ਮਾਂ ਨੂੰ ਮਿਲ ਕੇ ਜਦੋਂ ਮੈਂ ਤੁਰਨ ਲੱਗੀ ਤਾਂ (74)ਚੁਹੱਤਰਾਂ ਨੂੰ ਪਹੁੰਚੀ ਮਾਂ ਕਹਿਣ ਲੱਗੀ ..ਸੁਣ ਧੀਏ ! ਦੋ ਮਿੰਟ ਬਹਿ ਕੇ ਮੇਰੀ ਗੱਲ੍ਹ ਸੁਣ .. !
ਹੁਣ ਮੇਰੇ ਤੋਂ ਮੱਤ ਲੈ ਲਓ ..!
ਕਦੇ ਮੱਤ ਦੇਣ ਦਾ ਵੀ ਟਾਈਮ ਨੀ ਲੱਗਦਾ ??
ਅਸੀਂ ਆਪਣੀ ਉਮਰ ਭੋਗ ਚੁੱਕੇ ਹਾਂ .. !
ਕੀ ਪਤਾ ! ਕਦੋਂ ਰੱਬ ਦਾ ਘੜਿਆ ਫੁੱਟ ਜਾਵੇ ..?
ਅਖੀਰ ਤਾਂ ਅੰਤ ਨੂੰ ਜਾਣਾ ਹੀ ਹੁੰਦਾ ਬੰਦੇ ਨੇ .. !
ਬਹੁਤਾ ਰੋਇਓ ਨਾਂ .. !
ਤੂੰ ਵੱਡੀ ਐਂ !
ਵੀਰ ਦੇ ਸਿਰ ਤੇ ਹੱਥ ਰੱਖੀਂ .. !
ਪੇਟੀ ਵਿੱਚ ਇੱਕ ਖਾਕੀ ਰੰਗ ਦਾ ਘਰ ਦਾ ਬੁਣਿਆ ਖੇਸ ਪਿਆ …ਉਹ ਮੇਰੇ ਤੇ ਪਾ ਦਿਓ .. !
ਐਵੇਂ ਕਮਲ ਨਾ ਲਾਇਓ ..!
ਉਂਝ ਤਾਂ ਮੈਂ ਤੇਰੀ ਭਾਬੀ ਨੂੰ ਸਾਰੀ ਗੱਲ ਸਮਝਾ ਦਿੱਤੀ ਹੈ .. !
ਮੈਂ ਆਖਿਆ ,ਤੈਨੂੰ ਵੀ ਦੱਸ ਦੇਵਾਂ ..!
ਤੇ ਐਵੇਂ ਨਾਂ ਆਵਦੇ ਨਾਨਕਿਆਂ ਨੂੰ ਉਡੀਕੀ ਜਾਇਓ ..!
ਆਵਦੇ ਘਰੋਂ ਹੀ ਬਣਾ ਕੇ ਮੇਰੇ ਸੂਟ ਪਾ ਦਿਉ ।
ਹੁਣ ਤਾਂ ਮੇਰੇ ਪੇਕੀਂ ਵੀ ਭਤੀਜਿਆਂ ਦਾ ਰਾਜ ਐ .. !
ਭਤੀਜ ਨੂੰਹਾਂ ਕੀ ਕਹਿਣਗੀਆਂ ??
ਸਾਰੀ ਉਮਰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ