ਜਪਾਨ ਚ ਇਕ ਪ੍ਰਥਾ ਹੈ ਕੱਚ ਦੇ ਕਿਸੇ ਭਾਂਡੇ ਦੇ ਟੁੱਟਣ ਤੇ ਉਸਦੀ ਮੁਰਮੱਤ ਸੋਨੇ ਨਾਲ ਕੀਤੀ ਜਾਂਦੀ ਹੈ ਤਾਂ ਕੀ ਉਸਦੀ ਖੂਬਸੂਰਤੀ ਹੋਰ ਵੱਧ ਜਾਵੇ “…..
ਰਿਸ਼ਤਿਆਂ ਦੇ ਟੁੱਟਣ ਤੇ ਕੀ ਐਸਾ ਸੰਭਵ ਹੈ ,ਇਕ ਅਲੱਗ ਹੀ ਸਤਰ ਦਾ invisible pattern ..???
ਖੈਰ ਵਿਸ਼ਾ ਹੋਰ ਹੈ ਅੱਜਦਾ ..ਸਾਡੇ ਸਮਾਜ ਚ ਬਿਮਾਰੀਆਂ ਲੁਕਾਉਣਾ ਇਕ ਮਜਬੂਰੀ ਹੈ ,ਖਾਸਕਰਕੇ ਜੇ ਦਿਮਾਗੀ ਹੋਵੇ ਤਾਂ …
ਮੈਂ ਕਿਧਰੇ ਪੜਿਆ ਸੀ ਯੂਰੋਪ ਅਤੇ ਅਮੇਰਿਕਨ ਮਹਾਂਦੀਪ ਚ ਕਨਫੈੱਸ਼ਨ ਕਲਾਸਾਂ ਹੁੰਦੀਆਂ ਨੇ .ਸ਼ਰਾਬੀ ਜਾਂ ਨਸ਼ੇ ਦੇ ਆਦੀ ਦੇ ਸਮੂਹ ਹੁੰਦੇ ਨੇ .ਜਿਥੇ ਇਨ੍ਹਾਂ ਬੁਰੀਆਂ ਆਦਤਾਂ ਨੂੰ ਛੱਡਣ ਵਾਲੇ ਆਪਣੀਆਂ ਕਮੀਆਂ ਨੂੰ ਸਮਾਜ ਦੇ ਸਾਹਮਣੇ ਸਵੀਕਾਰ ਕਰਦੇ ਨੇ .ਦਰਅਸਲ ਇਹ ਇਕ ਤਰ੍ਹਾਂ ਦੀ ਵਾਪਸੀ ਦੀ ਪ੍ਰਕਿਰਿਆ ਹੈ .ਉਸ ਆਦਮੀ ਨੂੰ ਸਮਾਜ ਚ ਦੁਵਾਰਾ ਦਾਖਿਲ ਹੋਣ ਦੀ ਹਿੰਮਤ ,ਇੱਛਾ ਸ਼ਕਤੀ ਮਿਲਦੀ ਹੈ .ਅਤੇ ਸਮਾਜ ਚ ਉਸਨੂੰ ਇਕ ਹੋਰ ਮੌਕਾ ਦੇਣ ਦੀ ਸਮਝ ..
ਸਮਝ ਆਪਸੀ ਵਿਚਾਰ ਸਾਂਝ ਨਾਲ ਆਉਂਦੀ ਹੈ ..
ਜਿਹੜਾ ਸਮਾਜ ਵਿਚਾਰ “ਸੰਵਾਦ ” ਦੇ ਸਾਰੇ ਰਾਸਤੇ ਖੋਲ੍ਹਦਾ ਹੈ ਉਹ ਹੀ ਵਿਕਸਿਤ ਹੁੰਦਾ .ਉਸ ਸਮਾਜ ਦੀ ਵਿਚਾਰ ਸਾਂਝ ਦੀ ਪਹਿਲ ਮਨੁੱਖੀ ਜੀਵਨ ਦੀ ਮਹੱਤਤਾ ਨੂੰ ਦਰਸਾਉਂਦੀ ਹੈ .ਅਸੀਂ ਬਿਮਾਰ ਆਦਮੀ ਨੂੰ ਇੱਕਲਾ ਛੱਡ ਦਿੰਦੇ ਹਾਂ ,ਕਰ ਦਿੰਦੇ ਹਾਂ .ਜਾਂ ਜਿਹੜਾ ਸਾਡੇ ਤੋਂ “ਅਲੱਗ “ਹੈ .
ਸ਼ਰੀਰਕ ਜਾਂ ਮਾਨਸਿਕ ਤੋਰ ਤੇ ਅਲੱਗ .ਕਦੀ ਮਾਨਸਿਕ ਤੌਰ ਤੇ ਕਮਜ਼ੋਰ ਬੱਚੇ ਦੇ ਮਾਂ ਬਾਪ ਨੂੰ ਪੁਛੋ ਉਨ੍ਹਾਂ ਨੂੰ ਕਿਹੜੀਆਂ ਪ੍ਰੇਸ਼ਾਨੀਆਂ ਚੋ ਲੰਘਣਾ ਪੈਂਦਾ ਹੈ .ਸਕੂਲ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ