ਪਿੱਛਲੇ ਭਾਗਾਂ ਨੂੰ ਪੜਨ ਵਾਲਿਆਂ ਦਾ ਬਹੁਤ ਸ਼ੁਕਰੀਆ, ਅਗਲੇ ਦਿਨ ਸਵੇਰੇ ਦਿੱਲੀ ਵਲਿਆਂ ਦਾ ਰੌਜ ਦੀ ਤਰਾਂ ਕੌਈ ਫੌਨ ਨਾਂ ਆਇਆ ਨਾਂ ਕੌਈ ਮੈਸਿਜ ਮੈਂ ਵੀ ਨਾਂ ਕੀਤਾ ਬੇਸ਼ੱਕ ਮੈਨੂੰ ਇੰਤਜਾਰ ਸੀ। ਫਿਰ ਮੈਂ ਵੀ ਚਾਹ ਪਾਣੀਂ ਪੀ ਕੇ ਖੇਤਾਂ ਵੱਲ ਚਲਾ ਗਿਆ ਪੱਠੇ ਲੈਣ। ਮੇਰੀ ਸੀਨੀਅਰ ਨੂੰ ਪਤਾ ਨਹੀਂ ਕਿਸ ਨੇਂ ਮੇਰਾ ਨੰਬਰ ਦੇ ਦਿੱਤਾ ਓਹ ਵੀ ਫੌਨ ਕਰਨ ਲੱਗ ਗਈ ਮੈਂ ਇੱਕ ਦੌ ਵਾਰ ਗੱਲ ਕੀਤੀ ਫਿਰ ਮੈਂ ਨਜਰਅੰਦਾਜ ਕਰੀ ਗਿਆ ਐਂਵੇਂ ਈ ਓਹਦਾ ਸੌਨੇ ਵਰਗਾ ਦਿੱਲ ਮੈਥੌਂ ਟੁੱਟ ਗਿਆ। ਓਸੇ ਦਿਨ ਮੈਂ ਆਪਣਾ ਪਾਸਪੌਰਟ ਵੀ ਲੈ ਆਂਦਾ ਚੌਰਾਂ ਕੌਲੌਂ ਜਦ ਮੈਂ ਪੈਸੇ ਵਾਪਿਸ ਦੇਣ ਬਾਰੇ ਕਿਹਾ ਸਾਲੇ ਕਹਿੰਦੇ ਅਸੀਂ ਤੁਹਾਡੇ ਤੇ ਕੇਸ ਕਰ ਸਕਦੇ ਆਂ ਕਿ ਤੁਸੀਂ ਸਾਨੂੰ ਝੂਠੇ ਕਾਗਜ ਦੇ ਕੇ ਸਾਡਾ ਵੀ ਨਾਮ ਖਰਾਬ ਕੀਤਾ ਆ,ਫਿਰ ਚੌਰ ਓਫਰ ਦੇਣ ਕੇ ਸਿੰਘਾਪੁਰ ਲਾਲੌ ਫਾਇਲ ਮੈਂ ਤਾਂ ਹੱਥ ਜੌੜ ਮਨਾਂ ਕਰ ਕੇ ਆਇਆ। ਵਾਪਿਸ ਆਂਦੇ ਨੇਂ ਫਿਰ ਮੈਂ ਫੌਨ ਕੀਤਾ ਦਿੱਲੀ ਵਾਲਿਆਂ ਨੂੰ ਪਹਿਲਾਂ ਤਾ ਫੌਨ ਚੱਕਿਆ ਨੀਂ ਗਿਆ ਤੀਜੀ ਵਾਰ ਜਾ ਕੇ ਚੱਕਿਆ ਤੇ ਹਾਲ ਚਾਲ ਪੁੱਛ ਕੇ ਕਹਿੰਦੇ ਕਿ ਮੈਂ ਟਿਊਸ਼ਨ ਪੜਾ ਰਹੀ ਆਂ ਬਾਦ ਚ ਫੌਨ ਕਰਦੀ ਆਂ। ਮੈਨੂੰ ਬੱਸ ਚ ਬਹੁੱਤ ਯਾਦ ਆ ਰਹੀ ਸੀ ਓਹਦੀ ਸਾਰੇ ਪੱਲ ਮੇਰੀਆਂ ਅੱਖਾਂ ਸਾਹਵੇਂ ਘੁੰਮ ਰਹੇ ਸੀ ਵੈਸੇ ਮੈਂ ਅੱਜ ਤੱਕ ਟਿਕਟਾਂ ਵੀ ਸਾਂਭ ਕੇ ਰੱਖੀਆਂ ਆ ਜਿਹੜੀਆਂ ਅਸੀਂ ਚੰਡੀਗੜ ਜਾਣ ਵੇਲੇ ਲੈਂਦੇ ਸੀ। ਰੌਪੜ ਕੌਲ ਆ ਕੇ ਫੌਨ ਆਇਆ ਓਹਨਾਂ ਦਾ ਮੈਂ ਦੱਸਿਆ ਕਿ ਚੌਰਾਂ ਕੌਲ ਆਇਆ ਸੀ ਪਾਸਪੌਰਟ ਲੈਣ, ਕਹਿੰਦੀ ਮੈਨੂੰ ਮਾਫ ਕਰ ਦੇਈਂ ਮੇਰੇ ਕਰਕੇ ਤੇਰਾ ਪੈਸਿਆਂ ਦਾ ਨੁਕਸਾਨ ਹੌ ਗਿਆ। ਦਿੱਲੀ ਆਲੇ ਵੀ ਮੇਰੇ ਮੰਮੀ ਨੂੰ ਮੰਮੀ ਜੀ ਕਹਿ ਕੇ ਬੁਲਾਓੁਂਦੇ ਸੀ ਪਰ ਓਸ ਦਿਨ ਓਹਨੇਂ ਕਿਹਾ ਕਿ ਘਰੇ ਕਿੱਦਾਂ ਸੱਭ ਆਂਟੀ ਹੁਣੀ ਠੀਕ ਆ ਮੈਂ ਕਿਹਾ ਆਂਟੀ?ਕਹਿੰਦੀ ਹਾਂ ਆਂਟੀ ਮੈਂ ਕਿਹਾ ਆਂਟੀ ਕਦੌਂ ਤੌਂ ਹੌ ਗਏ ? ਕਹਿੰਦੀ ਮੈਨੂੰ ਅੱਗੇ ਕੌਈ ਰਾਹ ਹੀ ਨਹੀਂ ਦਿਸ ਰਿਹਾ ਤੇਰੇ ਨਾਲ ਫਿਰ ਮੈਂ ਕਿਓੰ ਐੰਵੇਂ ਈ ਰਿਸ਼ਤੇ ਬਣਾਈ ਜਾਵਾਂ ਮੈਂ ਕਿਹਾ ਥੌੜਾ ਟਾਇਮ ਤਾਂ ਦਵੌ ਮੈਨੂੰ ਕੀ ਪਤਾ ਕਿਸੇ ਪਾਸੇ ਸੈਟਲ ਹੌ ਜਾਵਾਂ ਕਹਿੰਦੀ ਮੈਂ ਤੇਰਾ ਇੰਤਜਾਰ ਕਰਾਂਗੀ ਜਦੌੰ ਹੌਇਆ ਤਾਂ ਫੌਨ ਕਰਲੀਂ ਇੰਨਾ ਕਹਿ ਕੇ ਫੌਨ ਕੱਟਿਆ ਗਿਆ। ਮੰਮੀ ਡੈਡੀ ਕਾਲਿਜ ਬਾਰੇ ਪੁੱਛਦੇ ਰਹਿੰਦੇ ਸੀ ਸੌ ਅਗਲੇ ਦਿਨ ਮੈਂ ਕਾਲਿਜ ਚਲਿਆ ਗਿਆ ਤੀਜਾ ਸਮੈਸਟਰ ਚਾਲੂ ਸੀ ਓਸ ਦਿਨ ਸਾਡਾ ਇੱਕ ਲੈਕਚਰ ਖਾਲੀ ਸੀ ਤੇ ਕਲਾਸ ਚ ਚਾਰ ਪੰਜ ਕ ਕੁੜੀਆਂ ਤੇ ਅਸੀਂ ਦੌ ਮੁੰਡੇ ਸੀ ਕੰਪਿਊਟਰ ਵਾਲੀ ਲੈਕਚਰਾਰ ਆ ਗਈ ਕਲਾਸ ਚ ਓਹ ਵੀ ਵਿਹਲੀ ਹੀ ਸੀ ਆ ਕੇ ਕਹਿੰਦੀ ਸਾਰੇ ਗਾਣਾ ਸੁਣਾਓ ਵਾਰੀ ਵਾਰੀ ਕਿਸੇ ਨੇ ਮੌਟੀਵੇਸ਼ਨਲ ਸੁਣਾਏ ਕਿਸੇ ਨੇਂ ਮਾਂ ਬਾਪ ਵਾਲੇ ਜਦ ਮੇਰੀ ਵਾਰੀ ਆਈ ਮੈਂ ਤਾਂ ਪਹਿਲਾਂ ਈ ਦੁਖਿਆਰਾ ਮੇਰੇ ਹੱਥ ਚ ਛੱਲਾ ਸੀ ਇੱਕ ਪਾਇਆ ਹੌਇਆ ਓਹ ਦੇਖ ਕੇ ਦੇਬੀ ਮਖਸੂਸਪੁਰੀ ਦੀਆਂ ਲਾਈਨਾਂ ਯਾਦ ਆਈਆਂ ਜੌ ਮੈਂ ਬੇਝਿੱਜਕ ਸੁਣਾ ਦਿੱਤੀਆਂ ਬੇਸ਼ੱਕ ਅਵਾਜ ਠੀਕ ਨੀਂ ਆ ਪਰ ਦਰਦ ਸੀ ਦਿੱਲ ਚ ਅੱਖਾਂ ਵੀ ਭਰ ਆਈਆਂ, ਕਈਆਂ ਨੂੰ ਪਸੰਦ ਆਈਆਂ ਓਹ ਲਾਈਨਾਂ। ਆਖਿਰ ਮੈਂ ਫਿਰ ਕਾਲਿਜ ਜਾਣਾਂ ਛੱਡ ਹੀ ਦਿੱਤਾ ਮੇਰੇ ਵੀਰ ਨੂੰ ਨੇੜੇ ਹੀ ਜੌਬ ਮਿੱਲ ਗਈ ਤੇ ਓਹਨਾਂ ਨੇਂ ਮੈਨੂੰ ਵੀ ਰਖਵਾ ਦਿੱਤਾ, ਧਿਆਨ ਕੰਮ ਚ ਘੱਟ ਤੇ ਦਿੱਲੀ ਵੱਲ ਜਿਆਦਾ ਰਹਿੰਦਾ ਸੀ ਕਦੇ ਕਦੇ ਮੈਸਿਜ ਤੇ ਗੱਲ ਹੌ ਜਾਂਦੀ ਸੀ ਸਾਡੀ ਪਰ ਸਮੇ ਦੇ ਹਿਸਾਬ ਨਾਲ ਓਹ ਵੀ ਜਾਂਦੀ ਲੱਗੀ ਮੈਂ ਤਾਂ ਰੌਜ ਹੀ ਫੌਨ ਤੇ ਮੈਸਿਜ ਉਡੀਕਦਾ ਰਹਿੰਦਾ ਸੀ ਪਰ ਦਿੱਲੀ ਆਲਿਆਂ ਨੇ ਦਿੱਲ ਸ਼ਾਇਦ ਸਮਝਾ ਲਿਆ ਸੀ ਮੈਂ ਵੀ ਕਿੰਨੀ ਵਾਰ ਕੌਸ਼ਿਸ਼ ਕੀਤੀ ਸਮਝਾਣ ਦੀ ਪਰ ਕਦੇ ਫੌਨ ਨੀ ਚੱਕਿਆ ਜਾਂਦਾ ਜਾਂ ਫਿਰ ਚੱਕ ਕੇ ਕਹਿਣਾ ਕਿ ਸਾਡੇ ਚ ਕੁੱਝ ਵੀ ਬਾਕੀ ਨੀ ਆ ਨਾਂ ਫੌਨ ਕਰਿਆ ਕਰ ਆਪਣੇ ਵਰਗੀ ਕੁੜੀ ਲੱਭਕੇ ਵਿਆਹ ਕਰਵਾ ਲਈ ਮੇਰੇ ਵਲੌਂ ਤੈਨੂੰ ਤੇਰੀ ਜਿੰਦਗੀ ਲਈ ਸ਼ੁੱਭਕਾਮਨਾਵਾਂ। ਮੈੰ ਹੁਣ ਵੀ ਕਈ ਵਾਰ ਸੌਚਦਾ ਹੁੰਦਾ ਕਿ ਆਪਣੇਂ ਸਮਾਜ ਚ ਅਹਿਸਾਸ ਦੀ ਕਦਰ ਘੱਟ ਤੇ ਪੈਸਾ ਸੌਹਰਤ ਦੀ ਜਿਆਦਾ ਐ, ਰੱਬ ਨਾਂ ਕਰਦਾ ਕਿ ਜੇ ਮੈਂ ਕਿਤੇ ਸੈਟਲ ਨਾਂ ਹੁੰਦਾ ਤੇ ਸਾਡਾ ਵਿਆਹ ਹੌ ਜਾਂਦਾ ਤਾਂ ਫਿਰ ਵੀ ਓਹਨੂੰ ਭੁੱਖੀ ਜਾਂ ਕਿਸੇ ਚੀਜ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
ਦਵਿੰਦਰ ਸਿੰਘ
ਅੱਜ ਆ ਜਾਣਾ ਏ ਜੀ ਅਗਲਾ ਭਾਗ। ਸ਼ੁਕਰੀਆ ਜੀ ਸਾਰਿਆਂ ਦਾ 🙏🏻🙏🏻 ਦਿੱਲ ਤੌਂ।
prince dhawan
bhot vdhiya ji
kajal chawla
bohtttt vdiaa aa veer g next part V jaldi paa dyo
Tarsem Batth Singh
veer g jaldi post kro next
ਦਵਿੰਦਰ ਸਿੰਘ
ਬਿੱਕਰਮ ਵੀਰ ਜੀ ਧੰਨਵਾਦ ਪਰ ਪਿਛਲੇ ਭਾਗ ਵੀ ਪੜ ਲਿਓ ਫਿਰ ਸਾਰੀ ਕਹਾਣੀ ਸਮਝ ਆਜੂੰ ਤੇ ਹੌਰ ਵਧੀਆ ਲੱਗੇਗੀ।
bikram singh
ਵੀਰ ਜੀ ਕਹਾਣੀ ਬਹੁਤ ਸੋਹਣੀ ਹੈ।