ਹਥੌਲਾ ਪਵਾਓ, ਦੁੱਖ ਭਜਾਓ !
ਸਾਡੇ ਲਾਗੇ ਪਿੰਡ ਇਕ ਬਾਬਾ ਸੀ, ਪੂਰੀ ਚੜ੍ਹਾਈ ਸੀ ਬਾਬੇ ਦੀ, ਅਖੇ, ਕੋਈ ਚੀਜ ਗਵਾਚ ਗਈ ਹੋਵੇ, ਹੱਥ ਆਲੇ ਅੰਗੂਠੇ ‘ਚ ਚੋਰ ਦੀ ਫੋਟੋ ਦਿਖਾ ਦਿੰਦਾ ਏ, ਵੱਡੀ ਤੋਂ ਵੱਡੀ ਬੀਮਾਰੀ ਬਾਬੇ ਦੀ ਦਿੱਤੀ ਪੂੜੀ ਫੂਕਣ ਨਾਲ ਦੂਰ ਹੋ ਜਾਂਦੀ ਏ, ਜਿਸ ‘ਚ ਚੁੱਲ੍ਹੇ ਦੀ ਸਵਾਹ ਹੁੰਦੀ ਸੀ, ਕਿਸੇ ਦਾ ਮਾੜਾ ਕਰਾਉਣਾ ਹੋਵੇ ਬਾਬੇ ਕੋਲ ਉਸਦੇ ਰੱਖੇ ਪੈਰਾਂ ਥੱਲੇ ਦੀ ਮਿੱਟੀ ਲੈ ਜਾਓ, ਘਰ ਦਾ ਕਲੇਸ਼-ਲੜਾਈ-ਝਗੜਾ, ਔਲਾਦ ਨਾ ਹੋਣਾ ਖਾਸਕਰ ਮੁੰਡਾ ਨਾ ਹੋਣਾ, ਨੌਕਰੀ, ਵਿਆਹ, ਤਲਾਕ, ਬੰਦਾ-ਜਨਾਨੀ ਵੱਸ ‘ਚ ਕਰਨਾ, ਟਾਈਫਾਈਡ ਤੋਂ ਲੈ ਕੇ ਕੈਂਸਰ ਤੀਕ ਦੀ ਬੀਮਾਰੀ ਗਾਇਬ, ਕੁੱਲ ਮਿਲਾ ਕੇ ਬਾਬੇ ਕੋਲ ਹਰੇਕ ਸਮਾਜਿਕ, ਪਰਿਵਾਰਕ, ਆਰਥਿਕ ਤੇ ਸਿਹਤ ਸੰਬੰਧਤ ਸਮੱਸਿਆ ਦਾ ਹੱਲ ਸੀ। ਲਓ ਜੀ ਸਾਡੇ ਪਿੰਡ ਆਲੀ ਭੂਆ ਤੁਲਸੀ, ਜੋ ਵਿਆਹੀ ਤਾਂ ਪਾਸੇ ਸੀ ਪਰ ਫੁੱਫੜ ਮਿਲਿਆ ਵਿਹਲੜ ਗਿਰਧਾਰੀ, ਜੋ ਬਚਪਨ ਤੋਂ ਈ ਕਿੱਸੇ ਸੁਣਾਉਣ ਦਾ ਸ਼ੁਕੀਨ ਸੀ। ਡੱਕਾ ਨਹੀਂ ਤੋੜਦਾ ਸੀ ਤਾਂ ਭੂਆ ਤੁਲਸੀ ਬੱਚੇ ਪਾਲਣ ਲਈ ਸਾਡੇ ਪਿੰਡ ਈ ਆ ਗਈ ਸੀ। ਹੁਣ ਵੱਡਾ ਪਰਿਵਾਰ, ਸੀਮਤ ਆਮਦਨ ਸਮੱਸਿਆਵਾਂ ਤਾਂ ਨਿਤ ਈ ਆਉਣੀਆਂ ਸੀ, ਸੋ ਕਰੜੇ ਸੁਭਾਅ ਦੀ ਭੂਆ ਵੀ ਲੋਕਾਂ ਮਗਰ ਲੱਗ ਬਾਬੇ ਕੋਲ ਜਾਣ ਲਈ ਹੋ ਗਈ ਤਿਆਰ, ਬੀ ਉਹੀ ਕਰੂ ਹੁਣ ਕੋਈ ਹੱਲ। ਸਾਡੇ ਬਾਗੜੀ ਸਮਾਜ ‘ਚ ਪੁਰਾਣੀਆਂ ਬੁੱਢੀਆਂ ਘਗਰਾ-ਕੁੜਤਾ ਪਾਉਂਦੀਆਂ ਨੇ ਤੇ ਸਿਰ ਤੇ ਇਕ ਬੋਰਲਾ ਵੀ ਬੰਨ੍ਹਦੀਆਂ ਨੇ, ਜੋ ਸਿਰਫ ਸੁਹਾਗਣ ਔਰਤਾਂ ਈ ਬੰਨ੍ਹਦੀਆਂ ਨੇ। ਭੂਆ ਨੇ ਉਦਣ ਕੇਸੀ ਸ਼ਨਾਨ ਕੀਤਾ ਸੀ ਤੇ ਕਾਹਲੀ ‘ਚ ਬਿਨਾਂ ਬੋਰਲਾ ਬੰਨ੍ਹੇ, ਬਾਬੇ ਦੀ ਫੀਸ ਅਰਥਾਤ ਚੜ੍ਹਾਵਾ, 21 ਕਿਲੋ ਦਾਣੇ, 21 ਫੁੱਲ, 21 ਫੱਲ, 21 ਰੁਪਈਆ ਤੇ ਹੋਰ ਨਿਕ-ਸੁਕ, ਜੋ ਬਾਬੇ ਦੀਆਂ ਖਾਸਮਖਾਸ ਪਿੰਡ ਦੀਆਂ ਲੋਕਲ ਚੇਲੀਆਂ ਨੇ ਦੱਸਿਆ ਸੀ, ਲੈ ਕੇ ਚੱਲ ਪਈ।
ਲਓ ਜੀ, ਬਾਬੇ ਦਾ ਦਰਬਾਰ ਲੱਗਾ ਸੀ, ਪੂਰੀ ਰੋਣਕ ਸੀ, ਕਾਫੀ ਭੀੜ ਲੱਗੀ ਸੀ, ਜਿਸ ‘ਚ ਜਿਆਦਾਤਰ ਔਰਤਾਂ ਈ ਸਨ। ਬਾਬਾ ਧੂਣੀ ਤੋਂ ਉੱਠਦੇ ਧੂਂਏ ‘ਚ ਸਿਰ ਹਿਲਾ-ਹਿਲਾ ਕੇ ਪੌਣ ਆਉਣ ਦਾ ਭੁਲੇਖਾ ਪਾ ਰਿਹਾ ਸੀ, ਬਾਬੇ ਦੇ ਕੁੱਝ ਕੁ ਆਪਣੇ ਈ ਬੰਦੇ ਵੱਡੇ-ਵੱਡੇ ਨੋਟਾਂ ਦਾ ਚੜ੍ਹਾਵਾ ਚੜਾਉਂਦੇ, ਹੋਰ ਲੋਕਾਂ ਨੂੰ, ਬਾਬੇ ਵੱਲੋਂ ਕੀਤੇ ਉਨਾਂ ਦੇ ਭਲੇ ਦਾ ਝੂਠਾ ਗੁਣਗਾਨ ਕਰਦੇ, ਆਪਣੀ ਛਿੱਲ ਪਟਾਉਣ ਲਈ ਉਕਸਾਉਂਦੇ ਵਾਰ-ਵਾਰ, ਬਾਬੇ ਦੇ ਪੈਰਾਂ ‘ਚ ਮੱਥਾ ਟੇਕ ਰਹੇ ਸੀ ਤੇ ਬਾਬੇ ਨੂੰ ਦੇਖਕੇ ਸਾਹਮਣੇ ਬੈਠੀ ਇਕ ਖਾਸ ‘ਭਗਤਣੀ’ ਵੀ ਵਾਲ ਖੋਲ ਸਿਰ ਹਿਲਾਉਣ ਲੱਗੀ, ਜਿਸ ਨੂੰ ਦੋ ਕੁ ਕੋਲ ਬੈਠੀਆਂ ਭਗਤਣੀਆਂ ਫੜ੍ਹ ਕੇ ਸ਼ਾਂਤ ਕਰਨ ਦਾ ਦਿਖਾਵਾ ਕਰਦੀਆਂ, ਹੋਰ ਲੱਛਣ ਕਰਨ ਲਈ ਉਕਸਾ ਰਹੀਆਂ ਸਨ। ਕੁੱਲ ਮਿਲਾ ਕੇ ਆਪਣੇ ਦੁੱਖ-ਤਕਲੀਫਾਂ ਤੋਂ ਪ੍ਰੇਸ਼ਾਨ ਲੋਕਾਂ ਨੂੰ ਅੰਧਵਿਸ਼ਵਾਸ ਦੇ ਜਾਲ ‘ਚ ਡਰਾਮੇ ਰਾਹੀਂ ਫਸਾ ਕੇ, ਸ਼ਰੇਆਮ ਅੰਨ੍ਹੀ ਲੁੱਟ ਮਚਾਈ ਜਾ ਰਹੀ ਸੀ। ਲੋਕ ਨੰਬਰ ਵਾਈਜ ਆਪਣੀ ਸਮੱਸਿਆ ਦਾ ਹੱਲ ਕਰਵਾ ਕਰ ਰਹੇ ਸੀ, ਭੂਆ ਦੀ ਵੀ ਵਾਰੀ ਆ ਗਈ। ਭੂਆ ਹੱਥ ਜੋੜ ਕੇ ਖੜੀ ਹੋ ਬੋਲੀ, “ਘਰੇ ਬਹੁਤ ਪ੍ਰੇਸ਼ਾਨੀ ਏ, ਬਾਬਾ ਜੀ”। ਬਾਬੇ ਨੇ ਭੂਆ ਵੱਲ ਝਾਂਕਿਆ, ਉਸਨੇ ਦੇਖਿਆ ਕਿ ਮੱਥੇ ਤੇ ਬੋਰਲਾ ਤਾਂ ਹੈ ਨ੍ਹੀਂ, ਸੋ ਇਹ ਬੁੱਢੀ ਵਿਧਵਾ ਈ ਹੋਣੀ ਏ।
ਬਾਬਾ ਲੋਰ ‘ਚ ਬੋਲਿਆ, “ਬਸ ਚੁੱਪ ਕਰਜਾ, ਬਾਬੇ ਜਾਣੀ ਜਾਣ ਨੇ, ਤੂੰ ਕੀ ਦੱਸਦੀ ਏਂ, ਮੈਂ ਦੱਸਦਾ ਆਂ ਤੇਰੇ ਘਰੇ ਪ੍ਰੇਸ਼ਾਨੀ ਕੀ ਏ, ਤੇਰੇ ਘਰੇ ਪੈਸਾ ਆਉਂਦਾ ਤਾਂ ਏ ਪਰ ਰੁੱਕਦਾ ਨਹੀਂ, ਘਰ ਵਿੱਚ ਨਿਤ ਈ ਚੂੰ-ਚੜਾਟਾ ਰਹਿੰਦਾ ਏ, ਤੂੰ ਤਾਂ ਸਾਰਿਆਂ ਦਾ ਕਰਦੀ ਏ ਤੇਰਾ ਕੋਈ ਨ੍ਹੀਂ ਕਰਦਾ, ਤੇਰੇ ਪੜੋਸੀ-ਰਿਸ਼ਤੇਦਾਰ ਤੇਰੇ ਤੇ ਸੜ੍ਹਦੇ ਹੋਏ ਚੁਗਲੀਆਂ ਕਰਦੇ ਨੇ, ਕੀ-ਕੀ ਦੱਸਾਂ ਮੈਨੂੰ ਸਭ ਦਿਖਾਈ ਦੇ ਰਿਹਾ ਏ, ਘਰੇ ਪਸ਼ੂ ਪਰ ਦੁੱਧ-ਘਿਊ ਬਰਕਤ ਨ੍ਹੀਂ ਕਰਦਾ,” ਆਖਦੇ-ਆਖਦੇ ਬਾਬੇ ਨੇ ਸਿਗਰਟ ਦਾ ਲੰਬਾ ਕਸ਼ ਖਿੱਚਿਆ ਤਾਂ ਗਾਂਜੇ ਦੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ