ਹੁਸ਼ਿਆਰੋ ਸੱਚੀਂ ਬੜੀ ਹੁਸ਼ਿਆਰ ਸੀ…..ਨਰਮਾ ਦੋ ਮਣ ਪੱਕਾ ਚੁਗ ਦਿੰਦੀ ਸੀ।
ਜਦੋਂ ਸਾਡੇ ਖੇਤ ਆਉਂਦੀ, ਤਾਂ ਜੇ ਮੈਂ ਸਬੱਬ ਨਾਲ ਖੇਤ ਹੋਣਾ ਤਾਂ ਮੈਂ ਓਹਦੀਆਂ ਗੱਲਾਂ ਬੜੇ ਧਿਆਨ ਨਾਲ ਸੁਣਨੀਆਂ ….. ਓਹਨੇ ਨਾਲ ਵਾਲੀਆਂ ਆਵਦੀਆਂ ਸਾਥਣਾਂ ਨੂੰ ਬੜੇ ਉਪਦੇਸ਼ ਦੇਣੇ ਤੇ ਕਹਿਣਾ, “ਜਾਓ ਨੀ ਪ੍ਰੇਹ,ਸਰ ਗਿਆ ਥੋਡਾ ਤਾਂ, ਉਸ ਨੇ ਚਾਹ ਪੀਣ ਵੇਲੇ ਰੋਟੀਆਂ ਵਾਲੇ ਪੋਣੇ ਖੋਲਦੀਆਂ ਦੀਆਂ ਰੋਟੀਆਂ ਦੇਖ ਲੈਣੀਆਂ ਤੇ ਕਹਿਣਾ ਸ਼ੁਰੂ ਕਰ ਦੇਣਾ, “ਉਹ ਬੁੜ੍ਹੀ ਕਾਹਦੀ ਹੋਈ, ਜਿਹੜੀ ਰੋਟੀ ਨੂੰ ਦਾਗ ਲੱਗਣ ਦੇ ਦੇ ! ਆਹ ਵੇਖ ਲੋ ,,ਫੁਲਾਅ- ਫੁਲਾਅ ਕੇ ਲਾਉਣੀ ਆਂ,,,,ਜਾ ਖਾਂ ਕਦੇ ਮੱਚੀ ਹੋਵੇ ਤਾਂ ਵਿਖਾਈਂ !! ਥੋਡੀਆਂ ਵੇਖ ਲੋ ,,,ਕਿਵੇਂ ਅੰਨ ਕੱਠਾ ਕੀਤੈ, ਦੁਰ ਫਿਟੇ ਮੂੰਹ ਥੋਡਾ ।”
ਸੜੀਆਂ ਹੋਈਆਂ ਤੇ ਵਿੰਗੀਆਂ ਰੋਟੀਆਂ ਵੇਖ ਕੇ ,,,,ਉਹ ਲਾਲ ਰੱਤੀ ਹੋ ਜਾਂਦੀ ਸੀ। ਦੂਜੀਆਂ ਨੇ ਓਹਦੀ ਗੱਲ ਦਾ ਕਦੇ ਗੁੱਸਾ ਨਹੀਂ ਸੀ ਕੀਤਾ।
ਅੱਗੇ ਵੱਡੇ- ਛੋਟੇ ਦੀ ਸ਼ਰਮ ਰੱਖਦੇ ਸੀ , ਲੋਕ । ਉਹ ,ਉਹਨਾਂ ਚੋਂ ਇੱਕ ਦੋ ਸਾਲ ਵੱਡੀ ਹੋਣੀ ਐ ਤੇ ਦੂਜਾ ਉਹ ਰਹਿੰਦੀ ਪੇਕੇ ਪਿੰਡ ਸੀ ਤੇ ਬਹੁਤ ਮਿਹਨਤੀ ਤੇ ਸਚਿਆਰੀ ਸੀ। ਕੁੜੀਆਂ ਦੀ ਵੈਸੇ ਈ ਪਹਿਲਾਂ ਲੋਕ ਪਿੰਡਾਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ