ਇੱਕ ਸੀ ਹੰਸਾ ਤੇ ਇੱਕ ਸੀ ਹੰਸਰਾਜ
—–
ਸਾਧਾਰਣ ਬੰਦਿਆਂ ਵਿਚੋਂ ਅਸਾਧਾਰਣ ਦੋ ਬੰਦੇ ਸਨ ਡੱਬਵਾਲੀ ਦੇ(1948-1956)। ਇੱਕ ਦਾ ਨਾਂ ਹੰਸਰਾਜ ਤੇ ਦੂਜਾ ਹੰਸਾ। ਉਂਝ ਹੰਸਾ ਵੀ ਹੰਸਰਾਜ ਹੀ ਸੀ, ਪਰ ਕਿਸੇ ਨੇ ਉਸਨੂੰ ਉਸਦੇ ਪੂਰੇ ਨਾਂ ਨਾਲ ਕਦੇ ਨਹੀਂ ਬੁਲਾਇਆ।
ਹੰਸਾ ਡਾਕਖਾਨੇ ਵਿਚ ਛੋਟਾ ਕਰਮਚਾਰੀ ਸੀ। ਡਾਕਖਾਨੇ ਦੇ ਸਾਰੇ ਕੰਮ ਉਸਨੂੰ ਖੁਦ ਕਰਨੇ ਹੁੰਦੇ ਸਨ। ਸਵੇਰੇ ਕੁੰਡਾ ਖੋਹਲਣ , ਸਫਾਈ ਕਰਨ, ਡਾਕ ਦੀ ਛਾਂਟੀ ਤੇ ਡਾਕ ਵੰਡਣ ਤਕ।
ਡਾਕਖਾਨਾ ਖੋਲ੍ਹਣ ਤੋਂ ਪਹਿਲਾਂ ਪੋਸਟ ਮਾਸਟਰ ਦੇ ਲੜਕੇ ਨੂੰ ਸਕੂਲ ਛੱਡ ਕੇ ਆਉਣਾ ਵੀ ਉਸਦੇ ਕੰਮਾਂ ਵਿਚ ਸ਼ਾਮਿਲ ਸੀ। ਮੈਂ ਓਦੋਂ ਦੂਜੀ ਜਮਾਤ ਵਿਚ ਹੋਇਆ ਸਾਂ।ਪੋਸਟ ਮਾਸਟਰ ਦਾ ਬੇਟਾ ਵੀ ਦੂਜੀ ਵਿਚ। ਅਸੀਂ ਸਰੁਸਤੀ ਦੇ ਨੌਹਰੇ ਵਿਚ ਰਹਿੰਦੇ ਸਾਂ ਤੇ ਪੋਸਟ ਮਾਸਟਰ ਡਾਕਖਾਨੇ ਦੇ ਉੱਪਰ। ਡਾਕਖਾਨਾ ਤੇ ਸਰੁਸਤੀ ਦਾ ਨੌਹਰਾ ਆਹਮੋ ਸਾਹਮਣੇ ਸਨ।
ਉਹਨਾਂ ਦਿਨਾਂ ਵਿਚ ਸਰਕਾਰੀ ਸਕੂਲ ਦੀ ਦੂਜੀ ਜਮਾਤ ਵਾਸਤੇ ਮੰਡੀ ਦੇ ਦੂਜੇ ਪਾਸੇ, ਗੋਲ ਡਿੱਗੀ ਕੋਲ ਦੋ ਕਮਰੇ ਸਨ। ਦੂਜੀ ਕਲਾਸ ਦੇ ਬੱਚਿਆਂ ਵਾਸਤੇ ਇਹ ਦੂਰ ਸੀ। ਹੰਸਾ ਸਾਨੂੰ ਦੋਹਾਂ ਨੂੰ ਆਪਣੇ ਨਾਲ ਲੈ ਕੇ ਜਾਂਦਾ ਸੀ, ਤੇ ਲੈ ਕੇ ਵੀ ਆਓਂਦਾ ਸੀ।
ਸਾਰੇ ਹੀ ਉਸਨੂੰ ਹੰਸਾ ਕਹਿ ਕੇ ਬੁਲਾਉਂਦੇ। ਕੀ ਆਦਮੀ ,ਕੀ ਔਰਤਾਂ ਤੇ ਕੀ ਬੱਚੇ, ਸਭ ਹੰਸਾ ਹੀ ਕਹਿ ਕੇ ਸੱਦਦੇ। ਓਦੋਂ ਅੰਕਲ ਵਾਲਾ ਰਿਸ਼ਤਾ ਡੱਬਵਾਲੀ ਵਿਚ ਆਇਆ ਹੀ ਨਹੀਂ ਸੀ, ਤੇ ਕਿਸੇ ਨੇ ਸਾਨੂੰ ਬੱਚਿਆਂ ਨੂੰ ਹੰਸਾ ਕਹਿਣ ਤੋਂ ਵਰਜਿਆ ਵੀ ਨਹੀਂ ਸੀ।
ਹੰਸਾ ਮੰਡੀ ਵਿਚ ਸਭ ਨੂੰ ਜਾਣਦਾ ਸੀ। ਸਭ ਦੀ ਡਾਕ ਦੁਕਾਨਾਂ ਤੇ ਹੀ ਜਾਂਦੀ ਸੀ। ਜਿਨ੍ਹਾਂ ਦੀਆਂ ਦੁਕਾਨਾਂ ਸਨ, ਉਹਨਾਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ