More Punjabi Kahaniya  Posts
ਹੁਣ ਮੈਨੂੰ ਤੇਰੀ ਜ਼ਰੂਰਤ ਨਹੀਂ – ਭਾਗ – ਅੱਠਵਾਂ (ਆਖਰੀ ਭਾਗ)


ਮੇਰੀ ਕਹਾਣੀ ਵਿਚਲਾ ਚੌਥਾ ਅਤੇ ਸਭਤੋਂ ਵੱਡਾ villain ਮੇਰਾ ਆਪਣਾ ਸਕਾ ਫੁਫੜ ਸੀ। ਮੇਰਾ ਫੁਫੜ ਹੀ ਉਹ ਸ਼ਖਸ਼ ਸੀ, ਜਿਸਨੇ ਮੇਰਾ ਤੇ ਸਿਮਰਨ ਦਾ ਰਿਸ਼ਤਾ ਕਰਵਾਇਆ ਸੀ। ਉਹ ਸਿਮਰਨ ਦੇ cousin ਦਾ ਕਾਫ਼ੀ ਚੰਗਾ ਦੋਸਤ ਸੀ। ਇਹ ਤਾਂ ਕਦੇ ਹੋ ਨੀ ਸਕਦਾ, ਕਿ ਫੁਫੜ ਨੂੰ ਸਿਮਰਨ ਤੇ ਉਸਦੇ ਪਰਿਵਾਰ ਬਾਰੇ ਪਤਾ ਨ ਹੋਵੇ। ਫਿਰ ਨਾ ਜਾਣੇ ਕਿਓਂ ਉਸਨੇ ਸਾਡੇ ਨਾਲ ਐਸੀ ਦੁਸ਼ਮਣਾਂ ਵਾਲੀ ਕੀਤੀ। ਵਿਚੋਲੇ ਨੂੰ ਤਾਂ ਦੋਹਾਂ ਪਾਸਿਆਂ ਦੀਆਂ ਪੁਸ਼ਤਾਂ ਬਾਰੇ ਵੀ ਖ਼ਬਰ ਹੁੰਦੀ ਹੈ। ਪਰ ਫੁਫੜ ਮੇਰੇ ਨੇ ਤਾਂ ਮੇਰੀ ਹੋਣ ਵਾਲੀ ਘਰਵਾਲ਼ੀ ਤੇ ਉਸਦੀ ਮਾਂ ਬਾਰੇ ਵੀ ਕੋਈ ਜਾਣਕਾਰੀ ਨਾ ਸਾਂਝੀ ਕੀਤੀ ਸਾਡੇ ਨਾਲ।

ਉਦੋਂ ਮੇਰੀ ਉਮਰ ਮਹਿਜ਼ ਸੱਤ ਕੁ ਸਾਲਾਂ ਦੀ ਸੀ, ਜਦ ਮੇਰੀ ਭੂਆ ਦਾ ਵਿਆਹ ਹੋਇਆ ਸੀ ਫੁਫੜ ਨਾਲ। ਮੇਰਾ ਨਿੱਕੇ ਹੁੰਦੇ ਤੋਂ ਹੀ ਭੂਆਂ ਨਾਲ ਬਹੁਤ ਤੇਹ ਪਿਆਰ ਸੀ, ਤੇ ਉਹਨਾਂ ਨੇ ਵੀ ਮੈਨੂੰ ਆਪਣੀ ਔਲਾਦ ਵਾਂਗ ਹੀ ਪਾਲਿਆ ਸੀ। ਵਿਆਹ ਤੋਂ ਬਾਅਦ ਜਦ ਮੇਰੀ ਭੂਆ ਪਹਿਲੀ ਵਾਰ ਆਪਣੇ ਪੇਕੇ ਰਹਿਣ ਆਈ। ਤਾਂ ਮੈਂ ਉਸਨੂੰ ਘੁੱਟਕੇ ਜੱਫੀ ਪਾਉਂਦੇ ਨੇ ਕਿਹਾ, “ਇਹ ਬਾਂਦਰ ਜਿਹਾ ਮੇਰੀ ਭੂਆ ਨੂੰ ਮੇਰੇ ਕੋਲੋਂ ਖੋਹਕੇ ਲੈ ਗਿਆ। ਮੈਂ ਨੀ ਜਾਣ ਦੇਣਾ ਹੁਣ ਭੂਆਂ ਆਪਣੀ ਨੂੰ ਇਸਦੇ ਨਾਲ”। ਇਸ ਗੱਲ ਬਾਰੇ ਤਾਂ ਮੈਨੂੰ ਕੁਝ ਯਾਦ ਵੀ ਨਹੀ ਸੀ। ਇਹ ਤਾਂ ਫੁਫੜ ਨੇ ਮੈਨੂੰ ਮੇਰੇ ਤੇ ਸਿਮਰਨ ਦੇ ਤਲਾਕ ਤੋਂ ਬਾਅਦ ਦੱਸਿਆ, ਕਿ ਤੂੰ ਇਕ ਵਾਰ ਬਚਪਨ ਵਿਚ ਵੀ ਮੇਰੇ ਨਾਲ ਬਦਤਮੀਜ਼ੀ ਕਰ ਚੁੱਕਾ, ਮੈਨੂੰ ਬਾਂਦਰ ਕਹਿਕੇ। ਜਿਸਦਾ ਉਸ ਸਮੇਂ ਵੀ ਮੈਨੂੰ ਬਹੁਤ ਗੁੱਸਾ ਲੱਗਾ ਸੀ, ਪਰ ਮੈਂ ਤੇਰੀ ਨਿੱਕੀ ਉਮਰ ਦੇਖਕੇ ਤੈਨੂੰ ਉਸਦਾ ਜੁਆਬ ਨਹੀਂ ਦਿੱਤਾ।

ਮੇਰੇ ਫੁਫੜ ਦਾ ਮੇਰੇ ਵਿਆਹ ਤੋ ਬਾਅਦ, ਮੇਰੀ ਸੱਸ ਅਤੇ ਮੇਰੀ ਸਾਲੀ ਨਾਲ ਕਾਫੀ ਮੇਲ-ਜੋਲ ਵੱਧ ਚੁੱਕਾ ਸੀ। ਉਹਨਾਂ ਤਿੰਨਾਂ ਨੇ ਹੀ ਮੇਰੇ ਖਿਲਾਫ ਸਿਮਰਨ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ ਸੀ। ਮੈਨੂੰ ਤਾਂ ਇਹ ਮੇਰੇ ਫੁਫੜ ਦੀ ਹੀ ਰਚੀ ਖੇਡ ਲਗਦੀ ਆ। ਕਿਓਂਕਿ ਉਸਨੂੰ ਮੇਰੇ ਕਾਰੋਬਾਰ ਤੇ ਪ੍ਰਾਪਰਟੀ ਬਾਰੇ ਸਾਰੀ ਜਾਣਕਾਰੀ ਸੀ। ਯਕੀਨਨ ਓਸੇ ਨੇ ਹੀ ਮੇਰੀ ਸੱਸ ਨੂੰ ਸਿਖਾਇਆ ਹੋਣਾ, ਕਿ ਜਿਵੇਂ ਉਸਨੇ ਆਪਣੇ ਵੱਡੇ ਦਾਮਾਦ ਨੂੰ ਆਪਣੇ ਵਸ ਵਿਚ ਕਰਕੇ, ਉਸਦੀ ਸਾਰੀ ਜ਼ਮੀਨ ਜਾਇਦਾਦ ਹੜੱਪ ਕਰ ਲਈ ਹੈ। ਉਵੇਂ ਹੀ ਉਹ ਆਪਣੇ ਛੋਟੇ ਦਾਮਾਦ ਨੂੰ ਵੀ emotional blackmail ਕਰਕੇ, ਆਪਣੇ ਕੋਲ ਆਣਕੇ ਰਹਿਣ ਲਈ ਮਜ਼ਬੂਰ ਕਰੇ।

ਪਰ ਇਹਨਾਂ ਸਾਰਿਆਂ ਨਾਲੋਂ ਵੀ ਵੱਡੀ ਗੁਨਾਹਗਾਰ ਮੈਂ ਸਿਮਰਨ ਨੂੰ ਮੰਨਦਾ ਹਾਂ। ਚਲੋਂ ਹੋ ਸਕਦਾ ਉਹ ਆਪਣੀ ਮਾਂ ਦੀਆਂ ਗੱਲਾਂ ਵਿਚ ਆਕੇ ਬਹਿਕ ਗੲੀ ਹੋਵੇ, ਤੇ ਅਣਜਾਣੇ ਵਿਚ ਉਸਨੇ ਅਜਿਹਾ ਕਦਮ ਚੁੱਕ ਲਿਆ ਹੋਵੇ। ਪਰ ਇਸ ਗੱਲ ਤੇ ਕੋਈ ਕਿਵੇਂ ਯਕੀਨ ਕਰੇ, ਕਿ ਕੋਈ ਮਾਂ ਆਪਣੇ ਖੁਦ ਦੇ ਹੀ ਜਿਊਂਦੇ ਬੱਚੇ ਨੂੰ ਮਰਿਆ ਦਸ ਸਕਦੀ। ਹਾਂ ਇਹ ਸੱਚ ਹੈ ਬਿਲਕੁਲ, ਮੈਂ ਖੁਦ ਪਤਾ ਕਰਵਾਇਆ ਇਸ ਗੱਲ ਦਾ ਆਪਣੇ ਕਿਸੇ ਖਾਸ ਦੋਸਤ ਕੋਲੋਂ। ਸਿਮਰਨ ਜਿਥੇ ਵਿਆਹ ਤੋਂ ਪਹਿਲਾਂ ਨੌਕਰੀ ਕਰਦੀ ਸੀ। ਤਲਾਕ ਤੋਂ ਬਾਅਦ ਵੀ ਉਸਨੇ ਓਹੀ ਨੌਕਰੀ ਦੁਬਾਰਾ ਕਰਨੀ ਸ਼ੁਰੂ ਕਰ ਦਿੱਤੀ ਸੀ। ਜਦ ਮੇਰੇ ਦੋਸਤ ਨੇ ਉਸਦੀ ਨੌਕਰੀ ਵਾਲੀ ਜਗਾ ਤੋਂ ਉਸ ਬਾਰੇ ਪਤਾ ਕੀਤਾ, ਤਾਂ ਉਸਨੂੰ ਸਿਮਰਨ ਦਾ ਕੁਝ ਹੋਰ ਹੀ ਭਿਆਨਕ ਸੱਚ ਜਾਣਨ ਨੂੰ ਮਿਲਿਆ।

ਉਥੋਂ ਦੇ ਲੋਕਾਂ ਨੇ ਦੱਸਿਆ, ਕਿ ਹਾਂ ਸਿਮਰਨ ਦਾ ਵਿਆਹ ਹੋਇਆ ਸੀ, ਪਰ ਉਸਦੇ ਘਰਵਾਲੇ ਤੇ ਸੋਹਰਿਆ ਨੇ ਉਸਨੂੰ ਕੁੱਟ ਕੁੱਟ ਕੇ ਘਰੋਂ ਬਾਹਰ ਕੱਢ ਦਿੱਤਾ। ਫਿਰ ਜਦ ਮੇਰੇ ਦੋਸਤ ਨੇ ਉਹਨਾਂ ਕੋਲੋਂ ਸਿਮਰਨ ਦੀ ਔਲਾਦ ਬਾਰੇ ਪੁਛਿਆ, ਤਾਂ ਉਹਨਾਂ ਦੇ ਜੁਆਬ ਨੇ ਮੇਰੇ ਦੋਸਤ ਦਾ ਵੀ ਦਿਲ ਦਹਿਲਾ ਦਿੱਤਾ। ਓਨਾ ਦੱਸਿਆ ਕਿ ਸਿਮਰਨ ਦੇ ਬੱਚੇ ਨੂੰ ਉਸਦੇ ਆਪਣੇ ਸਕੇ ਬਾਪ ਨੇ ਮਾਰ ਦਿੱਤਾ। ਸਿਮਰਨ ਬਚਾਰੀ ਤਾਂ ਆਪ ਬੜੀ ਮੁਸ਼ਕਲ...

...

ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ



Related Posts

Leave a Reply

Your email address will not be published. Required fields are marked *

7 Comments on “ਹੁਣ ਮੈਨੂੰ ਤੇਰੀ ਜ਼ਰੂਰਤ ਨਹੀਂ – ਭਾਗ – ਅੱਠਵਾਂ (ਆਖਰੀ ਭਾਗ)”

  • bhaji tuhadi story nhi hai eh mere bhaji di lyf story hai
    oh kudi vaale v kisi babe nu mannde c
    same hai hr ok shabd mnu laggya k jinve tuc Saadi family di story hi likhi Hove
    bss frk Inna ku hai ithe oh aurat ik beta shadd k gyi hai and saade Ghar ajehi hi ik aurat ik pariya vargi beti nu shadd k gyi hai. Jo ajj sbb di jaan bnn gyi hai.
    ajj kll ta MAA da rishta bhi farebi lagan lagg pya.

  • bohttt khoob c tuhadi khani menu bohtt kujh sikhn nu milya… thnku so much

  • ਤੁਹਾਡੇ ਸਾਰੇ ਕਹਾਣੀ ਦੇ ਭਾਗ ਬਹੁਤ ਹੀ ਵਧੀਆ ਸਨ ਆਪ ਬੀਤੀ ਸੀ very interesting story well done sir

  • Very nice story I really enjoy all parts well done 👍

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)