ਚਾਲੀ ਕੂ ਸਾਲ ਦੀ ਉਹ ਔਰਤ ਅਕਸਰ ਹੀ ਛੱਤ ਤੇ ਲੱਗੀ ਗਰਿੱਲ ਤੇ ਕੂਹਣੀਆਂ ਰੱਖ ਖਲੋਤੀ ਹੋਈ ਹੁੰਦੀ..
ਮੈਨੂੰ ਲੰਘਦੇ ਨੂੰ ਵੇਖ ਉਹ ਹਮੇਸ਼ਾਂ ਮੁਸਕੁਰਾ ਪਿਆ ਕਰਦੀ..
ਮੈਂ ਨਜਰਾਂ ਦੂਜੇ ਪਾਸੇ ਕਰ ਲਿਆ ਕਰਦਾ..ਫੇਰ ਅਗਾਂਹ ਜਾ ਕੇ ਪਰਤ ਕੇ ਵੇਖਦਾ ਉਸ ਦੀਆਂ ਨਜਰਾਂ ਅਜੇ ਵੀ ਮੇਰਾ ਪਿੱਛਾ ਕਰ ਰਹੀਆਂ ਹੁੰਦੀਆਂ..!
ਉਸ ਦਿਨ ਮਗਰੋਂ ਕਿਸੇ ਜਿਗਿਆਸਾ ਵੱਸ ਓਸੇ ਗਲੀ ਵਿਚੋਂ ਦੀ ਲੰਘਣਾ ਮੇਰੀ ਰੁਟੀਨ ਜਿਹੀ ਬਣ ਗਿਆ..
ਖਾਸ ਦੋਸਤਾਂ ਨਾਲ ਇਸ ਵਰਤਾਰੇ ਦਾ ਜਿਕਰ ਕਰਦਾ ਤਾਂ ਆਖਦੇ..ਜੇ ਦੱਸ ਪੰਦਰਾਂ ਸਾਲ ਵੱਡੀ ਏ ਤਾਂ ਕੀ ਹੋਇਆ..ਅੱਜ ਕੱਲ ਤਾਂ ਸਭ ਕੁਝ ਚੱਲਦਾ ਏ..!
ਇਸ ਮਗਰੋਂ ਮੈਂ ਵੀ ਨਿਯਮਿਤ ਤੌਰ ਤੇ ਓਦੋਂ ਲੰਘਣਾ ਸ਼ੁਰੂ ਕਰ ਦਿੱਤਾ..
ਉਹ ਵੀ ਬਿਨਾ ਨਾਗਾ ਓਥੇ ਖਲੋਤੀ ਹੁੰਦੀ..
ਇੱਕ ਦਿਨ ਉਸਨੇ ਮੈਨੂੰ ਵੇਖ ਗਰਿੱਲ ਉੱਤੇ ਸੁੱਕਣੇ ਪਾਇਆ ਤੌਲੀਆਂ ਭੁੰਜੇ ਸਿੱਟ ਦਿੱਤਾ..
ਮੈਂ ਇਸਨੂੰ ਇੱਕ ਖਾਸ ਇਸ਼ਾਰਾ ਸਮਝ ਓਥੇ ਖਲੋ ਗਿਆ..ਏਧਰ ਓਧਰ ਵੇਖਿਆ..ਤੌਲੀਆਂ ਚੁੱਕਿਆ ਤੇ ਫੇਰ ਗੇਟ ਖੜਕਾ ਦਿੱਤਾ..!
ਘੜੀ ਕੂ ਮਗਰੋਂ ਉਸਨੇ ਹੱਸਦੀ ਹੋਈ ਨੇ ਮੇਰੇ ਹੱਥੋਂ ਤੌਲੀਆ ਫੜਿਆ ਤੇ ਗੇਟ ਬੰਦ ਲਿਆ..!
ਹੁਣ ਇਹ ਸਿਲਸਿਲਾ ਲਗਪਗ ਹਰ ਰੋਜ ਹੀ ਵਾਪਰਨਾ ਸ਼ੁਰੂ ਹੋ ਗਿਆ..
ਮੈਨੂੰ ਵੇਖ ਉਹ ਤੌਲੀਆਂ ਹੇਠਾਂ ਸਿੱਟਦੀ..ਮੈਂ ਚੁੱਕਦਾ ਤੇ ਗੇਟ ਖੜਕਾ ਦਿੰਦਾ..ਘੜੀ ਕੂ ਮਗਰੋਂ ਉਹ ਗੇਟ ਖੋਲ੍ਹਦੀ ਤੇ ਤੌਲੀਆਂ ਫੜ ਹੱਸਦੀ ਹੋਈ ਫੇਰ ਅੰਦਰ ਵੜ ਜਾਇਆ ਕਰਦੀ..!
ਇੱਕ ਦਿਨ ਫੇਰ ਮੈਂ ਮਨ ਹੀ ਮਨ ਵਿਚ ਇੱਕ ਫੈਸਲਾ ਕਰ ਲਿਆ..!
ਫੇਰ ਜਦੋਂ ਓਹੀ ਵਰਤਾਰਾ ਫੇਰ ਵਾਪਰਿਆ ਤਾਂ ਇਸ ਵਾਰ ਮੈਂ ਗੇਟ ਖੜਕਾ ਕੇ ਇੰਤਜਾਰ ਨਹੀਂ ਕੀਤਾ ਸਗੋਂ ਛੇਤੀ ਨਾਲ ਗੇਟ ਖੋਹਲ ਅੰਦਰ ਵੜ ਗਿਆ..!
ਵੱਡੇ ਸਾਰੇ ਵੇਹੜੇ ਦੀ ਨੁੱਕਰ ਵਿਚ ਇੱਕ ਬਜ਼ੁਰਗ ਲੰਮੇ ਪਏ ਸਨ..
ਮੈਨੂੰ ਏਧਰ ਓਧਰ ਝਾਕਦੇ ਹੋਏ ਨੂੰ ਵੇਖ ਉੱਠ ਪਏ ਤੇ ਕੋਲ ਸੱਦ ਆਖਣ ਲੱਗੇ ਪੁੱਤਰ ਤੂੰ ਵੀ ਭੁਲੇਖਾ ਖਾ ਗਿਆ ਲੱਗਦਾ ਏਂ..
ਇਸ ਤੋਂ ਪਹਿਲਾਂ ਕੇ ਕੋਈ ਹੋਰ ਗੱਲ ਤੇਰੇ ਦਿਮਾਗ ਵਿਚ ਘਰ ਕਰ ਜਾਵੇ..ਗੱਲ ਦੱਸ ਦੇਣਾ ਚਾਹੁੰਦਾ ਹਾਂ ਕੇ ਕਿਸੇ ਵੇਲੇ ਸਾਡਾ ਦਿੱਲੀ ਚੰਗਾ ਕਾਰੋਬਾਰ ਹੋਇਆ ਕਰਦਾ ਸੀ..ਫੇਰ ਜਿਸ ਦਿਨ ਇੰਦਰਾ ਮਰੀ ਇਹ ਮੇਰੀ ਵੱਡੀ ਧੀ ਦਸਾਂ ਕੂ ਸਾਲਾਂ ਦੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Jaspreet Kaur
bhtt pyari story g
Seema Goyal
Beautiful story. You are awesome. 😊😊😊😊🤗🤗🤗
Nishan pannu
Bhot sohni story veer👌🏻