ਹਾਰ ਬਰਦਾਸ਼ਤ
ਅਮਰੀਕਾ ਗਏ ਇੱਕ ਬੇਹੱਦ ਹੋਸ਼ਿਆਰ ਭਾਰਤੀ ਇੰਜੀਨੀਅਰ ਨੇ ਜਦੋਂ ਇੱਕ ਦਿਨ ਸਣੇ ਪਰਿਵਾਰ ਖ਼ੁਦਕੁਸ਼ੀ ਕਰ ਲਈ ਤਾਂ ਹਰ ਕੋਈ ਸੋਚਣ ਤੇ ਮਜਬੂਰ ਹੋ ਗਿਆ ਕੇ ਅਸਲ ਵਿਚ ਕਹਾਣੀ ਬਣੀ ਕੀ?
ਉਸਦੇ ਲਿਖੇ ਸੁਸਾਈਡ ਨੋਟ ਤੇ ਖੋਜ ਕੀਤੀ ਤਾਂ ਪਾਇਆ ਕੇ ਹਮੇਸ਼ਾਂ ਹੀ ਅਵਲ ਰਹਿਣ ਵਾਲੇ ਇਸ ਇਨਸਾਨ ਨੂੰ ਕਿਸੇ ਨੇ ਵੀ ਹਾਰ ਬਰਦਾਸ਼ਤ ਕਰਨੀ ਨਹੀਂ ਸੀ ਸਿਖਾਈ..
ਬਸ ਏਹੀ ਸਿਖਾਇਆ ਕੇ ਜਿੰਦਗੀ ਵਿਚ ਹਮੇਸ਼ਾਂ ਹਰ ਕੀਮਤ ਤੇ ਅਵਵਲ ਹੀ ਆਉਣਾ ਏ..!
2008 ਦੀ ਆਰਥਿਕ ਮੰਦੀ ਵਿਚ ਨੌਕਰੀ ਚਲੀ ਗਈ..ਘਰ ਦੀਆਂ ਕਿਸ਼ਤਾਂ ਟੁੱਟ ਗਈਆਂ ਤੇ ਜਦੋਂ ਰੋਟੀ ਦੇ ਵੀ ਲਾਲੇ ਤੱਕ ਪੈ ਗਏ ਤਾਂ ਇਸਨੇ ਬਕਾਇਦਾ ਸਲਾਹ ਕਰਕੇ ਮਰਨ ਦਾ ਰਾਹ ਚੁਣਿਆ!
ਮੁੰਬਈ ਵਿਚ ਇੱਕ ਵੀਹ ਸਾਲ ਦੀ ਖੂਬਸੂਰਤ ਮਾਡਲ ਨੇ ਫਲੈਟ ਦੀ ਦਸਵੀਂ ਮੰਜਿਲ ਤੋਂ ਕੁੱਦ ਕੇ ਖ਼ੁਦਕੁਸ਼ੀ ਕਰ ਲਈ..ਕਾਰਨ ਇੱਕ ਕਮਰਸ਼ੀਅਲ ਵਿਚ ਉਸਦੀ ਜਗਾ ਇੱਕ ਹੋਰ ਖੂਬਸੂਰਤ ਕੁੜੀ ਨੂੰ ਲੈ ਲਿਆ ਗਿਆ ਸੀ..
ਪੰਝੀ ਕੂ ਸਾਲ ਪਹਿਲਾਂ ਬਟਾਲੇ ਇੱਕ ਜਾਣਕਾਰ ਦੀ ਨੌਜੁਆਨ ਕੁੜੀ ਨੇ ਗੱਡੀ ਹੇਠ ਸਿਰ ਦੇ ਦਿਤਾ…ਕਾਰਨ ਸੀ ਕੇ ਉਸਦੇ ਮਾਪੇ ਚੋਵੀ ਘੰਟੇ ਬੱਸ ਇੱਕੋ ਗੱਲ ਉਸਦੇ ਕੰਨ ਵਿਚ ਪਾਉਂਦੇ ਰਹਿੰਦੇ ਸਨ ਕੇ ਧੀਏ ਤੂੰ ਬੱਸ ਡਾਕਟਰ ਬਣਨਾ ਏ..ਫੇਰ ਅਗਲੀ ਦਾ ਜਦੋ ਪੀ.ਐਮ.ਟੀ (Pre Medical Test) ਵਿਚ ਨਾਮ ਨਹੀਂ ਆਇਆ ਤਾਂ ਚੁੱਪ ਚੁਪੀਤੇ ਇਹ ਕਦਮ ਚੁੱਕ ਲਿਆ..!
ਦੋਸਤੋ ਜਿੰਦਗੀ ਦੇ ਪੈਂਡੇ ਬੜੇ ਸਖਤ ਅਤੇ ਬੇਰਹਿਮ ਹੁੰਦੇ ਨੇ..ਸਕੂਲਾਂ ਵਿਚ ਕਿੰਨੇ ਨੰਬਰ ਲਏ..ਕਿੰਨੀਆਂ ਮੈਰਿਟ ਲਿਸਟਾਂ ਵਿਚ ਤੁਹਾਡਾ ਨਾਮ ਆਇਆ..ਕਿਹੜੇ ਮਜ਼ਮੂਨਾਂ ਵਿਚ ਤੁਹਾਡੀ ਫਸਟ ਡਿਵੀਜਨ ਆਈ..ਅਸਲ ਜਿੰਦਗੀ ਵਿਚ ਇਸ ਸਭ ਦਾ ਕੋਈ ਜਿਆਦਾ ਮਹੱਤਵ ਨਹੀਂ ਹੁੰਦਾ..
ਜਿੰਦਗੀ ਜਦੋਂ ਇਮਤਿਹਾਨ ਲੈਂਦੀ ਹੈ ਤਾਂ ਸਾਰੇ ਸੁਆਲ ਇਸਨੇ ਆਪ ਹੀ ਸੈੱਟ ਕੀਤੇ ਹੁੰਦੇ ਨੇ…ਸੁਆਲ ਵੀ ਆਉਟ-ਆਫ-ਸਿਲੇਬਸ ਹੀ ਹੁੰਦੇ ਨੇ..ਕੋਈ ਡੇਟ ਸ਼ੀਟ ਵੀ ਨਹੀਂ ਹੁੰਦੀ ਅਤੇ ਗ੍ਰੇਸ ਮਾਰਕਸ ਦੇਣ...
...
ਦਾ ਰਿਵਾਜ ਵੀ ਨਹੀਂ ਹੁੰਦਾ!
ਦੁਨੀਆ ਰੂਪੀ ਖਤਰਨਾਕ ਜੰਗਲ ਵਿਚ ਤਰਾਂ ਤਰਾਂ ਦੇ ਖੂੰਖਾਰ ਜਾਨਵਰਾਂ ਨਾਲ ਵਾਹ ਪੈਂਦਾ ਹੀ ਰਹਿੰਦਾ ਏ…ਇਥੇ ਇੱਕ ਜਿੱਤਦਾ ਹੈ ਅਤੇ ਅਨੇਕਾਂ ਹਾਰਦੇ ਵੀ ਨੇ..ਲਾਟਰੀ ਲੱਖਾਂ ਪਾਉਂਦੇ ਪਰ ਨਿੱਕਲਦੀ ਸਿਰਫ ਇੱਕ ਦੀ ਹੀ ਹੈ…
ਦੋਸਤੋ ਜੇ ਸਿਖਾ ਸਕਦੇ ਹੋ ਤਾਂ ਜੁਆਕਾਂ ਨੂੰ ਕਾਮਯਾਬ ਹੋਣ ਦੇ ਨਾਲ ਨਾਲ ਹਾਰ ਬਰਦਾਸ਼ਤ ਕਰਨੀ ਵੀ ਸਿਖਾਓ…ਢੇਰੀ ਢਾਹ ਦੇਣ ਨਾਲੋਂ ਹਾਰ ਤੋਂ ਸਬਕ ਸਿੱਖਣਾ ਸਿਖਾਓ…
ਘੱਟ ਨੰਬਰਾਂ ਵਾਲਾ ਰਿਪੋਰਟ ਕਾਰਡ ਲੈ ਕੇ ਜਦੋਂ ਤੁਹਾਡਾ ਧੀ ਪੁੱਤ ਤੁਹਾਡੇ ਕੋਲ ਆਉਂਦਾ ਹੈ ਤਾਂ ਉਹ ਬਾਹਰੀ ਦੁਨੀਆਂ ਦੀ ਤਾਹਨੇ ਮੇਹਣਿਆਂ ਤੋਂ ਬੁਰੀ ਤਰਾਂ ਅੱਕਿਆ ਤੇ ਟੁੱਟਿਆ ਹੋਇਆ ਹੁੰਦਾ ਏ…
ਉਸਦੀਆਂ ਅੱਖਾਂ ਵਿਚ ਤੁਹਾਡੀ ਸੁਪੋਰਟ ਅਤੇ ਹੱਲਾਸ਼ੇਰੀ ਲਈ ਇੱਕ ਤਰਲਾ ਜਿਹਾ ਹੁੰਦਾ ਏ…ਉਹ ਆਸ ਕਰਦਾ ਏ ਕੇ ਉਸਦਾ ਬਾਪ ਉਸਨੂੰ ਆਪਣੀ ਬੁੱਕਲ ਵਿਚ ਲੈ ਕੇ ਆਖੇ ਕੇ ਪੁੱਤਰਾ ਫੇਰ ਕੀ ਹੋਇਆ ਨੰਬਰ ਘੱਟ ਆਏ ਨੇ ਤਾਂ..ਅਗਲਾ ਦਿਨ ਵੀ ਤਾਂ ਚੜਣਾ ਏ..ਫੇਰ ਜ਼ੋਰ ਲਾ ਲਵੀਂ..ਮੈਂ ਤੇਰੇ ਨਾਲ ਹਾਂ…
ਉਹ ਓਦੋਂ ਅੰਦਰੋਂ ਬੁਰੀ ਤਰਾਂ ਟੁੱਟ ਭੱਜ ਜਾਂਦਾ ਹੈ ਜਦੋਂ ਉਸਦਾ ਮੁਕਾਬਲਾ ਸ਼ਰੇਆਮ ਕਿਸੇ ਹੋਰ ਹੋਸ਼ਿਆਰ ਬੱਚੇ ਨਾਲ ਕੀਤਾ ਜਾਂਦਾ ਏ ਤੇ ਉਸਦੇ ਸਵੈ-ਮਾਣ ਦੀਆਂ ਧੱਜੀਆਂ ਉਡਾ ਦਿੱਤੀਆਂ ਜਾਂਦੀਆਂ…!
ਸੋ ਦੋਸਤੋ ਮੁੱਕਦੀ ਗੱਲ..ਜਿੰਦਗੀ ਇੱਕ ਐਸਾ ਇਮਤਿਹਾਨ ਹੈ ਜਿਸ ਵਿਚੋਂ ਬਹੁਤੇ ਸਾਰੇ ਸ਼ਾਇਦ ਇਸ ਕਰਕੇ ਫੇਲ ਹੋ ਜਾਂਦੇ ਨੇ ਕਿਓੰਕੇ ਦੂਸਰਿਆਂ ਦੀ ਉੱਤਰ ਬੁੱਕ ਚੋਂ ਨਕਲ ਮਾਰਦਿਆਂ ਉਹ ਇਹ ਗੱਲ ਪੂਰੀ ਤਰਾਂ ਭੁੱਲ ਜਾਂਦੇ ਨੇ ਕੇ ਪਰਚਾ ਪਾਉਣ ਵਾਲੇ ਨੇ ਹਰੇਕ ਨੂੰ ਸੁਆਲ ਵੀ ਅੱਡੋ ਅੱਡ ਪਾਏ ਹੁੰਦੇ ਨੇ..!
Harpreet singh jawanda
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Related Posts
ਗੱਡੀ ਹਾਈਵੇ ਤੇ ਉੱਡਣ ਖਟੋਲਾ ਬਣੀ ਜਾ ਰਹੀ ਸੀ। ਆਲਾ ਦੁਆਲਾ ਲੰਘੀਆਂ ਉਮਰਾ ਵਾਗ ਪਿੱਛੇ ਨੂੰ ਭੱਜਿਆ ਜਾ ਰਿਹਾ ਸੀ। ਐਨੀ ਖੁਸ਼ੀ ਉਹਨੂੰ ਕਦੇ ਈ ਹੋਈ ਹੋਊ। ਬਿੰਦਰ ਟੇਢਾ ਝਾਕ ਕੇ ਬੋਲਿਆ ਸੀ ‘ ਗੱਲ ਸੁਣ! ਮੇਰੀ ਕਹਾਣੀ ਲਿਖ ਯਾਰ ਕਦੇ’ ‘ਮੈ ਕਿਹੜਾ ਸੈਕਸ਼ਪੀਅਰ ਆਂ ਲਿਖਣ ਨੂੰ, ਚੱਲ ਸੁਣਾ’ ’ਕਹਿੰਦੇ Continue Reading »
ਇੱਕ ਵਾਰ ਸ਼ਹਿਰੋਂ ਕਣਕ ਸਾਂਭਣ ਪਿੰਡ ਗਏ..ਪਿਤਾ ਜੀ ਆਖਣ ਲੱਗੇ ਕੇ ਰਾਤੀ ਇਥੇ ਹੀ ਸੌਣਾ ਪੈਣਾ..ਬੱਜੀਆਂ ਭਰੀਆਂ ਕੋਲ! ਮੈਨੂੰ ਕਿਸੇ ਦੱਸ ਰਖਿਆ ਸੀ ਕੇ ਇਥੇ ਸੱਪ ਬੜੇ ਨਿੱਕਲਦੇ ਨੇ..ਮੈਂ ਥੋੜਾ ਝਿਜਕ ਗਿਆ..ਆਖਿਆ ਕੇ ਜੇ ਰਾਤੀ ਸੁੱਤੇ ਪਿਆਂ ਨੂੰ ਸੱਪ ਲੜ ਗਿਆ ਫੇਰ..! ਕਹਿੰਦੇ ਮੇਰੇ ਕੋਲ ਇਲਾਜ ਹੈ ਇਸਦਾ..ਫੇਰ ਰਾਤੀ ਓਹਨਾ Continue Reading »
ਗ਼ੁੱਸਾ ਵੀ ਬੜੀ ਔਂਤਰੀ ਸ਼ੈਅ ਐ ਨਾ ਜੋ ਹਰ ਵੇਲੇ ਬਾਪੂ ਜੀ ਦੇ ਨੱਕ ਤੇ ਰਹਿੰਦਾ, ਉਹ ਬਹੁਤੇ ਨਸ਼ੇ ਕਰਦੇ ਸਨ ਪਰ ਮਾਂ ਨੇ ਅੱਗਓ ਕਦੇ ਵੀ ਖਰਵੇ ਬੋਲਾ ਨਾਲ ਜਵਾਬ ਨਾ ਦਿੱਤਾ, ਸ਼ਾਇਦ ਮੇਰੇ ਹੋਣ ਤੋਂ ਪਹਿਲਾ ਵੀ ਇਹ ਦੋਨੋ ਇਦਾ ਦੇ ਸਨ ਜਾ ਮੇਰੇ ਹੋਣ ਕਰਕੇ ਇਦਾ ਦੇ Continue Reading »
(ਇੰਤਜ਼ਾਰ) ਏਹ ਗੱਲ ਮੈਂਨੂੰ ਅੱਜ ਵੀ ਸਤਾਉੰਦੀ ਹੈ, ਪਤਾ ਨਹੀਂ ਕਿਉਂ ? ਓਸ ਵਖਤ ਦੀ ਯਾਦ ਜਦੋੰ ਆਉਂਦੀ ਹੈ। ਮੈਂ ਪੰਜਾਬ ਦੇ ਇਕ ਛੋਟੇ ਜਿਹੇ ਪਿੰਡ ਦਾ ਰਹਿਣ ਵਾਲਾ ਸੀ। “ਮੈਂ ਇਕ ਟਰੱਕ ਡਰਾਈਵਰ ਸੀ।” ਵਿਉਪਾਰ ਲਈ ਦਿੱਲੀ ਜਾਂਦਾ ਸੀ । ਤੇ ਫਿਰ ਵਾਪਿਸ ਪੰਜਾਬ ਆਉਂਦਾ ਸੀ। ਏਦਾਂ ਹੀ ਮੇਰੀ Continue Reading »
ਪਿਛਲੇ ਭਾਗ ਵਿੱਚ ਦੇਖਿਆ ਕਿ ਦਿਲਪ੍ਰੀਤ ਕੁਝ ਖਾਣ ਪੀਣ ਦਾ ਸਮਾਨ ਲੈਣ ਦੁਕਾਨਾਂ ਤੇ ਗਿਆ ਪਰ ਖਾਣ ਲਈ ਕੁਝ ਨਹੀਂ ਮਿਲਦਾ, ਸਗੋਂ ਬੰਗਲੇ ਬਾਰੇ ਹੀ ਸੁਣਨ ਨੂੰ ਮਿਲਦਾ ਹੈ। ਦਿਲਪ੍ਰੀਤ ਹੁਣ ਕਾਫੀ ਸੋਚਾਂ ਵਿਚ ਪੈ ਗੱਡੀ ਸਟਾਰਟ ਕਰਕੇ ਬੰਗਲੇ ਵੱਲ ਚਲ ਪੈਂਦਾ ਹੈ। ਇਧਰ ਸਾਰੇ ਦਿਲਪ੍ਰੀਤ ਦਾ ਇੰਤਜ਼ਾਰ ਕਰ ਰਹੇ Continue Reading »
ਕਰੋਨਾ ਦੇ ਸਮੇ ਤੋਂ ਬਾਅਦ ਦੀ ਗੱਲ ਆ। ਪਿੰਡ ਦੀ ਉੱਪਰਲੀ ਫਿਰਨੀ ਵਾਲ਼ੀ ਭੈਣ ਜੀ ਆਈ ਹੋਈ ਸੀ। ਗੁਰਦੁਆਰੇ ਸੰਗਰਾਂਦ ਦਾ ਮੇਲ਼ਾ ਲੱਗਦਾ ਹੁੰਦਾ ਤੇ ਘਰ ਦੂਰ ਹੋਣ ਤੇ ਸੋਚਿਆ ਕਿ ਜਰਾ ਅਰਾਮ ਕਰਕੇ ਚੱਲਦੀ ਹਾਂ। ਏਨੇ ਨੂੰ ਗੱਲਾਂ ਵਿੱਚ ਈ ਚੱਲਦਿਆਂ ਪੁੱਛਣ ਲੱਗੀ.. ਹਾਏ ਨੀ ਭੈਣੇ, ਤੇਰਾ ਮੁੰਡਾ ਹਾਲੇ Continue Reading »
ਮੀਤ, ਹਸਪਤਾਲ ਦੀ ਪਾਰਕਿੰਗ ਚੋਂ ਮੋਟਰਸਾਈਕਲ ਚੁੱਕਣ ਹੀ ਲੱਗਿਆ ਸੀ ਪਿਛੋਂ ਕਿਸੇ ਔਰਤ ਦੀ ਆਵਾਜ਼ ਆਈ ਗੁਰੀ ਤੂੰ, ਪਿੱਛੇ ਮੁੜਕੇ ਵੇਖਿਆ ਆਪਣੀਆਂ ਅੱਖਾਂ ਤੇ ਯਕੀਨ ਨਹੀਂ ਸੀ ਹੋ ਰਿਹਾ ਕਿ ਮੀਤ ਮੇਰੇ ਸਾਹਮਣੇ ਖੜੀ ਸੀ ਇਕੋ ਸਾਹ ਵਿੱਚ ਪਤਾ ਨਹੀਂ ਕੀ ਕੀ ਬੋਲ ਗਈ ਤੂੰ ਏਥੇ ਕਿਵੇਂ ਸਭ ਠੀਕ ਹੈਨਾ Continue Reading »
ਇਹ part ਪ੍ਹੜਨ ਤੋਂ ਪਹਿਲਾਂ ਪਾਰ੍ਟ 1।ਤੇ 2 ਜਰੂਰ ਪ੍ਹੜਨਾ ਫਿਰ ਹੀ ਸਭ ਸਮਝ ਆਉਣ ਏ। ਫਿਰ ਜਦ ਮਨਪ੍ਰੀਤ ਮੈਨੂੰ facebook ਤੇ ਮਿਲੀ ਤਾਂ ਮੈਨੂੰ ਬਹੁਤ ਖੁਸ਼ੀ ਹੋਈ ਸੀ ਓਹਨੇ ਮੈਨੂੰ ਦੁਬਾਰਾ ਮਿਲਣ ਦੀ ਕੋਸ਼ਿਸ਼ ਇਸ ਕਰ ਕੇ ਕੀਤੀ ਸੀ ਕਿਉਂਕਿ ਮੈਂ ਬਿਮਾਰ ਹੋ ਗਿਆ ਸੀ ਕਾਫੀ ਮੈਨੂੰ brain problem Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)