(ਇਕ ਚੁੱਪ ਸੌ ਸੁੱਖ)
ਬਚਪਨ ਜੌ ਕਿ ਹਰ ਕਿਸੇ ਦਾ ਬਹੁਤ ਪਿਆਰ ਨਾਲ ਬੀਤ ਦਾ ਹੈ।
ਪਰ ਮੈਂ ਆਪਣੇ ਬਚਪਨ ਦੀ ਗੱਲ ਕਰਾਂ ਤੇ ਰੌਣੇਂ ਤੇ ਦੁੱਖਾਂ ਤੋਂ ਇਲਾਵਾ ਕੁਝ ਨਹੀਂ ਨਿਕਲ ਨਾ।
ਮੈਂ ਮੇਰੀ ਮਾਂ ਜਿਧਰ ਅਸੀਂ ਬਹੁਤ ਸ਼ਾਂਤ ਸੁਭਾਅ ਦੇ ਸੀ, ਓਧਰ ਮੇਰਾ ਬਾਪੂ ਬਹੁਤ ਕੱਭੇ ਸੁਭਾਅ ਦਾ ਸੀ। ਮੈਂ ਕਦੀ ਵੀ ਆਪਣੇ ਬਾਪੂ ਦੇ ਹੁੰਦੇ ਬਾਹਰ ਬੱਚਿਆ ਨਾਲ ਖੇਡਣ ਨਹੀਂ ਗਿਆ। ਮੇਰਾ ਬਾਪੂ ਜਦ ਸ਼ਰਾਬ ਪਿਕੇ ਆਉਂਦਾ ਸੀ। ਤਾਂ ਮੇਰੀ ਮਾਂ ਨੂੰ ਬਹੁਤ ਭੱਦੇ ਸ਼ਬਦ ਬੋਲਦਾ, ‘ਤੇ ਕੁੱਟ ਮਾਰ ਵੀ ਕਰਦਾ ਸੀ। ਜੌ ਕਿ ਮੈਂ ਬਚਪਨ ਤੋਂ ਵੇਖਦਾ ਆ ਰਿਹਾ ਸੀ। ਕਦੀ ਤੇ ਬਾਪੂ ਮੈਂਨੂੰ ਵੀ ਬਹੁਤ ਮਰਦਾ ਸੀ। ਏਸੇ ਡਰ ਨਾਲ ਮੇਰਾ ਚਿਹਰਾ ਹਮੇਸ਼ਾ ਡਰਿਆ ਤੇ ਸਹਿਮਿਆ ਰਹਿੰਦਾ ਸੀ।
ਬਚਪਨ ਬੀਤ ਜਾਣ ਤੋਂ ਬਾਅਦ (ਸਕੂਲ) ਤੋਂ ਫਿਰ ਮੈਂ ਆਪਣਾ ਰੁੱਖ ਕਾਲਜ਼ ਵੱਲ ਨੂੰ ਕਰ ਲਿਆ। ਹੁਣ ਮੇਰਾ ਬਚਪਨ ਬੀਤ ਚੁੱਕਾ ਸੀ। ਤੇ ਮੇਰੀ ਜਵਾਨੀ ਦੀ ਸ਼ੁਰੂਆਤ ਹੋ ਚੁੱਕੀ ਸੀ। ਮੈਂ ਸੋਚਦਾ ਸੀ ਹੁਣ ਬਾਪੂ ਨੂੰ ਅਕਲ ਆਜੇਗੀ, ਪਰ ਨਹੀਂ ਕੁੱਝ ਲੋਕ ਮੁੱਢ ਤੋਂ ਵਿਗੜੇ ਕਦੀ ਨਹੀਂ ਸੁਧਰ ਦੇ।
ਅੱਜ ਕਾਲਜ਼ ਵਿਚ ਮੈਂਨੂੰ ਪੂਰੇ ਦੋ ਮਹੀਨੇ ਹੋ ਗਏ। ਕਾਲਜ਼ ਤੋ ਘਰ ਆਇਆ।
ਮਾਂ – ਆ ਗਿਆ ਨਿਰਵੈਲ ਪੁੱਤ…?”
ਨਿਰਵੈਲ – ਹਾਂਜੀ ਬੇਬੇ.. ਬਹੁਤ ਭੁੱਖ ਲੱਗੀ ਹੈ।”
ਮਾਂ – ਚੰਗਾ ਪੁੱਤ ਤੂੰ ਬੈਠ ਮੈਂ ਹੁਣੇ ਰੋਟੀ ਪਾਕੇ ਦੇਂਦੀ ਹਾਂ। ”
ਬਾਪੂ- ਆਹੋ ਦੇ ਏਨੂੰ ਰੋਟੀ ਪਾਕੇ ਬੜਾ ਹੱਲ ਜੌਕੇ ਆਇਆ ਵਾ।
ਬਾਪੂ ਦੀ ਚਿੱੜ – ਚਿੱੜ ਦੀ ਜਿੱਦਾਂ ਮੈਂਨੂੰ ਤੇ ਮੇਰੀ ਬੇਬੇ ਨੂੰ ਆਦਤ ਪੈ ਗਈ ਸੀ, ਮੈਂ ਚੁੱਪ – ਚਾਪ ਰੋਟੀ ਖਾ ਖੇਤਾਂ ਨੂੰ ਵੇਖਣ ਤੁਰ ਗਿਆ।
ਰਾਸਤੇ ਵਿਚ ” ਛਿੰਦਾ ਚਾਚਾ ਤੇ ਚਾਚੀ ਮਿਲੇ ਪੁੱਛਣ ਲੱਗੇ- “ਭਾਬੀ ਦਾ ਤੇ ਭਾਉ ਦਾ ਕੀ ਹਾਲ ਹੈ, ਨਿਰਵੈਲ ਹੁਣ… ਕੇ ਹਾਲੇ ਵੀ ਸ਼ਰਾਬ ਪਿਕੇ ਭਾਬੀ ਨਾਲ ਕੁੱਟਮਾਰ ਕਰਦਾ.. ? ਅਸੀਂ ਤੇ ਪੁੱਤ ਤੇਰੇ ਜਮੰਣ ਤੋ ਪਹਿਲਾਂ ਹੀ ਵੇਖਦੇ ਆ ਰਹੇ ਹਾਂ ਤੂੰ ਛੋਟਾ ਸੀ ਤੇਰੀ ਬੇਬੇ ਨੂੰ ਭਾਉ ਮਾਰਨ ਲਈ ਵਧਿਆ ਤਾਂ ਮੈਂ ਵਿਚ ਆ ਗਿਆ.. ਉਦੋਂ ਉਸਨੇ ਕਿਹਾ ਦੁਬਾਰਾ ਸਾਡੇ ਘਰ ਜਾਂ ਘਰ ਦੇ ਮਸਲੇ ਵਿਚ ਨਾ ਆਈ.. ਅਸੀਂ ਫੇਰ ਆਂਉਣਾ ਜਾਣਾ ਹੀ ਘੱਟ ਕਰਤਾ.. ਚੱਲ ਏ ਛੱਡ ਦਸ ਤੇਰੀ ਪੜ੍ਹਾਈ ਕਿੱਦਾਂ ਚੱਲ ਰਹੀ, ਸੁਣਿਆ ਅੱਜ ਕੱਲ ਕਾਲਜ਼ ਜਾਣ ਲੱਗ ਗਿਆ।”
“ਬਹੁਤ ਵਧੀਆ ਚੱਲ ਰਹੀ ਚਾਚਾ ਜੀ ਪਰ ਬਾਪੂ ਬਹੁਤ ਬੋਲਦਾ ਕਿ ਪੜਕੇ ਕਿ ਕਰਨਾ ਖੇਤਾਂ ਵਿਚ ਕੰਮ ਕਰਇਆ ਕਰ ਪੜਾਈ ਤੋ ਬਾਅਦ ਜੱਟਾਂ ਦੇ ਪੁੱਤ ਖੇਤਾਂ ਵਿਚ ਹੀ ਕੰਮ ਕਰਦੇ। “ਤੇ ਪਹਿਲਾਂ ਹੀ ਕਾਰਲੋ..।” ਏਦਾਂ ਬੋਲਦਾ ਚਾਚਾ ਜੀ ਅਗੋਂ ਬਾਪੂ “ਮੈਂ ਕਿਹਾ।”
ਚੱਲ ਕੋਈ ਨਾ ਨਿਰਵੈਲ, ਪੁੱਤ…” ਚਾਚਾ ਜੀ ਨੇ ਕਿਹਾ। ”
ਗੱਲ ਖ਼ਤਮ ਹੋਣ ਤੋਂ ਬਾਅਦ ਚਾਚਾ/ਚਾਚੀ ਜੀ ਆਪਣੇ ਰਾਹ ਚਲੇ ਗਏ… ਤੇ ਮੈਂ ਆਪਣੇ ਖੇਤਾਂ ਵੱਲ।
ਕੰਮ ਕਾਰ ਚੰਗਾ ਹੋਣ ਕਰਕੇ ਮੈਂਨੂੰ ਤੇ ਮੇਰੀ ਬੇਬੇ ਨੂੰ ਕੁਝ ਲੋਕਾਂ ਨੇ ਗ਼ਲਤ ਰਾਹੇ ਪਾ ਦਿੱਤਾ। ਜਿਵੇਂ ਕਿ ਪਾਖੰਡੀ ਬਾਬੇ, ਦੇਸੀ ਦਵਾਈਆਂ ਤੇ ਅੰਗਰੇਜ਼ੀ ਦਵਾਈਆਂ, ਵੀ ਚੋਰੀ ਦੇਕੇ ਵੇਖ ਲਈਆਂ। ਪਰ ਬਾਪੂ ਜੀ ਨੂੰ ਕੋਈ ਅਸਰ ਨਾ ਹੋਇਆ। ਅਨੇਕਾਂ ਪਰਿਆਸ ਕਰਨ ਤੋ ਬਾਅਦ ਮੈਂ ਤੇ ਮੇਰੀ ਬੇਬੇ ਹਾਰ – ਹੰਭ ਕੇ ਬੈਠ ਗਏ ਕਿਉਂਕਿ ਬਾਪੂ ਜੀ ਹੁਣ ਹੋਰ ਜਿਆਦਾ ਤੰਗ ਕਰਨ ਲੱਗੇ ਸੀ। ਇਕ ਦਿਨ ਸਾਡੇ ਘਰ ਗੁਰਦੁਆਰਾ ਸਾਹਿਬ ਵਾਲੇ ਬਾਬਾ ਜੀ ਆਏ,” ਉਹ ਗੁਰਪੁਰਬ ਦੀ ਸੇਵਾ ਲਈ ਗਰਾਹੀ ਕਰਦੇ ਪਏ ਸੀ।”
ਮੈਂ ਕਾਲਜ਼ ਸੀ ਮੇਰੀ ਬੇਬੇ ਨਾਲ ਬਾਪੂ ਕੁੱਟਮਾਰ ਕਰਕੇ ਬਾਹਰ ਚਲਾ ਗਿਆ।
ਬਾਬਾ ਜੀ- ” ਧੀਏ ਸੇਵਾ ਪਾਦੇ।”( ਗੈਟ ਖੜਕਾ ਬੋਲੇ)
ਬੇਬੇ ਬਿਚਾਰੀ ਦੇ ਖਿਲਰੇ ਵਾਲ ਤੇ ਅੱਖਾਂ ਵਿੱਚੋ ਅੱਥਰੂ ਵਗਣ ਦੇ ਨਿਸ਼ਾਨ ਚਿਹਰੇ ਤੇ ਪਏ ਹੋਏ ਸੀ। ਬੇਬੇ ਘਰੋਂ ਥੋੜ੍ਹਾ ਆਟਾ ਤੇ ਮਾਇਆ ਲੈਕੇ ਆਈ ‘ਤੇ ਬੋਲੀ…. ।”
ਬੇਬੇ – ਆਹ.. ਲਵੋ ਬਾਬਾ ਜੀ ਸਾਡੇ ਕੋਲੋਂ ਛੋਟੀ ਜਿਹੀ ਸੇਵਾ ਮਾਇਆ ਘੱਟ ਹੈ ਮੈਂ ਹੋਰ ਭੇਜ ਦੇਵਾਂਗੀ ਨਿਰਵੈਲ ਕੋਲੋਂ ..। (ਉਦਾਸ ਜਿਹੀ ਹੋ ਬੋਲੀ)
ਬਾਬਾ ਜੀ -ਕੋਈ ਨਾ ਧੀਏ..। ਕਿ ਗੱਲ ਤੂੰ ਏਨੀ ਉਦਾਸ ਕਿਉੰ ਹੈ ਪੁੱਤ ? (ਖੁਸ਼ੀ, ਪਿਆਰ, ਹਮਦਰਦੀ ਵਿਚ ਪੁੱਛਣ ਲੱਗੇ )
ਬੇਬੇ – ਕਿ ਦਸਾਂ ਬਾਬਾ ਜੀ ਅੱਜ ਫੇਰ ਨਿਰਵੈਲ ਦਾ ਬਾਪੂ ਮੇਰੇ ਨਾਲ ਕੁੱਟਮਾਰ ਕਰਕੇ ਸ਼ਰਾਬ ਪੀਣ ਚਲਾ ਗਿਆ ਮੈਂ ਏਨਾ ਹੀ ਕਿਹਾ ਸੀ ਕਿ ਦਿਨੇ ਨਾ ਪੀਆ ਕਰੋ ਮੇਰੇ ਰੋਕਣ ਤੇ ਮੇਰਾ ਆਹ! ਹਾਲ ਕਰ ਦਿੱਤਾ। ਅਸੀਂ ਬਹੁਤ ਪਾਪੱੜ ਵੇਲੇ ਪਰ ਉਹ ਟੱਸ ਤੋ ਮੱਸ ਨਾ ਹੋਇਆ।
ਬਾਬਾ ਜੀ – ਪੁੱਤ ਕਿ, ਕੀ ਪਾਪੱੜ ਵੇਲੇ ਤੂੰ…. ?”
ਬੇਬੇ – ਆਹੀ ਸਿਆਣੇ, ਤੇ ਦਵਾਈਆਂ ਦਾਰੂਆਂ ਤੇ ਮੈਂ ਤੇ ਮੇਰੇ ਪੁੱਤ ਨੇ ਬਹੁਤ ਧੱਕੇ ਖਾਦੇ ਨਾਲੇ ਪੈਸੇ ਬਰਬਾਦ ਕੀਤੇ। ਹੁਣ ਤੇ ਕਈ ਵਾਰ ਲੱਗਦਾ ਆਪਣੀ ਜਾਨ ਹੀ ਦੇਦਾ ਤੇ ਸਾਰਾ ਕੁਝ ਖ਼ਤਮ ਹੌਜੇ, ਪਰ ਫੇਰ ਮੈਂਨੂੰ ਮੇਰੇ ਪੁੱਤ ਦਾ ਖਿਆਲ ਆਉਂਦਾ ਕਿ ਮੇਰੇ ਬਾਅਦ ਉਹਨੂੰ ਕੌਣ ਪੁੱਛੇਗਾ, ਬਸ ਏਨਾਂ ਸੋਚ ਮੈਂ ਚੁੱਪ ਰਹਿਣਾ ਠੀਕ ਸਮਝਦੀ ਹਾਂ।
ਬਾਬਾ ਜੀ – ਪੁੱਤ ਜੇ ਏਨਾਂ ਕੁਝ ਕਰ ਲਿਆ, ‘ਤੇ ਇਕ ਕੰਮ ਹੋਰ ਕਰਲਾ। “(ਉਮੀਦ ਜਗਾਉਂਦੇ ਹੋਏ ਬੋਲੇ)
ਬੇਬੇ – ਕਿ ਬਾਬਾ ਜੀ…..?
ਬਾਬਾ ਜੀ –...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ