“ਹੇ ਵਾਹਿਗੁਰੂ ਮੇਰੇ ਪਤੀ ਦੀ ਲੰਬੀ ਉਮਰ ਕਰੀਂ। ਉਹ ਜਲਦੀ ਨਾਲ ਠੀਕ ਹੋਕੇ ਘਰੇ ਆਜੇ । ਤੇ ਮੈਨੂੰ ਵੀ ਸੁੱਖ ਦਾ ਸਾਹ ਆਵੇ ।
ਮਿਹਰ ਕਰਿਓ ਬਾਬਾ ਜੀ। ” (ਮਨ ਵਿੱਚ ਅਰਦਾਸਾਂ ਕਰਦੀ ਪਈ ਸੀ )
ਮੈਂ ਪਤੀ ਦੀਆਂ ਸੁੱਖਾਂ ਸੁੱਖਦੀ ਗੁਰੂ ਘਰ ਤੋਂ ਘਰ ਨੂੰ ਆਉਣ ਲੱਗੀ ਤਾਂ ਗਿਆਨੀ ਜੀ ਨੇ ਪਿੱਛਿਓਂ ਆਵਾਜ਼ ਮਾਰਤੀ ।
” ਧੀਏ ਪਰਸ਼ਾਦ ਤਾਂ ਲੈਜਾ ”
ਮੈਂ ਗਿਆਨੀ ਜੀ ਤੋਂ ਪਰਸ਼ਾਦ ਲੈਕੇ ਵਾਪਸ ਘਰ ਆ ਗਈ ।
ਤੇ ਜਲਦੀ ਨਾਲ ਰੋਟੀ ਪਾਣੀ ਬਣਾ ਕੇ ਆਪਣੇ ਦਿਓਰ ਦੇ ਨਾਲ ਗੱਡੀ ਵਿੱਚ ਬੈਠ ਕੇ ਹਸਪਤਾਲ ਆਪਣੇ ਪਤੀ ਦਾ ਪਤਾ ਲੈਣ ਚਲੀ ਗਈ ।
ਮੇਰਾ ਪਤੀ ਪਿਛਲੇ ਕੁੱਝ ਦਿਨਾਂ ਤੋਂ ਠੀਕ ਨਹੀਂ ਸੀ । ਉਸਨੂੰ ਇਕ ਨਾ-ਮੁਰਾਦ ਬਿਮਾਰੀ ਹੋ ਗਈ ਸੀ । ਜਿਸ ਦਾ ਕੋਈ ਇਲਾਜ਼ ਨਹੀਂ ਹੈ ਦੁਨੀਆਂ ਦੇ ਕਿਸੇ ਵੀ ਕੋਨੇ ਵਿਚ “ਏਹ ਡਾਕਟਰਾਂ ਦਾ ਕਹਿਣਾ ਸੀ ।”
ਪਰ ਮੈਨੂੰ ਮੇਰੇ ਸੱਚੇ ਪਾਤਸ਼ਾਹ ਤੇ ਪੂਰਾ ਯਕੀਨ ਸੀ । ਸਿਆਣੇ ਕਿਹਾ ਕਰਦੇ ਸੀ ।
” ਜਿੱਥੇ ਦਵਾ ਕੰਮ ਨਹੀਂ ਕਰਦੀ, ਓਥੇ ਦੁਆ ਕੰਮ ਕਰਦੀ ਐ । ”
ਇਸ ਲਈ ਮੈਨੂੰ ਪੂਰਾ ਯਕੀਨ ਸੀ, ਕਿ ਇੱਕ ਨਾ ਇੱਕ ਦਿਨ ਮੇਰਾ ਪਤੀ ਚੰਗਾ ਭਲਾ ਹੋ ਜਾਏਗਾ ।
ਦੇਵਰ ਜੀ ਨੇ ਗੱਡੀ ਹਸਪਤਾਲ ਦੇ ਬਾਹਰ ਪਾਰਕਿੰਗ ਵਿੱਚ ਖੜ੍ਹੀ ਕਰ ਦਿੱਤੀ । ਤੇ ਮੈਨੂੰ ਕਿਹਾ ।
” ਭਾਬੀ ਜੀ ਤੁਸੀਂ ਜਾਓ ਮਹਿਤਾਬ ਭਾਜੀ ਦੇ ਕੋਲ । ਮੈਂ ਗੱਡੀ ਪਾਰਕਿੰਗ ਵਿਚ ਲਾ ਕੇ ਆਉਂਦਾ ਹਾਂ । ”
ਮੈਂ ਗੱਡੀ ਚੋਂ ਬਾਹਰ ਨਿਕਲ ਕੇ । ਕੁਝ ਸਮਾਨ ਗੱਡੀ ਵਿਚੋਂ ਕੱਢ ਲਿਆ । ਤੇ ਹਸਪਤਾਲ ਦੇ ਅੰਦਰ ਚਲੀ ਗਈ । ਜਦ ਮੈ ਮਹਿਤਾਬ ਦੇ ਕਮਰੇ ਵਿਚ ਪਹੁੰਚੀ ਤਾਂ ਮਹਿਤਾਬ ਬਹੁਤ ਹੀ ਪਿਆਰੀ ਨੀਂਦਰ ਸੁੱਤਾ ਪਿਆ ਸੀ । ਮੈਂ ਨਰਸ ਨੂੰ ਪੁੱਛਿਆ ਕਿ ਇਹ ਕਦੋਂ ਦੇ ਸੌ ਰਹੇ ਨੇ ਤਾਂ ਨਰਸ ਨੇ ਕਿਹਾ ।
” ਬੱਸ ਹੁਣੇ ਅੱਖ ਲੱਗੀ ਐ ਇਹਨਾਂ ਦੀ, ਦੇਖਿਓ ਕਿਤੇ ਉਠਾ ਨਾ ਦਿਉ ।”
ਮੈਂ ਨਰਸ ਦੀ ਗੱਲ ਸੁਣਕੇ ਮਹਿਤਾਬ ਦੇ ਬੈੱਡ ਦੇ ਕੋਲ ਜਾ ਕੇ ਬੈਠ ਗਈ । ਤੇ ਮਹਿਤਾਬ ਦੇ ਵਾਲਾਂ ਵਿੱਚ ਹੱਥ ਫੇਰ ਕੇ ਮਨ ਵਿੱਚ ਸੋਚਣ ਲੱਗੀ । ਮਹਿਤਾਬ ਜਲਦੀ ਨਾਲ ਠੀਕ ਹੋਜਾਓ ਫੇਰ ਆਪਾਂ ਖੁਸ਼ੀ ਖੁਸ਼ੀ ਰਿਹਾ ਕਰਾਂਗੇ । ਤੇ ਮੈਂ ਵਾਅਦਾ ਕਰਦੀ ਆਂ ਤੁਹਾਡੇ ਨਾਲ ਕਦੀ ਨਹੀਂ ਲੜਾਂਗੀ ਕਿਸੇ ਵੀ ਗੱਲ ਤੋਂ…..।
ਮੇਰੇ ਵਿਆਹ ਨੂੰ ਪੂਰੇ ਚਾਰ ਸਾਲ ਹੋ ਚੁੱਕੇ ਸੀ ।
ਸਾਡਾ ਵਿਆਹ ਘਰ ਦੀਆਂ ਦੀ ਮਰਜ਼ੀ ਦੇ ਨਾਲ ਹੀ ਹੋਇਆ ਸੀ ।
ਮੈਨੂੰ ਮਹਿਤਾਬ ਤੇ ਦੇਖਦੇ ਸਾਰ ਹੀ ਪਸੰਦ ਆ ਗਏ ਸੀ । ਪਰ ਮੈਂ ਮਹਿਤਾਬ ਨੂੰ ਪਸੰਦ ਨਹੀਂ ਸੀ । ਪਹਿਲਾਂ ਤੇ ਉਹ ਵਿਆਹ ਤੋਂ ਨਾਂਹ ਨੁੱਕਰ ਕਰਦੇ ਰਹੇ । ਤੇ ਫਿਰ ਪਤਾ ਨੀ ਕਿ ਉਨ੍ਹਾਂ ਦੇ ਮਨ ਮਿਹਰ ਪਈ ਤੇ ਉਹਨਾਂ ਨੇ ਵਿਆਹ ਨੂੰ ਹਾਂ ਕਰ ਦਿੱਤੀ ।
ਵਿਆਹ ਤੋਂ ਪਹਿਲਾਂ ਮੈਨੂੰ ਮੇਰੇ ਮਾਂ ਬਾਪ ਨੇ ਇੱਕੋ ਗੱਲ ਸਿਖਾਈ ਸੀ । ” ਕੀ ਧੀਆਂ ਦਾ ਅਸਲੀ ਘਰ ਉਹਨਾਂ ਦੇ ਪਤੀ ਦਾ ਹੁੰਦਾ ਹੈ । ”
ਮੈਂ ਇਹ ਗੱਲ ਆਪਣੇ ਦਿਲ ਦੇ ਅੰਦਰ ਘੁੱਟ ਕੇ ਸਮੇਟ ਲਈ । ਵਿਆਹ ਤੋਂ ਬਾਅਦ ਮਹਿਤਾਬ ਮੇਰੇ ਨਾਲ ਬਹੁਤ ਹੀ ਰੁੱਖਾ ਰੁੱਖਾ ਵਿਵਹਾਰ ਕਰਨ ਲੱਗਾ । ਮੈਨੂੰ ਇਹ ਅਜੀਬ ਨਹੀਂ ਲੱਗਿਆ ਸੀ । ਕਿਉਂਕਿ ਵਿਆਹ ਤੋਂ ਪਹਿਲਾਂ ਵੀ ਕਦੀ ਉਨ੍ਹਾਂ ਮੇਰੇ ਨਾਲ ਫੋਨ ਤੇ ਗੱਲ ਨਹੀਂ ਕੀਤੀ ਸੀ । ਤੇ ਹਮੇਸ਼ਾਂ ਹੀ ਲੋੜ ਅਨੁਸਾਰ ਬੋਲਦੇ ਸੀ ।
ਇਸ ਲਈ ਮੈਂ ਕਦੀ ਵੀ ਜ਼ਿਆਦਾ ਗੱਲ ਦਿਲ ਤੇ ਨਈਂ ਲਾਈ । ਏਦਾਂ ਹੀ ਕਰਦੇ ਕਰਦੇ ਕਈ ਦਿਨ ਬੀਤ ਗਏ ਉਹ ਦਿਨਾਂ ਨੇ ਕੱਦ ਮਹੀਨਿਆ ਦਾ ਰੂਪ ਲੈ ਲਿਆ ਤੇ ਕਦੋਂ ਸਾਲਾਂ ਵਿੱਚ ਬਦਲ ਗਏ ਪਤਾ ਹੀ ਨਾ ਲੱਗਾ । ਤੇ ਸਾਡੇ ਘਰ ਇਕ ਬੇਟੀ ਨੇ ਜਨਮ ਲੈ ਲਿਆ । ਜਿਸ ਦਾ ਨਾਮ ਮਹਿਤਾਬ ਨੇ ਖੁਸ਼ਪ੍ਰੀਤ ਰੱਖਿਆ ।
ਮੇਰੀ ਅਕਸਰ ਮਹਿਤਾਬ ਦੇ ਨਾਲ ਇਸ ਗੱਲ ਤੋਂ ਲੜਾਈ ਹੁੰਦੀ ਸੀ । ਕਿਉਂਕਿ ਉਹ ਬਹੁਤ ਹੀ ਜ਼ਿਆਦਾ ਡ੍ਰਿੰਕ ਕਰਦੇ ਸੀ । ਤੇ ਗੱਲ ਇਥੇ ਹੀ ਨਹੀਂ ਰੁਕੀ ਸੀ, ਵਿਆਹ ਤੋਂ ਪਹਿਲਾਂ ਤੇ ਵਿਆਹ ਤੋਂ ਬਾਅਦ ਵੀ ਉਨ੍ਹਾਂ ਦਾ ਕਈ ਔਰਤਾਂ ਦੇ ਨਾਲ ਨਜਾਇਜ਼ ਰਿਸ਼ਤਾ ਵੀ ਸੀ । ਜਿਸ ਦਾ ਕਿ ਮੇਰੇ ਕੋਲ ਹਰ ਗੱਲ ਦਾ ਸਬੂਤ ਸੀ । ਪਰ ਮੈਂ ਹਮੇਸ਼ਾਂ ਆਪਣੀ ਬੱਚੀ ਦੇ ਕਰਕੇ ਚੁੱਪ ਰਹਿੰਦੀ ਸੀ । ਜੇ ਮੇਰੀ ਬੱਚੀ ਨਾ ਹੁੰਦੀ ਤਾਂ ਮੈਂ ਕਦੋਂ ਦੀ ਛੱਡ ਕੇ ਚਲੀ ਜਾਂਦੀ, ਪਰ ਫਿਰ ਮੈਨੂੰ ਮੇਰੇ ਮਾਂ – ਬਾਪ ਦੀ ਗੱਲ ਯਾਦ ਆਉਂਦੀ ਤੇ ਮੈਂ ਚੁੱਪ-ਚਾਪ ਬੈਠ ਜਾਂਦੀ ।
ਜਿੱਥੇ ਮਹਿਤਾਬ ਮੇਰੀ ਖਬਰ ਸਾਰ ਨਹੀਂ ਲੈਂਦਾ ਸੀ । ਉਥੇ ਸਾਰਾ ਪਰਿਵਾਰ ਮੈਨੂੰ ਬਹੁਤ ਇੱਜ਼ਤ ਤੇ ਪਿਆਰ ਦੇਂਦਾ ਸੀ । ਮੇਰਾ ਸਹੁਰਾ ਪਰਿਵਾਰ ਬਹੁਤ ਹੀ ਚੰਗਾ ਤੇ ਸਾਊ ਕਿਸਮ ਦਾ ਸੀ । ਤੇ ਮੈਂ ਉਨ੍ਹਾਂ ਦਾ ਪਿਆਰ ਤੇ ਉਨ੍ਹਾਂ ਦੀ ਇੱਜ਼ਤ ਦੇਖ ਕੇ ਵੀ ਹਮੇਸ਼ਾਂ ਸ਼ਾਂਤ ਹੋ ਜਾਂਦੀ ਸੀ।
ਪਰ ਕਿੰਨਾ ਔਖਾ ਹੁੰਦਾ ਹੈ ਨਾ, ਇਕ ਔਰਤ ਦਾ ਪਤੀ ਉਸ ਦੇ ਹੁੰਦਿਆਂ ਵੀ ਕਿਸੇ ਦੂਸਰੀ ਔਰਤ ਦੇ ਨਾਲ ਮੂੰਹ ਕਾਲਾ ਕਰੇ । ਮੇਰੀ ਤਕਲੀਫ਼ ਸਿਰਫ ਇੱਕ ਔਰਤ ਹੀ ਸਮਝ ਸਕਦੀ ਸੀ ।
ਕੀ ਮੈਂ ਕਿੰਨੀ ਤਕਲੀਫ਼ ਵਿਚ ਹਾਂ ।
ਪਰ ਮੈਂ ਫਿਰ ਵੀ ਗੱਲ ਦਿਲ ਤੇ ਨਹੀ ਲਾਉਂਦੀ ਸੀ, ਬੱਸ ਏਦਾਂ ਹੀ ਮੈਂ ਰੋਜ਼ ਗੁਰੂਘਰ ਜਾਣਾ ‘ ਤੇ ਮਹਿਤਾਬ ਦੀ ਲੰਮੀ ਉਮਰ ਦੀ ਤੇ ਠੀਕ ਹੋਣ ਦੀਆਂ ਸੁੱਖਾਂ ਮੰਗਨਈਆਂ ।
ਮੇਰਾ ਸੁਭਾਅ ਬਹੁਤ ਹੀ ਸ਼ਾਂਤ ਕਿਸਮ ਦਾ ਸੀ, ਜਿਸ ਦਾ ਕਿ ਮੇਰੇ ਪਤੀ ਮਹਿਤਾਬ ਨੇ ਬਹੁਤ ਫ਼ਾਇਦਾ ਉਠਾਇਆ । ਪਰ ਮੈਂ ਹਮੇਸ਼ਾ ਆਪਣੇ ਪਿਆਰ ਤੇ ਪਤਨੀ ਧਰਮ ਨੂੰ ਇਮਾਨਦਾਰੀ ਦੇ ਨਾਲ ਨਿਭਾਉਂਦੀ ਰਹੀ ਕਿ ਆਖਰਕਾਰ ਕਿਤੇ ਨਾ ਕਿਤੇ ਮਹਿਤਾਬ ਨੂੰ ਮੇਰੇ ਅੰਦਰ ਦਾ ਪਿਆਰ ਤਾਂ ਦਿਖੇ ਤਾਂ ਜੌ ਉਹ ਸਹੀ ਰਾਸਤੇ ਤੇ ਆ ਜਾਏ । ਹੱਦ ਤਾਂ ਉਦੋਂ ਪਾਰ ਹੀ ਕਰ ਦਿੱਤੀ ਮਹਿਤਾਬ ਨੇ ਜਦ ਮੇਰੇ ਸਾਹਮਣੇ ਹੀ ਆਪਣੀਆਂ ਮਸ਼ੂਕਾਂ ਦੇ ਨਾਲ ਫੋਨ ਤੇ ਗੱਲ ਕਰਦਾ ਰਹਿੰਦਾ ਸੀ ਸਾਰਾ ਦਿਨ, ਪਰ ਮੈਂ ਕੀ ਕਰਾਂ ਮੈਂ ਮਜ਼ਬੂਰ ਸੀ ।
ਇੱਕ ਪਾਸੇ ਮੇਰੇ ਮਾਂ-ਬਾਪ ਦੇ ਸਿਖਾਏ ਅਸੂਲ ।
ਦੂਜੇ ਪਾਸੇ ਸਹੁਰੇ ਪਰਿਵਾਰ ਦੀ ਇੱਜ਼ਤ ।
ਤੀਜੇ ਪਾਸੇ ਮੇਰੀ ਬੱਚੀ ਖੁਸ਼ਪ੍ਰੀਤ ।
ਮੈਂ ਚਾਹ ਕੇ ਵੀ ਕੁੱਝ ਨਹੀਂ ਕਰ ਸਕਦੀ ਸੀ । ਮੈਂ ਰੋਜ਼ ਗੁਰਬਾਣੀ ਪੜ੍ਹਨੀ ਸ਼ੁਰੂ ਕਰ ਦਿੱਤੀ । ਗੁਰੂਘਰ ਜਾਣਾ ਅਰਦਾਸਾਂ ਬੇਨਤੀਆਂ ਕਰਨੀਆਂ । ਤੇ ਗੁਰੂ ਸਾਹਿਬ ਦੀ ਕ੍ਰਿਪਾ ਦੇ ਨਾਲ ਮਹਿਤਾਬ ਦੀ ਸਿਹਤ ਵਿੱਚ ਕੁਝ ਅਸਰ ਦਿਖਣ ਲੱਗਿਆ । ਤੇ ਡਾਕਟਰ ਨੇ ਕਿਹਾ । ” ਕਿ ਮੈਡੀਕਲ ਸਾਇੰਸ ਦੇ ਵਿਚ ਇਹ ਪਹਿਲੀ ਵਾਰ ਹੋਇਆ ਹੈ ਕੀ ਏਹੋ ਜਿਹਾ ਮਰੀਜ਼ ਵੀ ਠੀਕ ਹੋ ਰਿਹਾ ਹੈ । ” ਮੈਨੂੰ ਇਹ ਗੱਲ ਸੁਣ ਕੇ ਬਹੁਤ ਹੀ ਸਕੂਨ ਮਿਲਿਆ । ਏਦਾਂ ਹੀ ਕੁਝ ਮਹੀਨਿਆਂ ਦੇ ਵਿਚ ਮਹਿਤਾਬ ਰਾਜ਼ੀ ਹੋ ਕੇ ਘਰ ਆ ਗਏ । ਮੈਂ ਆਪਣੇ ਗੁਰੂ ਸਾਹਿਬ ਦਾ ਬਹੁਤ ਸ਼ੁਕਰੀਆ ਅਦਾ ਕੀਤਾ । ਜਿਨ੍ਹਾਂ ਨੇ ਮੇਰੀ ਝੋਲੀ ਮੇਰਾ ਪਤੀ ਸਹੀ ਸਲਾਮਤ ਪਾ ਦਿੱਤਾ । ਹੁਣ ਜਦ ਕਦੀ ਮੈਂ ਮਹਿਤਾਬ ਦੀ ਸੇਵਾ ਕਰਦੀ ਹਾਂ ਤਾਂ ਉਹ ਮੇਰੇ ਵੱਲ ਮੱਠੀ ਜੀਹ ਮੁਸਕਾਣ ਦੇ ਨਾਲ ਦੇਖ ਕੇ ਹੰਝੂ ਸੁੱਟਣ ਲੱਗ ਜਾਂਦੇ ਹੈ ।
ਸ਼ਾਇਦ ਮਹਿਤਾਬ ਨੂੰ ਹੁਣ ਅਹਿਸਾਸ ਹੁੰਦਾ ਹੈ ਕੀ ਉਹ ਮੇਰੇ ਨਾਲ ਜੋ ਵੀ ਕਰਦੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ