ਭਾਗ….. ਚੌਥਾ
ਮੈਂ ਤੇ ਮੇਰੇ ਘਰਦਿਆਂ ਨੇ ਮੇਰੀ ਸੱਸ ਨੂੰ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ। ਪਰ ਉਸਨੇ ਕਿਸੇ ਦੀ ਇਕ ਨਾ ਮੰਨੀ, ਤੇ ਸਿਮਰਨ ਨੂੰ ਆਪਣੇ ਨਾਲ ਲੈਕੇ ਚਲੀ ਗਈ। ਹਾਲਾਂਕਿ ਡਾਕਟਰ ਵੀ ਮੇਰੀ ਸੱਸ ਨੂੰ ਸਿਮਰਨ ਦੀ situation ਬਾਰੇ ਦੱਸ ਰਹੀ ਸੀ, ਕਿ ਤੁਸੀਂ ਇਹਨਾਂ ਨੂੰ ਹੱਲੇ ਨਾ ਲੈਕੇ ਜਾਓ। ਲੇਕਿਨ ਇਹ ਸਭ ਗੱਲਾਂ ਮੇਰੀ ਸੱਸ ਅਗੇ, ਮੱਝ ਮੁਹਰੇ ਬੀਨ ਵਜਾਉਣ ਬਰਾਬਰ ਸੀ। ਇਹ ਤਾਂ ਮੈਂ ਹੀ ਜਾਣਦਾ, ਕਿ ਕਿਵੇਂ ਮੈਂ ਆਪਣੀ ਮਾਂ ਨੂੰ ਸੰਭਾਲਿਆ ਉਸ situation ਵਿਚ। ਰਿਸ਼ਤੇਦਾਰ ਵੀ ਕੲੀ ਸਵਾਲ ਕਰਨ, ਕਿ ਕੋਈ ਮਾਂ ਇੰਝ ਕਿਵੇਂ ਆਪਣੀ ਔਲਾਦ ਨੂੰ ਛਡਕੇ ਜਾ ਸਕਦੀ ਆ। ਬੜਾ ਮੁਸ਼ਕਲ ਕੰਮ ਸੀ ਹਰ ਇਕ ਦਾ ਮੂੰਹ ਬੰਦ ਕਰਨਾ। ਜਿਥੇ ਅਜਿਹੀ ਨਾਜ਼ੁਕ ਪ੍ਰਸਥਿਤੀ ਵਿਚ ਇਕ ਮਾਂ ਨੂੰ ਆਪਣੀ ਔਲਾਦ ਦੇ ਕੋਲ ਹੋਣਾ ਚਾਹੀਦਾ ਸੀ। ਉਹੀ ਫਿਰ ਉਸ ਜਿੰਮੇਵਾਰੀ ਨੂੰ ਮੇਰੀ ਮਾਂ ਤੇ ਚਾਚੀ ਹੁਣੀ, ਵਾਰੋਂ ਵਾਰੀ ਪੂਰਾ ਕਰ ਰਹੀਆਂ ਸਨ। 4 ਦਿਨ ਬਾਅਦ ਡਾਕਟਰ ਨੇ ਸਾਨੂੰ ਬੱਚੇ ਨੂੰ ਘਰ ਲਿਜਾਣ ਦੀ ਇਜਾਜ਼ਤ ਦੇ ਦਿੱਤੀ। ਤੇ ਨਾਲ ਹੀ ਮੈਨੂੰ ਸਮਝਾਇਆ, ਕਿ ਤੁਸੀਂ ਜਲਦ ਤੋਂ ਜਲਦ ਆਪਣੀ ਪਤਨੀ ਨੂੰ ਵਾਪਸ ਲੈ ਆਓ। ਤੁਹਾਡੇ ਬੱਚੇ ਨੂੰ ਮਾਂ ਦੇ ਦੁੱਧ ਦੀ ਬਹੁਤ ਜ਼ਰੂਰਤ ਹੈ। ਉਥੇ ਮੇਰਾ ਇਕ ਰਿਸ਼ਤੇਦਾਰ, ਜੋ ਕਿ ਪੁਲਿਸ ਵਿਚ ਸੀ ਵੀ ਪਹੁੰਚਾ ਸੀ। ਉਸਨੇ ਮੈਨੂੰ ਸੁਝਾਅ ਦਿੱਤਾ, ਕਿ ਤੂੰ ਬੱਚੇ ਨੂੰ ਲੈਕੇ ਸਿੱਧਾ ਆਪਣੇ ਸੋਹਰੇ ਚਲਾ ਜਾ। ਮੈਨੂੰ situation ਦੇਖਕੇ ਇੰਝ ਲੱਗ ਰਿਹਾ, ਕਿ ਉਹ ਤੇਰੇ ਤੇ ਕੇਸ ਕਰਨ ਦੀ ਫਿਰਾਕ ਵਿਚ ਨੇ। ਕਿ ਤੂੰ ਉਸਦਾ ਬੱਚਾ ਖੋਹਕੇ, ਉਸਨੂੰ ਕੁੱਟ ਮਾਰਕੇ ਘਰੋਂ ਬਾਹਰ ਕੱਢ ਦਿੱਤਾ। ਸਾਡੇ ਕੋਲ ਠਾਣੇ ਵਿਚ ਅਜਿਹੇ ਕੇਸ ਵੀ ਬੜੇ ਆਉਂਦੇ ਨੇ। ਏਸ ਲਈ ਤੂੰ ਬੱਚੇ ਨੂੰ ਆਵਦੇ ਘਰ ਲੈਕੇ ਜਾਣ ਦੀ ਬਜਾਏ, ਆਪਣੇ ਸੋਹਰੇ ਘਰ ਲੈਜਾ ਇਸਦੀ ਮਾਂ ਕੋਲ।
ਮੈਂ ਜਦ ਡਾਕਟਰ ਤੇ ਆਪਣੇ ਰਿਸ਼ਤੇਦਾਰ ਦੀ ਗੱਲ ਮੰਨਕੇ, ਆਪਣੇ ਸੋਹਰੇ ਘਰ ਫੋਨ ਲਗਾਇਆ, ਤਾਂ ਉਹਨਾਂ ਨੇ ਅੱਗੋਂ ਮੇਰੀ ਕਾਲ ਕੱਟ ਕਰ ਦਿੱਤੀ। ਫੇਰ ਮੇਰੇ ਕਿਸੇ ਰਿਸ਼ਤੇਦਾਰ ਨੇ ਹੋਰ ਨੰਬਰ ਤੋਂ ਫੋਨ ਕੀਤਾ ਮੇਰੀ ਸੱਸ ਨੂੰ, ਜਿਸਨੂੰ ਕੁਦਰਤੀ ਉਸਨੇ ਚੱਕ ਲਿਆ। ਜਦ ਮੇਰੀ ਸੱਸ ਨੂੰ ਬੱਚਾ ਲੈਕੇ ਆਉਣ ਦੀ ਖਬਰ ਦੱਸੀ, ਤਾਂ ਉਹ ਮੁਹਰਿਓ ਭੜਕਦੀ ਹੋਈ ਬੋਲੀ। ਖ਼ਬਰਦਾਰ ਜੇ ਬੱਚੇ ਨੂੰ ਲੈਕੇ ਮੇਰੇ ਘਰ ਵੜਿਆ ਕੋਈ। ਮੈਂ ਬੱਚੇ ਨੂੰ ਚੁਕ ਕੇ ਬਾਹਰ ਸੁੱਟ ਦਿਆਂਗੀ। ਮੌਕੇ ਦੀ ਨਜ਼ਾਕਤ ਨੂੰ ਸਮਝਦੇ ਹੋਏ, ਅਸੀਂ ਬੱਚੇ ਨੂੰ ਆਪਣੇ ਘਰ ਹੀ ਲੈ ਆਏ। ਉਥੇ ਫਿਰ ਅਸੀਂ ਮੇਰੇ ਫੁਫੜ ਨੂੰ ਬੁਲਾਇਆ, ਜਿਸਦੇ ਕਹਿਣ ਤੇ ਅਸੀਂ ਇਹ ਰਿਸ਼ਤਾ ਕੀਤਾ ਸੀ। ਮੇਰਾ ਫੁਫੜ ਸਿਮਰਨ ਦੇ cousin brother ਦਾ ਦੋਸਤ ਸੀ। ਸੋ ਅਸੀਂ ਸੋਚਿਆ, ਫੁਫੜ ਦੁਆਰਾ ਗੱਲ ਕਲੀਅਰ ਕੀਤੀ ਜਾ ਸਕਦੀ ਆ ਉਹਨਾਂ ਨਾਲ। ਫੁਫੜ ਨੂੰ ਪਹਿਲਾਂ ਹੀ ਪਤਾ ਸੀ ਉਹਨਾਂ ਦੀ ਕਰਤੂਤ ਦਾ। ਛੋਟਾ ਜਿਹਾ ਮੂੰਹ ਬਣਾਕੇ ਕਹਿੰਦਾ, “ਉਹ ਚਾਹੁੰਦੇ ਨੇ ਕਿ ਤੂੰ ਆਪਣੇ ਘਰਦਿਆਂ ਤੋਂ ਅੱਡ ਘਰ ਬਣਾ, ਫੇਰ ਉਹ ਆਪਣੀ ਧੀ ਨੂੰ ਭੇਜਣਗੇ ਇਥੇ”। ਮੈਂ ਫੁਫੜ ਦੀ ਇਸ ਗੱਲ ਦਾ ਬਹੁਤ ਵਿਰੋਧ ਕੀਤਾ, ਪਰ ਮੇਰੀ ਮਾਂ ਮੈਨੂੰ ਸਮਝਾਉਂਦੀ ਹੋਈ ਬੋਲੀ। ਪੁੱਤ ਇਹ ਤਾਂ ਦੁਨੀਆਂ ਦੀ ਰੀਤ ਏ, ਤੂੰ ਕਿਹੜਾ ਪਹਿਲਾਂ ਏ ਜੋ ਆਪਣੇ ਮਾਪਿਆਂ ਨਾਲੋਂ ਅਲੱਗ ਹੋਣ ਲੱਗਾ। ਨਾਲੇ ਰਹਿਣਾ ਤਾਂ ਆਪਾਂ ਨਾਲ ਨਾਲ ਹੀ ਆ, ਕਿਹੜਾ ਤੂੰ ਪਰਦੇਸ ਨੂੰ ਤੁਰ ਚੱਲਿਆ ਸਾਨੂੰ ਕੱਲਿਆਂ ਛਡਕੇ। ਮੇਰੀ ਮਾਂ ਦੇ ਇਸ ਜਜ਼ਬਾਤੀਪਣ ਨੇ, ਮੈਨੂੰ ਫੁਫੜ ਦਾ ਫੈਸਲਾ ਮੰਨਣ ਲਈ ਮਜਬੂਰ ਕਰ ਦਿੱਤਾ। ਫੁਫੜ ਨੇ ਫਿਰ ਸਾਡੇ ਮੁਹਰੇ ਹੀ ਮੇਰੀ ਸੱਸ ਨੂੰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
husan
nice g