ਨਿੱਕੇ ਹੁੰਦਿਆਂ ਦੀ ਗੱਲ..ਬੀਜੀ ਦੀ ਮੇਰੀ ਮਾਸੀ ਨਾਲ ਨਰਾਜਗੀ ਹੋ ਗਈ..ਬੋਲ ਚਾਲ ਬੰਦ ਹੋ ਗਿਆ..ਸਾਨੂੰ ਤਿੰਨਾਂ ਨੂੰ ਸਖਤ ਹਿਦਾਇਤ ਹੋ ਗਈ ਕੇ ਜੇ ਉਸ ਘਰੋਂ ਜੇ ਕੋਈ ਭਾਜੀ ਆਵੇ ਤਾਂ ਬਿਲਕੁਲ ਵੀ ਨਹੀਂ ਲੈਣੀ!
ਇੱਕ ਵਾਰ ਮਾਂ ਨੂੰ ਲਾਗਲੇ ਪਿੰਡ ਮਕਾਣੇ ਜਾਣਾ ਪੈ ਗਿਆ..ਉਸਨੇ ਤੁਰਦੀ ਹੋਈ ਨੇ ਓਹੀ ਹਿਦਾਇਤ ਇੱਕ ਵਾਰ ਫੇਰ ਦੁਰਹਾਈ!
ਓਹਨੀ ਦਿੰਨੀ ਮਾਂ ਜਦੋ ਵੀ ਕਿਸੇ ਕਾਰਨ ਦੂਰ ਨੇੜੇ ਜਾਂਦੀ ਤਾਂ ਅਸੀਂ ਤਿੰਨੇ ਭੈਣ ਭਾਈ ਸਲਾਹ ਕਰਕੇ ਘਰੇ ਕੋਈ ਨਾ ਕੋਈ ਚੀਜ ਜਰੂਰ ਬਣਾ ਲਿਆ ਕਰਦੇ..ਕਦੀ ਬੰਟੇ ਵਾਲੀ ਬੋਤਲ ਦਾ ਦੁੱਧ ਸੋਢਾ..ਕਦੀ ਗੋਬੀ ਦੇ ਪਕੌੜੇ ਤੇ ਕਦੀ ਪੈਸਿਆਂ ਦਾ ਜੁਗਾੜ ਕਰਕੇ ਅੱਡੇ ਵਾਲੇ ਹਲਵਾਈ ਦੀ ਤਾਜੇ ਵੇਸਣ ਵਾਲੀ ਬਰਫੀ!
ਅਜੇ ਸਲਾਹ ਬਣ ਹੀ ਰਹੀ ਸੀ ਕੇ ਅਚਾਨਕ ਬੂਹਾ ਖੜਕਿਆ..!
ਅਗਲੇ ਹੀ ਪਲ ਹੱਸਦੀ ਹੋਈ ਮਾਸੀ ਨੇ ਆਣ ਬਰੂਹਾਂ ਟੱਪੀਆਂ ਅਤੇ ਸਿਰ ਤੇ ਚੁੱਕੀ ਭਾਜੀ ਵਾਲੀ ਗਠੜੀ ਵੇਹੜੇ ਦੇ ਐਨ ਵਿਚਕਾਰ ਡਾਹੀ ਸਾਣੀ ਮੰਜੀ ਤੇ ਲਿਆ ਢੇਰੀ ਕੀਤੀ!
ਵੇਂਹਦਿਆਂ-ਵੇਂਹਦਿਆਂ ਹੀ ਸ਼ੱਕਰ-ਪਾਰਿਆਂ..ਮੋਤੀ ਚੂਰ ਦੇ ਲੱਡੂਆਂ ਬੂੰਦੀ ਜਲੇਬੀਆਂ ਅਤੇ ਸੇਵੀਆਂ ਵਾਲੀ ਲਹਿਰ ਬਹਿਰ ਲੱਗ ਗਈ!
ਏਨਾ ਕੁਝ ਇੱਕੋ ਵਾਰੀ ਅੱਖਾਂ ਸਾਂਹਵੇਂ ਢੇਰੀ ਹੋਇਆ ਪਿਆ ਵੇਖ ਕਮਲੇ ਹੋ ਗਏ ਤੇ ਸੁਵੇਰ ਵਾਲੀ ਦਿੱਤੀ ਹਿਦਾਇਤ ਭੁੱਲ ਭੁਲਾ ਗਈ..ਤਿੰਨਾਂ ਨੇ ਇੱਕ ਦੂਜੇ ਨੂੰ ਪੱਕੀਆਂ ਸਹੁੰਆਂ ਪਵਾ ਦਿੱਤੀਆਂ ਕੇ ਕਿਸੇ ਨੂੰ ਭਿਣਕ ਤੱਕ ਨਹੀਂ ਲੱਗਣ ਦੇਣੀ ਕੇ ਘਰੇ ਅੱਜ ਮਿੱਠੀਆਂ ਰਹਿਮਤਾਂ ਦੀ ਕੋਈ ਵਾਛੜ ਵੀ ਹੋਈ ਏ!
ਆਥਣੇ ਜਦੋਂ ਮਾਂ ਵਾਪਿਸ ਮੁੜੀ ਤਾਂ ਚੰਗੇਰ ਵਿੱਚ ਪਕਾ ਕੇ ਰਖਿਆ ਰੋਟੀਆਂ ਦਾ ਥੱਬਾ ਤੇ ਪਤੀਲੇ ਵਿੱਚ ਰਿੰਨੀ ਹੋਈ ਦਾਲ ਓੰਜ-ਦੀ-ਉਂਝ ਪਈ ਵੇਖ ਹੈਰਾਨ ਰਹਿ ਗਈ..ਪੁੱਛ ਪੁੱਛ ਕਮਲੀ ਹੋ ਗਈ ਪਰ ਸਹੁੰਆਂ ਪਵਾ ਪਵਾ ਪੱਕੇ ਕੀਤੇ ਬੁੱਤ ਹੀ ਬਣੇ ਰਹੇ..ਅਖੀਰ ਇਹ ਸੋਚ ਕੇ ਚੁੱਪ ਕਰ ਗਈ ਕੇ ਸ਼ਾਇਦ ਕੋਲ ਹੀ ਬੰਬੀ ਤੇ ਨਿੱਕਲਦਾ ਗੁੜ ਖਾ ਖਾ ਰੱਜ ਗਏ ਹੋਣਗੇ!
ਅੱਧੀ ਭਾਜੀ ਤਾਂ ਅਸਾਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ