ਇੱਕ ਕੁੜੀ ( ਭਾਗ : ਦੂਸਰਾ )

ਮੌਸਮਾਂ ਦਾ ਬਦਲਣਾ ਲਾਜ਼ਮੀ ਸੀ ਜਨਾਬ ਕਿਉਂਕਿ,
ਕੋਈ ਆਪਣਾ ਆਪਣੇ ਆਪ ਕੋਲੋਂ ਦੂਰ ਹੋਇਆ ਹੈ
ਤੜਾਕ ਵੀ ਨੀਂ ਹੋਇਆ, ਤੇ ਖੜਾਕ ਵੀ ਨੀਂ ਹੋਇਆ,
ਤੇ ਹੈ ਵੀ ਤਾਂ ਪੂਰਾ,ਪਰ ਫੇਰ ਵੀ ਕੁਝ ਚੂਰ ਹੋਇਆ ਹੈ
ਮੰਨਦਾਂ ਹਾਂ ਕਿਹਾ ਸੀ , ਅੱਖੀਆਂ ਬਹੁਤ ਸੋਹਣੀਆਂ ਨੇ,
ਕੀ ਉਹਨੂੰ ਏਸ ਗੱਲ ਦਾ ਸੁਖ ਸਿਆਂ ਗ਼ਰੂਰ ਹੋਇਆ ਹੈ
ਜਾਂ ਫੇਰ ਡਰਦਾ ਹੈ, ਉਹ ਆਉਣ ਵਾਲੇ ਕੱਲ੍ਹ ਦੇ ਕੋਲੋਂ,
ਜਾਂ ਫੇਰ ਹਾਲਾਤਾਂ ਕੋਲੋਂ ਕਿੱਧਰੇ ਉਹ ਮਜ਼ਬੂਰ ਹੋਇਆ ਹੈ
ਦੱਸੋ ਕੋਈ ਉਹਨੂੰ ਕਿ ਉਹਦੀ ਯਾਦ ਨੇ ਕੀ ਕੀ ਲਿਖਵਾ ਦਿੱਤਾ,
ਤੇ ਲਿਖਦਾ ਲਿਖਦਾ ਸੁਖਦੀਪ ਰਾਏਪੁਰ ਮਸ਼ਹੂਰ ਹੋਇਆ ਹੈ
ਇਤਨਾ ਖਾਮੋਸ਼ ਰਹਿ ਕਰ, ਹਜ਼ੂਰ ਦੂਰ ਨਹੀਂ ਰਹਿ ਪਾਓਗੇ,
ਮਾਨੋਂ ਜਾ ਨਾ ਮਾਨੋਂ, ਲੇਕਿਨ ਬਦਲਾਅ ਤੋ ਤੁਮ ਮੇਂ ਵੀ ਜ਼ਰੂਰ ਹੂਆ ਹੈ🤲
ਸੁਖ ਨੇ ਉਸਦੀ ਲਗਾਤਾਰ ਇੱਕ ਹਫ਼ਤਾ ਉਡੀਕ ਕਰੀ,ਪਰ ਉਸਨੇ ਮੁੜ ਉਸਨੂੰ ਅਨ ਬਲੌਕ ਨਾ ਕਰਿਆ,ਸੁਖ ਹਰ ਵਕਤ ਉਸ ਬਾਰੇ ਹੀ ਸੋਚਦਾ ਰਹਿੰਦਾ, ਕਦੇ ਉਸਦੀਆਂ ਗੱਲਾਂ ਚੇਤੇ ਕਰ ਅੱਖ ਭਰ ਲੈ ਆਉਂਦਾ, ਤੇ ਕਦੇ ਕਦੇ ਬੈਠਾ ਹੱਸ ਪੈਂਦਾ, ਕੋਲ਼ ਬੈਠੀ ਮਾਂ ਪੁੱਛਦੀ ਕੀ ਗੱਲ ਪੁੱਤ ਇੱਕਲਾ ਹੀ ਹੱਸ ਰਿਹਾ ,ਸੁਖ ਅੱਗੋਂ ਆਖਦਾ ਕੁਝ ਨਹੀਂ ਮਾਂ ਕੋਈ ਸਕੂਲ ਵਾਲ਼ੀ ਗੱਲ ਯਾਦ ਆ ਗੲੀ ਸੀ, ਮਾਂ ਆਖਦੀ ਪੁੱਤ ਮੈਨੂੰ ਵੀ ਦੱਸਦੇ ਮੈਂ ਵੀ ਹੱਸ ਲਵਾਂਗੀ,ਪਰ ਸੁਖ ਗੱਲ ਟਾਲ ਦੇਂਦਾ, ਮਾਂ ਮੈਂ ਤੇ ਖੇਤ ਨੂੰ ਜਾਣਾ ਸੀ, ਬਾਪੂ ਆਖ ਕੇ ਗਿਆ ਸੀ, ਮੈਂ ਹੁਣ ਹੀ ਜਾਣਾ,ਮੋਟਰ ਵਾਲੇ ਕੋਠੇ ਤੀਕ ਜਾਂਦਾ ਜਾਂਦਾ ਉਹਦੇ ਬਾਰੇ ਹੀ ਸੋਚਦਾ ਰਹਿੰਦਾ, ਪਤਾ ਹੀ ਨਾ ਲੱਗਦਾ ਕਦ ਉਸ ਨੇ ਕਿਹੜਾ ਕੰਮ ਨਿਬੇੜ ਦਿੱਤਾ, ਕਦੇ ਕਦੇ ਉਸ ਦਾ ਦਿਲ ਕਰਦਾ ਕਿ ਕਿਉਂ ਨਾ ਭੁਲਾ ਦਿੱਤਾ ਜਾਵੇ ਸਭ ਕੁਝ, ਪਰ ਫੇਰ ਇਹ ਕਿਹੜਾ ਕੋਈ ਵੱਸ ਦੀ ਗੱਲ ਹੈ,
ਔਖੇ ਸੌਖੇ ਦਸ ਦਿਨ ਲੰਘ ਗਏ,ਸੁਖ ਨੂੰ ਅੱਜ ਵੀ ਉਡੀਕ ਸੀ ਹਰ ਦਿਨ ਦੇ ਵਾਂਗ, ਸਾਢ਼ੇ ਅੱਠ ਵੱਜ ਗੲੇ ਸੀ,ਸੁਖ ਸਟੇਟਸ ਵੇਖ ਰਿਹਾ ਸੀ, ਜਦੋਂ ਉਹ ਸਟੇਟਸ ਵੇਖ ਕਿ ਹਟਿਆ ਤਾਂ ਵੇਖਿਆ ਪੰਜ ਮਿੰਟ ਪਹਿਲਾਂ ਉਸੇ ਅਣਜਾਣ ਨੰਬਰ ਤੋਂ ਸੱਤ ਮੈਸਜ਼ ਆਏ ਪੲੇ ਨੇ,ਸੁਖ ਵੇਖ ਕੇ ਖ਼ੁਸ਼ ਹੋ ਗਿਆ, ਉਸਨੇ ਜਲਦੀ ਜਲਦੀ ਮੈਸਜ਼ ਪੜਨੇ ਸ਼ੁਰੂ ਕੀਤੇ…
ਅਣਜਾਣ : ਹੈਲੋ
ਅਣਜਾਣ : ਹੈਲੋ
ਅਣਜਾਣ : ਹੈਲੋ ਜੀ
ਅਣਜਾਣ : ਕੀ ਗੱਲ ਗੁੱਸੇ ਹੋ
ਅਣਜਾਣ : ਯਰ ਸੀਨ ਕਰ ਲਵੋ ਮੈਸਜ਼
ਅਣਜਾਣ : ਹੈਲੋ
ਅਣਜਾਣ : ਹੈਲੋ ਬੋਲ ਪਵੋ
ਅਣਜਾਣ : ਹੈਲੋ
ਅਣਜਾਣ : ਹੈਲੋ
ਸੁਖ : ਬਸ ਕਰੋ
ਅਣਜਾਣ : ਹੋ ਗੲੇ ਫਰੀ,
ਸੁਖ : ਹਾਂਜੀ
ਅਣਜਾਣ : ਕਿਵੇਂ ਓ ਜੀ
ਸੁਖ : ਵਧੀਆ ਜੀ, ਕਿੱਥੇ ਚਲੇ ਗਏ ਸੀ,
ਅਣਜਾਣ : ਬਸ ਨਾ ਹੀ ਪੁੱਛੋ ਵਧੀਆ ਹੈ,ਮੰਮੀ ਕਿਵੇਂ ਨੇ
ਸੁਖ : ਵਧੀਆ, ਤੁਸੀਂ ਦੱਸੋ ਆਪਣੇ ਘਰ ਕਿਵੇਂ ਨੇ ਸਾਰੇ
ਅਣਜਾਣ : ਵਧੀਆ
ਸੁਖ : ਹੋਰ ਸੁਣਾਓ ਕੋਈ ਗੱਲ ਬਾਤ
ਅਣਜਾਣ : ਕੀ ਸੁਣਾਵਾਂ
ਸੁਖ : ਕੁਝ ਵੀ
ਅਣਜਾਣ : ਗੀਤ ਸੁਣਾਵਾਂ
ਸੁਖ : ਹਾਂ
ਅਣਜਾਣ : ਸਟੇਟਸ ਵੇਖੋ
ਸੁਖ : ( ਸਟੇਟਸ ਵੇਖ ਕੇ ) ਮੈਨੂੰ ਵੀ ਵਧੀਆ ਲੱਗਦਾ
ਅਣਜਾਣ : ਵੇਖਿਓ ਮੈਂ ਤੁਹਾਨੂੰ ਜਾਣਦੀ ਵੀ ਨਹੀਂ, ਫੇਰ ਵੀ ਤੁਹਾਡੇ ਨਾਲ ਗੱਲ ਕਰਦੀ ਆਂ
ਸੁਖ : ਜਿਹਨਾਂ ਨੂੰ ਅੱਜ ਜਾਣਦੇ ਹੋ,ਉਹ ਵੀ ਤਾਂ ਕਦੇ ਅਣਜਾਣ ਸੀ
ਅਣਜਾਣ : ਹਾਂ…ਪਰ ਉਹਨਾਂ ਨੂੰ ਵੇਖਿਆ ਤਾਂ ਸੀ ਕਦੇ
ਸੁਖ : ਮਤਲਬ
ਅਣਜਾਣ : ਤੁਸੀਂ ਆਪਣੀ ਤਸਵੀਰ ਭੇਜ ਦੇਵੋ
ਸੁਖ : ਸਿੱਧਾ ਹੀ ਬੋਲ ਦੇਵੋ, ਕਿਉਂ ਚੱਕਰ ਖਾਏ ਨੇ
ਅਣਜਾਣ : ਡਰ ਲੱਗਦਾ, ਕਿਤੇ ਇਨਕਾਰ ਨਾ ਕਰ ਦੇਵੋ
ਸੁਖ : ਆ ਵੇਖ ਲਵੋ ( ਤਸਵੀਰ ਭੇਜ ਕੇ )
ਅਣਜਾਣ : ਇਹ ਤਾਂ ਮੇਰੇ ਕੋਲ ਹੈਗੀ ਆ, ਕੋਈ ਹੋਰ
ਸੁਖ : ਕੀ ਮਤਲਬ…ਤੁਹਾਡੇ ਕੋਲ ਮੇਰੀ ਫੋਟੋ ਕਿਵੇਂ
ਅਣਜਾਣ : ਫਿਰ ਦੱਸੂ
ਸੁਖ : ਪਹਿਲਾਂ ਦੱਸੋ …
ਅਣਜਾਣ : ਮੈਨੂੰ ਨੀਂਦ ਆ ਰਹੀ ਆ
ਸੁਖ : ਪੁੱਤ ਰਹਿਣਦੋ ਡਰਾਮੇ ਕਰਨ ਨੂੰ ,ਆ ਵੇਖ ( ਇੱਕ ਹੋਰ ਤਸਵੀਰ ਭੇਜ ਕੇ )
ਅਣਜਾਣ : ਹੋਰ ਫਿਰ ਕੀ ਕਰਦੇ ਸੀ
ਸੁਖ : ਯਾਦ
ਅਣਜਾਣ : ਕਿਸਨੂੰ
ਸੁਖ : ਤੁਹਾਨੂੰ
ਅਣਜਾਣ : ਕਿਉਂ ਮੈਨੂੰ ਕਿਉਂ…
ਸੁਖ : ਕਿਉਂ ਕਰ ਨਹੀਂ ਸਕਦਾ…???
ਅਣਜਾਣ : ਕਰ ਸਕਦੇ ਹੋ,ਪਰ ਏਨੀ ਜ਼ਰੂਰੀ ਤਾਂ ਨਹੀਂ ਆਂ ਮੈਂ
ਸੁਖ : ਰਹਿਣਦੋ
ਅਣਜਾਣ : ਸੱਚ ਦੱਸਾਂ, ਮੈਂ ਹਰ ਰੋਜ਼ ਮੈਸਜ਼ ਕਰਨ ਬਾਰੇ ਸੋਚਦੀ ਸੀ ਤੁਹਾਨੂੰ,ਪਰ ਫੇਰ ਡਰ ਵੀ ਲੱਗਦਾ ਹੈ,ਕਿ ਕਿਤੇ ਆਦਤ ਨਾ ਪੈ ਜਾਵੇ
ਸੁਖ : ਫੇਰ ਨਾ ਕਰੋ
ਅਣਜਾਣ : ਫੇਰ ਸੋਚਿਆ ਦੱਸ ਦੇਣਾਂ ਚਾਹਿਦਾ ਹੈ
ਸੁਖ : ਕਮਲੀ
ਅਣਜਾਣ : ਉਏ
ਸੁਖ : ਆ ਕੀ ਆ
ਅਣਜਾਣ : ਜੋ ਸਮਝੇ
ਸੁਖ : ਅੱਛਾ ਜੀ
ਅਣਜਾਣ : ਹਾਂ ਜੀ
ਸੁਖ : ਚੰਗਾ ਯਰ ਨੀਂਦ ਆ ਰਹੀ ਆ ਕੱਲ ਕਰਦੇ ਆਂ ਗੱਲ
ਅਣਜਾਣ : ਮਰਜ਼ੀ ਆ
ਸੁਖ : ਕਿਉਂ
ਅਣਜਾਣ : ਚੰਗੂ ਕੱਲ੍ਹ ਕਰਦੇ ਆਂ ਗੱਲ,ਬਾਏ
ਸੁਖ : ਬਾਏ
ਅਣਜਾਣ : ਗੁੱਡ ਨਾਈਟ
ਸੁਖ ਬੜਾ ਖੁਸ਼ ਸੀ ਕਿ ਉਸਨੇ ਮੈਸਜ਼ ਕਰਿਆ,ਪਰ ਇੱਕ ਪਾਸੇ ਉਸ ਦੇ ਅੰਦਰ ਡਰ ਵੀ ਸੀ ਕਿ ਕਿਤੇ ਉਹ ਫਿਰ ਤੋਂ ਦੁਬਾਰਾ ਨਾ ਗੱਲ ਕਰਨੋਂ ਹੱਟ ਜਾਵੈ, ਤਾਂ ਹੀ ਉਸਨੇ ਜਾਣਬੁੱਝ ਕਹਿ ਦਿੱਤਾ ਕਿ ਉਸਨੂੰ ਨੀਂਦ ਆ ਰਹੀ ਆ, ਫੇਰ ਸੁਖ ਨੂੰ ਇੱਕ ਗੱਲ ਨੇ ਮੁੜ ਘੇਰਾ ਪਾ ਲਿਆ ਕਿ ਭਲਾਂ ਉਸ ਕੋਲ ਮੇਰੀ ਤਸਵੀਰ ਕਿਵੇਂ ਗੲੀ,ਇਹ ਕਿਵੇਂ ਹੋ ਸਕਦਾ, ਕਾਫ਼ੀ ਸੋਚਿਆ ਪਰ ਕੁਝ ਪਤਾ ਨਾ ਲੱਗਾ,ਸੁਖ ਫੇਰ ਸੋਚਣ ਲੱਗਾ ਕਿ ਜਦੋਂ ਕੱਲ੍ਹ ਨੂੰ ਉਸਦਾ ਮੈਸਜ਼ ਆਵੇਗਾ ਉਹ ਇਹ ਗੱਲ ਕਰੇਗਾ, ਫੇਰ ਇਹ ਗੱਲ ਪੁਛੇਗਾ,ਉਹ ਕਿੰਨਾ ਚਿਰ ਨਿੱਕੇ ਨਿੱਕੇ ਖਬਾਬ ਵੇਖਦਾ ਰਿਹਾ … ਫੇਰ ਪਤਾ ਹੀ ਨਾ ਲੱਗਾ ਕਦ ਉਸਨੂੰ ਗੂੜ੍ਹੀ ਨੀਂਦ ਆ ਗੲੀ…
ਵੇ ਜਿਦਾਂ ਕੰਬਦੀਆਂ ਬਿਰਖ਼ ਤੇ ਟਾਹਣੀਆਂ,
ਵੇ ਉਦਾਂ ਕੰਬਦੇ ਨੇ ,ਸਾਡੇ ਬੋਲ…
ਵੇ ਤੂੰ ਕੋਈ ਬਾਤ ਨਾ ਪੁੱਛੀ ਦੱਸੀ,
ਕਿੰਨਾ ਚਿਰ ਮੈਂ ਖੜ੍ਹੀ ਰਹੀ ਕੋਲ…
ਵੇ ਹਾੜੇ ਹੁਣ ਤਾਂ ਮੰਨਜਾ ਸੋਹਣਿਆਂ,
ਵੇ ਮੈਨੂੰ ਚੰਗੇ ਨਾ ਲੱਗਣ ਮਖੌਲ…
ਵੇ ਮੈਂ ਚੋਗ ਖਿਲਾਰਾਂ ਨਿੱਤ ਘੁੱਗੀਆਂ ਨੂੰ,
ਜੇ ਖ਼ਤ ਤੇਰਾ ਲੈ ਕੇ ਕੋਈ ਆਉਣ…
ਮੈਨੂੰ ਹਲਕਾ ਹਲਕਾ ਸੀ ਦੱਸਦੀ
ਤੇਰੇ ਚਿਹਰੇ ਦਾ ਰੰਗ ਪੌਣ…
ਵੇ ਮੈਂ ਚਾਈਂ ਚਾਈਂ ਉਡਾਂ ਵਿਚ ਅੰਬਰੀਂ
ਜੇ ਲਿਖ ਗਾਵੈ, ਤੂੰ ਮੇਰੇ ਤੇ ਕੋਈ ਗੌਣ…
ਵੇ ਮੈਨੂੰ ਇੱਕੋ ਪੈਂਡਾ ਜਾਪਦਾ,
ਤੇਰੇ ਪਿੰਡ ਤੋਂ ਮੇਰੇ ਪਿੰਡ ਦੇ ਰਾਹੇ ਦਾ …
ਵੇ ਮੈਂ ਦੱਸ ਨੀਂ ਸਕਦੇ ਸੋਹਣਿਆਂ,
ਵੇ ਕਿੰਨਾਂ ਚਾਅ ਸੀ ਮੈਨੂੰ ਤੇਰੇ ਆਏ ਦਾ…
ਕੱਲ੍ਹ ਬਾਪੂ ਦੇ ਨਾਲ ਬੇਬੇ,
ਸੀ ਕਰਦੀ ਤੇਰੀ ਮੇਰੀ ਸਲਾਹ ਸੱਜਣਾ…
ਵੇ ਭੋਰਾ ਸ਼ਰਮ ਤਾਂ ਮੰਨ ਲਾ ਸੁਖ ਸਿਆਂ,
ਵੇ ਹਾੜੇ ਹੁਣ ਤਾਂ ਗੀਤ ਬਣਾ ਸੱਜਣਾ…ਵੇ ਕੋਈ ਤਾਂ ਗੀਤ ਬਣਾ
ਸੁਪਨਾ ਪੂਰਾ ਹੋ ਗਿਆ, ਲੱਗਿਆ ਮੁੜ ਬੱਦਲਾਂ ਤੋਂ ਧਰਤੀ ਆ ਗੲੇ ਹੋਈਏ,ਦਿਨ ਚੜ ਗਿਆ ਗਿਆ ਸੀ, ਡੂੰਘੀ ਡੂੰਘੀ ਗੁਰੂ ਘਰ ਪਾਠ ਪੜਦੇ ਬਾਬੇ ਦੀ ਆਵਾਜ਼ ਸੁਣ ਰਹੀ ਸੀ, ਮਾਂ ਹਾਕ ਮਾਰ ਰਹੀ ਸੀ, ਪੁੱਤ ਉੱਠ ਖੜ ਮੱਝ ਤੜਾਈ ਜਾਂਦੀ ਹੈ, ਉੱਠ ਸ਼ੇਰਾ ਧਾਰ ਕੱਢ ਲਾ,ਸੁਖ ਬੈਠਾ ਹੋਇਆ ਤੇ ਅੱਖਾਂ ਮੱਸਲਦਾ…ਮੱਸਲਦਾ,ਕਹਿਣ ਲੱਗਾ ਮਾਂ ਬਾਪੂ ਨੂੰ ਕਹਿ ਦੇ… ਪੁੱਤ ਉਹ ਤਾਂ ਪਿੰਡ ਗਿਆ ਹੋਇਆ…ਸੁਖ ਉੱਠਿਆ ਤੇ ਵਾਸ਼ਪੇਸ਼ਨ ਵਿਚ ਮੂੰਹ ਧੋ, ਰਸੋਈ ਵਿਚੋਂ ਬਾਟਲੀ ਚੁੱਕ ਧਾਰ ਕੱਢਣ ਲੱਗ ਪਿਆ,ਸੁਖ ਪੂਰੇ ਅਨੰਦ ਨਾਲ ਬਾਲਟੀ ਵਿਚ ਵੱਜਦੀਆਂ ਧਾਰਾਂ ਸੁਣ ਰਿਹਾ ਸੀ, ਐਨੇ ਵਿਚ ਇਕ ਹਵਾ ਦਾ ਬੁੱਲ੍ਹਾ ਆਇਆ,ਜਿਸ ਨੇ ਸੁਖ ਦਾ ਧਾਰ ਦੀ ਆਵਾਜ਼ ਤੋਂ ਹਟਾ ਕੇ ਖ਼ਿਆਲ, ਫੇਰ ਉਸ ਅਣਜਾਣ ਦੇ ਵੱਲ ਕਰ ਦਿੱਤਾ,ਸੁਖ ਧਾਰ ਕੱਢ ਕੇ ਬਾਲਟੀ ਰਸੋਟੀ ਵਿਚ ਧਰ ਕੇ ਵਾਪਿਸ ਫੇਰ ਮੱਝ ਥੱਲੇ ਆ ਬੈਠ ਗਿਆ…
ਮਾਂ : ਕੀ ਹੋ ਗਿਆ ਸੁਖ,ਧਾਰ ਤਾਂ ਕੱਢ ਲਈ,
ਸੁਖ: ਉਹ ਭੁੱਲ ਗਿਆ ਸੀ,
ਦੋਵੇਂ ਮਾਂ ਪੁੱਤ ਹੱਸ ਪਏ, ਜਾ ਪੁੱਤ ਚਾਹ ਬਣਾ ਲੈ, ਮੈਂ ਆਉਣੀ ਆ ਇਹ ਗੇਟ ਮੁਹਰੇ ਰੜਕਾ ਲਾ ਆਵਾਂ,ਸੁਖ ਨੇ ਰਸੋਈ ਵਿਚ ਜਾ ਚਾਹ ਧਰ ਦਿੱਤੀ ਸਾਰਾ ਕੁਝ ਪਾ ਦਿੱਤਾ,ਚਾਹ, ਪਾਣੀ,ਗੁੜ,ਪਰ ਦੁੱਧ ਪਾਉਣਾ ਰਹਿ ਗਿਆ ਸੀ ਤੇ ਬਾਹਿਰ ਆ ਮੰਜੇ ਤੇ ਬੈਠ ਗਿਆ,ਚਾਹ ਵਾਲੇ ਪਾਣੀ ਦਾ ਮੱਚ ਮੱਚ ਬੁਰਾ ਹਾਲ ਹੋ ਗਿਆ, ਮਾਂ ਝਾੜੂ ਲਾ ਕੇ ਆ ਗੲੀ, ਪੁੱਤ ਚਾਹ ਨਹੀਂ ਧਰੀ,ਧਰੀ ਸੀ ਮਾਂ, ਜਦੋਂ ਰਸੋਈ ਵਿਚ ਜਾ ਵੇਖਿਆ ਤਾਂ,ਡੱਬੂ ਵਿਚ ਅੱਗ ਲੱਗੀ ਪੲੀ ਸੀ, ਮਾਂ ਤੈਨੂੰ ਹੋਇਆ ਕੀ ਆ, ਇੱਕ ਕੰਮ ਕਿਹਾ ਸੀ,ਸੌ ਕੰਮ ਵਧਾ ਦਿੱਤੇ, ਨਿਗਾਹ ਨੀਂ ਰੱਖ ਸਕਦਾ ਸੀ,ਸੁਖ ਨੂੰ ਆਪਣੇ ਆਪ ਤੇ ਹਾਸਾ ਆ ਰਿਹਾ ਸੀ, ਉਸਨੂੰ ਮਾਂ ਦੀ ਇੱਕ ਗੱਲ ਵੀ ਨਹੀਂ ਸੀ ਸੁਣ ਰਹੀ…
ਥੋੜ੍ਹੇ ਸਮੇਂ ਬਾਅਦ ਬਾਪੂ ਵੀ ਆ ਗਿਆ,ਉਏ ਸੁਖ ਪੁੱਤ ਚਾਹ ਲੈ ਕੇ ਆ, ਮਾਂ ਨੇ ਸੁਖ ਦੀ ਚਾਹ ਬਣਾਈ ਦੀ ਪ੍ਰਸੰਸਾ ਕੀਤੀ, ਮਤਲਬ ਕਿ ਦੱਸਿਆ ਕਿਵੇਂ ਉਸ ਨੇ ਡੱਬੂ ਨੂੰ ਅੱਗ ਲਗਾ ਦਿੱਤੀ, ਬਾਪੂ ਵੀ ਸੁਣ ਕੇ ਹੱਸ ਪਿਆ, ਬਾਪੂ ਨੇ ਫੇਰ ਆਪਣੀ ਇਕ ਗੱਲ ਸੁਣਾਉਣੀ ਸ਼ੁਰੂ ਕਰ ਦਿੱਤੀ,ਕਿ ਇੱਕ ਵਾਰੀ ਮੇਰੀ ਮਾਂ ਨੇ ਹਾਰੇ ਵਿਚ ਮੱਖਣੀ ਧਰ ਦਿੱਤੀ ਤੇ ਕਿਹਾ ਕਿ ਪੁੱਤ ਮੈਂ ਖੇਤ ਬਾਪੂ ਨੂੰ ਭੱਤਾ ਦੇ ਆਵਾਂ ਜਦੋਂ ਘਿਓ ਲੱਸੀ ਤੋਂ ਅੱਡ ਹੋ ਗਿਆ, ਤੁਸੀਂ ਇਹ ਧਾਮਾ* ਬਾਹਿਰ ਕੱਢ ਦੇਓ , ਬੇਬੇ ਇਹ ਆਖ ਖੇਤਾਂ ਨੂੰ ਚਲੀ ਗਈ, ਅਸੀਂ ਦੋਵੇਂ ਭਰਾ ਖੇਡਣ ਵਿਚ ਲੱਗ ਰੁੱਝ ਗੲੇ ਤੇ ਬੇਬੇ ਦੀ ਗੱਲ ਦਿਮਾਗ਼ ਚੋਂ ਨਿਕਲ ਗੲੀ,ਤੇ ਧਾਮਾ ਚੁੱਕਣਾਂ ਭੁੱਲ ਗਏ, ਜਦੋਂ ਬੇਬੇ ਆਈ ਤਾਂ ਹਾਰੇ ਉੱਪਰੋਂ ਚਾਪੜ* ਚੁੱਕ ਕੇ ਵੇਖਿਆ ਤਾਂ ਘਿਓ ਨੂੰ ਅੱਗ ਲੱਗੀ ਪੲੀ ਸੀ, ਬੇਬੇ ਦੇ ਕਿੰਨੇ ਹੱਥ ਨੂੰ ਸੇਕ ਲੱਗ ਗਿਆ, ਬੇਬੇ ਨੇ ਗੱੜਬੀ* ਪਾਣੀ ਦੀ ਪਾਈ ਤਾਂ ਪਾਣੀ ਵੀ ਪੈਟਰੋਲ ਵਾਂਗ ਮੱਚਿਆ,ਅਖੀਰ ਬੇਬੇ ਨੇ ਵੱਡੀ ਗਾਗਰ ਕੰਧੋਲੀ ਤੇ ਚੜ ਉਸ ਵਿਚ ਪਾ ਦਿੱਤੀ ਫੇਰ ਕਿਤੇ ਜਾ ਅੱਗ ਬੁਝੀ… ਬਹੁਤ ਗਾਲਾਂ ਪਈਆਂ ਸੀ ਸਾਡੇ,
ਮੈਂ ਬਾਪੂ ਦੀ ਗੱਲ ਤੇ ਐਦਾਂ ਹੱਸਿਆ ਜਿਦਾਂ ਚਾਹ ਵਾਲਾ ਡੱਬੂ ਮੈਂ ਨਹੀਂ ਬਾਪੂ ਨੇ ਸਾੜਿਆ ਹੋਵੇ,
ਬਾਪੂ : ਪੁੱਤ ਅੱਜ ਡਾਇਰੀ ਵਾਲੇ ਕੋਲ਼ ਜਾ ਹਿਸਾਬ ਕਰ ਆਈਂ, ਮੈਂ ਮੰਡੀ ਜਾਣਾਂ ਅੱਜ ਥੋੜ੍ਹਾ ਬਹੁਤ ਸੌਦਾ ਪੱਤਾ ਲੈ ਕੇ ਆਉਣਾ ਨਾਲ਼ੇ ਜਾਂਦਾ ਜਾਂਦਾ ਤੇਰੀ ਭੂਆ ਨੂੰ ਮਿਲ ਆਵਾਂਗਾ,ਹੋ ਸਕਦਾ ਕੱਲ੍ਹ ਨੂੰ ਪਹਿਲੀ ਬੱਸ ਤੇ ਆ ਜਾਂਵਾਂ, ਤੂੰ ਬਾਹਿਰ ਨਾ ਜਾਈਂ ਕਿਤੇ ਘਰ ਹੀ ਰਹੀਂ
ਸੁਖ : ਠੀਕ ਹੈ ਬਾਪੂ
ਸੁਖ ਮਾਂ ਨਾਲ ਕੰਮ ਕਰਾਉਣ ਲੱਗ ਪਿਆ, ਬਾਪੂ ਮੰਡੀ ਚਲਾ ਗਿਆ,ਘਰ ਦਾ ਸਾਰਾ ਕੰਮ ਨਿਬੇੜ ਦਿਆਂ ਲਗਪਗ ਦਸ ਵੱਜ ਗਏ,ਸੁਖ ਨਹਾ ਕੇ ਆ ਰੋਟੀ ਖਾਣ ਬੈਠ ਗਿਆ, ਐਨੇ ਵਿਚ ਤਾਈ ਆ ਗੲੀ, ਮਾਂ ਉਸਨਾਲ ਗੱਲਾਂ ਕਰਨ ਲੱਗ ਗਈ ਤੇ ਸੁਖ ਰੋਟੀ ਖਾ, ਬੈਡਾਂ ਵਾਲੇ ਕਮਰੇ ਵਿਚ ਜਾ ਬੈਠ ਗਿਆ, ਸੁਖ ਨੇ ਫੋਨ ਦਾ ਡਾਟਾ ਆਨ ਕਰ ਵੇਖਿਆ ਤਾਂ ਉਸਦਾ ਮੈਸਜ਼ ਆਇਆ ਹੋਇਆ ਸੀ,ਉਸਨੇ ਕੱਲ੍ਹ ਰਾਤੀਂ ਪਾਏ ਸਟੇਟਸ ਤੇ ਰਿਪਲਾਈ ਕਰਿਆ ਸੀ…
ਅਣਜਾਣ : ਤੁਸੀਂ ਲਿਖਦੇ ਕਿਉੇਂ ਹੋ
ਸੁਖ : ਦੱਸਣਾਂ ਜ਼ਰੂਰ ਹੈ
ਅਣਜਾਣ : ਜਾਣਨਾਂ ਜ਼ਰੂਰੀ ਹੈ ( ਤਿੰਨ ਮਿੰਟ ਬਾਅਦ ਰਿਪਲਾਈ ਆਇਆ )
ਸੁਖ : ਤੈਨੂੰ ਇੱਕ ਗੱਲ ਦੱਸਾਂ…
ਮੇਰਾ ਅੱਜ ਤੀਕ ਕੋਈ ਵੀ ਅਜਿਹਾ ਦੋਸਤ,
ਜਾਂ ਸੱਜਣ ਨਹੀਂ ਬਣਿਆ
ਜਿਸ ਨੇ ਕਦੇ ਮੈਨੂੰ ਸਮਝਿਆ ਹੋਵੇ
ਜਿਸ ਨਾਲ ਮੈਂ ਕਦੇ ਹਰ ਗੱਲ
ਸਾਂਝੀ ਕਰੀ ਹੋਵੇ…
ਤੈਨੂੰ ਪਤਾ , ਮੈਂ ਲਿਖਣਾ ਕਿਵੇਂ ਸ਼ੁਰੂ ਕੀਤਾ…
ਅੱਜ ਤੋਂ ਦੋ ਸਾਲ ਪਹਿਲਾਂ ਦੀ ਗੱਲ ਆ
ਜਦੋਂ ਮੈਂ ਆਖ਼ਰੀ ਵਾਰ ਰੋਇਆ ਸੀ,
ਮੈਂ ਕਿਸੇ ਬੇਗਾਨੇ ਸ਼ਹਿਰ ਵਿਚ ਗਿਆ ਹੋਇਆ ਸੀ,
ਉਥੇ ਕਿਸੇ ਇਨਸਾਨ ਨੇ ਮੈਨੂੰ ਅਜਿਹੀ ਗੱਲ ਕਹੀਂ
ਜੋ ਮੇਰੇ ਦਿਲ ਨੂੰ ਲੱਗ ਗਈ…
ਪਤਾ ਉਸਨੇ ਕੀ ਕਿਹਾ…??
ਕਿ ਮੇਰੇ ਅੰਦਰ ਜਜ਼ਬਾਤ ਨਹੀਂ ਹੈਗੇ… ਮੈਂ ਕਿਸੇ ਨੂੰ ਸਮਝ ਨਹੀਂ ਸਕਦਾ…
ਤੈਨੂੰ ਪਤਾ, ਉਸਨੇ ਜੋ ਕਿਹਾ ਸੀ,ਉਹ ਸਭ ਸੱਚ ਸੀ
ਮੈਂ ਸੱਚੀਂ ਕਦੇ ਕਿਸੇ ਦੇ ਜਜ਼ਬਾਤ ਨਹੀਂ ਸਮਝ ਸਕਿਆ
ਪਤਾ ਕਿਉਂ.. ਕਿਉਂਕਿ… ਮੇਰੇ ਘਰਦਿਆਂ ਨੇ
ਮੈਨੂੰ ਪੱਥਰ ਬਣਾ ਦਿੱਤਾ ਸੀ,
ਉਹਨਾਂ ਨੇ ਮੈਨੂੰ…
ਕਦੇ ਵੀ… ਇਹ ਗੱਲ ਨਹੀਂ ਪੁੱਛੀ… ਪੁੱਤ… ਤੂੰ ਅੱਜ ਸਾਂਤ ਕਿਉਂ ਹੈ,
ਪੁੱਤ ਅੱਜ ਤੂੰ ਰੋਟੀ ਕਿਉਂ ਨਹੀਂ ਖਾਈ…
ਪੁੱਤ ਤੇਰੇ ਨਵੇਂ ਸਕੂਲ ਦਾ ਪਹਿਲਾਂ ਦਿਨ ਕਿੰਝ ਰਹਾ…
ਮੈਂਨੂੰ ਲੱਗਦਾ ਸ਼ਾਇਦ ਮੈਨੂੰ
ਇਸੇ ਲਈ ਕੋਈ ਆਪਣਾ ਨਹੀਂ ਲੱਗਦਾ
ਅੱਜ ਵੀ ਮੇਰੇ ਘਰਦੇ ਮੈਨੂੰ ਇਹ ਨਹੀਂ ਪੁੱਛਦੇ
ਪੁੱਤ ਤੂੰ ਇਹ ਸਾਰਾ ਦਿਨ ਕੀ ਲਿਖਦਾਂ ਰਹਿਣਾ ਏ
ਬੇਸ਼ੱਕ ਮੈਂ ਹਰ ਇਕ ਨੂੰ ਆਖਦਾ ਹਾਂ ਕਿ ਮੇਰੇ ਘਰਦੇ ਹਮੇਸ਼ਾ ਮੇਰੇ ਨਾਲ ਨੇ,
ਪਰ ਇਹ ਸਿਰਫ਼ ਆਖਦਾਂ ਹੀ ਹਾਂ,
ਹੁਣ ਮੇਰੇ ਪਾਠਕ ਹੀ ਮੈਨੂੰ ਮੇਰੇ
ਦੋਸਤ, ਮਿੱਤਰ ਤੇ ਭੈਣ ,ਭਰਾ,ਲੱਗਦੇ ਨੇ
ਜੋ ਕਦੇ ਤਾਂ ,ਮੇਰਾ ਹਾਲ ਪੁੱਛਦੇ ਨੇ…
ਜੋ ਕਦੇ ਤਾਂ ਆਪਣਾ ਸਮਝ ਕੇ ਕੋਈ ਗੱਲ ਪੁੱਛਦੇ ਨੇ,
ਦੱਸਦੇ ਨੇ…
ਤੈਨੂੰ ਪਤਾ…ਦੋ ਸਾਲ ਪਹਿਲਾਂ…
ਮੈਂ ਪਹਿਲੀ ਵਾਰ ਕਿਤਾਬ ਪੜ੍ਹੀ ਸੀ।
ਜਿਸ ਨੂੰ ਪੂਰੀ ਪੜਨ ਤੋਂ ਬਾਅਦ
ਮੈਂ ਮੁਹੱਬਤ ਲੱਭਣ ਤੁਰ ਪਿਆ ਸੀ…
ਤੈਨੂੰ ਪਤਾ … ਮੈਨੂੰ ਮੁਹੱਬਤ ਨਹੀਂ ਲੱਭੀ
ਪਰ ਇੱਕ ਮੁਹੱਬਤ ਜਿਹੀ ਕੁੜੀ ਮਿਲੀ,
ਜਿਹਦੀਆਂ ਲਿਖਤਾਂ ਨੂੰ ਪੜ ਮੈਂ ਲਿਖਣਾ ਸਿੱਖਿਆ
ਇੱਕ ਦਿਨ ਉਹ ਵੀ ਅਚਾਨਕ ,
ਪਤਾ ਨਹੀਂ ਕਿੱਥੇ ਚਲੀ ਗਈ…
ਮੈਂ ਪੂਰੇ ਤਿੰਨ ਮਹੀਨੇ ਉਡੀਕ ਕਰੀਂ…
ਪਰ ਉਹ ਨਹੀਂ ਆਈ…
ਮੈਨੂੰ ਉਸਦੇ ਚਲੇ ਜਾਣ ਬਾਅਦ ਪਤਾ ਲੱਗਾ…
ਕਿ ਅਸੀਂ ਇੱਕ ਦੂਜੇ ਨੂੰ ਮੁਹੱਬਤ ਕਰਦੇ ਸਾਂ,
ਕਿੰਨਾ ਅਜੀਬ ਹੈ,ਪਰ ਹੈ …ਸੱਚ,
ਉਹ ਕੁੜੀ ਮੇਰੇ ਨਾਲੋਂ ਉਮਰ ਵਿਚ ਵੀ ਵੱਡੀ ਸੀ
ਬਿਲਕੁਲ ਮੇਰੀ ਮਾਂ ਵਾਂਗ,
ਮੈਨੂੰ ਕਿਸੇ ਸੰਤ ਨੇ ਦੱਸਿਆ ਕਿ
ਮੈਂ ਜੋ ਉਸ ਬਾਰੇ ਸੋਚਦਾਂ ਹਾਂ,
ਉਹ ਮੈਨੂੰ ਦੱਸੇ
ਮੈਂ ਸਭ ਦੱਸ ਦਿੱਤਾ,
ਅੱਗੋਂ ਸੰਤ ਹੱਸਿਆ ਤੇ ਕਿਹਾ
ਉਏ ਪੱਥਰ ਦਿਲਾ,
ਤੂੰ ਉਹਨੂੰ ਮੁਹੱਬਤ ਨਹੀਂ ਕਰਦਾ,
ਤੈਨੂੰ ਤਾਂ ਉਹਦੀ ਆਦਤ ਹੈ
ਮੈਂ ਹੈਰਾਨ ਸੀ…
ਪਰ ਹੁਣ ਮੈਂ ,ਉਸਦਾ ਸ਼ਹਿਰ ਛੱਡ ਕੇ ਆ ਗਿਆ.. ਹਮੇਸ਼ਾ ਲਈ
ਹੁਣ ਜਦੋਂ ਵੀ ਕੋਈ ਅਜਿਹੀ ਗੱਲ ਹੁੰਦੀ ਹੈ
ਜੋ ਕਿਸੇ ਨਾਲ ਸਾਂਝੀ ਕਰਨੀ ਹੋਵੇ…
ਮੈਂ ਲਿਖ ਕੇ ਸੋਸ਼ਲ ਮੀਡੀਆ ਤੇ ਪੋਸਟ ਕਰ ਦੇਣਾ ਆਂ
ਬਹੁਤ ਸਾਰੇ ਅਜਨਬੀ ਪੜਦੇ ਨੇ… ਲਾਈਕ ਕਰਦੇ ਨੇ
ਕੲੀ ਟਿੱਪਣੀ ਦੇਂਦੇ ਨੇ…
ਪਰ ਕੋਈ ਇਹ ਨਹੀਂ ਪੁੱਛਦਾਂ…
ਵੀ ਇਹ ਕਿਉਂ ਲਿਖ਼ਦੇ ਹੋ…
ਪਰ ਹਾਂ… ਹੁਣ ਮੇਰਾ ਸੁਭਾਅ ਬਣ ਗਿਆ ਏ
ਮੈਂ ਕਿਸੇ ਤੋਂ ਕੁਝ ਵੀ ਨਹੀਂ ਮੰਗਦਾ
ਜੋ ਮੇਰੇ ਬਾਰੇ ਸੋਚਦੇ ਨੇ… ਮੈਂ ਉਹਨਾਂ ਦੇ ਕਦਮਾਂ ਚ ਬੈਠ ਜਾਣਾਂ ਹਾਂ
ਪਰ ਹਾਂ… ਜੇਕਰ ਮੈਂ ਕਿਸੇ ਦੇ ਸੌ ਕੰਮ ਵੀ ਆਵਾਂ,
ਤੇ ਉਹ ਮੈਨੂੰ ਪਹਿਲੇ ਕੰਮ ਹੀ ਜਵਾਬ ਦੇ ਦੇਵੇ,
ਮੈਨੂੰ ਬੁਰਾ ਨਹੀਂ ਲੱਗਦਾ, ਮੈਨੂੰ ਦੁੱਖ ਨਹੀਂ ਹੁੰਦਾ…
ਕਿਉਂਕਿ ਮੈਂ ਸੋਚਦਾਂ ਹਾਂ, ਸਾਰੇ ਇੱਕੋ ਜਿਹੇ ਨਹੀਂ ਹੁੰਦੇ,
ਜੇਕਰ ਤੁਸੀਂ ਕਿਸੇ ਦੇ ਕੰਮ ਆ ਰਹੇ ਹੋ,
ਪਰ ਉਹ ਤੁਹਾਡੇ ਕੰਮ ਨਹੀਂ ਆ ਰਿਹਾ,
ਇਸ ਵਿਚ ਤੁਹਾਡੀ ਗਲਤੀ ਹੈ।
ਏਥੇ ਹਰ ਇਨਸਾਨ ਆਪਣੀ ਮਰਜ਼ੀ ਦਾ ਮਾਲਕ ਹੈ,
ਏਥੇ ਕਿਸੇ ਉੱਪਰ ਸਾਡਾ ਕੋਈ ਵੀ ਜ਼ੋਰ ਨਹੀਂ ਆ,
ਨਾਲ਼ੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ