ਕੱਲ ਦਿਨ ਸ਼ਨੀਵਾਰ, ਛੁੱਟੀ ਹੋਣ ਕਰਕੇ ਜਿੱਤੇ ਨੇ ਸੋਚਿਆ ਕਿਉਂ ਨਾ ਅੱਜ ਗੁਰਦੁਆਰਾ ਸਾਹਿਬਾਨਾਂ ਵਿਖੇ ਨਤਮਸਤਕ ਹੋ ਆਵਾਂ | ਗੁਰਦੁਵਾਰਾ ਸ਼੍ਰੀ ਸਿੱਖ ਸੰਗਤ, ਕਨੇਡਾ ਵਿੱਚ ਜਿੱਤੇ ਦੇ ਘਰ ਤੋਂ ਤਕਰੀਬਨ ਦੱਸ ਕੁ ਕਿਲੋਮੀਟਰ ਦੀ ਦੂਰੀ ਤੇ ਸੀ | ਜਿੱਤੇ ਨੇ ਰੁਮਾਲ, ਮਾਸਕ ਅਤੇ ਆਪਣੇ ਫੋਨ ਨੂੰ ਸਾਈਲੇੰਟ ਲਗਾ ਕੇ ਤਿਆਰੀ ਕਰ ਲੀਤੀ | ਜਦੋਂ ਉਹ ਘਰ ਤੋਂ ਨਿੱਕਲਣ ਲੱਗਾ ਕਿ ਅਚਾਨਕ ਹੀ ਉਸ ਨੂੰ ਚੇਤਾ ਆਇਆ ਕਿ ਕਿਉਂ ਨਾ ਯਾਰ ਅਰਸ਼ ਨੂੰ ਫੋਨ ਲੱਗਾਵਾਂ ਅਤੇ ਉਸਨੂੰ ਵੀ ਪੁੱਛਾਂ ਜੇ ਉਹ ਵੀ ਚੱਲ ਪੈਂਦਾ ਨਾਲ | ਅਜੇ ਜਿੱਤਾ ਫੋਨ ਕਰਨ ਹੀ ਲਗਿਆ ਸੀ, ਕਿ ਕੁਦਰਤੀ ਹੀ ਅਰਸ਼ ਦਾ ਹੀ ਉਸ ਨੂੰ ਫੋਨ ਆ ਗਿਆ | ਅਰਸ਼ ਉਸ ਦਾ ਸਕੂਲੀ ਮਿੱਤਰ ਸੀ ਅਤੇ ਉਹ ਵੀ ਪੜ੍ਹਾਈ ਦੇ ਤੋਰ ਤੇ ਕਨੇਡਾ ਰਹਿ ਰਿਹਾ ਹੈ | ਜਿੱਤੇ ਨੇ ਦੂਜੀ ਬੈੱਲ ਵੱਜਣ ਬਾਅਦ ਅਰਸ਼ ਦਾ ਫੋਨ ਚੁਕਿਆ |
ਜਿੱਤਾ : ਹੈਲੋ ਅਰਸ਼, ਕਿ ਹਾਲ ਨੇ ਯਾਰਾ ?
ਅਰਸ਼ : ਮੈਂ ਠੀਕ ਹੈ ਬਾਈ ਜੀ, ਤੁਸੀਂ ਦਸੋ ਠੀਕ-ਠਾਕ ਹੋ ?
ਜਿੱਤਾ : ਮੈਂ ਵੀ ਵਧਿਆ, ਚੜ੍ਹਦੀ ਕਲਾ ਅਰਸ਼ | ਵਧਿਆ ਕੀਤਾ ਫੋਨ ਕਰ ਲਿਆ ਮੈਂ ਹੁਣੇ ਯਾਦ ਕਰਦਾ ਸੀ |
ਅਰਸ਼ : ਹਾਹਾ ਮੈਂ ਵੀ ਭਰਾਵਾ ਤੈਨੂੰ ਹੀ ਯਾਦ ਕਰਦਾ ਸੀ, ਸੋਚਿਆ ਕਿ ਕਿਉਂ ਨਾ ਜਿੱਤੇ ਨੂੰ ਫੋਨ ਕਰਾਂ |
ਜਿੱਤਾ : ਇਹ ਤਾਂ ਵਧਿਆ ਕੀਤਾ ਤੂੰ ਫੋਨ ਕਰ ਲਿਆ | ਸੱਚ ਮੈਂ ਕਹਿੰਦਾ ਸੀ ਅੱਜ ਤੂੰ ਫ੍ਰੀ ਹੈ ?
ਅਰਸ਼ : ਹਾਂ ਵੀਰ, ਦੱਸ ਕੋਈ ਕੰਮ ਸੀ ?
ਜਿੱਤਾ : ਉਹ ਨਹੀਂ ਕੰਮ ਨਹੀਂ ਸੀ | ਮੈਂ ਕਹਿੰਦਾ ਸੀ ਅੱਜ ਗੁਰੂਘਰ ਹਾਜਰੀ ਲੱਗਾ ਆਈਏ ਦੋਵੇਂ ਫ੍ਰੀ ਏ |
ਅਰਸ਼ : ਹਾਂਜੀ ਆਜਾਓ ਤੁਸੀਂ, ਮੈਂ ਪੰਝੀ ਮਿੰਟ ਤੱਕ ਆਇਆ ਆਪਣੇ ਘਰ ਦੇ ਬਾਹਰ | ਤੁਸੀਂ ਇਹਨੇ ਪਹੁੰਚ ਜਾਉ |
ਜਿੱਤਾ : ਠੀਕ ਹੈ ਅਰਸ਼, ਮੈਂ ਰੱਖਦਾ ਫੋਨ |
ਉਸ ਤੋਂ ਪੰਝ ਕੁ ਮਿੰਟ ਬਾਅਦ ਜਿੱਤਾ ਅਰਸ਼ ਦੇ ਘਰ ਬਾਹਰ ਪਹੁੰਚਿਆ | ਅਰਸ਼ ਏਨੇ ਨੂੰ ਗੱਡੀ ਵਿੱਚ ਆ ਬੈਠਿਆ | ਦੋਵਾਂ ਦੀ ਆਪਸੀ ਮੁਲਾਕਾਤ ਮਗਰੋਂ ਦੋਵਾਂ ਦੇ ਚਿਹਰੇ ਉੱਤੇ ਖੁਸ਼ੀ ਜੰਮ-ਜੰਮ ਖਿੜ ਰਹੀ ਸੀ | ਜਿੱਤਾ ਇੱਕ ਲੇਕਖ ਵੀ ਹੈ, ਜੋ ਸੱਚੀਆਂ ਨਿਧਾਰਿਤ ਗੱਲਾਂ ਕਰਨੇ ਦਾ ਬਹੁਤ ਸ਼ੋਕੀਨ ਹੈ | ਇਸ ਲਈ ਉਸ ਨੇ ਆਪਣੀ ਲਿਖੀਆਂ ਕਹਾਣੀਆਂ ਅਤੇ ਸ਼ਾਇਰੀ ਅਰਸ਼ ਨੂੰ ਖੁਸ਼ੀ-ਖੁਸ਼ੀ ਸਾਰੀਆਂ ਦਸ ਰਿਹਾ ਸੀ | ਇੰਝ ਲੱਗਦਾ ਸੀ ਉਹ ਆਪਣੇ ਮੰਨ ਅੰਦਰ ਦਾ ਬੋਝ ਹਲਕਾ ਕਰ ਖੁਸ ਹੋ ਰਿਹਾ ਸੀ | ਅਰਸ਼ ਵੀ ਉਸ ਦੀਆਂ ਗੱਲਾਂ ਸੁਣਕੇ ਮੰਨ ਨੂੰ ਖੁਸ਼ੀ ਦੇ ਰਿਹਾ ਸੀ |
ਤਕਰੀਬਨ ਦਸ ਮਿੰਟ ਬਾਅਦ ਉਹ ਦੋਵੇਂ ਗੱਲਾਂ ਕਰਦੇ-ਕਰਦੇ ਗੁਰਦੁਵਾਰੇ ਜਾ ਪਹੁੰਚੇ ਅਤੇ ਗੱਡੀ ਨੂੰ ਗੁਰਦੁਵਾਰੇ ਦੀ ਪਾਰਕਿੰਗ ਵਿੱਚ ਪਾਰਕ ਕਰ ਦਿੱਤਾ | ਉੱਥੇ ਪਹੁੰਚਣ ਮਗਰੋਂ ਅਰਸ਼ ਨੇ ਆਪਣੀ ਜੈਕਟ ਦੀ ਜੇਬ ਵਿਚੋਂ ਮਾਸਕ ਕੱਢਿਆ ਅਤੇ ਮੂੰਹ ਉੱਤੇ ਲੱਗਾ ਲਿਆ | ਇੰਝ ਹੀ ਜਿੱਤੇ ਨੇ ਸਿਰ ਤੇ ਰੁਮਾਲ ਅਤੇ ਮੂੰਹ ਤੇ ਮਾਸਕ ਬੰਨ ਲਿਆ | ਉਹ ਦੋਵੇਂ ਮੰਦਿਰ ਦੇ ਦਰਵਾਜੇ ਵੱਲ ਆ ਖੜੇ | ਜਿੱਤੇ ਨੇ ਦਰਵਾਜਾ ਖੋਲਿਆ ਅਤੇ ਲਾਈਨ ਲੱਗਦੀ ਵੇਖ ਅਰਸ਼ ਨੂੰ ਕਿਹਾ ” ਅਰਸ਼ ਤੂੰ ਜੋੜੇ ਘਰ ਜਾ ਕੇ ਆਪਣੇ ਬੂਟ ਖੋਲ ਆ, ਮੈਂ ਇੰਨੇ ਤੇਰਾ ਤੇ ਆਪਣਾ ਨਾਮ ਅੱਜ ਦੀ ਹਾਜਰੀ ਵਿੱਚ ਲਿਖ ਦੇਵਾਂ ” | ਅਰਸ਼ ਇਸ ਗੱਲ ਦੀ ਹਾਮੀ ਭਰ ਕੇ ਜੋੜਾ ਘਰ ਚੱਲੇ ਗਿਆ ਅਤੇ ਜਿੱਤਾ ਆਪਣਾ ਤੇ ਅਰਸ਼ ਦਾ ਨਾਮ, ਫੋਨ ਨੰਬਰ ਸਮੇਤ ਕਾਗਜ ਉੱਤੇ ਲਿੱਖ ਆਇਆ | ਉਸ ਦਰਮਿਆਨ ਦੋਵਾਂ ਨੇ ਆਪਣੇ ਹੱਥ ਸਾਫ ਕਰੇ ਅਤੇ ਰੱਬ ਅੱਗੇ ਨਤਮਸਤਕ ਹੋਣ ਚੱਲੇ | ਅਰਸ਼ ਅਤੇ ਜਿੱਤਾ ਮੱਥਾ ਟੇਕ ਕੇ ਬਾਹਰ ਆ ਗਏ | ਜਦੋਂ ਬਾਹਰ ਆਏ ਤਾਂ ਜਿੱਤਾ ਇੱਕ ਪਾਸੇ ਕੰਧ ਦੇ ਨਾਲ ਖੜ ਗਿਆ ਪਤਾ ਨਹੀਂ ਉਸ ਨੂੰ ਕਿ ਹੋਇਆ ਸੀ | ਉਸ ਵਕ਼ਤ ਅਰਸ਼ ਨੇ ਜਿੱਤੇ ਨੂੰ ਇੰਝ ਪੁਛਿਆ :
ਅਰਸ਼ : ਕਿ ਗੱਲ ਬਾਈ ਜੀ ਤੁਸੀਂ ਖੜ ਗਏ ?
ਜਿੱਤਾ : ਪਤਾ ਤੈਨੂੰ ਵੀ ਹੈ ਅਰਸ਼, ਕਿ ਦੇਗ ਲੈਣ ਲਈ ਰੁਕਿਆ ਹਾਂ |
ਅਰਸ਼ : ਕੋਈ ਨਾ ਬਾਈ ਜੀ, ਦੇਗ ਸਾਹਮਣੇ ਲਿਫਾਫਿਆਂ ਦੇ ਵਿੱਚ ਪਾ ਰੱਖੀ ਹੈ, ਆਪਾਂ ਉਹ ਚੁੱਕ ਲੈ ਜਾਣੀ ਹੈ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ