ਹੁਣ, ਔਖਾ
ਜ਼ਿੰਦਰ ਅਤੇ ਸ਼ਿੰਦਰ ਦਾ ਆਪਸੀ ਝਗੜਾ ਨਿਬੜਿਆ ਸੀ ਤਾਂ ਸਾਰੇ ਪਿੰਡ ਨੇ ਸ਼ੁਕਰ ਮਨਾਇਆ ਸੀ।ਖਾਸ ਕਰ ਸਰਪੰਚ ਅਤੇ ਨੰਬਰਦਾਰ ਨੇ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਦੋਵੇਂ ਭਰਾਵਾਂ ਦੀ ਜਾਇਦਾਦ ਦੀ ਵੰਡ ਬੜੇ ਸੁਲਝੇ ਤਰੀਕੇ ਨਾਲ਼ ਕਰਾ ਦਿੱਤੀ ਸੀ।ਉਪਰੋਂ ਰਿਸ਼ਤੇਦਾਰਾਂ ਮਾਮਿਆਂ, ਫੁਫਿਆਂ ਵੱਲੋਂ ਵੀ ਉਨ੍ਹਾਂ ਨੂੰ ਇੱਕ ਰੱਖਣ ਲਈ ਪੂਰੀ ਵਾਹ ਲਗਾਈ ਸੀ।ਮਾਮਾ ਭਗਵਾਨ ਸਿੰਘ ਤਾਂ ਰੱਬ ਦਾ ਸ਼ੁਕਰ ਕਰਦਾ ਨਹੀਂ ਸੀ ਥਕਦਾ ਕਿ ਭੈਣ ਦੇ ਘਰ ਦਾ ਏਕਾ ਬਣਿਆ ਰਹਿ ਗਿਆ ਸੀ ਅਤੇ ਦੋਵਾਂ ਘਰਾਂ ਵਿੱਚ ਆਉਣ ਜਾਣ ਉਵੇਂ ਹੀ ਕਾਇਮ ਸੀ।
ਚੋਣਾਂ ਦਾ ਐਲਾਨ ਹੋ ਗਿਆ, ਸਾਰਾ ਪਿੰਡ ਖੱਖੜੀਆਂ ਕਰੇਲੇ ਹੋ ਗਿਆ, ਸਮਝਾਉਣ ਵਾਲੇ ਆਪਸੀ ਵੰਡ ਦਾ ਬਹੁਤਾ ਸ਼ਿਕਾਰ ਹੋਏ ਸਨ।ਸਰਪੰਚ ਅਤੇ ਨੰਬਰਦਾਰ ਦੋਵੇਂ ਭਰਾਵਾਂ ਨੂੰ ਆਪਣੀ ਕੀਤੀ ਮਿਹਰਬਾਨੀ ਦਾ ਮੁੱਲ ਮੰਗਣ ਲੱਗੇ ਅਤੇ ਅਹਿਸਾਨ ਜਤਾਉਣ ਲੱਗੇ।ਦੋਵੇਂ ਭਰਾ ਫਿਰ ਆਪਸ ਵਿੱਚ ਵੰਡੇ ਗਏ, ਰਹਿੰਦੀ ਕਸਰ ਦੋਵੇਂ ਧਿਰਾਂ ਦੇ ਹਮਾਇਤੀ ਝੂਠੀਆਂ ਸੱਚੀਆਂ ਸੁਣਾ ਪੂਰੀਆਂ ਕਰਨ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ