ਹਰੇਕ ਵਾਂਙ ਮੇਰਾ ਵੀ ਇੱਕ ਅਤੀਤ ਸੀ..
ਕੌੜੀਆਂ ਮਿੱਠੀਆਂ ਯਾਦਾਂ ਨਾਲ ਜੜਿਆ ਹੋਇਆ ਇੱਕ ਅਜੀਬ ਜਿਹਾ ਅਤੀਤੀ ਪੰਨਾ..ਪਰ ਉਸ ਅਤੀਤ ਨੂੰ ਇੱਕ ਡੂੰਗੇ ਟੋਏ ਵਿਚ ਦੱਬ ਮੈਂ ਇੱਕ ਨਵੇਂ ਸਫ਼ਰ ਤੇ ਨਿੱਕਲ ਪਈ..!
ਵਿਆਹ ਵਾਲੇ ਰਿਸ਼ਤੇ ਕਾਰਨ ਨਾਲ ਬੱਝ ਗਏ ਉਸ ਹਸੀਨ ਹਮਸਫਰ ਬਾਰੇ ਹਰ ਕੋਈ ਆਖਦਾ ਕੇ ਸਮੁੰਦਰ ਵਰਗਾ ਵਿਸ਼ਾਲ ਹਿਰਦਾ ਏ ਉਸਦਾ..!
ਸਫ਼ਰ ਚੱਲਦਾ ਗਿਆ..ਫੇਰ ਅਚਾਨਕ ਹੀ ਇੱਕ ਤੂਫ਼ਾਨ ਜਿਹਾ ਆਗਿਆ..!
ਕਿਸੇ ਵੇਲੇ ਡੂੰਘਾ ਦੱਬ ਦਿੱਤਾ ਉਹ ਅਤੀਤ ਉਸ ਦਿਨ ਮੇਰੇ ਸਾਮਣੇ ਆਣ ਖਲੋਤਾ..ਔਖਾ ਜਿਹਾ ਸਵਾਲ ਬਣ..ਹਮੇਸ਼ਾਂ ਸਮਝੌਤਾ ਕਰਨ ਲਈ ਜ਼ੋਰ ਪਾਉਂਦਾ ਹੋਇਆ..!
ਮੇਰੀ ਨਵੀਂ ਵਿਆਹੀ ਨਨਾਣ ਦੇ ਸਹੁਰੇ ਵੱਲੋਂ ਕੋਈ ਰਿਸ਼ਤੇਦਾਰੀ ਸੀ ਉਸਦੀ..!
ਬਹਾਨੇ ਜਿਹੇ ਨਾਲ ਸਾਮਣੇ ਆਣ ਖਲੋਂਦਾ..!
ਅਜੀਬ ਸਬੱਬ ਤੇ ਹੁੰਦੇ ਹੀ ਆਏ ਸਨ ਮੇਰੀ ਜਿੰਦਗੀ ਨਾਲ ਪਰ ਇਸ ਵੇਰ ਇਹ ਡਰਾਉਣਾ ਸਬੱਬ ਮੇਰੇ ਹਾਸੇ ਖੁਸ਼ੀਆਂ ਖੇੜੇ ਸਭ ਕੁਝ ਖਾ ਗਿਆ..!
ਮੈਂ ਹਮੇਸ਼ਾਂ ਗਵਾਚੀ ਗਵਾਚੀ ਰਹਿੰਦੀ..ਸੋਚਦੀ ਰਹਿੰਦੀ..ਆਉਣ ਵਾਲੇ ਉਸ ਜਵਾਰਭਾਟੇ ਬਾਰੇ..ਜਿੰਨਾ ਡਰਦੀ ਉਹ ਓਨਾ ਹੀ ਵੱਧ ਡਰਾਵੇ ਦਿੰਦਾ..ਰਾਜ ਖੋਲਣ ਦੀ ਧਮਕੀ ਵੀ ਮਿਲਦੀ ਰਹਿੰਦੀ..ਪਿਛਲੇ ਰਾਜ ਜੱਗ ਜਾਹਰ ਹੋਣ ਦੇ ਤੌਖਲੇ ਮੇਰੀ ਜਾਨ ਹੀ ਕੱਢ ਲੈਂਦੇ..!
ਫੇਰ ਇੱਕ ਦਿਨ ਫੈਸਲਾ ਲਿਆ..!
ਆਪਣੇ ਹਮਸਫਰ ਨੂੰ ਸਾਰਾ ਕੁਝ ਸਾਫ ਸਾਫ ਦੱਸ ਦਿੱਤਾ..ਇੱਕ ਇੱਕ ਗੱਲ..ਇੰਨ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ