ਪਹਿਲਾ ਅਤੇ ਦੂਜੇ ਭਾਗ ਨੂੰ ਪੜਨ ਵਾਲਿਆਂ ਦਾ ਬਹੁਤ ਸ਼ੁਕਰੀਆ। ਨਵੇਂ ਸਰੌਤਿਆਂ ਨੂੰ ਬੇਨਤੀ ਆ ਕਿ ਇਸ ਭਾਗ ਨੂੰ ਪੜਨ ਤੌਂ ਪਹਿਲਾਂ ਪਿੱਛਲੇ ਭਾਗ ਜਰੂਰ ਪੜ ਲੈਣ ਨਹੀਂ ਤਾਂ ਕੁੱਝ ਵੀ ਸਮਝ ਨੀ ਆਣਾ ਅਤੇ ਇਹ ਸੱਭ ਹਕੀਕਤ ਆ ਜੀ ਕੌਈ ਵੀ ਅੱਖਰ ਘੜ ਕੇ ਨੀ ਲਿਖਿਆ ਵਾ ਆ, ਸੌ ਅੱਗੇ ਚੱਲਦੇ ਆਂ
ਮੈਂ ਤਾਂ ਬਿੱਲਕੁਲ ਘਬਰਾ ਹੀ ਗਿਆ ਸੀ ਕੀ ਕਹਾਂ ਇਸ ਨੂੰ ਤੇ ਕੀ ਪੁੱਛਾਂ ਪਰ ਘਬਰਾ ਕੇ ਮਸਲੇ ਹੱਲ ਨੀਂ ਹੁੰਦੇ ਮੈਂ ਪੁੱਛਿਆ ਕੀ ਕਰਨਗੇ ਹੁਣ ਓ ਭਾਜੀ ਨਾਲ ਕਹਿੰਦਾ ਐਨਾਂ ਤਾਂ ਕੁੱਝ ਪਤਾ ਨੀ ਪਰ ਜੇ ਤਰਸ ਆ ਜਾਵੇ ਤਾਂ ਛੱਡ ਦੇਣਗੇ ਨਹੀਂ ਤਾਂ ਵਾਪਿਸ ਭੇਜ ਹੀ ਦੇਣਾ ਆ ਸੌ ਇੰਨਾ ਕਹਿ ਕੇ ਓਹ ਫੌਨ ਬੰਦ ਕਰ ਗਿਆ। ਉਸ ਰਾਤ ਭੂਆ ਜੀ ਵੀ ਆਏ ਹੌਏ ਸੀ ਘਰੇ ਮੈਂ ਉੱਠ ਕੇ ਦੇਖਿਆ ਤਾਂ ਭੂਆ ਜੀ ਤੇ ਮੰਮੀ ਜੀ ਬਾਹਰ ਹੀ ਪਏ ਸੀ ਵਿਹੜੇ ਚ ਗੱਲਾਂ ਕਰ ਰਹੇ ਸੀ ਪਹਿਲਾਂ ਮੈਂ ਸੌਚਿਆ ਕਿ ਹੁਣੇ ਦੱਸਾਂ ਭਾਜੀ ਬਾਰੇ ਜਾਂ ਸਵੇਰੇ ਪਰ ਮੈਂ ਥੱਲੇ ਚਲਾ ਗਿਆ ਤੇ ਫੌਨ ਬਾਰੇ ਦੱਸ ਦਿੱਤਾ ਉਸ ਵਕਤ ਕੁਝ ਹੀ ਪਲਾਂ ਚ ਘਰ ਦਾ ਮਾਹੌਲ ਹੀ ਬਦਲ ਗਿਆ ਮੰਮੀ ਰੌਣ ਲੱਗ ਪਏ ਭੂਆ ਜੀ ਵੀ ਪਰ ਭੂਆ ਨੇ ਮੰਮੀ ਜੀ ਨੂੰ ਸੰਭਾਲਿਆ ਸਾਨੂੰ ਡਰ ਸੀ ਕਿ ਕਿਤੇ ਓਹ ਵੀਰ ਨੂੰ ਪਾਕਿਸਤਾਨ ਜੇਲ ਨਾਂ ਭੇਜ ਦੇਣ ਪਰ ਵੀਰ ਦਾ ਵੀਜਾ ਹਲੇ 2 ਮਹੀਨਿਆਂ ਦਾ ਪਿਆ ਸੀ ਤੇ ਉਮੀਦ ਸੀ ਕਿ ਓਹ ਵੀਰ ਨੂੰ ਬਹਾਲ ਕਰ ਦੇਣਗੇ ਪਰ ਇੱਦਾਂ ਨਹੀਂ ਹੌਇਆ, ਓਹਨਾਂ ਨੇ ਵੀਰ ਨੂੰ ਲਿਮਿਟ ਤੌਂ ਜਿਆਦਾ ਸਮਾ ਕੰਮ ਕਰਦੇ ਫੜਿਆ ਸੀ ਬਾਕੀ ਹੁਣ ਰੱਬ ਹਵਾਲੇ ਸੀ। ਅਗਲੇ ਦਿਨ ਮੈਂ ਕਾਲਜ ਵੀ ਨਾਂ ਗਿਆ ਸਾਲਾ ਦਿਲ ਈ ਨਾਂ ਕਰੇ ਜਾਣ ਨੂੰ। ਦੀਦੀ ਮੇਰੇ ਲੈਕਚਰਾਰ ਸੀ ਨਵਾਂਸਹਿਰ ਦੁਆਬਾ ਕਾਲਿਜ ਚ ਮੈਂ ਓਹਨਾਂ ਨੂੰ ਬੱਸ ਸਟੈਂਡ ਛੱਡ ਕੇ ਆਪ ਖੇਤਾਂ ਨੂੰ ਪੱਠੇ ਲੈਣ ਚਲਾ ਗਿਆ। ਦਿੱਲੀ ਆਲਿਆਂ ਦਾ ਫੌਨ ਆਇਆ ਸਤਿ ਸ੍ਰੀ ਅਕਾਲ ਜੀ ਆ ਗਏ ਕਾਲਿਜ ? ਮੈਂ ਕਿਹਾ ਮੈਂ ਨਹੀ ਗਿਆ ਅੱਜ ਕਹਿੰਦੀ ਕਿਓੰ ?ਮੈਂ ਕਿਹਾ ਕੰਮ ਸੀ ਘਰੇ ਕਹਿੰਦੇ ਕੀ ਕੰਮ? ਮੈਂ ਬੱਸ ਐਂਵੇਂ ਈ ਬਹਾਨਾ ਜਿਹਾ ਬਣਾਣ ਲੱਗ ਪਿਆ ਪਰ ਜਦ ਕਦੇ ਮੈਂ ਦੁਖੀ ਹੁੰਦਾ ਸੀ ਤਾਂ ਓਹ ਮੇਰੀ ਅਵਾਜ ਪਹਿਚਾਣ ਲੈਂਦੀ ਸੀ ਤੇ ਹੁਣ ਵੀ ਏਦਾਂ ਈ ਹੌਇਆ ਕਹਿੰਦੀ ਤੂੰ ਸੱਚ ਦੱਸ ਕੀ ਗੱਲ ਆ ਪਰ ਮੈਂ ਨੀ ਦੱਸਿਆ ਪਰ ਆਖਿਰ ਮੈਥੌਂ ਜਿਆਦਾ ਝੂਠ ਨਾਂ ਬੌਲ ਹੌਇਆ ਮੈਂ ਸੱਭ ਦੱਸ ਦਿੱਤਾ ਓਹ ਵੀ ਹੈਰਾਨ ਸੀ ਕਿ ਆਹ ਕੀ ਭਾਣਾ ਵਰਤ ਗਿਆ ਪਰ ਓਹਨੇਂ ਹੌਂਸਲਾ ਦਿੱਤਾ ਕਿ ਕੌਈ ਨਾਂ ਰੱਬ ਸੱਭ ਠੀਕ ਕਰਦੂਂ ਆਪੇ ਈ ਪਰ ਰੱਬ ਨੂੰ ਕੁੱਝ ਹੌਰ ਈ ਮੰਨਜੂਰ ਸੀ। ਫਿਰ ਉਸ ਦਿਨ ਵੀਰ ਦਾ ਵੀ ਫੌਨ ਆਇਆ ਕਹਿੰਦੇ ਮੈਂ ਠੀਕ ਆਂ ਪਰ ਜੇਲ ਚ ਆਂ ਵਕੀਲ ਕੀਤਾ ਆ ਦੇਖੌ ਜੇ ਵੇਲ ਮਿਲਜੇ ਮੰਮੀ ਜੀ ਨਾਲ ਵੀ ਗੱਲ ਹੌਈ ਫੇਰ ਸਾਡੀ ਬੇਬੇ ਦੀ ਜਾਨ ਚ ਜਾਨ ਆਈ। ਮੇਰੇ ਤੇ ਦਿੱਲੀ ਆਲਿਆਂ ਵਿੱਚ ਹਲੇ ਲਵ ਯੂ ਵਗੈਰਾ ਨੀ ਹੌਇਆ ਸੀ ਇੱਕ ਤਰਾਂ ਦੀ ਬੱਸ ਦੌਸਤੀ ਜਹੀ ਹੀ ਸੀ ਪਰ ਹੈ ਲਵ ਯੂ ਆਲੀ ਈ ਸੀ ਪਰ ਫਰਕ ਸੀ ਕਿ ਅਸੀਂ ਇਜਹਾਰ ਨੀਂ ਕੀਤਾ ਸੀ ਹਾਲੇ ਤੱਕ। ਉਸ ਸਮੇਂ ਜਿਆਦਾ ਮੈਸਿਜਸ ਦਾ ਹੀ ਟਰੈਂਡ ਸੀ ਮੈਨੂੰ ਯਾਦ ਆ ਕਿ ਮੈਂ ਆਪਣੇ ਨਾਲਦੇ ਪਿੰਡ ਦੀ ਟੌਲੀਕੌਮ ਦੁਕਾਨ ਤੌਂ ਰੀਚ੍ਰਾਜ ਕਰਾਂਦਾ ਹੁੰਦਾ ਸੀ 550 ਰੁਪਏ ਦਾ ਤੇ ਓਹਦੇ ਵਿੱਚ ਸਿਰਫ 700 ਜਾਂ 800 ਮਿੰਟ ਈ ਮਿਲਦੇ ਸੀ ਐਸ ਟੀ ਡੀ ਲੌਕਲ ਤੇ ਆਈ ਐਸ ਡੀ ਤੇ ਸਾਇਦ 100 ਕ ਮੈਸਿਜ ਮਿਲਦੇ ਸੀ ਪਰ ਓਹ ਤਾਂ ਸਾਲੇ ਮਸੀਂ ਦੌ ਕ ਦਿਨ ਹੀ ਕੱਢਦੇ ਹੁੰਦੇ ਸੀ ਮੈਂ ਫਿਰ ਤੀਜੇ ਚੌਥੇ ਦਿਨ ਰੀਚਾਰਜ ਕਰਾਣਾਂ। ਇਕ ਵਾਰ ਤਾਂ ਮੈ ਹੱਫਤੇ ਚ ਚਾਰ ਵਾਰ ਰੀਚਾਰਜ ਕਰਾਇਆ ਦੁਕਾਨਦਾਰ ਹਾਸੇ ਚ ਕਹਿੰਦਾ ਭਾਜੀ ਤੁਸੀਂ ਮੇਰੀ ਡੈਮੌ ਸਿੱਮ ਈ ਲੈਜੌ ਕਾਹਨੂੰ ਖੇਚਲ ਕਰਦੇ ਰਹਿੰਦੇ ਆਣ ਦੀ। ਸੌ ਕਈ ਵਾਰ ਮੈਸਿਜ ਵੀ ਹੁੰਦੇ ਸੀ ਸਾਡੇ ਚ ਪਰ ਤੁਹਾਨੂੰ ਪਤਾ ਕਈ ਵਾਰ ਅਸੀਂ ਜਿਹੜੀ ਗੱਲ ਬੌਲ ਕੇ ਨੀ ਕਰ ਸਕਦੇ ਮੈਸਿਜ ਚ ਟਾਇਪ ਕਰਕੇ ਅਸਾਨੀਂ ਨਾਲ ਦੱਸ ਸਕਦੇ ਆਂ ਸੌ ਮੇਰੇ ਨਾਲ ਵੀ ਕੁੱਝ ਐਦਾਂ ਈ ਹੌਇਆ ਇੱਕ ਵਾਰ ਮੈਂ ਤੇ ਜੱਸੀ ਪੀਰਾਂ ਦੇ ਮੱਥਾ ਟੇਕਣ ਗਏ ਸੀ ਬਲਾਚੌਰ ਨੇੜੇ ਆ ਚੁਸ਼ਮੇਂ ਵਾਲੇ ਪੀਰ ਦੀ ਜਗ੍ਹਾ ਬੜੀ ਪ੍ਰਸਿੱਧੀ ਵਾਲੀ ਜਗ੍ਹਾ ਆ ਮੈਨੂੰ ਵੀ ਜੱਸੀ ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
ਦਵਿੰਦਰ ਸਿੰਘ
ਤੁਹਾਡਾ ਸਾਰਿਆਂ ਦਾ ਬਹੁੱਤ ਸ਼ੁਕਰੀਆ, ਅੱਜ ਅਗਲਾ ਭਾਗ ਅੱਪਡੇਟ ਹੌਜੇਗਾ ਸ਼ਾਇਦ।
Kanwarpreet singh bajwa
bhut wdiya story bhaji next part di udeek a bhaji
ਦਵਿੰਦਰ ਸਿੰਘ
Dear Rekha Rani please do not forget to read previous parts and thanks for your compliment.
Rekha Rani
very nice story
ਦਵਿੰਦਰ ਸਿੰਘ
ਕਿੰਝ ਨਾਮ ਲੈ ਦਿਆਂ ਓਹਦਾ ਭੀੜ ਵਿੱਚ ਯਾਰੌ
ਓਹ ਅੱਜ ਵੀ ਤਾਂ ਮੇਰੇ ਲਈ ਖਾਸ ਹੀ ਐ
ਕੁੱਝ ਗੱਲਾਂ ਲੁਕੌਣ ਦਾ ਕੀਤਾ ਸੀ ਮੈਂ ਵਾਅਦਾ
ਜੌ ਹੁਣ ਤੱਕ ਬਣਿਆ ਏ ਬੱਸ ਓਹਦਾ ਵਿਸ਼ਵਾਸ਼ ਹੀ ਤਾਂ ਐ।
kirat
hlo sir tuse apni story vich lover da naam Kyu Nai mention krde Delhi wali hi likhda Ho. but story is too much interesting 😊
Preet Kalraashok4786
very nice story ………
ਦਵਿੰਦਰ ਸਿੰਘ
ਸ਼ੁਕਰੀਆ ਜੀ ਸਾਰਿਆਂ ਦਾ।
Aman
Plz complete story upload kr deo wait nhi hundi, bhut intersting story ea
kajal chawla
next part jaldi upload kro ji
Sandhu
Very nice
Prabhjot kaur
Very nice
Waiting for next part🥰
garg
plzzzz full story update kro…wait nhi hundi
Harpreet sandhu
👌👌👌👌