ਹਰ ਮੈਦਾਨ ਫਤਹਿ|
ਸੱਜਣੋ, ਹਰੀ ਭਾਈ ਇਸਟੇਟ ਦੀ ਸਮੱਸਿਆ ਬਾਰੇ ਤੁਸੀਂ ਥੋੜਾ ਬਹੁਤ ਜਾਣ ਹੀ ਗਏ ਹੋ। ਮੈਂ ਹਮੇਸ਼ਾ ਵਿਉਂਤਾਂ ਬਣੌਦਾ ਰਹਿੰਦਾ ਸੀ ਕਿ ਕਿਸ ਤਰਾਂ ਇਸ ਦਾ ਸੁਧਾਰ ਕਰਾਂ ਤੇ ਕਿਥੋਂ ਸ਼ੁਰੂ ਕਰਾਂ, ਕਿਵੇਂ ਸ਼ੁਰੂ ਕਰਾਂ। ਮੈਂ ਕਿੰਨਾ ਵੀ ਖਤਰਾ ਉਠਾਕੇ, ਕਿੰਨੀ ਵੀ ਵਧੀਆ ਸਕੀਮ ਬਣਾ ਲੈਂਦਾ ਪਰ ਏਨੀ ਵਧੀਆਂ ਸਕੀਮ ਕਦੀ ਨਾ ਬਣਦੀ ਜਿੰਨੀ ਰੱਬ ਨੇ ਬਣਾ ਦਿੱਤੀ, ਤੇ ਉਹ ਵੀ ਕੇਵਲ 10-12 ਦਿਨਾ ਚ ਹੀ।
ਮੈ ਰੋਜ ਵਾਗੋਂ ਘਰੋਂ ਨਿਕਲਿਆ। ਅੱਜ ਰੱਬ ਵਲੋਂ ਹੀ ਮੈਂ ਆਪਣਾ ਵਧੀਆ ਸੂਟ ਪਾ ਕੇ ਨਿਕਲਿਆ ਸੀ । ਸ਼ਾਇਦ ਦਿਲ ਵਿਚ ਹੋਵੇ ਕਿ ਇਸਟੇਟ ਦਾ ਹਾਲ ਚਾਲ ਜਾਣਕੇ ਅੱਗੇ ਆਪਣੇ ਖਾਸ ਦੋਸਤ ਨਾਲ ਕਿਤੇ ਚੰਗੀ ਜਗ੍ਹਾ ਜਾਵਾਂਗੇ। ਮੈ ਮਨਮੋਹਨ ਸਿੰਘ ਟਾਈਪ ਅਸਮਾਨੀ ਪੱਗ, ਓਸੇ ਰੰਗ ਦੀ ਕੀਮਤੀ ਸ਼ਰਟ, ਨੇਵੀ ਬਲੂ ਟਾਈ ਤੇ ਨੇਵੀ ਬਲੂ ਪੈੰਟ ਨਾਲ ਟੌਰ ਕੱਢਕੇ ਘਰੋਂ ਨਿਕਲਿਆ ਸੀ। ਜਦੋਂ ਇਸਟੇਟ ਪਹੁੰਚਾ, ਕੀ ਦੇਖਦਾ ਹਾਂ ਕਿ ਡੇਵਿਡ ਨੇ ਅੱਜ ਕੁਰਸੀਆਂ ਵੀ ਨਹੀਂ ਹਟਾਈਆਂ ਤੇ ਨਾਲੇ ਮੈਨੂੰ ਦੋ ਕਦਮ ਅੱਗੇ ਆਕੇ ਗੁਡ ਮੌਰਨਿੰਗ ਬੁਲਾਈ, ਨਹੀਂ ਤਾਂ ਮੈਂ ਹੀ ਹਮੇਸ਼ਾਂ ਗੁਡ ਮੌਰਨਿੰਗ ਕਹਿੰਦਾ ਹੁੰਦਾ ਸੀ ਤੇ ਉਹ ਜਾਣਕੇ ਰਜਿਸਟਰ ਖੋਲਕੇ, ਸਿਰ ਨੀਵਾਂ ਕਰਕੇ ਬੈਠਾ ਰਹਿੰਦਾ ਸੀ। ਅੱਜ ਉਸਦੇ ਤੌਰ ਘੁੰਮੇ ਹੋਏ ਲੱਗ ਰਹੇ ਸਨ। ਪਸੀਨਾ ਆ ਰਿਹਾ ਸੀ। ਮੈਂ ਦੇਖਿਆ ਇਸਟੇਟ ਵਿਚ ਵੀ ਬੜੀ ਸ਼ਾਂਤੀ ਜਹੀ ਸੀ, ਕੰਮ ਬੰਦ ਸੀ। ਮੈ ਕਿਹਾ Any problem David ? (ਡੇਵਿਡ ਕੋਈ ਸਮੱਸਿਆ ਹੈ ?) ਉਹ ਕਹਿੰਦਾ – “ਸਿੰਘ ਸਾਹਬ, ਰਾਤੀਂ ਬਹੁਤ ਵੱਡੀ ਘਟਨਾ ਘਟ ਗਈ। ਮਜਦੂਰਾਂ ਦੀਆਂ ਝੌਂਪੜੀਆਂ ਵਿਚ ਕਿਸੇ ਮਜਦੂਰ ਦੀ ਕੁੜੀ ਦਾ ਵਿਆਹ ਸੀ। ਫੇਰੇ ਹੋ ਰਹੇ ਸਨ। ਗੁੰਡੇ ਆਏ, ਕੁੜੀ ਦੇ ਪਿਉ ਨੂੰ ਤੇ ਲਾੜੇ ਨੂੰ ਕੁੜੀ ਸਮੇਤ ਚੁੱਕ ਕੇ ਲੈ ਗਏ। ਪਤਾ ਨਹੀਂ ਕਿੱਥੇ ਲੈ ਗਏ, ਸਵੇਰੇ ਚਾਰ ਵਜੇ ਛੱਡ ਕੇ ਗਏ ਹਨ। ਮਜਦੂਰਾਂ ਨੇ ਹੜਤਾਲ ਕਰ ਦਿੱਤੀ ਹੈ, ਮੇਕਰ ਸਾਬ ਵੀ ਆਏ ਹੋਏ ਹਨ, ਪੁਲੀਸ ਵੀ ਆਈ ਹੋਈ ਹੈ, ਸੇਠ ਹਰੀ ਭਾਈ ਸਾਹਬ ਵੀ ਆਇਆ ਹੋਇਆ ਹੈ ਅਤੇ ਸਾਰੇ ਸਿੰਘਾਨੀ ਸਾਹਬ ਦੇ ਆਫਿਸ ਵਿਚ ਬੈਠੇ ਮੈਨੂੰ ਬੁਲਾ ਰਹੇ ਹਨ।”
ਏਨਾ ਕਹਿੰਦੇ ਕਹਿੰਦੇ ਉਸਦਾ ਸਾਹ ਫੁੱਲ ਗਿਆ ਤੇ ਵਰਦੀ ਪਸੀਨੇ ਨਾਲ ਤਰ ਹੋ ਗਈ।
ਮੈਂ ਉਸਦੀ ਗੱਲ ਸੁਣਕੇ ਨਾ ਤਾਂ ਘਬਰਾਇਆ, ਨਾ ਚਿੰਤਾ ਜਾਹਰ ਕੀਤੀ। ਮੈਂ ਕਿਹਾ -” ਡੇਵਿਡ ਤੂੰ ਕੀ ਆਂ ?”
ਉਹ ਕਹਿੰਦਾ, “ਸਕਿਉਰਿਟੀ ਅਫਸਰ।”
” ਤੇ ਮੈਂ ਕੀ ਹਾਂ ?” ਉਹ ਕਹਿੰਦਾ–,” ਆਪ ਚੀਫ ਸਕਿਉਰਿਟੀ ਅਫਸਰ।”
“ਵੱਡਾ ਅਤੇ ਸੀਨੀਅਰ ਕੌਣ ਹੈ ?”
ਉਹ ਕਹਿੰਦਾ – ” ਆਪ ਵੱਡੇ ਤੇ ਮੇਰੇ ਸੀਨੀਅਰ ਹੋ।”
ਮੈ ਕਿਹਾ,- “ਫਿਰ ਤੈਨੂੰ ਕਿਉਂ ਪਸੀਨੇ ਆ ਰਹੇ ਹਨ। ਤੇਰਾ ਕੰਮ ਹੈ ਜੋ ਵੀ ਘਟਨਾ ਘਟੀ ਹੈ, ਉਸਦੀ ਆਪਣੇ ਸੀਨੀਅਰ ਨੂੰ ਰਿਪੋਰਟ ਕਰਨੀ, ਜੋ ਤੂੰ ਕਰ ਚੁੱਕਾ ਹੈਂ। Now sit down in your chair,. ਅੱਗੇ ਮੈਂ ਜਾਣਾ ਜਾਂ ਮੇਰਾ ਕੰਮ। ਮੈ ਜਾਊਂਗਾ ਇੰਨਕੁਆਰੀ ਮੀਟਿੰਗ ਵਿਚ। ਮੇਰੇ ਹੁੰਦੇ ਹੋਏ, ਇਹ ਤੇਰਾ ਕੰਮ ਨਹੀ ।”
ਮੈਂ ਸਿੰਘਾਨੀ ਸਾਹਬ ਦੇ ਆਫਿਸ ਵਿਚ ਗਿਆ। ਮੈਂ ਦੇਖਿਆ 50 ਕੁ ਬੰਦੇ ਮਜਦੂਰ ਆਫਿਸ ਦੇ ਬਾਹਰ ਬੈਠੇ ਹਨ। ਬਾਕੀ ਹਜਾਰਾਂ ਦੀ ਗਿਣਤੀ ਵਿਚ ਕੰਮ ਛੱਡਕੇ ਦੂਰ ਬੈਠੇ ਹਨ। ਸਾਰਿਆਂ ਦੀਆਂ ਨਜ਼ਰਾਂ ਮੇਰੇ ਤੇ ਗੱਡੀਆਂ ਹੋਈਆਂ ਸਨ। ਉਹਨਾ ਚੋਂ ਕੋਈ ਵੀ ਅਜੇ ਮੈਨੂੰ ਜਾਣਦਾ ਨਹੀਂ ਸੀ। ਮੈਂ ਔਫਿਸ ਦੇ ਅੰਦਰ ਗਿਆ, ਉਹ ਸਾਰੇ ਮੈਨੂੰ ਹੀ ਉਡੀਕ ਰਹੇ ਸਨ। ਹਰੀ ਭਾਈ ਅਤੇ ਮੇਕਰ ਸਾਹਬ ਦੇ ਪਹਿਲੀ ਵਾਰੀ ਦਰਸ਼ਨ ਹੋਏ। ਪੁਲੀਸ ਵਲੋਂ ਆਇਆ ਹੋਇਆ ਸੀਨੀਅਰ ਪੁਲੀਸ ਇੰਸਪੈਕਟਰ ਸ਼ਿੰਗਾਰੇ ਮੈਨੂੰ ਨੇਵੀ ਵਿਚ ਹੀ ਜਾਣਦਾ ਸੀ। ਸਿੰਘਾਨੀ ਸਾਬ ਦੀ ਹਾਲਤ ਵੀ ਡੇਵਿਡ ਵਰਗੀ ਹੀ ਸੀ| ਉਸਨੂੰ ਵੀ ਮਾਲਕਾਂ ਅੱਗੇ ਕੋਈ ਜਵਾਬ ਸੁੱਝ ਨਹੀਂ ਸੀ ਰਿਹਾ। ਮੈਨੂੰ ਦੇਖਕੇ ਉਹ ਝੱਟ ਮੇਕਰ ਨੂੰ ਕਹਿੰਦਾ – “ਇਹ ਇਥੇ ਦਾ ਚੀਫ ਸਕਿਉਰਿਟੀ ਅਫਸਰ ਹੈ।” ਮਾਨੋ ਉਸਨੂੰ ਕੁਝ ਤਾਂ ਬੋਲਣ ਨੂੰ ਮਿਲਿਆ। ਸੀਨੀਅਰ ਪੁਲੀਸ ਇੰਸਪੈਕਟਰ ਸ਼ਿੰਗਾਰੇ ਨੇ ‘ਮੈਨੂੰ ਹੈਲੋ ਸਿੰਘ ਸਾਬ ਕਿਹਾ’।
ਮੈਂ ਸਭ ਨੂੰ ਨਮਸਤੇ ਬੁਲਾਕੇ ਆਪਣੀ ਪਹਿਚਾਣ ਦੱਸੀ ਤੇ ਨਾਲ ਹੀ ਦੱਸਿਆ ਕਿ ਮੈਨੂੰ ਹਫਤਾ ਕੁ ਪਹਿਲਾਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ