ਅੱਜ ਜਿਵੇਂ ਲੋਕ ਬੱਚਿਆ ਨੂੰ ਦਲੇਰ ਕਰਨ ਲਈ ਰੋਲਰ ਕੋਸਟਰ ਤੇ ਝੁਲਾਉਂਦੇ ਆ, ਉਦੋਂ ਇਹੀ ਨਜ਼ਾਰਾ ਪਿੰਡ ਚ ਆਏ ਹਾਥੀਆਂ ਤੇ ਹੁੰਦਾ ਸੀ। ਹਾਥੀ ਦੇ ਆਉਣ ਤੇ ਲੋਕ ਪਿੰਡ ਚ ਇਸ ਤਰਾਂ ਇਕੱਠੇ ਹੋ ਜਾਂਦੇ ਸੀ ਜਿਵੇਂ ਕੋਈ ਬਹੁਤ ਮਹਾਨ ਹਸਤੀ ਪਿੰਡ ਚ ਆਈ ਹੋਵੇ । ਜਿਵੇਂ ਹੀ ਇਕ ਵਿਸਾਲ ਹਾਥੀ ਨੇ ਦਾਖਲ ਹੋਣਾ, ਉਦੋਂ ਹੀ ਬੱਚਿਆ, ਨੌਜਵਾਨਾਂ, ਬਜ਼ੁਰਗਾਂ ਵਿੱਚ ਖੁਸ਼ੀ ਦੀ ਲਹਿਰ ਫੈਲ ਜਾਣੀ, ਪਰ ਨਾਲ ਹੀ ਕੁੱਝ ਕੁ ਪਿੰਡ ਦੇ ਲੁੱਟਰ ਕਤੀੜ ਵੀ ਸਤਰਕ ਹੋ ਜਾਣੇ। ਜਿਵੇਂ ਜਿਵੇਂ ਹਾਥੀ ਨੇ ਲ਼ਹਿਰਾਉਦੇ ਹੋਏ ਬੱਚਿਆ ਨੂੰ ਝੂਟੇ ਦੇਣੇ, ਇਹਨਾਂ ਦੀ ਭੌਂਕਣ ਦੀ ਤੀਬਰਤਾ ਹੋਰ ਵੱਧ ਦੀ ਹੀ ਜਾਣੀ। ਇਹਨਾਂ ਵਿੱਚ ਇੰਨ੍ਹੀ ਹਿੰਮਤ ਵੀ ਕਿੱਥੇ ਕਿ ਹਾਥੀ ਦੀ ਲੱਤ ਨੂੰ ਮੂੰਹ ਪਾ ਲੈਣ ਜਾਂ ਪੂਛ ਤੱਕ ਪਹੁੰਚ ਜਾਣ, ਸੁੰਢ ਤਾਂ ਬਹੁਤ ਵੱਡੀ ਗੱਲ। ਕੁਝ ਕੁ ਘੰਟਿਆਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ