ਹਾਲਾਤ ਇਨਸਾਨ ਨੂੰ ਸਿਆਣਾ ਬਣਾ ਦਿੰਦੇ ਨੇ ਤੇ ਜਿੰਮੇਵਾਰ ਵੀ। ਅਕਸਰ ਧਾਰਮਿਕ ਅਸਥਾਨਾਂ ਜਾਂ ਮੇਲਿਆਂ ‘ਤੇ ਭਾਰ ਤੋਲਣ ਵਾਲੀਆਂ ਮਸ਼ੀਨਾ ਰੱਖ ਕੇ ਲੋਕ ਬੈਠੇ ਹੁੰਦੇ ਹਨ। ਉਹ ਭਾਰ ਤੋਲਣ ਦੇ ਇਕ ਜਾਂ ਦੋ ਰੁਪਏ ਲੈਂਦੇ ਹਨ। ਦਿਹਾੜੀ ਦਾ ਸੌ ਕੁ ਰਪਿਆ ਬਣ ਜਾਂਦਾ ਹੋਣਾ।
ਅੱਜ ਅਨੰਦਪੁਰ ਸਾਹਿਬ ਦਰਸ਼ਨ ਦੀਦਾਰੇ ਕਰਨ ਦਾ ਸੁਭਾਗ ਬਣਿਆ। ਜਦੋਂ ਪਾਰਕਿੰਗ ਤੋਂ ਮੈਂ ਦਰਬਾਰ ਸਾਹਿਬ ਵੱਲ ਜਾ ਰਿਹਾ ਸੀ ਤਾਂ ਰਾਹ ਵਿਚ ਇਕ 8-9 ਸਾਲ ਦਾ ਮੁੰਡਾ ਭਾਰ ਤੋਲਣ ਵਾਲੀ ਮਸ਼ੀਨ ਲੈ ਕੇ ਬੈਠਾ ਸੀ। ਮੈਂ ਜਰਾ ਗਹੁ ਨਾਲ ਦੇਖਿਆ ਤਾਂ….ਉਹ ਬੈਠਾ-ਬੈਠਾ ਨਾਲ ਕਿਤਾਬ ਵੀ ਪੜ੍ਹ ਰਿਹਾ ਹੈ। ਮੈਂ ਪਿੱਛੇ ਮੁੜ ਕੇ ਦੇਖਿਆ ਤਾਂ ਉਹ ਪੂਰੀ ਇਕਾਗਰਤਾ ਨਾਲ ਪੜ੍ਹ ਰਿਹਾ ਸੀ। ਮੈਂ ਉਸ ਦੀ ਫੋਟੋ ਖਿੱਚ ਲਈ ਪਰ ਉਸ ਦਾ ਧਿਆਨ ਪੜ੍ਹਨ ਵਿਚ ਪੂਰਾ ਖੁੱਭਾ ਹੋਇਆ ਸੀ।
ਮੈਂ ਉਸ ਕੋਲ ਜਾ ਕੇ ਉਸ ਦਾ ਮੌਢਾ ਪਲੋਸਦਿਆਂ ਪੁੱਛਿਆ ਕਿ ਕਿਹੜੀ ਕਲਾਸ ਵਿਚ ਪੜ੍ਹਦਾ ਹੈਂ ? ਉਸ ਆਖਿਆ ਚੌਥੀ ਵਿਚ। ਕਿਤਾਬ ਵੱਲ ਦੇਖ ਕੇ ਦੱਸਣ ਲੱਗਾ ਕਿ ਕੱਲ੍ਹ ਨੂੰ ਪੇਪਰ ਹੈ।
ਮੈਨੂੰ ਆਪਣੇ ਨਿਆਣਿਆਂ ਦਾ ਖਿਆਲ ਆਇਆ ਕਿ ਉਨ੍ਹਾਂ ਨੂੰ ਕਿੰਨੀ ਕਿੰਨੀ ਵਾਰ ਪੜ੍ਹਨ ਲਈ ਕਹਿਣਾ ਪੈਂਦਾ ਹੈ। ਫਿਰ ਵੀ ਜਿਆਦਾ ਧਿਆਨ ਮੋਬਾਇਲ ਜਾਂ ਖੇਡਣ ਵੱਲ ਹੀ ਹੁੰਦਾ ਹੈ।
ਪਰ ਇਹ ਮੁੰਡਾ ……!
ਮੈਂ ਉਸ ਦੀ ਪਿੱਠ ‘ਤੇ ਥਾਪੀ ਦਿੱਤੀ ਤੇ ਡਟ ਕੇ ਪੜ੍ਹਨ ਦੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ