More Punjabi Kahaniya  Posts
ਹਿਲਿਆ ਹੋਇਆ ਬੰਦਾ


ਜਦ ਮੈ ਛੇਵੀ ਕਲਾਸ ਵਿੱਚ ਪੜਨ ਲੱਗਿਆ ਸੀ ਸਕੂਲ ਪਿੰਡੋ ਦੂਰ ਸੀ !!
ਬਾਪੂ ਜੀ ਨੇ ਮੈਨੂੰ ਏਵਨ ਸਾਇਕਲ ਲੈ ਕੇ ਦਿੱਤਾ ! ਸਾਇਦ ਉਸ ਵੇਲੇ ਸੱਤ ਸੋ ਰੁਪਏ ਦਾ ਸਾਇਕਲ ਲਿਆ ਸੀ ਪਰ ਮੈਨੂੰ ਖੁਸ਼ੀ ਕਾਰ ਜਿੰਨੀ ਹੋ ਗਈ ਸੀ ਸਾਇਕਲ ਦੀ !!
ਸਕੂਲ ਜਾਣ ਵੇਲੇ ਪੁਰਾ ਚਮਕਾ ਕੇ ਲੇ ਕੇ ਜਾਣਾ ਨਾਲ ਪਿੰਡ ਦੇ ਹੋਰ ਮੁੰਡੇ ਵੀ ਜਾਦੇ ਸੀ !ਇੱਕ ਦੂਜੇ ਤੋ ਵੱਧ ਸਾਇਕਲ ਦੀ ਟੌਹਰ ਰੱਖਣੀ ਮਗਰ ਕੈਲੀਆਰ ਤੇ ਯੂਰੀਏ ਖਾਦ ਵਾਲੇ ਗੰਟੇ ਦਾ ਚਿੱਟੇ ਝੋਲੇ ਵਿੱਚ ਕਿਤਾਬਾ ਹੋਣੀਆ !!
ਸਕੂਲੋ ਆ ਕੇ ਬਾਪੂ ਦੀ ਚਾਹ ਲੈ ਜਾਣੀ ਖੇਤ ਨੂੰ ਕਿਤੇ ਵੀ ਹੱਟੀ ਜਾਣਾ ਹੋਰ ਕੰਮ ਝੱਟ ਸਾਇਕਲ ਤੇ ਕਰ ਆਉਣਾ !
ਘਰ ਵਿੱਚ ਸਾਰੇ ਸਮਾਨ ਨੂੰ ਸਾਭਣਾ ਤੇ ਸਾਫ ਰੱਖਣਾ ਇਹ ਕੰਮਾ ਦੀ ਬਹੁਤ ਜੁੰਮੇਵਾਰੀ ਸਮਝਦੇ ਸੀ !
ਬਾਹਰ ਖੜੇ ਐਨਟਰ ਟਰੈਕਟਰ ਦੇ ਸਲੰਸਰ ਤੇ ਗਲਾਸ ਮੁਧਾ ਮਾਰ ਦੇਣਾ ਸੋਅ ਤੇ ਪੱਲੜ ਪਾ ਦੇਣਾ !!
ਬਾਹਰ ਖੜੇ ਸਕੂਟਰ ਤੇ ਆਪਣੇ ਸਾਇਕਲ ਨੂੰ ਵੀ ਪੱਲੀ ਨਾਲ ਢੱਕ ਦੇਣਾ !!
ਖੇਤਾ ਦੇ ਸਾਰੇ ਸੰਦ ਕਹੀ ਤੰਗਲੀ ਡੀਜਲ ਪਾਉਣ ਵਾਲੀ ਕੀਪ ਹਰ ਚੀਜ ਦੀ ਸੰਭਾਲ ਕਦਰ ਕਰਦੇ ਸੀ ਕੰਮ ਪਹਿਲਾ ਸੀ!!!! ਬਾਪੂ ਦਾ ਕਹਿਣਾ ਮੰਨਦੇ ਸੀ !!
ਇਨਸਾਨ ਦੇ ਨਾਲ ਨਾਲ ਘਰ ਵਿੱਚ ਕੁੱਤੇ ਨੂੰ ਵੀ ਪਰਿਵਾਰਕ ਮੈਬਰਾ ਵਾਗ ਰੋਟੀ ਪਾਣੀ ਲੱਸੀ ਪਾਉਦੇ ਸੀ ! ਹਰ ਛੈਅ ਦੀ ਕਦਰ ਸੀ ! ਸਮੇ ਦੀ ਸੰਭਾਲ ਸੀ !!
ਪਰ ਮੈ ਅੱਜ ਬੈਠਾ ਸੋਚਦਾ ਅੱਜ ਮੈ ਘਰ ਵਿੱਚ ਮੋਢੀ ਆ, ਮੈ ਆਪਣੇ ਬਾਪੂ ਦੀ ਜਗਾ ਤੇ ਆ ਗਿਆ ,ਅੱਜ ਮੈ ਕਿ ਦੇਖਦਾ ਕੋਠੀ ਤਾ ਮੁੰਡਿਆ ਨੇ ਕਾਫੀ ਵੱਡੀ ਪਾ ਲਈ ਪਰ ਚੀਜਾ ਦੀ ਕਦਰ ਘੱਟ ਗਈ ਪੈਸੇ ਦੀ ਬਰਬਾਦੀ ਵਧ ਗਈ!!
ਅੱਜ ਮੈ ਦੇਖਦਾ ਦਸ ਲੱਖ ਦੀ ਗਡੀ ਸਹਿਰੋ ਜਾ ਰਿਸਤੇਦਾਰੀ ਵਿੱਚੋ ਆ ਕੇ ਹਾਲ ਵਿੱਚ ਖੜੀ ਨਹੀ ਕਰਦੇ ਕੋਈ ਉਪਰ ਕਵਰ ਨਹੀ ਪਾਉਦਾ , ਪਈ ਰਾਤ ਨੂੰ ਤਿਉਲ ਵਿੱਚ ਭੀਜੀ ਜਾਵੇ ! ਪਰ ਅਸੀ ਤਾ ਸਾਇਕਲ ਵੀ ਪੱਲੜਾ ਨਾ ਢੱਕ ਦੇ ਰਹੇ ਆ !!
ਹੁਣ ਜੁਵਾਕ ਦਿਨ ਵਿੱਚ ਬੋਲਟ ਮੋਟਰਸਾਈਕਲ ਤੇ ਸਹਿਰ ਦੇ ਬਗੈਰ ਕੰਮ ਤੋ ਗੇੜੇ ਮਾਰਦੇ ਰਹਿੰਦੇ ਨਾ ਕੁਝ ਦੱਸਣਾ ਕਿੱਥੇ ਜਾਣਾ !!
ਕਮਰਿਆ ਵਿੱਚ ਪੱਖੇ ਲਾਇਟਾ ਚਲਦੀਆ ਰਹਿੰਦੀਆ ਬਾਹਰ ਆਉਣ ਵਖਤ ਬੰਦ ਨਹੀ ਕਰਦੇ !!
ਸਮਰਸੀਬਲ ਨਾਲ ਪਾਣੀ ਵਾਲੀ ਟੈਂਕੀ ਭਰ ਕੇ ਪਾਣੀ ਡੂਲੀ ਜਾਦਾ ਕੋਈ ਬੰਦ ਨਹੀ ਕਰਦਾ , ਬਿੱਲ ਕਦੇ ਪੰਦਰਾ ਹਜਾਰ ਤੋ ਘੱਟ ਨਹੀ ਆਉਦਾ !!
ਘਰ ਵਿੱਚ ਬਹੂਆ ਨੂੰ ਜੇ ਕਹਿ ਦੇਈਏ ਰੋਟੀਆ...

...

ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)