੂ ਲਈ ਮੈਂ ਸੋਚੀ ਪੈ ਗਈ..ਹੁਣ ਸ਼ੁਰੂ ਕਿਥੋਂ ਕਰਾਂ..?
ਅਖੀਰ ਵਾਹਿਗੁਰੂ ਨੂੰ ਧਿਆ ਕੇ ਪੇੜਾ ਚੱਕਲੇ ਤੇ ਰੱਖ ਵੇਲਣਾ ਸ਼ੁਰੂ ਕਰ ਦਿੱਤਾ..
ਉੱਤੋਂ ਤਵਾ ਗਰਮ ਹੋਈ ਜਾਵੇ..ਅੱਗ ਘੱਟ ਕੀਤੀ..ਫੇਰ ਪਤਾ ਨਹੀਂ ਕਿਥੋਂ ਇੱਕ ਫੁਰਨਾ ਜਿਹਾ ਫੁਰਿਆ..!
ਕੋਲ ਪਏ ਬਿਸਕੁਟਾਂ ਵਾਲੇ ਗੋਲ ਜਿਹੇ ਡੱਬੇ ਦਾ ਢੱਕਣ ਖੋਲ ਵੇਲੇ ਹੋਏ ਪੇੜੇ ਦੇ ਐਨ ਵਿਚਕਾਰ ਜਿਹੇ ਰੱਖ ਜ਼ੋਰ ਦੀ ਦੱਬ ਦਿੱਤਾ..ਢੱਕਣ ਦੇ ਮਜਬੂਤ ਕੰਢਿਆਂ ਨੇ ਅਮਰੀਕਾ ਦਾ ਨਕਸ਼ਾ ਬਣ ਗਏ ਪੇੜੇ ਦੇ ਵਾਧੂ ਦੇ ਕੰਢੇ ਕਟ ਦਿੱਤੇ ਤੇ ਪੇੜਾ ਪੂਰਨਮਾਸ਼ੀ ਦੇ ਚੰਦ ਵਾਂਙ ਐਨ ਗੋਲ ਬਣ ਗਿਆ..
ਫੇਰ ਤੇ ਪੁਛੋ ਕੁਝ ਨਾ..ਗੋਲ ਰੋਟੀਆਂ ਨਾਲ ਚੰਗੇਰ ਭਰ ਗਿਆ..!
ਐਨ ਇੱਕੋ ਸਾਈਜ ਦੀਆਂ ਕਿੰਨੀਆਂ ਸਾਰੀਆਂ ਰੋਟੀਆਂ ਵੇਖ ਮਾਸੀ ਚੁੱਪ ਜਿਹੀ ਹੋ ਗਈ..ਪਰ ਸ਼ੱਕ ਪੈ ਗਿਆ ਕੇ ਅੱਜ ਇੱਕੋ ਜਿੰਨੀ ਗੋਲਾਈ ਤੇ ਮੋਟਾਈ..ਇਹ ਹੋ ਕਿੱਦਾਂ ਗਿਆ?
ਅਖੀਰ ਰੱਜ ਪੁੱਜ ਕੇ ਬਹਾਨੇ ਜਿਹੇ ਨਾਲ ਕੰਸੋਵਾਂ ਲੈਣ ਉੱਠ ਚੋਂਕੇ ਵੱਲ ਨੂੰ ਹੋ ਤੁਰੀ ਤਾਂ ਰਮਝਾ ਸਮਝਣ ਵਾਲੇ ਮੇਰੇ ਨਾਲਦੇ ਨੇ ਏਨੀ ਗੱਲ ਆਖ ਬਾਹੋਂ ਫੜ ਓਥੇ ਹੀ ਬਿਠਾ ਲਈ ਕੇ “ਮਾਸੀ ਕਦੇ ਭਾਣਜੇ ਨਾਲ ਵੀ ਦੋ ਘੜੀਆਂ ਦੁੱਖ ਸੁਖ ਫਰੋਲ ਲਿਆ ਕਰ..”
ਰਹੀ ਸਹੀ ਕਸਰ ਮਗਰੋਂ ਇਹਨਾਂ ਵੱਲੋਂ ਉਸ ਦਿਨ ਹੀ ਸੁਵੇਰੇ ਸਬੱਬ ਨਾਲ ਬਣਾਈ ਬਦਾਮਾਂ ਵਾਲੀ ਖੀਰ ਨੇ ਪੂਰੀ ਕਰ ਦਿੱਤੀ..
ਮਗਰੋਂ ਖੁਸ਼ਗਵਾਰ ਜਿਹਾ ਮਾਹੌਲ ਵੇਖ ਦਾਦੀ ਦੀ ਆਖੀ ਪੂਰਾਣੀ ਗੱਲ ਚੇਤੇ ਆ ਗਈ..”ਚੰਦਰਾ ਗਵਾਂਢ ਨਾ ਹੋਵੇ ਤੇ ਲਾਈ ਲੱਗ ਨਾ ਹੋਵੇ ਘਰ ਵਾਲਾ”
ਹਰਪ੍ਰੀਤ ਸਿੰਘ ਜਵੰਦਾ
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Uploaded By:
Gurmukhi StoriesUploaded By:
Punjabi Inspiring StoriesUploaded By:
Punjabi StoriesUploaded By:
Punjabi StoryUploaded By:
Story In PunjabiUploaded By:
ਪੰਜਾਬੀ ਕਹਾਣੀਆਂ
Related Posts
ਸੀਰਤ ਦੇ ਵੀ ਹਰ ਕੁੜੀ ਵਾਂਗ ਬਹੁਤ ਸਾਰੇ ਚਾਅ ਸੀ ਵਿਆਹ ਮਗਰੋਂ। ਵਿਆਹ ਤੋਂ ਪਹਿਲਾਂ ਜਦੋਂ ਵੀ ਉਹ ਸਹੇਲੀਆਂ ਨਾਲ ਕੀਤੇ ਘੁੰਮਣ ਜਾਣ ਦੀ ਗੱਲ ਕਰਦੀ ਮਾਂ-ਬਾਪ ਟਾਲ ਦਿੰਦੇ।ਜਿੱਥੇ ਘੁੰਮਣਾ ਜਿੱਥੇ ਜਾਣਾ ਵਿਆਹ ਮਗਰੋਂ ਜਾਵੀਂ। ਵਿਆਹ ਹੋਇਆ ਨਵਜੋਤ ਦਾ ਸੁਭਾਅ ਵੀ ਬੜਾ ਵਧੀਆ ਸੀ। ਪਰ ਮਹੀਨੇ ਕੁ ਮਗਰੋਂ ਹੀ ਉਸਨੇ Continue Reading »
ਰਿੰਪੀ ਨਾਲ ਮੁਲਾਕਾਤ ਕੌਣ ਸੀ ਉਹ ?? ਕਿਹੋ ਜਹੀ ਕੁੜੀ ਸੀ ਉਹ ?? ਘਰ ਚ ਇੱਕੋ ਇਕ ਕੁੜੀ ਨਾਨਕਿਆਂ ਦਾਦਕਿਆਂ ਦੀ ਲਾਡਲੀ । ਰਾਜਕੁਮਾਰੀ ਵਾਂਗ ਪਾਲੀ ਹੋਈ । ਸਕੂਲ ਤੋਂ ਆ ਕੇ ਸ਼ਾਮ ਨੂੰ ਗ਼ਰੀਬਾਂ ਦੇ ਨਿਆਣੇ ਕਠੇ ਕਰਕੇ ਪੜਾਉਣੇ ।। ਛੁੱਟੀ ਵਾਲੇ ਦਿਨ ਘਰੋਂ ਜਾ ਕੇ ਲੈ ਕੇ ਆਉਣੇ Continue Reading »
” ਇਕ ਕੁੜੀ ਜਿਸ ਨੂੰ ਉਸ ਦੇ ਆਪਣਿਆਂ ਨੇ ਹੀ ਹਰਾ ਦਿੱਤਾ …😢😢 ਗੱਲ 2 ਨਵੰਬਰ 2000 ਦੀ ਹੈ ਜਦੋਂ ਭਾਰਤ ਦੇ ਮਨੀਪੁਰ ਰਾਜ ਦੇ ਇੰਫਾਲ ਸ਼ਹਿਰ ਦੇ ‘ਮਾਲੋਮ’ ਬੱਸ ਅੱਡੇ ਤੇ ਸੁਰਖਿਆ ਦਸਤਿਆਂ ਹੱਥੋਂ ਬੱਸ ਦੀ ਉਡੀਕ ਵਿੱਚ ਖੜੇ ਦਸ ਬੇ ਕਸੂਰ ਵਿਅਕਤੀ ਮਾਰੇ ਗਏ । ਇਸ ਘਟਨਾ ਨੂੰ Continue Reading »
ਸੁਰਮੇ ਦੀਆਂ ਸਜਾਵਾਂ ਕਾਲਜ ਦੇ ਆਖਰੀ ਲੈਕਚਰ ਲਾ ਕੇ ਅਸੀ ਵਾਪਿਸ ਘਰ ਜਾਣ ਲਈ ਬੱਸ ਅੱਡੇ ਵੱਲ ਚਲੇ ਗਏ | ਮੈਂ ਆਪਣੇ ਮਿੱਤਰ ਨਾਲ ਮਿੰਨੀ ਬੱਸ ਦੀ ਉਡੀਕ ਕਰ ਰਿਹਾ ਸੀ | ਅਚਾਹਨਕ ਮੇਰੀ ਨਜ਼ਰ ਭਾਵਨਾ ਤੇ ਪਈ | ਮੇਰੇ ਨਾਲ ਮੇਰੀ ਹੀ ਕਲਾਸ ਵਿੱਚ ਪੜ੍ਹਦੀ ਸੀ | ਉਹ ਦੂਜੇ Continue Reading »
ਸੰਨ ਉੱਨੀ ਸੌ ਇਕਾਨਵੇਂ ਦੀ ਜਨਵਰੀ ਦਾ ਮਹੀਨਾ..ਅਹਿਮਦੀਆਂ ਜਮਾਤ ਦੇ ਸਥਾਪਨਾ ਸਮਾਰੋਹ ਕਾਦੀਆਂ ਵਿਚ ਚੱਲ ਰਹੇ ਸਨ..ਪ੍ਰਸਿੱਧ ਪੱਤਰਕਾਰ ਹਰਬੀਰ ਸਿੰਘ ਭੰਵਰ ਸਮਾਗਮ ਕਵਰ ਕਰਨ ਲਈ ਤੜਕੇ ਅੰਮ੍ਰਿਤਸਰੋਂ ਤੁਰ ਪਏ..ਅਜੇ ਬਟਾਲੇ ਤੋਂ ਕੁਝ ਕਿਲੋਮੀਟਰ ਦੂਰ ਹੀ ਸਨ ਕੇ ਸੜਕ ਤੋਂ ਹਟਵੇਂ ਪਿੰਡ ਕਾਲੀਆਂ-ਬਾਹਮਣੀਆਂ ਵਲੋਂ ਭਾਰੀ ਫਾਇਰਿੰਗ ਦੀ ਆਵਾਜ਼ ਆਈ..! ਗੱਡੀ ਓਸੇ Continue Reading »
ਕੁਦਰਤ ਦਾ ਕ੍ਰਿਸ਼ਮਾਂ ਪਾਕਿਸਤਾਨ ਚ ਮੰਗਲ ਡੈਮ ਤੇ ਕੰਮਕਾਰ ਕਰਦੇ ਇਕ ਪਠਾਣ ਡਰਾਈਵਰ ਨੇ ਦੱਸਿਆ ਕਿ ਮੈਂ ਗਿਲਗਿਤ ਤੋਂ ਦਸ ਕ ਮੀਲ ਦੂਰ ਇੱਕ ਛੋਟੀ ਜਿਹੀ ਬਸਤੀ ਦਾ ਵਸਨੀਕ ਹਾਂ। ਸਾਡੇ ਘਰਾਂ ਚ ਆਮ ਤੌਰ ਤੇ ਪੱਥਰ ਦਾ ਤਵਾ ਰੋਟੀ ਪਕਾਉਂਣ ਲਈ ਵਰਤਿਆ ਜਾਂਦਾ ਹੈ ਜੋ ਕੇ ਲੋਹੇ ਦੇ ਤਵੇ Continue Reading »
ਦੁੱਧ ਦੇ ਉਬਾਲੇ ਦਾ ਡਰ ! ਹਰ ਇਨਸਾਨ ਦੇ ਮਨ ਚ ਕੋਈ ਨਾ ਕੋਈ ਡਰ ਜ਼ਰੂਰ ਹੁੰਦਾ ਹੈ , ਕਈ ਵਾਰ ਤਾ ਸਮੇ ਸਮੇ ਨਾਲ ਦੂਰ ਹੋ ਜਾਦਾ ਹੈ . ਪਰ ਕਈ ਵਾਰ ਹੱਡਾ ਦੇ ਨਾਲ ਹੀ ਜਾਦਾ ਹੈ ! ਹਾਲੀ ਕਿ ਮੈ ਕਾਰਣ ਲੱਭਣ ਦਾ ਬਹੁਤ ਯਤਨ ਕੀਤਾ ਕਿ Continue Reading »
ਸਵੇਰੇ ਇੱਕ ਦਮ ਅੱਖ ਖੁੱਲੀ ਤਾਂ ਨੀਰੂ ਭੱਜ ਕੇ ਖੜੀ ਹੋਈ ਜਿਵੇਂ ਕਿਸੇ ਨੇ ਹਾਕ ਮਾਰੀ ਹੋਵੇ ਘੜੀ ਵੱਲ ਨਜ਼ਰ ਗਈ ਤਾਂ ਸਵੇਰ ਦੇ ਚਾਰ ਵਜੇ ਸਨ ।ਫੇਰ ਖ਼ਿਆਲ ਆਇਆ ਕਿ ਅੱਜ ਤਾਂ ਮਾਘੀਂ ਦੀ ਸੰਗਰਾਂਦ ਐ।ਆਪ ਮੁਹਾਰੇ ਹੀ ਖਿਆਲ ਪ੍ਰਦੇਸਾਂ ਤੋਂ ਦੇਸਾਂ ਨੂੰ ਲੈ ਤੁਰੇ । ਗਰਮ ਪਾਣੀ ਦੀ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)
manoj kumar
very very nice mam.
rooh khush krti tuhaniya kahaniya ne..
Gurwant singh
😊nyc