2011 ਮਾਰਚ ਦੀ ਗੱਲ ਆ ਇਹ, ਵੱਡਾ ਵੀਰ ਬਾਹਰ ਸੀ ਮੇਰਾ ਇੰਗਲੈਂਡ ਵਿੱਚ ਹਲੇ ਡੇਢ ਕ ਸਾਲ ਈ ਹੌਇਆ ਸੀ ਗਇਆਂ ਨੂੰ। ਡੈਡੀ ਜੀ ਪੰਜਾਬ ਪੁਲਿਸ ਚ ਸੀ ਪਰ ਸਿਹਤ ਖਰਾਬ ਰਹਿਣ ਕਰਕੇ ਪਹਿਲਾਂ ਹੀ ਰਿਟਾਇਰਮੈਂਟ ਲੈ ਲਈ ਸੀ ਮੈੰ ਤੇ ਵੀਰ ਇੱਕ ਹੀ ਕਲਾਸ ਚ ਸੀਗੇ ਕੱਠੇ ਫਿਰ ਵੀਰ ਦੇ ਬਾਹਰ ਜਾਣ ਕਰਕੇ ਮੈਂ ਪੜਾਈ ਫਿਰ ਸ਼ੁਰੂ ਕਰ ਲਈ, ਕਾਲਿਜ ਚ ਦਾਖਿਲਾ ਲੈ ਲਿਆ ਬੀ ਸੀ ਏ ਕਰਨ ਲੱਗ ਪਿਆ ਸੀ ਦੂਜੇ ਸਮੈਸਟਰ ਦੇ ਪੇਪਰ ਸੀ ਚੱਲ ਰਹੇ ਜਿੰਦਗੀ ਬੜੀ ਹੀ ਵਧੀਆ ਜਾ ਰਹੀ ਸੀ। ਇੱਕ ਦਿਨ ਪੱਕੇ ਦੌਸਤ ਨੇੰ ਕਿਹਾ ਕਿ ਕਿਸੇ ਦੌਸਤ ਦੇ ਵਿਆਹ ਤੇ ਜਾਣਾਂ ਆ ਮੈੰ ਵੀ ਮੰਮੀ ਜੀ ਹੁਰਾਂ ਨੂੰ ਪੁੱਛ ਕੇ ਚਲਾ ਗਿਆ। ਪਿੰਡ ਵਾਲਾ ਵਿਆਹ ਸੀ ਸਾਡੇ ਪਿੰਡ ਦੇ ਨੇੜੇ ਹੀ ਸੀ ਬੜਾ ਮਜਾ ਕੀਤਾ ਵਿਆਹ ਚ ਫਿਰ ਜਾਗੋ ਦ ਵੇਲਾ ਆ ਗਿਆ ਸੀ ਭੰਗੜਾ ਪਾ ਰਹੇ ਸੀ ਅਚਾਨਕ ਅੱਖਾਂ ਚ ਕੈਮਰੇ ਦੀ ਫਲੈਸ਼ ਵੱਜੀ ਦੇਖਿਆ ਕਿ ਸਾਹਮਣੇ ਇੱਕ ਗਰੁੱਪ ਦੀਆਂ ਤਸਵੀਰਾਂ ਇੱਕ ਕੁੜੀ ਲਾਅ ਰਹੀ ਸੀ , ਸਰੂ ਜਿਹਾ ਸ਼ਰੀਰ ਟੂਣੇਹਾਰੀ ਅੱਖਾਂ ਬੱਸ ਮੈਂ ਜਿੰਨੀ ਸਿਫਤ ਕਰਾਂ ਓਨੀ ਹੀ ਘੱਟ ਆ ਸਾਇਦ ਇਹਨੂੰ ਈ ਪਹਿਲੀ ਤੱਕਣੀ ਆਲਾ ਪਿਆਰ ਕਹਿੰਦੇ ਆ। ਬੱਸ ਫਿਰ ਮੈਂ ਹੁਣ ਵਿਆਹ ਚ ਨੀਂ ਸੀ ਓਹਦੇ ਵਿੱਚ ਹੀ ਸੀ ਮੱਤਲਬ ਦਿਲ ਨੂੰ ਲੱਗ ਗਈ ਸੀ ਪਤਾ ਕਰਨ ਤੇ ਪਤਾ ਲੱਗਿਆ ਕਿ ਏਹੇ ਦਿੱਲੀ ਆਲੇ ਰਿਸ਼ਤੇਦਾਰ ਆ ਜੀ। ਫਿਰ ਡੀ ਜੇ ਤੇ ਭੰਗੜਾ ਪਾਂਦੇ ਦੇਖਿਆ ਓਹਨੂੰ ਨੱਚਦੀ ਵੀ ਬਾਕਮਾਲ ਸੀ। ਅਸੀੰ ਵੀ ਫਿਰ ਭੰਗੜੇ ਤੌਂ ਬਾਦ ਰੌਟੀ ਖਾਧੀ, ਸ਼ਗਨ ਦੇ ਕੇ ਵਾਪਿਸ ਆਣਾ ਸੀ ਪਰ ਆਣ ਨੂੰ ਦਿਲ ਕੀਹਦਾ ਕਰੇ। ਵਿਆਹ ਵਾਲੇ ਮੁੰਡੇ ਨੇਂ ਜੌਰ ਪਾਇਆ ਕਿ ਸਵੇਰੇ ਬਰਾਤ ਵੀ ਜਾਣਾ ਆ ਤੁਸੀਂ ਭੰਗੜਾ ਬਹੁਤ ਵਧੀਆ ਪਾਂਦੇ ਓ ਓਥੇ ਵੀ ਖੱਪ ਕਰਨੀਂ ਆ ( ਵੈਸੇ ਮੈਂ ਸਰਾਬ ਨੀ ਪੀਂਦਾ ਭੰਗੜੇ ਦੇ ਮਾਮਲੇ ਚ ਵੈਸੇ ਈ ਸਰੂਰ ਚ ਰਹੀਦਾ ਆ)
ਆ ਗਿਆ ਫਿਰ ਅਗਲਾ ਦਿਨ ਗੌਡੇ ਗੌਡੇ ਚਾਅ ਸੀ ਦਿੱਲੀ ਆਲਿਆਂ ਨੂੰ ਦੇਖਣ ਦਾ। ਆਪਣੇ ਹਸਾਬ ਨਾਲ ਟੌਹਰ ਕੱਢ ਕੇ ਚੱਲ ਪਏ, ਪੂਰੇ ਮੌਕੇ ਤੇ ਪੁੱਜੇ ਸਲਾਮੀਆਂ ਵੇਲੇ ਓਹਨੂੰ ਵੀ ਦੇਖ ਲਿਆ ਅੱਜ ਤਾਂ ਜਿਆਦਾ ਈ ਨੂਰ ਸੀ ਚਿਹਰੇ ਤੇ ਨਿਗਾ੍ਹ ਹੀ ਨੀ ਹੱਟਦੀ ਸੀ ਚਿਹਰੇ ਤੌਂ। ਪੱਕੇ ਦੌਸਤ ਦੇ ਸਰਕਲ ਚੌਂ ਹੌਣ ਕਰਕੇ ਲਾੜੇ ਨਾਲ ਹੀ ਸੀ ਸਾਡੀ ਡੂਟੀ ਵੀ। ਪਤਾ ਲੱਗਿਆ ਕਿ ਲਾੜੇ ਦੇ ਥੌੜੇ ਦੂਰੌੰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
ਦਵਿੰਦਰ ਸਿੰਘ
ਦੂਜਾ ਭਾਗ ਅੱਪਡੇਟ ਹੌ ਗਿਆ ਆ ਤੁਸੀਂ ਚੈੱਕ ਕਰ ਸਕਦੇ ਹੌ ਜੀ।
garg
plzz update next part …
Jagroop Singh
Agge v likhde yr
ਦਵਿੰਦਰ ਸਿੰਘ
ਬਹੁੱਤ ਸ਼ੁਕਰੀਆ ਜੀ ਸੱਭ ਦਾ। ਕੱਲ ਅੱਪਡੇਟ ਹੌ ਜਾਣਾ ਅਗਲਾ ਭਾਗ।
kajal chawla
next part jaldi lei k aao ji
Baljeet kaur
next part post kardo
Baljeet kaur
nice story
ਦਵਿੰਦਰ ਸਿੰਘ
ਬਹੁੱਤ ਸ਼ੁਕਰੀਆ ਤੁਹਾਡੇ ਸਾਰਿਆਂ ਦਾ, ਕੱਲ ਪੌਸਟ ਹੌ ਜਾਣਾ ਐ ਜੀ ਅਗਲਾ ਭਾਗ।
ਦਵਿੰਦਰ ਸਿੰਘ
ਦਿੱਲ ਮਿਲਿਆਂ ਦੇ ਮੇਲੇ ਹੁੰਦੇ ਆ ਸੰਧੂਆ
Jobi Sandhu
Bhut vadiya bai story teri.per ik gal a tainu college ch ni mili koi hor
Aman
Vry interesting story
Next part plz jaldi post kreo