ਜਦੋਂ ਵੀ ਪੰਜਾਬ ਦਾ ਚੱਕਰ ਲੱਗਦਾ ਤਾਂ ਉਹ ਮੈਨੂੰ ਉਚੇਚਾ ਮਿਲਣ ਜਰੂਰ ਆਉਂਦਾ..
ਕਿਸੇ ਡਾਕਟਰ ਦੇ ਕਲੀਨਿਕ ਤੇ ਕੰਮ ਕਰਦਾ ਉਹ ਬੜੀ ਹੀ ਚੜ੍ਹਦੀ ਕਲਾ ਵਾਲਾ ਸਿੰਘ ਸੀ..!
ਪਿਛਲੇ ਹਫਤੇ ਫੋਨ ਆਇਆ..ਥੋੜਾ ਪ੍ਰੇਸ਼ਾਨ ਲੱਗਾ..ਦੱਸਣ ਲੱਗਾ ਠੇਕੇ ਤੇ ਪੈਲੀ ਲਈ ਸੀ ਕਰਜਾ ਲੈ ਕੇ..ਫਸਲ ਮਾਰੀ ਗਈ ਹੁਣ ਮੋੜਨ ਵਿਚ ਦਿੱਕਤ ਆ ਰਹੀ ਏ..ਉੱਤੋਂ ਕੁੜੀ ਦਾ ਵਿਆਹ ਧਰ ਦਿੱਤਾ..ਅਗਲੇ ਨੇ ਵੀ ਖੜੇ ਪੈਰ ਐਨ ਸਾਰੀ ਰਕਮ ਮੰਗ ਲਈ..!
ਆਪਣੇ ਹਾਲਾਤ ਦੱਸੇ ਤਾਂ ਅੱਗੋਂ ਬਹੁਤ ਲਾਹ ਪਾਹ ਕੀਤੀ..ਸਹਿ ਨਹੀਂ ਹੋਈ..ਫੇਰ ਭਰੇ ਹੋਏ ਗੱਚ ਨਾਲ ਉਸਤੋਂ ਮਸਾਂ ਬੋਲਿਆ ਗਿਆ..ਅਖ਼ੇ ਇੱਕ ਦਿਨ ਘਰ ਕੋਲੋਂ ਲੰਘਦੀ ਰੇਲਵੇ ਲਾਈਨ ਤੇ ਵੀ ਕਿੰਨਾ ਚਿਰ ਬੈਠ ਆਇਆ ਸਾਂ..ਪਰ ਪਤਾ ਨੀ ਕਿਸ ਚੀਜ ਨੇ ਰੋਕੀ ਰੱਖਿਆ!
ਪੁੱਛਿਆ ਕਰਜਾ ਹੈ ਕਿੰਨਾ?
ਆਖਣ ਲੱਗਾ ਪੂਰੇ ਸੱਤਰ ਹਜਾਰ!
ਉਸਨੂੰ ਵਾਰ ਵਾਰ ਪੱਕੀ ਕੀਤੀ ਕੇ ਖ਼ੁਦਕੁਸ਼ੀ ਪਾਪ ਏ..ਇਸ ਬਾਰੇ ਕਦੇ ਸੋਚੀ ਵੀ ਨਾ..ਮੈਂ ਅਗਲੇ ਹਫਤੇ ਹੀ ਪੰਜਾਬ ਆ ਰਿਹਾ ਹਾਂ..ਬੱਸ ਓਦੋਂ ਤੱਕ ਉਡੀਕ ਲੈ..ਨਿੱਕਲ ਜੂ ਕੋਈ ਹੱਲ!
ਚੋਹਾਂ ਪੰਜਾਂ ਦਿਨਾਂ ਬਾਅਦ ਸਮਾਨ ਪੈਕ ਕਰ ਰਿਹਾ ਸਾਂ ਕੇ ਦੋਸਤ ਦਾ ਫੋਨ ਆ ਗਿਆ..
ਆਖਣ ਲੱਗਾ ਕੇ ਇੱਕ ਅਟੈਚੀ ਮੇਰਾ ਵੀ ਲੈਂਦਾ ਜਾਵੀਂ..ਅੰਦਰ ਕੁਝ ਨਵੇਂ ਨਕੋਰ ਸੂਟ ਤੇ ਹੋਰ ਨਿੱਕ-ਸੁੱਕ ਹੀ ਹੋਵੇਗਾ..ਕਿਸੇ ਲੋੜਵੰਦ ਨੂੰ ਦੇ ਦੇਵੀਂ..ਤੁਰ ਗਈ ਦਾ ਸਮਾਨ ਅੱਖਾਂ ਸਾਮਣੇ ਹੁੰਦਾ ਏ ਤੇ ਮਨ ਬੜਾ ਹੀ ਦੁਖੀ ਹੋ ਜਾਂਦਾ ਏ..!
ਜਿਕਰ ਯੋਗ ਏ ਕੇ ਉਸਦੀ ਘਰ ਵਾਲੀ ਅਜੇ ਕੁਝ ਮਹੀਨੇ ਪਹਿਲਾ ਹੀ ਕੰਮ ਤੇ ਜਾਂਦੀ ਹੋਈ ਐਕਸੀਡੈਂਟ ਵਿਚ ਜਹਾਨੋਂ ਤੁਰ ਗਈ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ