ਏਸੇ ਦੌਰਾਨ ਮੇਰੀ ਮਾਂ ਦਾ ਜ਼ਿਆਦਾ ਟੈਨਸ਼ਨ ਲੈਣ ਕਾਰਨ, ਸ਼ੁਗਰ ਲੈਵਲ ਵੀ uncontrol ਰਹਿਣ ਲੱਗ ਪਿਆ ਸੀ। ਜਿਸਦੇ ਪ੍ਰਭਾਵ ਨਾਲ ਉਹਨਾਂ ਦੇ ਦੋਨੋਂ ਪੈਰ ਖਰਾਬ ਹੋ ਚੁੱਕੇ ਸਨ। ਹੁਣ ਘਰ ਵਿਚ ਇਕ ਬੱਚੇ ਦੇ ਨਾਲ ਨਾਲ, ਇਸ ਬਜ਼ੁਰਗ ਦੀ ਵੀ ਪੂਰੀ ਇਹਤਿਆਤ ਨਾਲ ਦੇਖਭਾਲ ਕਰਨੀ ਪੈਂਦੀ ਸੀ। ਮੈਂ ਪੂਰੇ ਤਿੰਨ ਸਾਲ ਆਪਣੀ ਮਾਂ ਦਾ ਇਲਾਜ਼ ਕਰਵਾਉਣ ਲਈ, ਪੰਜਾਬ ਦੇ ਲਗਭਗ ਹਰ ਵੱਡੇ ਹਸਪਤਾਲ ਚ ਧੱਕੇ ਖਾਧੇ। ਬੜੀਆਂ ਮੰਨਤਾਂ ਮੰਗੀਆਂ, ਆਏ ਗੲੇ ਨੂੰ ਕਦੇ ਖਾਲੀ ਹੱਥੀਂ ਨ ਮੋੜਿਆ। ਖੁਦ ਜਾ ਜਾ ਕੇ ਲੋੜਵੰਦਾਂ ਦੀ ਮਦਦ ਕੀਤੀ। ਪਰ ਇੰਨਾ ਸਭ ਕਰਨ ਦੇ ਬਾਵਜੂਦ ਵੀ ਮੇਰੀ ਮਾਂ ਦੀ ਹਾਲਤ ਵਿਚ ਕੋਈ ਸੁਧਾਰ ਨਹੀਂ ਆਇਆ। ਚਾਚੀ ਹੁਣਾ ਨੇ ਵੀ ਮੇਰੀ ਮਾਂ ਦਾ ਖਿਆਲ ਰੱਖਣ ਅਤੇ ਸਮੇਂ ਸਿਰ ਉਹਨਾਂ ਦੀ ਦਵਾਈ ਦਾਰੂ ਕਰਨ ਚ, ਕੋਈ ਢਿੱਲ ਨਾ ਵਰਤੀ। ਡਾਕਟਰ ਵੀ ਘਰ ਆਣਕੇ ਟੀਕਾ ਲਾਉਂਦੀ ਰਹੀ ਮਾਂ ਦੇ। ਉਸਨੇ ਵੀ ਮੇਰੀ ਮਾਂ ਨੂੰ ਹੌਂਸਲਾ ਦੇਣਾ, ਕਿ ਤੁਸੀਂ ਚਿੰਤਾ ਕਰਨੀ ਛੱਡ ਦਿਓ। ਤੁਹਾਡੀ ਇਸ ਹਾਲਤ ਦੀ ਵਜਾ ਤੁਹਾਡੇ ਦਿਮਾਗ ਤੇ ਬੋਜ ਬਣੀ ਟੈਨਸ਼ਨ ਹੀ ਹੈ। ਪਰ ਮਾਂਵਾਂ ਨੂੰ ਕਿਥੇ ਚੈਨ ਆਉਂਦਾ, ਜਦ ਉਹਨਾਂ ਦੇ ਪੁੱਤਾਂ ਦੇ ਘਰ ਉਜੜੇ ਹੋਣ। ਮੇਰੀ ਮਾਂ ਨੂੰ ਬਸ ਇਹੀ ਚਿੰਤਾ ਸੀ, ਕਿ ਉਸਦੇ ਪੁੱਤ ਦਾ ਦੁਬਾਰਾ ਘਰ ਵਸ ਜਾਵੇ। ਪਰ ਮੈਂ ਆਪਣੇ ਮੁੰਡੇ ਦੇ ਭਵਿੱਖ ਨਾਲ ਖਿਲਵਾੜ ਨਹੀਂ ਸੀ ਕਰ ਸਕਦਾ। ਖੈਰ ਤਿੰਨ ਸਾਲ ਜ਼ਿੰਦਗੀ ਤੇ ਮੌਤ ਦੀ ਜੰਗ ਲੜਦੇ ਲੜਦੇ, ਆਖਰ ਮੇਰੀ ਮਾਂ ਇਸ ਜੰਗ ਨੂੰ ਹਾਰ ਗੲੀ।
ਚਾਚੀ ਦੀ ਕੁੜੀ ਦੇ ਨਾਲ ਨਾਲ, ਸਾਡੇ ਗਵਾਂਡੀਆਂ ਦੀ ਕੁੜੀ ਨੇ ਵੀ ਮੇਰੇ ਮੁੰਡੇ ਦਾ ਦਿਨ ਰਾਤ ਖਿਆਲ ਰਖਣਾ। ਚਾਚੀ ਮੇਰੀ ਤਾਂ ਜਿਵੇਂ ਉਸਨੂੰ ਆਪਣਾ ਹੀ ਪੁੱਤ ਸਮਝਦੀ ਹੋਵੇ। ਇਕ ਮਾਂ ਵਾਂਗ ਹੀ ਚਾਚੀ ਮੇਰੀ ਨੇ ਕਦੇ ਕਿਸੇ ਤਰ੍ਹਾਂ ਦਾ ਫ਼ਰਕ ਨਹੀਂ ਸੀ ਕੀਤਾ ਉਸ ਨਾਲ। ਬੇਟੇ ਦਾ ਨਾਮ ਵੀ ਚਾਚੀ ਹੁਣਾ ਨੇ ਹੀ ਰੱਖਿਆ। ਉਸਦਾ ਪੂਰਾ ਨਾਮ ਕਰਨਵੀਰ ਸਿੰਘ ਰੱਖਿਆ ਗਿਆ, ਜਦਕਿ ਸਭ ਉਸਨੂੰ ਕਰਨ ਕਹਿਕੇ ਬੁਲਾਉਂਦੇ ਸਨ। ਕਰਨ ਨੂੰ ਵੀ ਸਭ ਕੋਲੋਂ ਐਨਾ ਪਿਆਰ ਮਿਲਿਆ, ਕਿ ਉਸਨੂੰ ਕਦੇ ਕਿਸੇ ਨੇ ਮਾਂ ਦੀ ਕਮੀਂ ਹੀ ਨੀ ਮਹਿਸੂਸ ਹੋਣ ਦਿੱਤੀ। ਚਾਚਾ ਚਾਚੀ ਨੂੰ ਮੰਮਾ ਡੈਡਾ, ਤੇ ਮੈਨੂੰ ਹਮੇਸ਼ਾ ਆਪਣਾ ਭਰਾ ਹੀ ਸਮਝਿਆ ਉਸਨੇ। ਉਸਦੀਆਂ ਦਿਨ ਰਾਤ ਮਾਲਿਸ਼ਾ ਕਰਕੇ, ਉਸਨੂੰ ਉਂਗਲੀ ਫੜਕੇ ਚਲਣਾ ਵੀ ਚਾਚੀ ਹੁਣਾ ਨੇ ਹੀ ਸਿਖਾਇਆ। ਉਸਦੀ ਜ਼ੁਬਾਨ ਵਿਚੋਂ ਪਹਿਲਾਂ ਸ਼ਬਦ ਮਾਂ ਵੀ ਚਾਚੀ ਲਈ ਹੀ ਨਿਕਲਿਆ ਸੀ। ਮੇਰੇ ਹੋਰ ਰਿਸ਼ਤੇਦਾਰਾਂ ਦਾ ਵੀ ਹੁਣ ਆਉਣਾ ਜਾਣਾ ਕਾਫ਼ੀ ਵੱਧ ਗਿਆ ਸੀ ਮੇਰੇ ਵੱਲ। ਸਭਨੇ ਖ਼ੂਬ ਸਾਰੇ ਤੋਹਫ਼ੇ ਲੈਕੇ ਆਉਣੇ ਕਰਨ ਲਈ। ਭੂਆ ਨੇ ਵੀ ਫੁਫੜ ਤੋਂ ਚੋਰੀ, ਕਦੇ ਕਦੇ ਗੇੜਾ ਮਾਰ ਜਾਣਾ ਸਾਡੇ ਵੱਲ। ਜਦਕਿ ਫੁਫੜ ਹਾਲੇ ਵੀ ਆਪਣਾ ਮੂੰਹ ਸ਼ੁਜਾਈ ਬੈਠਾ ਸੀ। ਉਸਨੂੰ ਇਹ ਸੀ ਕਿ ਮੈਂ ਰਿਸ਼ਤੇਦਾਰਾਂ ਸਾਹਮਣੇ ਉਸਦੀ ਉਮਰ ਤੇ ਰਿਸ਼ਤੇ ਦਾ ਲਿਹਾਜ਼ ਕੀਤੇ ਬਿਨਾਂ, ਉਸਦੀ ਬੇਇਜ਼ਤੀ ਕੀਤੀ ਹੈ। ਜਦਕਿ ਅਸਲ ਵਿਚ ਸਾਡੇ ਕੋਲੋਂ ਉਸ ਪਰਿਵਾਰ ਦਾ ਸੱਚ ਲੁਕਾਕੇ, ਸਾਨੂੰ ਖੁਆਰ ਕਰਨ ਵਾਲਾ ਸਾਡਾ ਸਭਤੋਂ ਵੱਡਾ ਵੈਰੀ ਓਹੀ ਸੀ।
ਮੈਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
simar dhaliwal
heart touching story