ਅਸੀਂ 4 ਭੈਣ ਭਰਾ ਹਾਂ, ਜਿਹਨਾਂ ਵਿਚੋਂ ਅਸੀਂ ਦੋ ਮੁੰਡੇ ਤੇ ਦੋ ਸਾਡੀਆਂ ਭੈਣਾਂ ਨੇ। ਮੈਂ ਲੋਕਾਂ ਦੇ ਮੂੰਹੋਂ ਅਕਸਰ ਇਹ ਸੁਣਦਾ ਆਇਆ, “ਲੱਖ ਹੋਵਣ ਚਾਚੀਆ ਤਾਈਆਂ, ਮਾਵਾਂ ਮਾਵਾਂ ਹੁੰਦੀਆਂ ਨੇ”। ਪਰ ਮੇਰੀ ਕਹਾਣੀ ਇਸ ਗੀਤ ਤੋਂ ਬਿਲਕੁਲ ਉਲਟ ਹੈ। ਮੇਰੀ ਚਾਚੀ, ਤਾਈ ਤੇ ਮੇਰੀ ਮਾਸੀ, ਤਿੰਨੋਂ ਰੱਬ ਦਾ ਰੂਪ ਹਨ। ਉਹਨਾਂ ਤਿੰਨਾਂ ਉਤੇ ਇਹ ਗੱਲ, ਬਿਲਕੁਲ ਨਹੀਂ ਢੁਕਦੀ। ਮੈਂ ਆਪਣੀ ਇਸ ਕਹਾਣੀ ਦੁਆਰਾ, ਤੁਹਾਨੂੰ ਸਭ ਨੂੰ ਮੇਰੀ ਜਿੰਦਗੀ ਚ ਆਈਆ ਪ੍ਰੇਸ਼ਾਨੀਆਂ ਬਾਰੇ ਦੱਸਾਂਗਾ। ਕਿ ਕਿਵੇਂ ਜਦ ਮੈਂ ਬਿਲਕੁਲ ਇਕੱਲਾ ਤੇ ਬੇਆਸਰਾ ਹੋ ਚੁੱਕਾ ਸੀ, ਉਦੋਂ ਮੇਰੀਆਂ ਇਹਨਾਂ ਰਿਸ਼ਤੇਦਾਰਨੀਆਂ ਨੇ ਮੇਰਾ ਬਾਖੂਬ ਸਾਥ ਦਿੱਤਾ। ਮੈਨੂੰ ਮਰਨ ਪਹਿਰ ਪੲੇ ਨੂੰ ਦੁਬਾਰਾ ਨਵੇਂ ਸਿਰੋਂ ਜ਼ਿੰਦਗੀ ਜਿਊਣ ਦੀ ਹਿੰਮਤ ਦਿੱਤੀ।
ਅਸੀਂ joint family ਵਿਚ ਰਹਿੰਦੇ ਹਾਂ ਚਾਚੇ ਅਤੇ ਤਾਏ ਦੇ ਟੱਬਰ ਨਾਲ। ਸਾਡੀ ਪਿੰਡ ਵਿਚ ਚੰਗੀ ਪੈਲੀ, ਤੇ ਸ਼ਹਿਰ ਵਿਚ ਵੀ ਇਕ ਪ੍ਰਾਪਰਟੀ ਹੈ। ਜਿਥੇ ਪਹਿਲਾਂ ਸਿਰਫ਼ ਇਕ ਫਰਨੀਚਰ ਦੀ ਦੁਕਾਨ ਹੁੰਦੀ। ਮੇਰਾ ਬਾਪੂ ਜ਼ਰਾ ਸਾਧ ਕਿਸਮ ਦਾ ਬੰਦਾ ਸੀ, ਇਸ ਲਈ ਬਚਪਨ ਤੋਂ ਹੀ ਮੇਰੇ ਮੋਢਿਆਂ ਉਪਰ ਟੱਬਰ ਦੀ ਜ਼ਿੰਮੇਵਾਰੀ ਪੈ ਚੁੱਕੀ ਸੀ। ਪੈਲੀ ਤੇ ਸ਼ਹਿਰ ਵਾਲੀ ਦੁਕਾਨ ਦੇ ਕਿਰਾਏ ਤੋਂ ਮਿਲਣ ਵਾਲੇ ਸਾਰੇ ਪੈਸਿਆਂ ਦਾ ਹਿਸਾਬ, ਮੇਰੇ ਕੋਲ ਹੀ ਰਹਿੰਦਾ ਸੀ। ਜਿਸਦਾ ਕਦੇ ਵੀ ਮੇਰੇ ਚਾਚੇ ਅਤੇ ਤਾਏ ਨੇ ਕੋਈ ਇਤਰਾਜ਼ ਨਹੀਂ ਕੀਤਾ। ਮੈਂ ਆਪ ਆਪਣੇ ਹੱਥੀਂ ਆਪਣੀਆਂ ਦੋਨੋਂ ਭੈਣਾਂ ਦੇ, ਚੰਗਿਆਂ ਘਰਾਂ ਵਿਚ ਵਿਆਹ ਕਰਵਾਏ। ਉਹ ਦੋਨੋਂ ਅੱਜ ਬਹੁਤ ਖੁਸ਼ ਨੇ ਆਪੋ ਆਪਣੇ ਪਰਿਵਾਰਾਂ ਵਿਚ।
ਮੈਂ ਆਪਣੀ ਜ਼ਿੰਦਗੀ ਦੀ ਜ਼ਿਆਦਾਤਰ ਕਮਾਈ, ਸ਼ਹਿਰ ਵਾਲੀ ਪ੍ਰਾਪਰਟੀ ਉਤੇ ਹੀ ਲਗਾਈ ਹੈ। ਉਸ ਪ੍ਰਾਪਰਟੀ ਉਤੇ ਬੇਸਮੈਂਟ ਤੇ ਚਾਰ ਫਲੋਰ ਖੜੇ ਕਰ ਦਿੱਤੇ। ਮੇਰਾ ਇਕ ਸੁਪਨਾ ਸੀ ਕਿ ਮੈਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
nav kiran
waiting for next part