ਪਿੱਛਲੇ ਭਾਗ ਪੜਨ ਲਈ ਤੁਹਾਡਾ ਸੱਭ ਦਾ ਸ਼ੁਕਰੀਆ,ਅਗਲੀ ਸਵੇਰ ਅਸੀਂ ਚਾਰ ਸਾਢੇ ਚਾਰ ਉੱਠਗੇ ਮੈਨੂੰ ਤਾਂ ਵੈਸੇ ਵੀ ਨੀਂਦ ਨਹੀਂ ਸੀ ਆ ਰਹੀ ਇੱਕ ਤਾਂ ਦਿੱਲੀ ਆਲਿਆਂ ਦੇ ਮਿੱਲਣ ਦੀ ਖੁਸ਼ੀ ਤੇ ਦੂਜਾ ਦੁਬੱਈ ਜਾਣ ਬਾਰੇ ਸੌਚਕੇ ਦਿੱਲ ਡਗਮਗ ਕਰਦਾ ਸੀ ਖੈਰ ਮੈਂ ਸੱਭ ਤੌਂ ਪਹਿਲਾਂ ਉੱਠ ਕੇ ਨਹਾ ਲਿਆ ਸੀ bcz ਦਿੱਲੀ ਆਲੇ ਕਹਿੰਦੇ ਸੀ ਕਿ ਅਸੀਂ ਸਾਢੇ ਕ ਪੰਜ ਛੇ ਵਜੇ ਪੁੱਜ ਜਾਣਾ ਆ। ਮੈਂ ਓਹਨਾਂ ਦੇ ਆਣ ਬਾਰੇ ਬੱਸ ਮਾਮਾ ਜੀ ਦੇ ਮੁੰਡੇ ਨੂੰ ਹੀ ਦੱਸਿਆ ਸੀ ਓਹ ਬਿੱਲਕੁਲ ਆਪਣੇ ਦੱਸੇ ਸਮੇਂ ਤੇ ਪਹੁੰਚ ਗਏ ਮੈਂ ਵੀ ਏਅਰਪੌਰਟ ਜਾਣਾ ਸੀ ਤੇ ਪੂਰੀ ਟੌਹਰ ਕੱਢੀਓ ਸੀ ਪੈਂਟ ਕੌਟ ਪਾਇਓ ਸੀ Next ਦਾ ਮੇਡ ਇੰਨ ਯੂ ਕੇ ਆਲਾ ਮਾਮਾ ਜੀ ਦਾ ਮੁੰਡਾ ਲੈ ਕੇ ਆਇਆ ਸੀ ਮੇਰੀ ਟੌਹਰ ਦੇਖ ਕੇ ਓਹਦੀ ਛੌਟੀ ਭੈਣ ਬਹੁੱਤ impress ਹੌਈ ਬਾਦ ਚ ਤਰੀਫਾਂ ਕਰਦੀ ਸੀ ਦਿੱਲੀ ਆਲਿਆਂ ਕੌਲ। ਜਦੌਂ ਓਹ ਆਏ ਤਾਂ ਫਿਰ ਮੈਨੂੰ ਸਾਰਿਆਂ ਨੂੰ ਦੱਸਣੇ ਪਿਆ ਤੇ ਓਹ ਸੱਭ ਨੂੰ ਮਿਲੇ ਅਸੀਂ ਸ੍ਰੀ ਬੰਗਲਾ ਸਾਹਿਬ ਗੁਰੂਦੁਆਰਾ ਦੇ ਅੰਦਰ ਦਰਬਾਰ ਸਾਹਿਬ ਦੇ ਬਿੱਲਕੁਲ ਸਾਹਮਣੇ ਚਾਰ ਕ ਪੌਡੇ ਪੌੜੀਆਂ ਉੱਪਰ ਚੜ ਕੇ ਖੜੇ ਸੀ ਮੈਂ ਤਾਂ ਬੱਸ ਲਗਾਤਾਰ ਓਹਨੂੰ ਦੇਖੀ ਹੀ ਗਿਆ ਪਰ ਮੈਨੂੰ ਨੀ ਪਤਾ ਕਿ ਇਹ ਸਾਡੀ ਜਿੰਦਗੀ ਦੀ ਆਖਿਰੀ ਮੁਲਾਕਾਤ ਹੈ, ਓਸ ਵੇਲੇ ਮੈਨੂੰ ਖਿਆਲ ਵੀ ਨਾਂ ਆਇਆ ਕਿ ਮੈਂ ਕੱਠਿਆਂ ਦੀ ਇੱਕ ਤਸਵੀਰ ਹੀ ਲਾਹ ਲਵਾਂ ਸਾਲਾ ਸੱਭ ਕਾਸੇ ਦਾ ਸੁਪਨਾਂ ਹੀ ਰਹਿ ਗਿਆ। ਓਹ ਮੇਰੇ ਲਈ ਇੱਕ ਤੌਹਫਾ ਲੈ ਕੇ ਆਏ ਸੀ ਹਲੇ ਵੀ ਮੇਰੇ ਕੌਲ ਹੀ ਆ ਸਾਂਭ ਕੇ ਰੱਖਿਆ ਵਾ ਆ। ਜਿਆਦਾ ਦੇਰ ਗੱਲਾਂ ਨਾਂ ਹੌਈਆਂ ਦਿੱਲ ਤਾਂ ਬਾਹਲਾ ਕਰਦਾ ਸੀ ਯਾਰ ਬੱਸ ਮੱਨ ਕਰੇ ਕੇ ਦੇਖੀ ਜਾਵਾਂ ਇੰਨੀ ਸੌਹਣੀ ਲੱਗਦੀ ਸੀ ਬਿਨਾਂ ਕਿਸੇ ਹਾਰ ਸ਼ਿੰਗਾਰ ਤੌਂ। ਵੀਰ ਹੁਣੀ ਨਾਲ ਹੌਣ ਕਰਕੇ ਜਿਆਦਾ ਗੱਲਾਂ ਵੀ ਨਾਂ ਕਰ ਸਕਿਆ ਫਿਰ ਅਸੀਂ ਚੱਲ ਪਏ ਅਲਵਿਦਾ ਕਹਿ ਕੇ ਓਹ ਮੇਰਾ ਚਿਹਰਾ ਪੜ ਲੈਂਦੀ ਸੀ ਓਸ ਵੇਲੇ ਵੀ ਪੜ ਲਿਆ ਸੀ ਓਹਨੇੰ ਅਸੀਂ ਗੁਰੂਦੁਆਰਾ ਸਾਹਿਬ ਦੀ ਪਾਰਕਿੰਗ ਚ ਕਾਰ ਲਾਈਓ ਸੀ ਵੀਰ ਹੁਣੀ ਕਾਰ ਲੈਣ ਚਲੇ ਗਏ ਮੈਂ ਤੇ ਯੂ ਕੇ ਆਲਾ ਬਾਹਰ ਆ ਗਏ ਮੇਨ ਸੜਕ ਤੇ ਫੌਨ ਆਇਆ ਦਿੱਲੀ ਆਲਿਆ ਦਾ ਕਹਿੰਦੇ ਕੀ ਹੌਇਆ ਤੈਨੂੰ ਮੈਂ ਕਿਹਾ ਕੁੱਝ ਨੀਂ ਕਹਿੰਦੇ ਮੂੰਹ ਕਿਓਂ ਲਟਕਾਇਆ ਸੀ ਮੈਂ ਕਿਹਾ ਕਿ ਤੁਹਾਡੇ ਤੌੰ ਦੂਰ ਜਾਣ ਨੂੰ ਦਿੱਲ ਨੀਂ ਕਰਦਾ ਕਹਿੰਦੇ ਕੌਈ ਨਾਂ ਬੱਸ ਤੂੰ ਪੁੱਜ ਕੇ ਮੈਸਿਜ ਕਰਦੀਂ। ਅਸੀਂ ਏਅਰਪੌਰਟ ਵੱਲ ਚੱਲ ਪਏ ਕਾਫੀ ਦੂਰ ਆ ਗਏ ਸੀ ਦਰਬਾਰ ਸਾਹਿਬ ਤੌੰ ਅਚਾਨਕ ਪਿੱਛੇ ਮੁੱੜ ਕੇ ਦੇਖਿਆ ਤਾਂ ਓਹ ਹਲੇ ਵੀ ਸਾਡੇ ਪਿੱਛੇ ਹੀ ਆ ਰਹੇ ਸੀ ਐਕਟਿਵਾ ਤੇ ਇਹ ਪੱਲ ਮੈਨੂੰ ਹੁਣ ਵੀ ਕਈ ਵਾਰ ਰਵਾ ਦਿੰਦੇ ਆ ਕਿ ਓਹ ਐਨੀਂ ਦੂਰ ਤੌਂ ਖਾਸ ਮੈਨੂੰ ਮਿਲਣ ਆਈ ਸੀ ਮੈਂ ਹੁਣ ਵੀ ਕਈ ਵਾਰ ਗੂਗਲ ਮੈਪ ਤੇ ਓਹਨਾਂ ਦੇ ਘਰ ਦੀ ਲੌਕੇਸ਼ਨ ਦੇਖਦਾ ਰਹਿੰਦਾ ਤੇ ਮਾਰਕ ਕਰਕੇ ਦਰਬਾਰ ਸਾਹਿਬ ਤੱਕ ਦੀ ਦੂਰੀ ਦੇਖੀ ਤਾਂ ਦੌ ਢਾਈ ਘੰਟੇ ਦਾ ਰਸਤਾ ਬਣਦਾ ਇੱਕ ਪਾਸੇ ਦਾ। ਫੇਰ ਹੌਲੀ ਹੌਲੀ ਕਾਰ ਸਪੀਡ ਫੜਦੀ ਗਈ ਤੇ ਮੇਰੀ ਜਿੰਦਗੀ ਹੌਲੀ ਹੌਲੀ ਮੇਰੀਆਂ ਅੱਖਾਂ ਤੌੰ ਓਜਲ ਹੁੰਦੀ ਗਈ। ਏਅਰਪੌਰਟ ਵੀ ਆ ਗਿਆ ਸਮੇਂ ਨਾਲ ਹੀ ਪੁੱਜਗੇ ਸੀ ਸਮਾਨ ਸਮੂਨ ਟਰਾਲੀ ਤੇ ਰੱਖ ਕੇ ਤੁਰ ਪਿਆ ਸਨੀਂ ਆਪਣੇ ਅਸਲ ਰਾਹ ਲੱਖਾਂ ਹੀ ਸੁੱਪਨੇ ਲੈ ਕੇ। ਵੀਰ ਹੁਣਾਂ ਨੂੰ ਮਿਲਿਆ ਤੇ ਕਰ ਲਈ ਐੰਟਰੀ ਬੌਰਡਿੰਗ ਪਾਸ ਲੈ ਲਿਆ ਚੈਕਿੰਗ ਹੌਗੀ ਥੌੜੀ ਕ ਦੇਰ ਬਾਦ ਜਹਾਜ ਆਇਆ ਚੜ ਗਏ ਜਾਅਜੇ ਮੈਨੂੰ ਏਅਰਪੌਰਟ ਤੇ ਵੀ ਓਹਦੇ ਫੌਨ ਦਾ ਇੰਤਜਾਰ ਸੀ ਪਰ ਨਾਂ ਆਇਆ ਮੈਂ ਵੀ ਨਾਂ ਕੀਤਾ। ਮੈਨੂੰ ਇੱਕ ਬਿਮਾਰੀ ਆ ਕਿ ਕਿਤਾਬਾਂ ਪੜਦਾ ਰਹਿੰਦਾ ਤੇ ਮੈਂ ਡਾਇਰੀ ਲਿਖਦਾਂ ਆ ਆਪਣੀ ਜੌ ਵੀ ਹੌ ਰਿਹਾ ਹੌ,ਹੌ ਚੁੱਕਾ ਆ ਸੌ ਮੈਂ ਦਿੱਲੀ ਏਅਰਪੌਰਟ ਤੇ ਬੈਠ ਕੇ 1 ਮਾਰਚ ਤੌਂ 10 ਮਾਰਚ ਤੱਕ ਸੱਭ ਟੇਪਤਾ।(ਆਪਣੀ ਕਹਾਣੀ ਏਸ ਐਪ ਤੇ ਪਾਈ ਏਸ ਬਾਰੇ ਵੀ ਲਿਖਿਆ ਮੈਂ ਆਪਣੀ ਡਾਇਰੀ ਚ)। ਦੁਬੱਈ ਵੀ ਪੁੱਜਗੇ ਹਲੇ ਜਹਾਜ ਉੱਪਰ ਹੀ ਸੀ ਥੱਲੇ ਦੇਖਿਆ ਤਾਕੀ ਚੌਂ ਸਾਲਾ ਰੇਤ ਹੀ ਰੇਤ ਦਿਖੇ ਚਾਰੇ ਪਾਸੇ ਦਿਲ ਕਰੇ ਕਿ ਜਹਾਜ ਆਲੇ ਨੂੰ ਕਹਾਂ ਕਿ ਏਸੇ ਤਰਾਂ ਹੀ ਪਿੱਛੇ ਮੌੜ ਕੇ ਲੈਜਾ ਜਹਾਜ ਨੂੰ ਪਰ ਓਥੇ ਕੀਹਦਾ ਵੱਸ ਚਲਦਾ। ਏਅਰਪੌਰਟ ਤੌਂ ਬਾਹਰ ਆਏ ਤਾਂ ਕੰਪਨੀ ਆਲੇ ਵੀ ਬਾਹਰ ਹੀ ਖੜੇ ਸੀ ਬੱਸੇ ਬਿਠਾ ਕੇ ਲੈ ਗਏ ਨਾਲ। ਰਿਹਾਇਸ਼ ਚ ਆ ਕੇ ਪਹਿਲਾਂ ਤਾਂ ਘਰੇ ਫੌਨ ਕੀਤਾ ਕਿ ਪੁੱਜ ਗਿਆ ਆਂ ਏਅਰਟੈਲ ਚੱਲਦਾ ਆ ਓਥੇ ਇੰਡੀਆ ਆਲਾ। ਓਸ ਦਿਨ ਥੱਕੇ ਹਾਰੇ ਸੀ ਕਮਰਾ ਮਿਲਿਆ ਤਾਂ ਰੌਟੀ ਪਾਣੀ ਖਾ ਕੇ ਸੌਂ ਗਏ। ਵਾਇਫਾਈ ਦਾ ਇੰਤਜਾਮ ਸੀ ਓਥੇ ਅਗਲੇ ਦਿਨ ਲੈ ਕੇ ਪਹਿਲਾਂ ਸ਼ੌਸ਼ਲ ਅਕਾਊਂਟ ਚੈਕ ਕੀਤਾ ਜਿਹਦੀ ਉਮੀਦ ਨੀਂ ਸੀ ਓਹੀ ਹੌਇਆ ਮੈਸਿਜ ਆਇਓ ਸੀ ਦਿੱਲੀ ਆਲਿਆਂ ਦਾ ਕਿ ਪੁੱਜ ਕੇ ਮੈਸਿਜ ਕਰੀਂ। ਸ਼ਾਮ ਜਹੇ ਨੂੰ ਕਰਤਾ ਸੀ ਮੈਂ ਰਪਲਾਈ। ਬੱਸ ਫਿਰ ਗੱਲਬਾਤ ਪਹਿਲਾਂ ਵਾਂਗਰ ਫਿਰ ਸ਼ੁਰੂ ਹੌ ਗਈ ਫਿਰ ਇੱਕ ਦਿਨ ਦਿੱਲੀ ਵਾਲਿਆਂ ਨੇਂ ਫੌਨ ਕਰਨ ਨੂੰ ਕਿਹਾ ਪਰ ਮੈਨੂੰ ਡਰ ਲੱਗਦਾ ਸੀ ਕਿਓਂਕਿ ਓਹ ਕਹਿੰਦੇ ਹੁੰਦੇ ਸੀ ਕਿ ਸਾਡੇ ਦੌ ਕ ਰਿਸ਼ਤੇਦਾਰ ਦੁਬੱਈ ਚ ਆ ਤੇ ਜਦ ਓਹ ਫੌਨ ਕਰਦੇ ਆ ਤਾਂ ਆਵਾਜ ਵੀ ਨੀਂ ਆਂਦੀ ਜੇ ਆਂਦੀ ਆ ਤਾਂ ਬਹੁੱਤ ਲੇਟ ਆਂਦੀ ਆ ਸੌ ਮੈਨੂੰ ਡਰ ਸੀ ਕਿ ਓਹਨੂੰ ਪਤਾ ਲੱਗ ਜਾਣਾ ਆ ਕਿ ਮੈਂ ਦੁਬੱਈ ਆਂ ਤੇ ਮੈਂ ਝੂਠਾ ਪੈ ਜਾਣਾ ਪਰ ਫਿਰ ਮੈਂ ਸੌਚਿਆ ਕਿ ਝੂਠ ਨੂੰ ਜਿੰਨਾਂ ਵਧਾਓ ਵੱਧਣਾ ਈ ਆ ਸੌ ਮੈਂ ਦੌ ਕ ਦਿਨਾਂ ਬਾਦ ਫੌਨ ਕੀਤਾ ਤੇ ਮੈਂ ਵੀ ਓਥੌਂ ਹੀ ਫੌਨ ਕੀਤਾ ਜਿੱਥੌਂ ਆਵਾਜ ਲੇਟ ਜਾਂਦੀ ਆ ਫਿਰ ਓਹ ਮੈਨੂੰ ਪੁੱਛੇ ਕਿ ਤੂੰ ਹੈ ਕਿੱਥੇ ਆ ਮੈ ਦੱਸਤਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
jass
story pdde koh jayi da g vich..rona aw jnda g eni touching story g..gbu g
Ranveer
last part upload. keta n ya mainu e n milea hle tkk
ਦਵਿੰਦਰ ਸਿੰਘ
ਬੱਸ ਕੱਲ ਪਾ ਦੇਣੀ ਆ ਵੀਰ ਮੈਂ ਜੌਬ ਬਦਲੀ ਆ ਓਹਦੇ ਚੱਕਰ ਚ ਬੀਜੀ ਸੀ।
Mani Raikot
nice story next part upload kro veer
Tarsem Batth Singh
ਵੀਰ ਜੀ ਕਰਦੋ ਹੁਣ ਅਪਲੋਡ ਬਹੁਤ ਦਿਨ ਹੋ ਗਏ
kajal chawla
nice
ਦਵਿੰਦਰ ਸਿੰਘ
ਸ਼ੁਕਰੀਆ ਜੀ ਸੱਭ ਦਾ,ਜੱਲਦੀ ਹੀ ਆਜੇਗਾ ਆਖਿਰੀ ਭਾਗ ਵੀ। ਤੁਹਾਡੇ ਸੱਭ ਦੇ ਕਮੈਂਟਸ ਮੇਰੇ ਲਈ ਬੌਤ importance ਰੱਖਦੇ ਆ। So really thanks from bottom of my heart 💖.
Baljeet kaur
next part soon
Sandhu
Very nice story. Upload next part sooon……
Rekha Rani
very very very nice👍👍👍 story please upload the next part
Navdeep Kaur Johal
bhot e jada heart touching a….. jdo story read krde aa ta eve lgda hunda jive koi kol baith k suna rea hunda abb kuj…. 💝 bt plz.. jldi upload kreya kro… bht wait hundi a v agge ki hoya hou
nish
m tah delhi valea de nm toh yd krdi a tuhadi story
nish
nce story nxt prt jldi upload kareo g