“ਬੀਬੀ! ਮੱਥਾ ਟੇਕਦਾ”
“ਔਂਤਰਿਆ !ਹੁਣ ਕਿਹੜੀ ਨਵੀਂ ਭਸੂੜੀ ਪੈ ਗਈ”
ਚੁੱਲੇ ਮੋਹਰੇ ਬੈਠੀ ਨੇ ਫੋਨ ਚੁੱਕਿਆ।
“ਬੀਬੀ ਮੇਰਾ ਜੀਅ ਨੀ ਲਗਦਾ”
“ਮੁੜ ਘਿੜ ਓਹੀ ਗਲ ਦੀ ਮੁਹਾਰਨੀ ਪੜ੍ਹੀ ਜਾਂਦਾ ਰੋਜ। ਦੋ ਮਹੀਨੇ ਹੋਏ ਨੀ ਗਏ ਨੂੰ”
“ਭਾਪੇ ਨੂੰ ਕਹਿ ਮੈਨੂੰ ਵਾਪਸ ਬੁਲਾ ਲਵੇ।”
“ਜਦ ੳਹ ਕਹਿੰਦਾ ਸੀ ਬਈ ਮੰਡੀਰ ਨਾਲ ਨਾ ਫਿਰ ।ਹੋਰ ਨੀ ਪੜ੍ਹਨਾ ਤਾ ਖੇਤੀ ਚ ਹੱਥ ਵਟਾ ਤਾਂ ਤੈਨੂੰ ਕਨੇਡਾ ਦਾ ਭੂਤ ਸਵਾਰ ਸੀ। ਤੇਰੇ ਪਿੱਛੇ ਰੋਜ ਮੈਨੂੰ ਤਾਹਨੇ ਦਿੰਦਾ ਸੀ ਜੇ ਇਕ ਜੰਮਿਆਂ ਉਹਵੀ ਨਿਕੰਮਾ।
ਹੁਣ ਜੀ ਲਾਕੇ ਟਿਕਿਆ ਰਹਿ।”
“ਬੀਬੀ!ਕੀ ਕਰਾਂ ਮੈਥੋਂ ਨੀ ਦੋਨੋਂ ਕੰਮ ਹੁੰਦੇ, ਪੜ੍ਹਨਾ ਵੀ ਤੇ ਟਰੱਕਾਂ ਚ ਸਬਜੀਆਂ ਲੱਦਣੀਆਂ। ਆਪੇ ਰੋਟੀ ਵੀ ਨੀ ਪਕਦੀ।ਬੀਬੀ! ਕਮਾਈਆਂ ਕਰਨ ਲੋਕੀ ਇਧਰ ਆਂਦੇ ਮੈਂ ਆਪਣੇ ਦੇਸ਼ ਚ ਕਰ ਲਊਂ।ਭਾਪਾ ਮੈਨੰ ਕਹਿੰਦਾ ਹੁੰਦਾ ਸੀ ਲੁਧਿਆਣੇ ਐਗਰੀਕਲਚਰਲ ਯੂਨੀਵਰਸਿਟੀ ਤੋਂ 2-4 ਛੋਟੇ ਛੋਟੇ ਕੋਰਸ ਕਰਕੇ ਨਵੇਂ ਤਰੀਕੇ ਨਾਲ ਖੇਤੀ ਕਰੀਏ। ਬੀਬੀ! ਹੁਣ ਕਰ ਲਊਂ ਆਕੇ।”
“ਐਨਾ ਜਿਹੜਾ ਕਰਜਾ ਚਾੜ ਲਿਆ। ਉਹਦਾ ਕਈ ਬਣੂ?”
...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ