ਸਾਰਾ ਪਰਿਵਾਰ ਸਣੇ ਜੁਆਕਾਂ ਦੇ ਹਿੱਲ ਸਟੇਸ਼ਨ ਤੇ ਨਿੱਕਲਣ ਲਈ ਤਿਆਰੀਆਂ ਕੱਸ ਚੁੱਕਾ ਸੀ..
ਆਪਣੇ ਜੀਆਂ ਨੂੰ ਸੁੱਖੀ-ਸਾਂਦੀ ਲੰਮੇ ਸਫ਼ਰ ਤੇ ਤੋਰਨ ਲਈ ਬਰੂਹਾਂ ਵਿਚ ਆਣ ਖਲੋਤੀ ਬੀਜੀ ਸਾਰਿਆਂ ਨੂੰ ਖ਼ੁਸ਼ ਹੁੰਦਿਆਂ ਦੇਖ ਰੱਬ ਦਾ ਸ਼ੁਕਰ ਮਨਾ ਰਹੀ ਸੀ..!
ਅਚਾਨਕ ਕਾਗਤ ਤੇ ਲਿਖੀਆਂ ਹੋਈਆਂ ਕੁਝ ਜਰੂਰੀ ਗੱਲਾਂ ਵਾਲੀ ਲਿਸਟ ਬੀਜੀ ਨੂੰ ਫੜਾ ਦਿੱਤੀ ਗਈ..!
ਲਿਸਟ ਦਾ ਵਿਸਥਾਰ ਕੁਝ ਏਦਾਂ ਸੀ..!
ਰੋਟੀ ਪਕਾ ਕੇ ਗੈਸ ਵਾਲਾ ਚੁੱਲ੍ਹਾ ਬੰਦ ਕਰਨਾ ਨਾ ਭੂਲਿਓ..ਨੌਕਰ ਕੋਲੋਂ ਬੈਡ ਰੂਮ ਦੀ ਸਫਾਈ ਕੋਲ ਖਲੋ ਕੇ ਕਰਾਉਣੀ..ਕੁੱਤੇ ਨੂੰ ਦਿੱਤੀ ਜਾਂਦੀ ਦੁਆਈ ਵੇਲੇ ਸਿਰ ਖੁਆ ਦੇਣੀ..ਜਰੂਰੀ ਚਿਠੀਆਂ ਦਰਾਜ਼ ਵਿਚ ਸਾਂਭ ਦੇਣੀਆਂ..ਫੋਨ ਦੀ ਬੈਟਰੀ ਹਮੇਸ਼ਾਂ ਚਾਰਜ ਰੱਖਣੀ..ਅਤੇ ਸਭ ਤੋਂ ਜਰੂਰੀ ਰਾਤ ਨੂੰ ਸੌਣ ਤੋਂ ਪਹਿਲਾਂ ਬੂਹੇ ਨੂੰ ਮੋਟਾ ਸਾਰਾ ਜਿੰਦਰਾ ਜਰੂਰ ਮਾਰ ਦੇਣਾ..!
ਇੱਕ ਵਾਰ ਪੜਨ ਮਗਰੋਂ ਦੂਜੀ ਵਾਰ ਫੇਰ ਨੀਝ ਲਾ ਕੇ ਪੜਦੀ ਬੀਜੀ ਸ਼ਾਇਦ ਕਿਧਰੇ ਇਹ ਲਿਖਿਆ ਲੱਭ ਰਹੀ ਸੀ ਕੇ “ਬੀਜੀ ਆਪਣਾ ਵੀ ਖਿਆਲ ਰਖਿਓ..ਦਵਾਈਆਂ ਵਾਲੇ ਸਿਰ ਲੈ ਲੈਣੀਆਂ ਅਤੇ ਅਗਲੀ ਵਾਰ ਤੁਸੀਂ ਵੀ ਸਾਡੇ ਨਾਲ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ