ਅੱਜ ਚਰਨੀ ਆਪਣੇ ਆਪ ਨੂੰ ਲੁੱਟੀ ਮਹਿਸੂਸ ਕਰ ਰਹੀ ਸੀ…..ਅੱਜ ਕੁਝ ਵੀ ਨਹੀਂ ਬਚਿਆ ਸੀ …..ਸਭ ਕੁਝ ਖ਼ਤਮ ਹੋ ਗਿਆ ਸੀ ….ਚਰਨੀ ਦੀ ਸੋਚ ਖੰਭ ਲਾ ਕੇ ਬੀਤੇ ਵਿੱਚ ਚਲੇ ਗਈ….ਅਜੇ ਕੱਲ੍ਹ ਦੀ ਗੱਲ ਜਾਪਦੀ ਸੀ ਮੋਹਨ ਸਿੰਘ ਨਾਲ਼ ਉਸ ਦਾ ਵਿਆਹ ਹੋਇਆ ਸੀ , ਚਰਨੀ ਜਿੱਥੇ ਕੁੜੀਆਂ ਵਿੱਚੋਂ ਸਿਰ ਕੱਢਵੀਂ ਮੁਟਿਆਰ ਸੀ , ਮੋਹਨ ਸਿੰਘ ਕਬੱਡੀ ਦਾ ਕਹਿੰਦਾ ਕਹਾਉਂਦਾ ਖਿਡਾਰੀ ਸੀ ਦੋਹਾਂ ਦੀ ਜੋੜੀ ਬੜੀ ਜੱਚਦੀ ਸੀ । ਬੜੇ ਚਾਵਾਂ ਨਾਲ ਮਾਪਿਆਂ ਨੇ ਉਨ੍ਹਾਂ ਦਾ ਵਿਆਹ ਕੀਤਾ ਸੀ । ਰੱਬ ਨੇ ਵੀ ਕੋਈ ਓਹਲਾ ਨਹੀਂ ਰੱਖਿਆ ਸੀ ਸਾਲ ਬਾਅਦ ਉਨ੍ਹਾਂ ਦੀ ਝੋਲੀ ਵਿੱਚ ਬਸੰਤ ਵਰਗਾ ਸੋਹਣਾ ਜੁਆਕ ਪਾ ਦਿੱਤਾ ਸੀ । ਉਹ ਬੜੇ ਚਾਵਾਂ ਨਾਲ ਆਪਣੇ ਘਰ ਵੱਸਦੇ ਸਨ ਪਤਾ ਨ੍ਹੀਂ ਕਿਸ ਚੰਦਰੇ ਦੀ ਨਜ਼ਰ ਲੱਗ ਗਈ ਮੋਹਨ ਸਿੰਘ ਨੇ ਕਬੱਡੀ ਦੀ ਖੇਡ ਵਿੱਚ ਵਧੀਆ ਖੇਡਣ ਲਈ ਟੀਕੇ ਲਾਉਣੇ ਸ਼ੁਰੂ ਕਰ ਦਿੱਤੇ…. ਟੀਕਿਆਂ ਤੋਂ ਹੋਈ ਸ਼ੁਰੂਆਤ ਹੌਲੀ ਹੌਲੀ ਚਿੱਟੇ ਤੱਕ ਪਹੁੰਚ ਗਈ ….ਇਸ ਚਿੱਟੇ ਨੇ ਇਕ ਦਿਨ ਉਸ ਦੀ ਜਾਨ ਲੈ ਲਈ । ਬਸੰਤ ਮਸਾਂ ਸੱਤ ਵਰ੍ਹਿਆਂ ਦਾ ਸੀ ਜਦ ਚਰਨੀ ਦੇ ਸਿਰ ਦਾ ਸਾਈਂ ਮੋਹਨ ਸਿੰਘ ਦੁਨੀਆਂ ਨੂੰ ਅਲਵਿਦਾ ਕਹਿ ਗਿਆ । ਸੀਨੇ ਉਪਰ ਪੱਥਰ ਰੱਖ ਕੇ ਚਰਨੀ ਨੇ ਦੁਨੀਆਂ ਦੇ ਤਾਅਨੇ ਮਿਹਣੇ ਸਹਿ ਕੇ ਬਸੰਤ ਨੂੰ ਪਾਲਿਆ । ਹੁਣ ਬਸੰਤ ਹੀ ਉਸ ਦੀ ਇਕੋ ਇੱਕ ਉਮੀਦ ਸੀ । ਬਸੰਤ ਬਹੁਤ ਆਗਿਆਕਾਰੀ ਪੁੱਤ ਸੀ , ਉਹ ਮਾਂ ਦੀ ਹਰ ਗੱਲ ਸਿਰ ਝੁਕਾ ਕੇ ਮੰਨਦਾ ਸੀ । ਜਵਾਨ ਵੀ ਆਪਣੇ ਪਿਉ ਵਰਗਾ ਨਿਕਲਿਆ ਸੀ ਕਸ਼ਮੀਰੀ ਸੇਬਾਂ ਵਰਗਾ ਲਾਲ ਰੰਗ ਸੀ ਉਸ ਦੀ ਜਵਾਨੀ ਵੇਖਿਆਂ ਭੁੱਖ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
b sharma
boht khov kahani
sachi hooni pisha ni shd di