ਕੀ ਕੋਈ ਦੱਸ ਸਕਦਾ ਹੈ ਕਿ ਇਹਨਾਂ ਦਾ ਕਸੂਰ ਕੀ ਸੀ ?
ਮੈਂ ਪਿਛਲੇ ਸਾਲ ਸਬ ਡਵੀਜ਼ਨ ਵਿੱਚ ਕਿਸੇ ਕੰਮ ਲਈ ਗਿਆ | ਮੈਂਨੂੰ ਇੱਕ ਪੇਪਰ ਕੰਪਿਊਟਰ ਤੇ ਡਿਊਟੀ ਵਾਲੀ ਕੁੜੀ ਨੇ ਕਲੀਅਰ ਕਰਕੇ ਦੇਣਾ ਸੀ ਸੋ ਮੈਂ ਉਹਦੇ ਪਾਸ ਜਾ ਕੇ ਪੁੱਛਿਆ | ਉਸ ਨੇ ਮੈਂਨੂੰ ਪੰਜ ਦਸ ਮਿੰਟ ਵੇਟ ਕਰਨ ਲਈ ਕਿਹਾ ਤੇ ਨਾਲ ਹੀ ਇਸ਼ਾਰਾ ਕਰਕੇ ਸਾਹਮਣੇ ਪਈ ਕੁਰਸੀ ਤੇ ਬੈਠਣ ਨੂੰ ਕਿਹਾ | ਉਸ ਕੁੜੀ ਦੀ ਉਮਰ ਕਰੀਬ ਪੈਂਤੀ ਛੱਤੀ ਕੁ ਸਾਲ ਲੱਗਦੀ ਸੀ | ਮੈਂ ਦੋ ਕੁ ਮਿੰਟ ਬੈਠਣ ਤੋਂ ਬਾਅਦ ਉਸ ਨੂੰ ਸੁਭਾਵਿਕ ਹੀ ਪੁੱਛ ਲਿਆ ਕਿ “ਤੁਸੀਂ ਕਿੱਥੋਂ ਆਉਂਦੇ ਹੋ ਭਾਵ ਤੇਰਾ ਪਿੰਡ ਕਿਹੜਾ ਹੈ ?” ਤਾਂ ਉਸ ਕੁੜੀ ਨੇ ਦੱਸਿਆ ਕਿ “ਮੇਰਾ ਪੇਕਾ ਪਿੰਡ ਤਾਂ ਬਿਲਾਸਪੁਰ ਹੈ ਪਰ ਹੁਣ ਮੈਂ ਅਪਣੇ ਸਹੁਰਿਆਂ ਦੇ ਪਿੰਡ ਤੋਂ ਹੀ ਡਿਊਟੀ ਕਰਨ ਆਉਂਦੀ ਹਾਂ |” ਮੈਂ ਕਿਹਾ ਬਿਲਾਸਪੁਰ ਦੇ ਕਈ ਜਾਣੇ ਸਾਡੇ ਨਾਲ ਪੜ੍ਦੇ ਸਨ | ਉਹ ਕਹਿੰਦੀ “ਅੰਕਲ ਜੀ ਨਾਮ ਜਾਣਦੇ ਹੋ ਕਿਸੇ ਦਾ ?” ਮੈਂ ਕਿਹਾ “ਕਈਆਂ ਦੇ ਤਾਂ ਨਾਮ ਵੀ ਤੇ ਘਰ ਵੀ ਜਾਣਦਾ ਹਾਂ !” ਮੈਂ ਕਿਹਾ “ਜਿੰਨਾ ਨਾਲ ਕਾਫੀ ਨੇੜਤਾ ਸੀ ਉਨਾਂ ਦੇ ਤਾਂ ਨਾਂ ਯਾਦ ਹਨ ਤੇ ਕੁਸ ਭੁੱਲ ਭਲਾ ਵੀ ਗਏ |” ਮੈਂ ਕਿਹਾ ” ਇੱਕ ਤਰਲੋਚਨ ਸਿੰਘ ਜਿਸ ਦਾ ਦਰਵਾਜ਼ੇ ਕੋਲ ਘਰ ਸੀ ਇੱਕ ਜਰਨੈਲ ਸਿੰਘ ਇੱਕ ਬਲਵੀਰ ਸਿੰਘ ਤੇ ਇੱਕ ਜੋਰਾ ਸਿੰਘ ਜਿਸ ਦਾ ਬਾਹਰ ਬਾਹਰ ਘਰ ਸੀ ਇਨਾਂ ਨੂੰ ਹੀ ਬਾਹਲੀ ਚੰਗੀ ਤਰਾਂ ਜਾਣਦਾ ਸੀ |”
ਉਸ ਕੁੜੀ ਨੇ ਸਿੱਧਾ ਮੇਰੇ ਵਲ ਦੇਖਿਆ ਤੇ ਕਿਹਾ “ਤਰਲੋਚਨ ਸਿੰਘ ਮੇਰਾ ਡੈਡੀ ਸੀ” ਤੇ ਨਾਲ ਹੀ ਉਸ ਦੀਆਂ ਅੱਖਾਂ ਪਾਣੀ ਨਾਲ ਭਰ ਗਈਆਂ ਜੋ ਉਸ ਨੇ ਚੁੰਨੀ ਦੇ ਲੜ ਨਾਲ ਸਾਫ਼ ਕੀਤੀਆਂ | ਮੇਰੀਆਂ ਵੀ ਅੱਖਾਂ ਨਮ ਹੋ ਗਈਆਂ ਬਸ ਅੱਗੇ ਪੁੱਛਣ ਦੱਸਣ ਨੂੰ ਕੁੱਝ ਰਹਿ ਹੀ ਨਹੀਂ ਸੀ ਗਿਆ !ਅੱਗੇ ਮੈਂ ਬਿਨਾਂ ਦੱਸੇ ਹੀ ਸਭ ਕੁੱਝ ਸਮਝਦਾ ਸੀ |
ਫਿਰ ਉਹ ਕੁੜੀ ਕੁੱਝ ਸੰਭਲ਼ ਕੇ ਬੋਲੀ “ਉਦੋਂ ਮੈਂ ਸਿਰਫ ਤਿੰਨ ਮਹੀਨੇ ਦੀ ਸੀ ਜਦ ਮੇਰੇ ਡੈਡੀ ਨੂੰ ਜ਼ਾਲਮਾਂ ਨੇ ਸਾਥੋਂ ਸਦਾ ਲਈ ਖੋਹ ਲਿਆ ਸੀ ! ਮੈਂ ਆਪਦੇ ਡੈਡੀ ਨੂੰ ਅੱਖੀਂ ਦੇਖ ਵੀ ਨਾ ਸਕੀ ਏਸ ਦਾ ਝੋਰਾ ਤੇ ਸ਼ਿਕਵਾ ਮੈਂਨੂੰ ਸਦਾ ਹੀ ਰਹੇਗਾ !” ਫਿਰ ਉਹ ਕਹਿੰਦੀ “ਥੋਨੂੰ ਆਖਰੀ ਵਾਰ ਮੇਰੇ ਡੈਡੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ