More Punjabi Kahaniya  Posts
ਹੁਣ ਮੈਨੂੰ ਤੇਰੀ ਜ਼ਰੂਰਤ ਨਹੀਂ – ਭਾਗ – ਪੰਜਵਾਂ


ਉਹਨਾਂ ਨੇ ਹੋਰ ਵੀ ਬੜੀਆਂ ਝੂਠੀਆਂ ਤੇ ਬਕਵਾਸ ਗੱਲਾਂ ਲਿਖੀਆਂ ਸਨ, ਮੇਰੇ ਅਤੇ ਮੇਰੇ ਪਰਿਵਾਰ ਖਿਲਾਫ। ਪਰ ਮੇਰਾ ਪੂਰਾ ਪਿੰਡ ਮੇਰੇ ਨਾਲ ਖਲੋਤਾ ਰਿਹਾ। ਉਹ ਕੁਝ ਵੀ ਸਾਬਿਤ ਨਹੀਂ ਕਰ ਪਾਏ, ਕਿਓਂਕਿ ਉਹਨਾਂ ਕੋਲ ਸਿਵਾਏ ਮਨਘੜਤ ਕਹਾਣੀਆਂ ਦੇ ਹੋਰ ਕੁਝ ਵੀ ਨਹੀਂ ਸੀ। ਪਹਿਲਾਂ ਪਹਿਲ ਮੈਨੂੰ ਵੀ ਸਿਮਰਨ ਤੇ ਉਸਦੀ ਮਾਂ ਦਾ ਅਜਿਹਾ ਭਿਆਨਕ ਚਿਹਰਾ ਵੇਖਕੇ, ਆਪਣੇ ਟੱਬਰ ਦੀ ਚਿੰਤਾ ਸਤਾਉਣ ਲੱਗੀ। ਪਰ ਪਿੰਡ ਵਾਲਿਆਂ ਤੇ ਮੇਰੇ ਰਿਸ਼ਤੇਦਾਰਾਂ ਦੇ ਸਾਡੇ ਨਾਲ ਆਕੇ ਖਲੋਣ ਨਾਲ, ਮੇਰਾ ਹੌਸਲਾ ਕਾਫੀ ਵੱਧ ਚੁੱਕਿਆ ਸੀ। ਫਿਰ ਕੁਝ ਰਿਸ਼ਤੇਦਾਰਾਂ ਨੇ ਵਿਚ ਪੈਕੇ ਤਲਾਕ ਕਰਵਾਉਣ ਦੀ ਗੱਲ ਕੀਤੀ, ਤਾਂ ਉਥੇ ਵੀ ਮੇਰੀ ਸੱਸ ਨੇ ਨਵੀਂ ਅੜੀ ਫੜ ਲੲੀ। ਮੇਰੇ ਕੋਲੋਂ ਆਪਣੀ ਧੀ ਦੇ ਗਰਭਕਾਲ ਦੇ ਬਹਾਨੇ, ਜਿਥੇ ਹਜ਼ਾਰਾਂ ਰੁਪਏ ਖਾਦੇ ਉਸਨੇ। ਓਹੀ ਹੁਣ ਉਸਦੇ ਲਾਲਚ ਦੀ ਹੱਦ, ਹਜ਼ਾਰਾਂ ਤੋਂ ਲੱਖਾਂ ਤੇ ਪਹੁੰਚ ਚੁੱਕੀ ਸੀ। ਕਿਓਂਕਿ ਸਾਨੂੰ ਬਾਅਦ ਵਿਚ ਇਹਨਾਂ ਗੱਲਾਂ ਦਾ ਪਤਾ ਲੱਗਿਆ, ਕਿ ਇਸ ਚਾਲ ਨੂੰ ਚੱਲਣ ਦੀ ਬਿਓਂਤ ਮੇਰੀ ਸੱਸ ਨੇ ਪਹਿਲਾਂ ਤੋਂ ਹੀ ਘੜੀ ਹੋਈ ਸੀ। ਉਸਨੂੰ ਇਹ ਸੀ ਕਿ ਸਾਡੀ ਸਾਰੀ ਪ੍ਰਾਪਰਟੀ ਮੇਰੇ ਨਾਮ ਤੇ ਹੈ। ਤੇ ਮੈਨੂੰ ਇੰਝ ਟਾਰਚਰ ਕਰਨ ਨਾਲ ਮੈਂ ਘਰਦਿਆਂ ਨੂੰ ਇਕੱਲਾ ਛਡਕੇ, ਉਸ ਕੋਲ ਰਹਿਣ ਚਲਾ ਜਾਵਾਂਗਾ ਪ੍ਰਾਪਰਟੀ ਦੇ ਕਾਗ਼ਜ਼ ਲੈਕੇ। ਪਰ ਇਸ ਮਾਮਲੇ ਵਿਚ ਮੇਰੀ ਕਿਸਮਤ ਚੰਗੀ ਸੀ। ਜੋ ਮੈਂ ਸ਼ੁਰੂ ਤੋਂ ਹੀ ਆਪਣੇ ਹਰ ਇਕ ਕਾਰੋਬਾਰ ਤੇ ਪ੍ਰਾਪਰਟੀ ਨੂੰ, ਆਪਣੇ ਮਾਪਿਆਂ ਦੇ ਨਾਮ ਕਰਵਾਇਆ ਹੋਇਆ ਸੀ।

ਜਦੋਂ ਮੇਰੀ ਸੱਸ ਨੂੰ ਇਸ ਗੱਲ ਦਾ ਪਤਾ ਲੱਗਾ, ਤਾਂ ਉਸਦੇ ਮਾਨੋਂ ਹੋਸ਼ ਹੀ ਕਿਧਰੇ ਗਵਾਚ ਗੲੇ ਸਨ। ਤਿਲਮਿਲਾ ਉਠੀ ਉਹ ਇਹ ਖ਼ਬਰ ਸੁਣਕੇ, ਕਿ ਉਸਦੇ ਜਵਾਈ ਦੇ ਨਾਮ ਤੇ ਤਾਂ ਇਕ ਨਿੱਕੀ ਕੌੜੀ ਵੀ ਨਹੀਂ ਏ। ਫਿਰ ਉਸ ਸੱਪਣੀ ਨੇ ਆਪਣੀ ਦੂਜੀ ਚਾਲ ਚੱਲੀ, ਪੈਸਿਆਂ ਵੱਲੋਂ ਮੂੰਹ ਖੋਲਕੇ। ਉਸਦੀ ਡਿਮਾਂਡ ਸੁਣਕੇ ਤਾਂ ਪੁਲਿਸ ਵਾਲੇ ਵੀ ਹੱਸਣ ਲੱਗੇ, ਜਦ ਉਸਨੇ ਸਾਡੇ ਕੋਲੋਂ ਦਸ ਲੱਖ ਰੁਪੲੇ ਮੰਗੇ। ਮੈਂ ਵੀ ਹੁਣ ਸਮਝ ਗਿਆ ਸੀ, ਕਿ ਹੁਣ ਏਸ ਕੋਲ ਹੋਰ ਕੋਈ ਚਾਰਾ ਨਹੀਂ ਸਾਡੀ ਗੱਲ ਮੰਨਣ ਤੋਂ ਇਲਾਵਾ। ਮੈਂ ਕਨੂੰਨ ਤੇ ਦੋਨਾਂ ਪਾਸਿਆਂ ਦੀ ਪੰਚਾਇਤ ਸਾਹਮਣੇ ਸਾਫ ਸਾਫ ਕਹਿ ਦਿੱਤਾ। ਕਿ ਮੇਰੇ ਕੋਲ ਇਸਨੂੰ ਦੇਣ ਲਈ ਇਕ ਨਿੱਕਾ ਪੈਸਾ ਵੀ ਨਹੀਂ ਹੈ। ਹੁਣ ਜਾਂ ਤਾਂ ਇਹ ਬੰਦਿਆਂ ਤਰ੍ਹਾਂ ਦੁਬਾਰਾ ਆਪਣੀ ਕੁੜੀ ਨੂੰ ਸਾਡੇ ਕੋਲ ਭੇਜ ਦੇਵੇ ਰਹਿਣ। ਤੇ ਜਾਂ ਮੈਂ ਆਪ ਸਭ ਕੁਝ ਛਡਕੇ, ਇਹਨਾਂ ਘਰ ਰਹਿਣ ਚਲਾ ਜਾਂਦਾ ਹਾਂ ਘਰ ਜਵਾਈ ਬਣਕੇ। ਇੰਨੀ ਗੱਲ ਸੁਣਕੇ ਮੇਰੀ ਸੱਸ ਨੂੰ ਤਰੇਲੀਆਂ ਆਉਣ ਲੱਗੀਆਂ। ਉਸਨੇ ਹੱਥ ਪੱਲੇ ਮਾਰਨੇ ਸ਼ੁਰੂ ਕਰਤੇ, ਅਖੇ ਮੈਂ ਨੀ ਦੁਬਾਰਾ ਆਪਣੀ ਧੀ ਨੂੰ ਉਸ ਨਰਕ ਵਿਚ ਭੇਜਣਾ। ਮੈਨੂੰ ਮੇਰੀ ਮੰਗੀ ਹੋਈ ਰਕਮ ਦੇ ਦਿੱਤੀ ਜਾਵੇ। ਅਸੀਂ ਦੁਬਾਰਾ ਕਦੇ ਵੀ ਇਹਨਾਂ ਦੇ ਪਰਿਵਾਰ ਦਾ ਮੂੰਹ ਤੱਕ ਨਹੀਂ ਵੇਖਾਂਗੇ। ਉਹ ਬਸ ਇਸ ਜ਼ਿਦ ਤੇ ਅੜੀ ਹੋਈ ਸੀ, ਕਿ ਸਾਨੂੰ ਪੂਰੇ ਦਸ ਲੱਖ ਚਾਹੀਦੇ ਨੇ। ਤਦ ਹੀ ਮੇਰੀ ਧੀ ਇਸਨੂੰ ਤਲਾਕ ਦੇ ਕਾਗਜ਼ਾਂ ਤੇ ਦਸਤਖਤ ਕਰਕੇ ਦੇਵੇਗੀ।

ਇਕ ਵਾਰ ਫੇਰ ਮੇਰੇ ਪਿੰਡ ਦੀ ਪੰਚਾਇਤ ਨੇ ਦਖ਼ਲ ਦਿੱਤਾ ਇਸ ਮਾਮਲੇ ਚ। ਉਹਨਾਂ ਨੇ ਮੇਰੀ ਸੱਸ ਕੋਲੋਂ ਬਸ ਇਹੀ ਸਵਾਲ ਕੀਤਾ, ਕਿ ਇਹਨਾਂ ਨੇ ਵਿਆਹ ਤੇ ਤੁਹਾਡਾ ਕਿਹੜਾ ਐਸਾ ਖਰਚ ਕਰਾਇਆ, ਤੇ ਕਿਹੜਾ ਤੁਸੀਂ...

ਇਹਨਾਂ ਨੂੰ ਸੋਨਾ ਦਿੱਤਾ ਜੋ ਦਸ ਲੱਖ ਮੰਗਣ ਲੱਗੇ ਓ?? ਮੇਰੀ ਸੱਸ ਕੋਲ ਫਿਰ ਤੋਂ ਕੋਈ ਜੁਆਬ ਨਹੀਂ ਸੀ ਦੇਣਾ ਨੂੰ। ਫਿਰ ਦੋਨੋਂ ਪੰਚਾਇਤਾਂ ਤੇ ਕਨੂੰਨ ਦੀ ਦੇਖ ਰੇਖ ਵਿਚ, ਗੱਲ ਦਸ ਲੱਖ ਤੋਂ 2 ਲੱਖ ਲੈਕੇ ਤਲਾਕ ਦੇਣ ਤੇ ਮੁੱਕੀ। ਮੇਰੀ ਸੱਸ ਵੈਸੇ ਰਾਜ਼ੀ ਨਹੀਂ ਸੀ ਦੋ ਲੱਖ ਲੈਕੇ ਸਾਡੀ ਜਾਨ ਛੱਡਣ ਤੇ। ਪਰ ਉਸਨੂੰ ਏਵੀ ਡਰ ਸੀ ਕਿ ਜਿਹੜੇ ਦੋ ਲੱਖ ਮਿਲ ਰਹੇ ਨੇ, ਕਿਤੇ ਉਹਨਾਂ ਵੱਲੋਂ ਵੀ ਮੈਂ ਹੱਥ ਨਾ ਧੋ ਬੈਠਾ। ਉਸਨੇ ਹਾਮੀ ਭਰਦੀ ਹੋਈ ਨੇ ਵੀ ਇਕ ਸ਼ਰਤ ਰੱਖ ਦਿੱਤੀ, ਕਿ ਬੱਚਾ ਇਹਨਾਂ ਨੂੰ ਆਪਣੇ ਕੋਲ ਰੱਖਣਾ ਪਵੇਗਾ। ਜਦਕਿ ਇਹ ਸਭ ਕਨੂੰਨ ਮੁਤਾਬਕ ਮੁਮਕਿਨ ਨਹੀਂ ਸੀ, ਕਿਓਂਕਿ ਉਸ ਔਰਤ ਨੂੰ ਪੈਸੇ ਸਿਰਫ ਬੱਚੇ ਕਰਕੇ ਹੀ ਮਿਲ ਰਹੇ ਸਨ। ਅਗਰ ਉਸਨੇ ਬੱਚਾ ਹੀ ਨੀ ਰਖਣਾ ਸੀ, ਤਾਂ ਉਸਨੂੰ ਕੋਈ ਪੈਸਾ ਨਹੀਂ ਮਿਲਣਾ ਸੀ। ਕਨੂੰਨ ਨੇ ਵੀ ਇਹ ਗੱਲ ਮੇਰੀ ਸੱਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਪਰ ਉਦੋਂ ਪਤਾ ਨੀ ਕਿਵੇਂ ਮੇਰੇ ਅੰਦਰ ਇਹ ਹੋਂਸਲਾ ਆਇਆ, ਤੇ ਮੈਂ ਉਸ ਔਰਤ ਦੀ ਇਸ ਸ਼ਰਤ ਨੂੰ ਮੰਨਕੇ, ਬੱਚੇ ਨੂੰ ਆਪਣੇ ਕੋਲ ਹੀ ਰੱਖਣ ਦਾ ਫੈਸਲਾ ਕੀਤਾ। ਸਭ ਮੇਰੇ ਇਸ ਫੈਸਲੇ ਨੂੰ ਸੁਣਕੇ ਬਹੁਤ ਹੈਰਾਨ ਹੋਏ, ਤੇ ਮੈਨੂੰ ਮੱਤਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਸਭ ਨੇ।

ਅਸਲ ਵਿਚ ਦੋਨਾਂ ਪਾਸਿਆਂ ਨੂੰ ਆਪਣੀ ਈਨ ਮਨਾਉਣ ਦੀ ਪੲੀ ਹੋਈ ਸੀ। ਦੋਨਾਂ ਤਰਫ਼ੋਂ ਇਹੀ ਸੀ ਕਿ ਬੱਚਾ ਦੂਜਿਆਂ ਕੋਲ ਚਲਾ ਜਾਵੇ, ਤਾਂ ਜੋ ਅੱਗੇ ਵਿਆਹ ਕਰਵਾਉਣ ਵਿਚ ਮੁਸ਼ਕਲ ਨ ਆਵੇ। ਪਰ ਇਸ ਸਭ ਵਿਚ ਉਸ ਨੰਨੀ ਜਾਨ ਦਾ ਕੀ ਕਸੂਰ ਸੀ?? ਉਸਦੇ ਭਵਿੱਖ ਬਾਰੇ ਕਿਓਂ ਨਹੀਂ ਸੋਚ ਰਿਹਾ ਸੀ ਕੋਈ?? ਮੇਰੇ ਮਾਂ ਬਾਪ ਤੇ ਮੇਰੇ ਪਰਿਵਾਰ ਵਾਲੇ ਵੀ ਮੇਰੇ ਇਸ ਫੈਸਲੇ ਨਾਲ ਸਹਿਮਤ ਸਨ। ਖੈਰ ਮੁੰਡਾ ਮੇਰੇ ਕੋਲ ਆ ਜਾਂਦਾ, ਤੇ ਦੋ ਲੱਖ ਦੇਕੇ ਮੇਰਾ ਸਿਮਰਨ ਨਾਲ ਤਲਾਕ ਹੋ ਗਿਆ। ਬੱਚੇ ਨੂੰ ਘਰ ਲੈਕੇ ਆਉਣ ਨਾਲ ਸਭ ਬਹੁਤ ਖੁਸ਼ ਸਨ। ਮੇਰੀ ਚਾਚੀ ਤੇ ਉਹਨਾਂ ਦੀ ਬੇਟੀ ਨੇ ਬੱਚੇ ਦਾ ਬਹੁਤ ਖਿਆਲ ਰੱਖਣਾ। ਮੇਰੀ ਮਾਂ ਹੁਣ ਜ਼ਿਆਦਾ ਬੀਮਾਰ ਰਹਿਣ ਲਗ ਪੲੀ ਸੀ, ਇਸ ਲਈ ਮੇਰੇ ਮਗਰੋਂ ਬੇਟੇ ਦਾ ਸਾਰਾ ਖਿਆਲ ਚਾਚੀ ਹੁਣੀ ਹੀ ਰਖਦੀਆਂ ਸਨ। ਉਸਨੇ ਜਦ ਬੋਲਣਾ ਸ਼ੁਰੂ ਕੀਤਾ, ਤਾਂ ਉਹ ਮੇਰੇ ਚਾਚਾ ਚਾਚੀ ਨੂੰ ਮੰਮਾ ਤੇ ਡੈਡਾ ਕਹਿਕੇ ਬੁਲਾਉਣ ਲੱਗਾ। ਮੇਰੇ ਨਾਲੋਂ ਕਿਤੇ ਜ਼ਿਆਦਾ ਪਿਆਰ ਉਸਦਾ ਚਾਚਾ ਚਾਚੀ ਤੇ ਮੇਰੀ ਭੈਣ ਨਾਲ ਸੀ। ਇਸ ਲਈ ਮੈਨੂੰ ਜਿਹੜੇ ਵੀ ਨਾਮ ਨਾਲ ਕਿਸੇ ਨੇ ਪੁਕਾਰਨਾ, ਉਸਨੇ ਵੀ ਉਹਨਾਂ ਦੀ ਨਕਲ ਕਰਦੇ ਨੇ ਤੋਤਲੀ ਜ਼ੁਬਾਨ ਨਾਲ ਮੇਰਾ ਨਾਮ ਪੁਕਾਰਨ ਲਗਣਾ। ਐਦਾਂ ਕਹਿਲੋ ਕਿ ਮੇਰਾ ਤੇ ਉਸਦਾ ਪਿਓ ਪੁੱਤਰ ਵਾਲਾ ਘੱਟ, ਯਾਰਾਂ ਦੋਸਤਾਂ ਵਾਲਾ ਰਿਸ਼ਤਾ ਵੱਧ ਬਣਿਆ ਹੋਇਆ ਸੀ। ਮੈਂ ਉਸਨੂੰ ਜ਼ਿੰਦਗੀ ਦਾ ਹਰ ਇਕ ਸੁਖ ਦੇਣਾ ਚਾਹੁੰਦਾ ਸੀ। ਉਸ ਨਾਲ ਕਿਤੇ ਕੱਲ ਨੂੰ ਆਕੇ, ਮਤਰੇਈ ਮਾਂ ਨ ਕਿਸੇ ਤਰਾਂ ਦਾ ਵਿਤਕਰਾ ਕਰੇ। ਇਸ ਲਈ ਮੈਂ ਕਦੇ ਦੂਜਾ ਵਿਆਹ ਕਰਵਾਉਣ ਦਾ, ਖਿਆਲ ਤੱਕ ਨੀ ਆਪਣੇ ਮੰਨ ਵਿਚ ਆਉਣ ਦਿੱਤਾ।

ਅਗਲਾ ਭਾਗ ਜਲਦ ਹੀ

...
...

Access our app on your mobile device for a better experience!



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)