ਚੰਡੀਗੜ ਜੰਮੀ ਪਲੀ ਦਾ ਮਾਝੇ ਦੇ ਨਿੱਕੇ ਜਿਹੇ ਸ਼ਹਿਰ ਵਿਚ ਰਿਸ਼ਤਾ ਹੋ ਗਿਆ ਤਾਂ ਬੜਾ ਮਜਾਕ ਉਡਿਆ..ਨਾਲਦੀਆਂ ਆਖਣ ਲੱਗੀਆਂ ਲੋਕ ਬਾਹਰਲੇ ਮੁਲਖ ਜਾਂਦੇ ਨੇ ਪਰ ਤੂੰ ਤਾਂ ਸਿਧੀ ਬਿਨਾ ਤਲੇ ਵਾਲੇ ਅੰਨ੍ਹੇ ਖੂਹ ਵਿਚ ਹੀ ਜਾ ਡਿੱਗੀ ਏਂ..!
ਰਿਸ਼ਤੇਦਾਰ ਆਖਣ ਲੱਗੇ ਸਰਦਾਰ ਜੀ ਚੁਬਾਰੇ ਦੀ ਇੱਟ ਮੋਰੀ ਨੂੰ ਕਿਓਂ ਲਾਉਣ ਲੱਗੇ ਜੇ..ਦਿੱਲੀ ਗੁੜਗਾਓਂ ਵੱਲ ਵੀ ਤਾਂ ਸੋਹਣੇ ਰਿਸ਼ਤੇ ਮਿਲ ਜਾਣੇ ਸਨ!
ਇਹ ਬਟਾਲੇ ਕੋਲ ਇੱਕ ਪਿੰਡ ਦੇ ਕਾਲਜ ਵਿਚ ਪ੍ਰੋਫੈਸਰ ਸਨ..ਖੁੱਲੀ ਜਮੀਨ ਜਾਇਦਾਤ ਦੇ ਨਾਲ ਨਾਲ ਸੁਬਾਹ ਦੇ ਵੀ ਬੜੇ ਖੁੱਲ ਦਿਲੇ ਸਨ..!
ਇੱਕ ਅਜੀਬ ਜਿਹੀ ਆਦਤ ਹੋਇਆ ਕਰਦੀ ਸੀ..ਸੁਵੇਰੇ ਸੈਰ ਤੇ ਜਾਂਦਿਆਂ ਹਰ ਸਬਜੀ ਵਾਲਾ ਅਤੇ ਰਿਕਸ਼ੇ ਵਾਲਾ ਇਹਨਾਂ ਨੂੰ ਫਤਹਿ ਬੁਲਾ ਕੇ ਲੰਘਿਆ ਕਰਦਾ..!
ਕਈਆਂ ਨਾਲ ਕਿੰਨਾ ਕਿੰਨਾ ਚਿਰ ਗੱਲਾਂ ਮਾਰਦੇ ਰਹਿੰਦੇ..ਕਿਸੇ ਦਾ ਔਲਾਦ ਦਾ ਮਸਲਾ..ਕੋਈ ਫਾਰਮ ਭਰਵਾਉਣ ਆਇਆ ਅਤੇ ਕੋਈ ਰਾਹ ਜਾਂਦਾ ਆਪਣੀ ਘਰੇਲੂ ਔਕੜ ਲੈ ਕੇ ਇਹਨਾਂ ਨੂੰ ਘੇਰ ਖਲੋਂਦਾ..!
ਮੈਨੂੰ ਹਮੇਸ਼ਾਂ ਏਹੀ ਲੱਗਦਾ ਕੇ ਬੰਦੇ ਨੂੰ ਆਪਣੀ ਹੈਸੀਅਤ ਦੇ ਬੰਦਿਆਂ ਨਾਲ ਹੀ ਮੇਲ ਜੋਲ ਰੱਖਣਾ ਚਾਹੀਦਾ ਏ..ਜੇ ਕਦੀ ਕੋਈ ਚੰਡੀਗੜੋਂ ਆਇਆ ਮੇਰਾ ਰਿਸ਼ਤੇਦਾਰ ਇਹਨਾਂ ਦਾ “ਛੋਟੇ ਲੋਕਾਂ” ਨਾਲ ਇੰਝ ਦਾ ਮੇਲ ਮਿਲਾਪ ਦੇਖ ਲਵੇਗਾ ਤਾਂ ਪਤਾ ਨੀ ਕੀ ਸੋਚੂ..!
ਤਰੀਕੇ ਜਿਹੇ ਨਾਲ ਕਈ ਵਾਰ ਗੱਲ ਵੀ ਕੀਤੀ ਪਰ ਇਹ ਹਮੇਸ਼ਾਂ ਏਨਾ ਆਖ ਚੁੱਪ ਕਰਵਾ ਦਿੰਦੇ ਕੇ “ਸ੍ਰਦਾਰਨੀਏ” ਕੋਈ ਆਪਣੀ ਹੈਸੀਅਤ ਤੋਂ ਛੋਟਾ ਵੱਡਾ ਥੋੜੀ ਹੁੰਦਾ ਸਗੋਂ ਉਸਦੇ ਕੀਤੇ ਕਰਮ ਹੀ ਉਸਨੂੰ ਉੱਚਾ ਨੀਵਾਂ ਬਣਾਉਂਦੇ ਨੇ..ਪਤਾ ਨਹੀਂ ਇਹਨਾਂ ਵਿਚੋਂ ਕੌਣ ਕਦੋਂ ਅਤੇ ਕਿਥੇ ਰੱਬ ਬਣ ਬਹੁੜ ਆਵੇ..ਕੋਈ ਪਤਾ ਨੀ!
ਮਨ ਹੀ ਮਨ ਸੋਚਦੀ ਰਹਿੰਦੀ ਕੇ ਦੋ ਵੇਲੇ ਦੀ ਰੋਟੀ ਲਈ ਚੋਵੀ ਘੰਟੇ ਸੰਘਰਸ਼ ਕਰਦੇ ਰਹਿੰਦੇ ਇਹ ਛੋਟੀ ਪੱਧਰ ਦੇ ਆਮ ਜਿਹੇ ਲੋਕ ਭਲਾ ਸਾਡੀ ਕਾਹਦੀ ਮਦਦ ਕਰ ਸਕਦੇ ਨੇ!
ਉਸ ਦਿਨ ਵੀ ਸੈਰ ਤੋਂ ਮੁੜਦੇ ਹੋਏ ਇਹ ਕਿਸੇ ਕੋਲ ਖਲੋਤੇ ਉਸਦੇ ਕਾਗਜ ਪੱਤਰ ਵੇਖਣ ਵਿਚ ਰੁਝੇ ਹੋਏ ਸਨ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ