ਹਿਨਾ..ਮਲੂਕ ਜਿਹੀ..ਅੰਮ੍ਰਿਤਸਰ ਜੇਲ ਵਿਚ ਹੀ ਜੰਮੀ ਸੀ..ਵੱਡੀ ਹੋਈ ਤਾਂ ਗੁਮਟਾਲੇ ਜੇਲ ਮੇਰੇ ਸਕੂਲ ਵਿਚ ਹੀ ਪੜਨੇ ਪਾ ਦਿੱਤੀ..ਮਾਂ ਕੋਰੀ ਅਨਪੜ..ਬਿਲਕੁਲ ਲੰਮੀਂ ਜੁਦਾਈ ਗਾਉਣ ਵਾਲੀ ਰੇਸ਼ਮਾਂ ਵਰਗੀ..ਜਿਸਨੂੰ ਜਦੋਂ ਵੀ ਪੁੱਛਿਆ ਜਾਂਦਾ ਰੇਸ਼ਮਾਂ ਤੂੰ ਕਦੋਂ ਜੰਮੀ ਸੈਂ ਤਾਂ ਅੱਗਿਓਂ ਹੱਸ ਪਿਆ ਕਰਦੀ..ਭਰਾਵਾਂ ਖਰਬੂਜਿਆਂ ਦਾ ਮੌਸਮ ਸੀ..ਤਰੀਕ ਤੇ ਮੈਨੂੰ ਯਾਦ ਨਹੀਂ!
ਹਿਨਾ ਦੀ ਮਾਂ ਨੂੰ ਵੀ ਮੈਂ ਅਕਸਰ ਹੀ ਪੁੱਛਦਾ ਤੇਰੇ ਸਮਾਨ ਵਿਚ ਇਹ ਸਭ ਕੁਝ ਕਿੱਦਾਂ ਪੈ ਗਿਆ ਤਾਂ ਆਖਦੀ ਭਰਾਵਾਂ ਅਗਲਿਆਂ ਪਾਰੋਂ ਚਾੜ ਦਿੱਤੀ..ਮੈਨੂੰ ਤੇ ਬੱਸ ਓਦੋਂ ਹੀ ਪਤਾ ਲੱਗਾ ਜਦੋਂ ਅਟਾਰੀ ਟੇਸ਼ਨ ਤੋਂ ਬੰਦੂਕਾਂ ਵਾਲਿਆਂ ਗੱਡੀਓਂ ਹੇਠਾਂ ਲਾਹ ਇਥੇ ਆਣ ਡੱਕਿਆ..!
ਓਦੋਂ ਹਿਨਾ ਉਸਦੇ ਪੇਟ ਵਿਚ ਸੀ..!
ਦਸ ਗਿਆਰਾਂ ਸਾਲ ਦੀ ਸਜਾ ਉਸਨੇ ਸਹਿ ਸੁਬਾ ਹੀ ਕੱਟ ਲਈ..ਕਦੀ ਕੋਈ ਸ਼ਿਕਾਇਤ ਕੋਈ ਗਿਲਾ ਨਹੀਂ..ਸ਼ਾਇਦ ਕੁਝ ਲੋਕ ਇਸ ਦੁਨੀਆ ਵਿਚ ਕੈਦ ਕੱਟਣ ਹੀ ਤਾਂ ਆਏ ਹੁੰਦੇ..ਹਿਨਾ ਜਦੋਂ ਕਿਸੇ ਗੱਲੋਂ ਖਹਿੜੇ ਪੈ ਜਾਂਦੀ ਤਾਂ ਉਹ ਮੇਰੇ ਕੋਲ ਘੱਲ ਦਿਆ ਕਰਦੀ..ਜਾ ਮਾਮੇ ਕੋਲ ਚਲੀ ਜਾ..ਮੇਰੀ ਗੱਲ ਸਹਿਜੇ ਹੀ ਮੰਨ ਜਾਇਆ ਕਰਦੀ..!
ਫੇਰ ਮੈਂ ਉਸ ਦਿਨ ਬੜਾ ਹੀ ਜਿਆਦਾ ਰੋਇਆ ਜਦੋਂ ਦੋਵੇਂ ਮਾਵਾਂ ਧੀਆਂ ਵਾਪਿਸ ਚੱਲੀਆਂ..ਉਸਨੇ ਮੇਰੇ ਕੁੜਤੇ ਦੀ ਕੰਨੀ ਘੁੱਟ ਕੇ ਫੜੀ ਰੱਖੀ ਅਖ਼ੇ ਮਾਮੇ ਕੋਲ ਹੀ ਰਹਿਣਾ..ਪਰ ਰਾਜਨੀਤੀ ਵਾਲੇ ਕਨੂੰਨ ਮੋਹ ਅੱਗੇ ਭਾਰੂ ਪੈ ਗਏ..ਉਹ ਰੋਂਦੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ