More Punjabi Kahaniya  Posts
ਹਿੰਮਤ


ਕਰੀਬ ਸੱਤ ਕੁ ਸਾਲ ਪਹਿਲਾਂ ਦੀ ਛੋਟੀ ਜਿਹੀ ਘਟਨਾ ਏ। ਮੈਂ ਕਾਫੀ ਬੁਰੇ ਦੌਰ ਚੋਂ ਗੁਜ਼ਰ ਰਿਹਾ ਸੀ , ਫਰਾਂਸ ਤੋਂ ਮੂਵ ਕਰਨ ਕਰਕੇ ਹਾਲੇ ਇੰਗਲੈਂਡ ਵਿੱਚ ਪੈਰ ਨਹੀ ਸਨ ਲੱਗੇ , ਮੌਸਮ ਦੀ ਤਬਦੀਲੀ, ਹਰ ਵੇਲੇ ਬੱਦਲਵਾਈ , ਉਦਾਸੀ ਭਰਿਆ ਮੌਸਮ , ਕਦੀ ਕਦੀ ਲੱਗਦਾ ਸੀ ਕਿ ਗਲਤ ਫੈਸਲਾ ਲੈ ਲਿਆ ਦੇਸ਼ ਬਦਲੀ ਕਰਕੇ , ਕੰਮ ਕਾਰ ਲਈ ਵਾਕਫ਼ੀਅਤ ਬਣਦਿਆਂ ਵਕਤ ਲੱਗਣਾ ਸੀ ਹਾਲੇ , ਖਸਤਾ ਹਾਲਤ ਕਿਰਾਏ ਦਾ ਮਕਾਨ , ਆਪਣਾ ਘਰ ਖਰੀਦਣ ਨੂੰ ਹੱਥ ਨਹੀ ਸੀ ਪੈ ਰਿਹਾ ਕਿੱਧਰੇ । ਘੋਰ ਨਿਰਾਸ਼ਾ ਦਾ ਆਲਮ ਸੀ ਏਸ ਵਕਤ । ਉੱਪਰੋਂ ਵਿਸ਼ਵ ਵਿਆਪੀ ਮੰਦੀ ਦਾ ਦੌਰ ਪੂਰੇ ਜੋਬਨ ਤੇ ਸੀ। ਆਖਰ ਮੈਂ ਹੌਲੀ ਹੌਲੀ ਕੰਮ ਸ਼ੁਰੂ ਕੀਤਾ ਤਾਂ ਬਿਜਲੀ ਦੀ ਟੈਸਟਿੰਗ ਦੇ ਮਾਮਲੇ ਚ ਇੱਕ ਦਿਨ ਬਰਮਿੰਘਮ ਦੇ ਦੂਜੇ ਪਾਸੇ , ਇੱਕ ਘਰ ਗਿਆ , ਓਸ ਘਰ ਵਿੱਚ ਇੱਕ ਇਕੱਲੀ ਗੋਰੀ ਬਜ਼ੁਰਗ ਔਰਤ ਰਹਿ ਰਹੀ ਸੀ , ਲਾਰੈਂਸ ਨਾਮ ਸੀ ਓਹਦਾ , ਵੀਲ੍ਹ ਚੇਅਰ ਨਾਲ ਤੁਰਦੀ ਸੀ । ਉਮਰ ਦੇ ਅੱਠ ਦਹਾਕੇ ਵੇਖ ਚੁੱਕੀ ਸੀ ਉਹ ਪਿਆਰੀ ਜਿਹੀ ਇਨਸਾਨ , ਗੋਰਾ ਨਿਸ਼ੋਹ ਰੰਗ, ਚਾਂਦੀ ਰੰਗੇ ਵਾਲ , ਨੀਲੀਆਂ ਬਲੌਰੀ ਅੱਖਾਂ । ਪਰ ਸੀ ਬੜੀ ਜ਼ਿੰਦਾ ਦਿਲ । ਏਸ ਹਾਲਤ ਵਿੱਚ ਵੀ ਇਕੱਲੀ ਜਿੰਦਗੀ ਦੇ ਦਿਨ ਪੂਰੇ ਕਰ ਰਹੀ ਸੀ । ਘਰ ਵਿੱਚ ਪੁਰਾਣਾ ਰੰਗਦਾਰ ਟੀਵੀ, ਰੇਡੀਓ ਸਲੀਕੇ ਨਾਲ ਸਜ਼ਾ ਕੇ ਰੱਖੇ ਹੋਏ ਸਨ ਉਹਨੇ , ਇੱਕ ਲੈਂਡਲਾਈਨ ਫ਼ੋਨ ਪਿਆ ਸੀ ਜਿਸਤੇ ਹਿੰਦਸੇ ਵੱਡੇ ਕਰਕੇ ਲਿਖੇ ਹੋਏ ਸਨ , ਵਰਤੋਂ ਚ ਆਸਾਨੀ ਲਈ । ਮੈਂ ਆਪਣਾ ਕੰਮ ਖਤਮ ਕੀਤਾ , ਤਾਂ ਉਸ ਨੇਕ ਔਰਤ ਨੇ ਮੈਨੂੰ ਸਰਸਰੀ ਚਾਹ ਕੌਫੀ ਦੀ ਸੁਲ੍ਹਾ ਮਾਰ ਲਈ , ਮੈਂ ਝਿਜਕਦੇ ਨੇ ਨਾਂਹ ਕਰ ਦਿੱਤੀ ਪਰ ਓਹਨੇ ਦੁਬਾਰਾ ਏਨੇ ਪੁਰ ਖ਼ਲੂਸ ਤਰੀਕੇ ਨਾਲ ਕਿਹਾ ਤਾਂ ਮੈ ਨਾਂਹ ਨਾ ਕਰ ਸਕਿਆ ।ਮੈਂ ਪਾਣੀ ਗਰਮ ਕਰਨ ਚ ਮੱਦਦ ਕਰ ਦਿੱਤੀ ਤੇ ਅਸਾਂ ਕੌਫੀ ਬਣਾ ਲਈ । ਬੈਠੇ ਬੈਠੇ ਅਸੀਂ ਉੰਨ ਦੇ ਪਿੰਨੇ ਵਾਂਗ ਉੱਧੜ ਗਏ । ਮੈ ਆਪਣਾ ਪਿਛੋਕੜ ਦੱਸਿਆ ਤੇ ਓਹਨੇ ਵੀ ਦੱਸਿਆ ਕਿ ਓਹਦਾ ਪਤੀ ਪੰਜ ਕੁ ਸਾਲ ਪਹਿਲਾਂ ਗੁਜ਼ਰ ਗਿਆ ਏ। ਦੋ ਬੇਟੀਆਂ ਸਨ, ਇੱਕ ਕੈਨੇਡਾ ਏ ਤੇ ਦੂਸਰੀ ਲੈਸਟਰ ਰਹਿੰਦੀ ਏ , ਏਥੋ ਅੱਸੀ ਕੁ ਕਿਲੋ ਮੀਟਰ ਦੂਰ । ਮੈਂ ਉਹਨੂੰ ਪੁੱਛਿਆ ਕਿ ਤੂੰ ਕਿਸੇ ਪਰਿਵਾਰ ਦੇ ਮੈਂਬਰ ਨਾਲ ਕਿਉਂ ਨਹੀ ਰਹਿੰਦੀ , ਕੀ ਮੁਸ਼ਕਿਲ ਨਹੀਂ ਇਵੇਂ ਜਿੰਦਗੀ ਬਸ਼ਰ ਕਰਨਾ ? ਤਾਂ ਓਹਨੇ ਬੜੀ ਜ਼ਿੰਦਾ-ਦਿਲੀ ਨਾਲ ਜਵਾਬ ਦਿੱਤਾ ,”ਨਹੀਂ, ਮੈ ਕਿਸੇ ਤੇ ਬੋਝ ਨਹੀ ਬਣਨਾ ਚਾਹੁੰਦੀ , ਮੈਨੂੰ ਲੱਗਦਾ ਏ ਕਿ ਮੈ ਖ਼ੁਦ ਨੂੰ ਸੰਭਾਲ਼ ਸਕਦੀ ਆਂ ਹਾਲੇ...

...

ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)