ਅੱਜ ਮਿੰਦੋ ਹੱਥ ‘ਚ ਲੱਡੂਆਂ ਦਾ ਡੱਬਾ ਲਈ ਖੜੀ ਸੀ, ੳਹਦੇ ਮੁੱਖ ਤੇ ਡਾਹਡਾ ਨੂਰ ਸੀ …ਉਹਨੇ ਆਖਿਆ ਕਿ,” ਮੇਰੀ ਸਭ ਤੋਂ ਛੋਟੀ ਧੀ ਨੇ ਬਾਹਰੋਂ ਪੇਪਰ ਭਰੇ ਸੀ ਮੇਰਾ ਤੇ ਮੇਰੀਆ ਹੋਰਾਂ ਧੀਆਂ ਦਾ ਵੀਜ਼ਾ ਲੱਗਿਆ ਏ ਸਰਦਾਰਨੀਏ ! ਖੌਰੇ ਕੀ ਆਹਦੇ ਆ ਮੈਨੂੰ ਤਾਂ ਕਹਿਣਾ ਨਹੀ ਆਉਦਾ?” ਉਹ ਇੰਨਾ ਆਖ ਘਰ ਚਲੀ ਗਈ ਮੈਨੂੰ ਪੰਜ ਵਰ੍ਹੇ ਪਹਿਲਾ ਦੀ ਉਹ ਸਵੇਰ ਯਾਦ ਆਈ ਜਦ ਪਿੰਡ ‘ਚ ਹਰੇਕ ਕੋਲ ਇੱਕ ਹੀ ਗੱਲ ਸੀ ਕਿ ਮਿੰਦੋ ਦੀ ਕੁੜੀ ਕਿਸੇ ਨਾਲ ਰਾਤੀ ਨੱਠ ਗਈ ਏ, ਸੁਣ ਕੇ ਧੱਕਾ ਤਾ ਲੱਗਿਆ ਈ ਪਰ ਜੋ ਜਨਾਨੀਆ ਵਧਾ-ਚੜਾ ਕੇ ਆਖ ਰਹੀਆ ਸਨ ਉਹਦੇ ਨਾਲ ਮਨ ਹੋਰ ਜਿਆਦਾ ਵਲੂੰਧਰਿਆਂ ਗਿਆ ….ਮਿੰਦੋ ਸਾਡੇ ਘਰ ਕੰਮ ਕਰਦੀ ਸੀ, ਬੜੀ ਹੀ ਨੇਕ ਤੇ ਮਿੱਠੜੇ ਸੁਭਾਅ ਦੀ ਵਾਲੀ ਔਰਤ, ਉਹਦਾ ਨਾਲਦਾ ਬੜੇ ਸਾਲ ਪਹਿਲਾਂ ਗੋਦੀ ਚਾਰ ਧੀਆਂ ਛੱਡ ਐਸਾ ਬਾਹਰਲੇ ਮੁਲਕ ਗਿਆ ਕਿ ਮੁੜ ਪਰਤਿਆ ਹੀ ਨਾ ….ਖੌਰੇ ਉਧਰ ਹੀ ਵਿਆਹ ਕਰਵਾ ਲਿਆ ਜਾ ਫਿਰ ਮਰ-ਖਪ ਗਿਆ ਇਹਦੇ ਬਾਰੇ ਕੋਈ ਨਹੀ ਜਾਣਦਾ ਸੀ, ਉਹਦੇ ਕੱਲੀ ਸਿਰ ਧੀਆਂ ਦਾ ਫ਼ਿਕਰ ਸੀ….ਮੈਂ ਬਥੇਰਾ ਆਖਣਾ ਕਿ,” ਧੀਆਂ-ਪੁੱਤਾਂ ਦੇ ਚਾਅ ਕਰੀਦੇ ਹੁੰਦੇ ਆ ਮਿੰਦੋ ਨਾ ਕਿ ਫ਼ਿਕਰ।” ਪਰ ਉਹਨੇ ਮਸੋਸਿਆ ਜਿਆ ਮੂੰਹ ਕਰ ਆਖਣਾ,” ਸਰਦਾਰਨੀਏ ! ਗਰੀਬਾਂ ਦੇ ਕਾਹਦੇ ਚਾਅ ?? ਇਹ ਵੀ ਅਮੀਰਾ ਦੇ ਹੁੰਦੇ ਆ।” ਇਹ ਸੁਣ ਮਨ ਹੀ ਮਨ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ