ਆਥਣ ਵੇਲੇ ਘਰੇ ਮੁੜਦਾ ਉਹ ਥੱਕਿਆ ਘੱਟ ਪਰ ਟੁੱਟਿਆ ਜਿਆਦਾ ਹੁੰਦਾ..!
ਦਿਨ ਭਰ ਦਰ-ਦਰ ਤੋਂ ਮਿਲੇ ਨੌਕਰੀ ਤੋਂ ਕਿੰਨੇ ਸਾਰੇ ਜੁਆਬ ਉਸਦੇ ਕੰਨਾਂ ਵਿਚ ਗੂੰਜਦੇ ਰਹਿੰਦੇ..!
ਗੁਸਲਖਾਨੇ ਦੀ ਝੀਥ ਥਾਣੀ ਦੂਰ ਮੰਜੇ ਤੇ ਲਾਹੀ ਪੇਂਟ ਦੇ ਬੋਝੇ ਫਰੋਲਦੀ ਮਾਂ ਨੂੰ ਵੇਖਦਾ ਤਾਂ ਹੋਰ ਜਿਆਦਾ ਟੁੱਟ ਜਾਂਦਾ..ਸੋਚਦਾ ਜਰੂਰ ਪੈਸਾ ਧੇਲਾ ਲੱਭਦੀ ਹੋਣੀ..!
ਓਧਰ ਪੁੱਤ ਦੇ ਸੁਭਾਹ ਤੋਂ ਵਾਕਿਫ ਉਹ ਉਸਦੇ ਬੋਝਿਆਂ ਵਿਚੋਂ ਸਲਫਾਸ ਦੀਆਂ ਪੂੜੀਆਂ ਲੱਭ ਰਹੀ ਹੁੰਦੀ..!
ਇਸੇ ਤਰਾਂ ਹੀ ਇੱਕ ਦਿਨ ਥੱਕੇ ਟੁੱਟੇ ਨੇ ਸ਼ਹਿਰੋਂ ਸਲਫਾਸ ਦੀਆਂ ਦੋ ਪੁੜੀਆਂ ਮੁੱਲ ਲੈ ਹੀ ਲਈਆਂ..ਜਿੰਦਗੀ ਮੌਤ ਦੀ ਕਸ਼ਮਕਸ਼ ਵਿਚ ਬੱਸ ਵੀ ਲੰਘ ਗਈ..ਟਾਂਗੇ ਤੇ ਪਿੰਡ ਆਉਂਦੇ ਨੂੰ ਵਾਹਵਾ ਹਨੇਰਾ ਹੋ ਗਿਆ..!
ਪੋਲੇ ਪੈਰੀ ਅੰਦਰ ਵੜਿਆ ਤਾਂ ਮਾਂ ਰੋਟੀ ਵਾਲੀ ਥਾਲੀ ਨੂੰ ਪੱਖੀ ਝੱਲਦੀ ਓਥੇ ਹੀ ਰੁੱਖ ਨੂੰ ਢੋ ਲਾ ਸੁੱਤੀ ਪਈ ਸੀ..!
ਕਿੰਨੀ ਦੇਰ ਕੋਲ ਬੈਠਾ ਉਸਦਾ ਮੂੰਹ ਵੇਖਦਾ ਰਿਹਾ..ਫੇਰ ਮੌਤ ਦੇ ਫਰਿਸ਼ਤੇ ਨੇ ਹਲੂਣਾ ਦਿੱਤਾ ਓਏ ਕੁਵੇਲਾ ਹੋਈ ਜਾਂਦਾ ਛੇਤੀ ਕਰ..!
ਛੇਤੀ ਨਾਲ ਗਲਾਸ ਵਿਚ ਪਾਣੀ ਭਰਿਆ ਤੇ ਦੱਬੇ ਪੈਰੀ ਅੰਦਰ ਜਾ ਵੜਿਆ..ਫੱਕਾ ਮਾਰਨ ਹੀ ਲੱਗਾ ਸੀ ਕੇ ਵਾ ਵਰੋਲੇ ਵਾਂਙ ਨੱਸੀ ਆਉਂਦੀ ਮਾਂ ਦਿਸ ਪਈ..!
ਓਹਲੇ ਜਿਹੇ ਨਾਲ ਮੁੱਠੀ ਮੀਚ ਲਈ..
ਆਉਂਦੀ ਨੇ ਉਸਨੂੰ ਕਲਾਵੇ ਵਿਚ ਲੈ ਲਿਆ..ਫੇਰ ਮੱਥਾ ਚੁੰਮ ਆਖਣ ਲੱਗੀ ਵੇ ਸ਼ਿੰਦਿਆ ਇਹ ਜਿੰਦਗੀ ਵਿਚ ਉਤਰਾਹ ਚੜਾਅ ਆਉਂਦੇ ਹੀ ਰਹਿੰਦੇ..ਦਿਲ ਤੇ ਨਾ ਲਾ ਲਵੀਂ..ਇੱਕ ਬਾਰ ਬੰਦ ਹੁੰਦਾ ਉਹ ਸੌ ਹੋਰ ਖੋਹਲ ਦਿੰਦਾ..ਹੋਂਸਲਾ ਨਾ ਹਾਰੀ..!
“ਹੋਂਸਲੇ” ਦੀ ਗੱਲ ਸੁਣ ਉਸਦਾ ਰੋਣ ਨਿੱਕਲ ਗਿਆ..
ਆਖਣ ਲੱਗਾ ਤੈਨੂੰ ਮੇਰੇ ਮਰੇ ਪਿਓ ਦੀ ਸ਼ਹੁੰ..ਜੇ ਏਨੀ ਗੱਲ ਸੀ ਤਾਂ ਫੇਰ ਸ਼ਹਿਰੋਂ ਆਏ ਦੇ ਰੋਜ ਰੋਜ ਬੋਝੇ ਕਿਓਂ ਫਰੋਲਦੀ ਹੁੰਦੀ ਸੈਂ..?
ਆਖਣ ਲੱਗੀ ਵੇ ਜਿਊਣ ਜੋਗਿਆ ਉਹ ਤੇ ਮੈਂ ਤੇਰੇ ਬੋਝਿਆ ਵਿਚੋਂ ਸਲਫਾਸ ਦੀਆਂ ਪੂੜੀਆਂ ਲੱਭਦੀ ਹੁੰਦੀ ਸਾਂ..ਅੱਜ ਤੈਨੂੰ ਉਡੀਕਦੀ ਦੀ ਚੁੱਲੇ ਅੱਗੇ ਅੱਖ ਲੱਗ ਗਈ..ਹੁਣੇ-ਹੁਣੇ ਸੁਫਨਾ ਆਇਆ ਤੂੰ ਪਾਣੀ ਵਿਚ ਡੁੱਬੀ ਜਾਂਦਾ ਵਾਜਾਂ ਮਾਰੀ ਜਾਂਦਾ..”ਮਾਂ ਮੈਨੂੰ ਬਚਾ ਲੈ”
ਬਸ ਅੱਖ ਖੁੱਲ ਗਈ ਤੇ ਨੱਸੀ ਆਈ..!
ਇਕ ਹੋਰ ਗੱਲ..ਹਰ ਰਾਤ ਸੌਣ ਲੱਗੀ ਤੇਰੀ ਪੱਗ ਦਾ ਸਿਰਹਾਣਾ ਨਹੀਂ ਸਗੋਂ ਇਹ ਤਸੱਲੀ ਕਰਦੀ ਹੁੰਦੀ ਸਾਂ ਕੇ ਕਿਧਰੇ ਅੱਧੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ